Showing posts with label B Praak. Show all posts
Showing posts with label B Praak. Show all posts

Sunday, February 11, 2024

ਹੀਰੋ ਹੋਮਜ਼ ਵਿੱਚ ਬੀ ਪਰਾਕ ਦੇ ਗੀਤਾਂ ਨੇ ਜਗਾਇਆ ਗੀਤ ਸੰਗੀਤ ਦਾ ਜਾਦੂ

 Sunday 11th February 2024 at 3:16 PM

ਸਰਦੀ ਦੀ ਠੰਡੀ ਰਾਤ ਵਿੱਚ 5000 ਤੋਂ ਵੱਧ ਸੰਗੀਤ ਪ੍ਰੇਮੀ ਅਤੇ ਪ੍ਰਸ਼ੰਸਕ ਪਹੁੰਚੇ


ਲੁਧਿਆਣਾ: 11 ਫਰਵਰੀ 2024: (ਸ਼ੀਬਾ ਸਿੰਘ//ਪੰਜਾਬ ਸਕਰੀਨ ਬਲਾਗ ਟੀਵੀ):: 

ਲੁਧਿਆਣੇ ਵਿੱਚ ਠੰਡੀ ਸਰਦੀ ਦੀ ਰਾਤ ਵਿੱਚ ਗੀਤ ਸੰਗੀਤ ਦੇ ਪ੍ਰੋਗ੍ਰਾਮ ਨੇ ਇੱਕ ਸੰਗੀਤਮਈ ਗਰਮਾਹਟ ਲਿਆ ਕੇ ਜਗਾਇਆ ਗੀਤ ਸੰਗੀਤ ਦਾ ਜਾਦੂ।  ਇਸ ਯਾਦਗਾਰੀ ਨਾਈਟ ਮੌਕੇ 5000 ਤੋਂ ਵੱਧ ਸੰਗੀਤ ਪ੍ਰੇਮੀ ਅਤੇ ਪ੍ਰਸ਼ੰਸਕ ਉਚੇਚੇ ਤੌਰ 'ਤੇ ਹੀਰੋ ਹੋਮ ਲੁਧਿਆਣਾ ਵਿੱਚ ਪੁੱਜੇ ਹੋਏ ਸਨ। ਸਰਦੀਆਂ ਦੀ ਇਸ ਠੰਡੀ ਰਾਤ ਨੂੰ ਲੁਧਿਆਣਾ ਵਿੱਚ ਰੋਸ਼ਨੀ ਹੀ ਰੌਸ਼ਨੀ ਸੀ ਪਰ ਇਹ ਗੀਤ ਸੰਗੀਤ ਦੀ ਰੌਸ਼ਨੀ ਸੀ।

ਇਸ ਸਮਾਗਮ ਵਿੱਚ ਬੀ ਪਰਾਕ ਅਤੇ ਹੀਰੋ ਰਿਐਲਟੀ ਨੇ ਸਿੱਧਵਾਂ ਕੈਨਾਲ ਰੋਡ 'ਤੇ ਸਥਿਤ ਹੀਰੋ ਹੋਮਜ਼ ਲੁਧਿਆਣਾ ਵਿਖੇ ਸ਼ਾਨਦਾਰ ਸਮਾਰੋਹ ਦਾ ਆਯੋਜਨ ਕਰਕੇ ਲੁਧਿਆਣੇ ਵਿਚ ਗੀਤ ਸੰਗੀਤ ਦੇ ਜੋਸ਼ ਵਾਲੀ ਗਰਮੀ ਲਿਆਂਦੀ ਹੋਈ ਸੀ। 

ਮਸ਼ਹੂਰ ਗਾਇਕ ਬੀ ਪਰਾਕ ਨੇ ਹੀਰੋ ਰਿਐਲਟੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ ਭਰ ਦੇ 5000 ਤੋਂ ਵੱਧ ਸੰਗੀਤ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਦੀ ਮੇਜ਼ਬਾਨੀ ਕੀਤੀ। ਕੁੱਲ ਮਿਲਾ ਕੇ ਇਹ ਸਮੁੱਚਾ ਸਮਾਗਮ ਬਹੁਤ ਹੀ ਯਾਦਗਾਰ ਰਿਹਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।