Harmel Singh Cholta on [15/10, 17:49]
ਖਰੜ ਵਾਸੀਆਂ ਨੇ ਇੱਕਜੁੱਟ ਹੋ ਕੇ ਬੁਲੰਦ ਕੀਤੀ ਜ਼ੋਰਦਾਰ ਆਵਾਜ਼
ਸੀ ਪੀ ਆਈ ਖਰੜ ਵੱਲੋਂ ਅੱਜ ਪੰਜਾਬ ਅੰਦਰ ਅਣਸੁਖਾਵੀਂ ਘਟਨਾ ਵਾਪਰਨ ਮਗਰੋਂ ਪੰਜਾਬ ਬੰਦ ਦੇ ਸਮਰਥਨ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜਿਸ ਨਾਲ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ ਅਤੇ ਇਸ ਅਣਹੋਣੀ ਘਟਨਾ ਦੀ ਸਮੁੱਚੇ ਭਾਈਚਾਰੇ ਦੇ ਲੋਕਾਂ ਨੇ ੲਿਕੱਠੇ ਹੋ ਕੇ ਖਰੜ ਸ਼ਹਿਰ ਦੇ ਬੱਸ ਸਟੈਂਡ ਤੇ ਜਾਮ ਲਾ ਕੇ ਨਿਖੇਦੀ ਕੀਤੀ, ਪੰਜਾਬ ਸਰਕਾਰ ਮੁਰਦਾਬਾਦ, ਡਰੱਗ ਮਾਫੀਆ ਮੁਰਦਾਬਾਦ, ਪਰਮਿੰਦਰ ਸਿੰਘ ਝੋਟਾ ਜਿੰਦਾਬਾਦ ਦੇ ਨਾਹਰਿਆਂ ਹੇਠ ਅਸਮਾਨ ਗੂੰਜ ਉੱਠਿਆ।
ਪੰਜਾਬ ਬੰਦ ਨੂੰ ਸਫਲ ਬਣਾਉਂਦਿਆਂ ਸੀ ਪੀ ਆਈ ਪਾਰਟੀ ਤਹਿਸੀਲ ਖਰੜ ਦੇ ਸਕੱਤਰ ਕਾਮਰੇਡ ਹਰਮੇਲ ਸਿੰਘ ਚੋਲਟਾ ਨੇ ਇਸ ਅਣਹੋਣੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਡਰੱਗ ਮਾਫੀਆ ਖੁਲ੍ਹੇ ਆਮ ਨਸ਼ਿਆਂ ਵਿਰੋਸ਼ੀ ਸਮਾਜਸੇਵੀਆਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਪ੍ਰਸ਼ਾਸਨ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈ। ਜਿਸ ਕਰਕੇ ਅੱਜ ਆਮ ਆਦਮੀ ਅਤੇ ਨੋਜਵਾਨ ਪੀੜੀ ਪ੍ਰਭਾਵਤ ਹੋ ਰਹੀ ਹੈ। ਪੰਜਾਬ ਸਰਕਾਰ ਹਰ ਖੇਤਰ ਵਿਚ ਬੁਰੀ ਤਰਾਂ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਦੇ ਹਾਲਾਤ ਬੱਦ ਤੋਂ ਬਦਤਰ ਹੁੰਦੇ ਨਜ਼ਰ ਆ ਰਹੇ ਹਨ। ਉਹਨਾਂ ਸਮਾਜ ਨੂੰ ਸਦਭਾਵਨਾ ਪਿਆਰ ਅਤੇ ਇਤਫ਼ਾਕ ਬਣਾਈ ਰੱਖਣ ਦੀ ਅਪੀਲ ਕੀਤੀ।

No comments:
Post a Comment