Friday, January 06, 2023

28 ਖੇਤਰੀ ਦੂਰਦਰਸ਼ਨ ਚੈਨਲ ਐੱਚਡੀ ਪ੍ਰੋਗਰਾਮ ਪ੍ਰੋਡਕਸ਼ਨ ਦੇ ਸਮਰੱਥ ਬਣਨਗੇ

Posted On: 06th January 2023 at 3:52 PM by PIB Chandigarh

ਇੱਕ ਵਾਰ ਫਿਰ ਛਾਏਗਾ ਆਕਾਸ਼ਵਾਣੀ  ਅਤੇ ਦੂਰਦਰਸ਼ਨ ਦਾ ਜਾਦੂ 

B I N D ਯੋਜਨਾ ਤਹਿਤ FM ਕਵਰੇਜ ਨੂੰ ਵੀ 80% ਤੋਂ ਵੱਧ ਆਬਾਦੀ ਤੱਕ ਵਧਾਇਆ ਜਾਵੇਗਾ

ਨਵੀਂ ਦਿੱਲੀ: 06 ਜਨਵਰੀ 2023: (ਪੀ.ਆਈ.ਬੀ.//ਮੀਡੀਆ ਸਕਰੀਨ ਔਨਲਾਈਨ)::

ਭਾਰਤ ਸਰਕਾਰ ਨੇ ਸਰਕਾਰੀ ਮੀਡੀਆ ਨਾਲ ਜੁੜੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਵਿਸਤਾਰ ਕਾਰਜ
ਦਾ ਐਲਾਨ ਕੀਤਾ ਹੈ। ਇਸ ਨਾਲ ਉਨ੍ਹਾਂ ਦਾ ਦਾਇਰਾ ਬਹੁਤ ਵਧ ਜਾਵੇਗਾ। ਇਸ ਨਾਲ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਦੇ ਨਾਲ-ਨਾਲ 76 ਫੀਸਦੀ ਅਤੇ ਭਾਰਤ-ਨੇਪਾਲ ਸਰਹੱਦ ਦੇ ਨਾਲ-ਨਾਲ 63 ਫੀਸਦੀ ਦਾ ਘੇਰਾ ਵਧੇਗਾ।ਜੰਮੂ-ਕਸ਼ਮੀਰ ਦੀਆਂ ਸਰਹੱਦਾਂ ’ਤੇ 76 ਫੀਸਦੀ ਅਤੇ ਭਾਰਤ-ਨੇਪਾਲ ਸਰਹੱਦ ’ਤੇ 63 ਫੀਸਦੀ ਤੱਕ ਕਵਰੇਜ ਵਧੇਗੀ। ਪ੍ਰਸਾਰ ਭਾਰਤੀ ਦੂਰ-ਦੁਰਾਡੇ, ਕਬਾਇਲੀ, ਐੱਲਡਬਲਿਊਈ ਅਤੇ ਸਰਹੱਦੀ ਖੇਤਰਾਂ ਵਿੱਚ 8 ਲੱਖ ਤੋਂ ਵੱਧ ਡੀਡੀ ਡੀਟੀਐੱਚ ਰਿਸੀਵਰ ਸੈੱਟਾਂ ਦੀ ਵੀ ਮੁਫ਼ਤ ਵੰਡ ਕਰੇਗਾ। 

ਕੈਬਨਿਟ ਨੇ 4 ਜਨਵਰੀ, 2023 ਨੂੰ 2025-26 ਤੱਕ ਆਉਣ ਵਾਲੇ ਪੰਜ ਸਾਲਾਂ ਦੀ ਮਿਆਦ ਲਈ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਆਧੁਨਿਕੀਕਰਨ, ਅਪਗ੍ਰੇਡੇਸ਼ਨ ਅਤੇ ਵਿਸਤਾਰ ਲਈ 2539.61 ਕਰੋੜ ਰੁਪਏ ਦੀ ਲਾਗਤ ਵਾਲੀ “ਬ੍ਰੌਡਕਾਸਟ ਇਨਫ੍ਰਾਸਟ੍ਰਕਚਰ ਨੈੱਟਵਰਕ ਡਿਵੈਲਪਮੈਂਟ (ਬੀਆਈਐੱਨਡੀ)” ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਇਸ ਯੋਜਨਾ ਵਿੱਚ ਏਆਈਆਰ ਅਤੇ ਦੂਰਦਰਸ਼ਨ ਦੇ ਤਰਜੀਹੀ ਪ੍ਰੋਜੈਕਟ ਸ਼ਾਮਲ ਹਨ ਜਿਨ੍ਹਾਂ ਵਿੱਚ 950 ਕਰੋੜ ਰੁਪਏ ਦੇ ਐਫਐੱਮ ਰੇਡੀਓ ਨੈੱਟਵਰਕ ਅਤੇ ਮੋਬਾਈਲ ਟੀਵੀ ਪ੍ਰੋਡਕਸ਼ਨ ਸੁਵਿਧਾਵਾਂ ਦੇ ਵਿਸਤਾਰ ਅਤੇ ਮਜ਼ਬੂਤੀ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜੋ ਕਿ ਫਾਸਟ-ਟਰੈਕ ਮੋਡ ’ਤੇ ਪੂਰਾ ਕੀਤਾ ਜਾਣਾ ਹੈ।

ਯੋਜਨਾ ਦਾ ਉਦੇਸ਼ ਬਿਹਤਰ ਬੁਨਿਆਦੀ ਢਾਂਚਾ ਬਣਾਉਣ ਅਤੇ ਐੱਲਡਬਲਯੂਈ, ਸਰਹੱਦੀ ਅਤੇ ਰਣਨੀਤਕ ਖੇਤਰਾਂ ਵਿੱਚ ਪਬਲਿਕ ਬ੍ਰੌਡਕਾਸਟਰਦੀ ਪਹੁੰਚ ਨੂੰ ਵਧਾਉਣ ਲਈ ਵੱਡੇ ਪੱਧਰ ’ਤੇ ਅਪਗਰੇਡ ਕਰਨਾ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਲਈ ਉੱਚ-ਗੁਣਵੱਤਾ ਵਾਲੀ ਸਮੱਗਰੀ ਦਾ ਵਿਕਾਸ, ਹੋਰ ਚੈਨਲਾਂ ਨੂੰ ਅਨੁਕੂਲ ਬਣਾਉਣ ਲਈ ਡੀਟੀਐੱਚ ਪਲੇਟਫਾਰਮ ਦੀ ਸਮਰੱਥਾ ਨੂੰ ਅਪਗ੍ਰੇਡ ਕਰਕੇ ਵਿਭਿੰਨ ਸਮੱਗਰੀ ਦੀ ਉਪਲਬਧਤਾ - ਦਰਸ਼ਕਾਂ ਲਈ ਉਪਲਬਧ ਵਿਕਲਪ ਦਾ ਵਿਸਤਾਰ ਕਰੇਗੀ। ਯੋਜਨਾ ਦਾ ਉਦੇਸ਼ ਮੁੱਖ ਤੌਰ ’ਤੇ ਐੱਲਡਬਲਿਊਈ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਵੱਲ ਧਿਆਨ ਕੇਂਦ੍ਰਤ ਕਰਦੇ ਹੋਏ ਟੀਅਰ-II ਅਤੇ ਟੀਅਰ-III ਸ਼ਹਿਰਾਂ ਵਿੱਚ ਐਫਐੱਮਨੈੱਟਵਰਕ ਦਾ ਵਿਸਤਾਰ ਕਰਨਾ ਹੈ।

ਪ੍ਰਸਾਰ ਭਾਰਤੀ ਦੇ ਦੋਹਰੇ ਵਰਟੀਕਲਾਂ ਵਿੱਚੋਂ, ਏਆਈਆਰ ਵਿਸ਼ਵ ਸੇਵਾਵਾਂ, ਨੇਬਰਹੁੱਡ ਸੇਵਾਵਾਂ, 43 ਵਿਵਿਧ ਭਾਰਤੀ ਚੈਨਲ, 25 ਰੇਨਬੋ ਚੈਨਲ ਅਤੇ 4 ਐਫਐੱਮ ਗੋਲਡ ਚੈਨਲਾਂ ਵਾਲੇ 653 ਏਆਈਆਰ ਟ੍ਰਾਂਸਮੀਟਰਾਂ (122 ਮੀਡੀਅਮ ਵੇਵ, 7 ਸ਼ਾਰਟ ਵੇਵ ਅਤੇ 524 ਐਫਐੱਮਟ੍ਰਾਂਸਮੀਟਰ)ਦੇ ਨਾਲ 501 ਏਆਈਆਰ ਪ੍ਰਸਾਰਣ ਕੇਂਦਰਾਂ ਰਾਹੀਂ ਦੇਸ਼ ਵਿੱਚ ਆਪਣੇ ਸਰੋਤਿਆਂ ਦੀ ਸੇਵਾ ਕਰਦਾ ਹੈ।

ਦੂਰਦਰਸ਼ਨ ਆਪਣੇ ਦਰਸ਼ਕਾਂ ਨੂੰ 66 ਦੂਰਦਰਸ਼ਨ ਕੇਂਦਰਾਂ ਦੇ ਨਾਲ 36 ਡੀਡੀ ਚੈਨਲਾਂ ਦਾ ਉਤਪਾਦਨ ਕਰਦਾ ਹੈ, ਜੋ ਵੱਖ-ਵੱਖ ਡਿਲੀਵਰੀ ਪਲੇਟਫਾਰਮਾਂ ਜਿਵੇਂ ਕੇਬਲ, ਡੀਟੀਐੱਚ, ਆਈਪੀਟੀਵੀ “ਨਿਊਜ਼ ਆਨ ਏਅਰ” ਮੋਬਾਈਲ ਐਪ, ਵੱਖ-ਵੱਖ ਯੂਟਿਊਬ ਚੈਨਲਾਂ ਅਤੇ ਇਸਦੇ ਅੰਤਰਰਾਸ਼ਟਰੀ ਚੈਨਲ ਡੀਡੀ ਇੰਡੀਆ ਦੇ ਨਾਲ ਵੱਖ-ਵੱਖ ਪਲੇਟਫਾਰਮਾਂ ’ਤੇ190 ਤੋਂ ਵੱਧ ਦੇਸ਼ਾਂ ਵਿੱਚ ਵਿਸ਼ਵਵਿਆਪੀ ਮੌਜੂਦਗੀ ਦੇ ਨਾਲ ਪ੍ਰਸਾਰਿਤ ਕਰਦਾ ਹੈ।

ਬੀਆਈਐੱਨਡੀ ਯੋਜਨਾ ਤਹਿਤ ਹੇਠ ਲਿਖੀਆਂ ਪ੍ਰਮੁੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ

ਆਲ ਇੰਡੀਆ ਰੇਡੀਓ

ਦੇਸ਼ ਵਿੱਚ ਐਫਐੱਮਕਵਰੇਜ ਨੂੰ ਕ੍ਰਮਵਾਰ 58.83% ਅਤੇ 68% ਤੋਂ ਵਧਾ ਕੇ ਭੂਗੋਲਿਕ ਖੇਤਰ ਦੁਆਰਾ 66.29% ਅਤੇ ਆਬਾਦੀ ਦੁਆਰਾ 80.23% ਤੱਕ ਪਹੁੰਚਾਇਆ ਗਿਆ ਹੈ।

ਭਾਰਤ ਨੇਪਾਲ ਸਰਹੱਦ ’ਤੇ ਏਆਈਆਰ ਐਫਐੱਮਦੀ ਕਵਰੇਜ ਨੂੰ ਮੌਜੂਦਾ 48.27% ਤੋਂ ਵਧਾ ਕੇ 63.02%ਕਰਨਾ।

ਜੰਮੂ-ਕਸ਼ਮੀਰ ਸਰਹੱਦ ਦੇ ਨਾਲ ਏਆਈਆਰ ਐਫਐੱਮ ਕਵਰੇਜ ਨੂੰ 62% ਤੋਂ ਵਧਾ ਕੇ 76% ਕਰਨਾ।

30,000 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਨ ਲਈ ਰਾਮੇਸ਼ਵਰਮ ਵਿਖੇ 300 ਮੀਟਰ ਟਾਵਰ ’ਤੇ 20 ਕਿਲੋਵਾਟ ਐਫਐੱਮ ਟ੍ਰਾਂਸਮੀਟਰ ਲਗਾਇਆ ਜਾਵੇਗਾ।

ਦੂਰਦਰਸ਼ਨ

ਪ੍ਰਸਾਰ ਭਾਰਤੀ ਸਹੂਲਤਾਂ ’ਤੇ ਨਵੀਨਤਮ ਪ੍ਰਸਾਰਣ ਅਤੇ ਸਟੂਡੀਓ ਉਪਕਰਨ ਸਥਾਪਤ ਕਰਕੇ ਡੀਡੀ ਅਤੇ ਏਆਈਆਰ ਚੈਨਲਾਂ ਦੀ ਫੇਸ ਲਿਫਟ।

ਡੀਡੀਕੇ ਵਿਜੇਵਾੜਾ ਅਤੇ ਲੇਹ ਵਿਖੇ ਅਰਥ ਸਟੇਸ਼ਨਾਂ ਨੂੰ 24 ਘੰਟੇ ਚੈਨਲਤੱਕ ਅਪਗ੍ਰੇਡ ਕਰਨਾ।

ਵੱਕਾਰੀ ਰਾਸ਼ਟਰੀ ਸਮਾਰੋਹ/ਈਵੈਂਟਸ ਅਤੇ ਵੀਵੀਆਈਪੀ ਕਵਰੇਜ ਨੂੰ ਕਵਰ ਕਰਨ ਲਈ ਫਲਾਈ ਅਵੇ ਯੂਨਿਟਾਂ ਤੋਂ ਬਾਹਰ ਨਿਕਲਣਾ।

28 ਖੇਤਰੀ ਦੂਰਦਰਸ਼ਨ ਚੈਨਲਾਂ ਨੂੰ ਹਾਈ-ਡੈਫੀਨੇਸ਼ਨ ਪ੍ਰੋਗਰਾਮ ਪ੍ਰੋਡਕਸ਼ਨ ਸਮਰੱਥ ਕੇਂਦਰਾਂ ਵਜੋਂ ਬਦਲਿਆ ਜਾਵੇਗਾ।

ਪੂਰੇ ਦੂਰਦਰਸ਼ਨ ਨੈੱਟਵਰਕ ਵਿੱਚ 31 ਖੇਤਰੀ ਨਿਊਜ਼ ਯੂਨਿਟਾਂ ਨੂੰ ਕੁਸ਼ਲ ਖ਼ਬਰਾਂ ਇਕੱਠੀਆਂ ਕਰਨ ਲਈ ਨਵੀਨਤਮ ਉਪਕਰਨਾਂ ਨਾਲ ਅਪਗ੍ਰੇਡ ਅਤੇ ਆਧੁਨਿਕ ਬਣਾਇਆ ਜਾਵੇਗਾ।

ਐੱਚਡੀਟੀਵੀ ਚੈਨਲਾਂ ਨੂੰ ਅੱਪਲਿੰਕ ਕਰਨ ਲਈ ਡੀਡੀਕੇ ਗੁਹਾਟੀ, ਸ਼ਿਲੌਂਗ, ਆਈਜ਼ੌਲ, ਇਟਾਨਗਰ, ਅਗਰਤਲਾ, ਕੋਹਿਮਾ, ਇੰਫਾਲ, ਗੰਗਟੋਕ ਅਤੇ ਪੋਰਟ ਬਲੇਅਰ ਵਿਖੇ ਅਰਥ ਸਟੇਸ਼ਨਾਂ ਦਾ ਅਪਗ੍ਰੇਡ ਕਰਨਾ ਅਤੇ ਬਦਲਣਾ।

ਯੋਜਨਾ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ:

1. ਦੇਸ਼ ਵਿੱਚ ਮੁੱਖ ਤੌਰ ’ਤੇ ਟੀਅਰ-II ਅਤੇ ਟੀਅਰ-III ਸ਼ਹਿਰਾਂ, ਐੱਲਡਬਲਿਊਈ ਅਤੇ ਸਰਹੱਦੀ ਖੇਤਰਾਂ ਅਤੇ ਦੇਸ਼ ਦੇ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ 6 ਲੱਖ ਵਰਗ ਮੀਟਰ ਤੋਂ ਵੱਧ ਐਫਐੱਮ ਕਵਰੇਜ ਵਧਾਉਣ ਲਈ 10 ਕਿਲੋਵਾਟ ਅਤੇ ਵੱਧ ਸਮਰੱਥਾ ਵਾਲੇ 41 ਐਫਐੱਮ ਟ੍ਰਾਂਸਮੀਟਰਾਂ ਤੋਂ ਇਲਾਵਾ 100 ਦੇ 100 ਵਾਟ ਟ੍ਰਾਂਸਮੀਟਰ।

2. ਡੀਡੀ ਫ੍ਰੀ ਡਿਸ਼ ਦੀ ਸਮਰੱਥਾ ਦਾ ਮੌਜੂਦਾ 116 ਚੈਨਲਾਂ ਤੋਂ ਲੈ ਕੇ ਲਗਭਗ 250 ਚੈਨਲਾਂ ਤੱਕ ਵਿਸਤਾਰ ਕੀਤਾ ਗਿਆ ਹੈ ਤਾਂ ਜੋ ਮੁਫ਼ਤ ਵਿੱਚ ਚੈਨਲਾਂ ਦੇ ਅਮੀਰ ਅਤੇ ਵਿਭਿੰਨ ਗੁਲਦਸਤੇ ਦਿੱਤੇ ਜਾ ਸਕਣ।

3. ਇੱਥੇ ਇਹ ਦੱਸਣਾ ਉਚਿਤ ਹੈ ਕਿ ਡੀਡੀ ਫ੍ਰੀ ਡਿਸ਼ ਪ੍ਰਸਾਰ ਭਾਰਤੀ ਦਾ ਫ੍ਰੀ-ਟੂ-ਏਅਰ ਡਾਇਰੈਕਟ ਟੂ ਹੋਮ (ਡੀਟੀਐੱਚ) ਪਲੇਟਫਾਰਮ ਹੈ ਜਿਸ ਵਿੱਚ ਅੰਦਾਜ਼ਨ 4.30 ਕਰੋੜ ਕਨੈਕਸ਼ਨ (ਐਫਆਈਸੀਸੀਆਈ ਅਤੇ ਈ&ਵਾਈ ਰਿਪੋਰਟ 2022 ਅਨੁਸਾਰ)ਹਨ ਜੋ ਇਸਨੂੰ ਭਾਰਤ ਵਿੱਚ ਸਭ ਤੋਂ ਵੱਡਾ ਡੀਟੀਐੱਚ ਪਲੇਟਫਾਰਮ ਬਣਾਉਂਦਾ ਹੈ।ਡੀਡੀ ਫ੍ਰੀ ਡਿਸ਼ ਦੇ ਦਰਸ਼ਕਾਂ ਨੂੰ ਇਸ ਪਲੇਟਫਾਰਮ ਦੇ ਚੈਨਲਾਂ ਨੂੰ ਦੇਖਣ ਲਈ ਕੋਈ ਮਹੀਨਾਵਾਰ ਜਾਂ ਸਲਾਨਾ ਖਰਚਾ ਅਦਾ ਕਰਨ ਦੀ ਲੋੜ ਨਹੀਂ ਹੈ। ਇਸ ਪਲੇਟਫਾਰਮ ਵਿੱਚ 167 ਟੀਵੀ ਚੈਨਲਾਂ ਦਾ ਭਰਪੂਰ ਗੁਲਦਸਤਾ ਹੈ ਜਿਸ ਵਿੱਚ 49 ਦੂਰਦਰਸ਼ਨ ਅਤੇ ਸੰਸਦ ਚੈਨਲ, ਪ੍ਰਮੁੱਖ ਬ੍ਰੌਡਕਾਸਟਰਾਂ(11 ਜੀਈਸੀ, 14 ਮੂਵੀ ਚੈਨਲ, 21 ਨਿਊਜ਼ਚੈਨਲ, 7 ਸੰਗੀਤਚੈਨਲ, 9 ਖੇਤਰੀਚੈਨਲ, 7 ਭੋਜਪੁਰੀਚੈਨਲ, 1 ਸਪੋਰਟਸਚੈਨਲ, 5 ਭਗਤੀ ਚੈਨਲ, 3 ਵਿਦੇਸ਼ੀ ਚੈਨਲ)ਦੇ 77 ਨਿੱਜੀ ਟੀਵੀ ਚੈਨਲ, 51 ਵਿਦਿਅਕ ਚੈਨਲ ਅਤੇ 48 ਰੇਡੀਓ ਚੈਨਲ ਸ਼ਾਮਲ ਹਨ।

4. ਆਪਦਾ ਜਾਂ ਕੁਦਰਤੀ ਆਫ਼ਤ ਦੀ ਸਥਿਤੀ ਵਿੱਚ ਨਿਰਵਿਘਨ ਡੀਟੀਐੱਚ ਸੇਵਾ ਨੂੰ ਯਕੀਨੀ ਬਣਾਉਣ ਲਈ ਡੀਡੀ ਫ੍ਰੀ ਡਿਸ਼ ਡਿਜ਼ਾਸਟਰ ਰਿਕਵਰੀ ਸਹੂਲਤ ਦੀ ਸਥਾਪਨਾ ਕਰਨਾ।

5. ਸਹਿਜ ਅਤੇ ਕੁਸ਼ਲ ਪ੍ਰੋਡਕਸ਼ਨ ਅਤੇ ਪ੍ਰਸਾਰਣ ਲਈ ਫੀਲਡ ਸਟੇਸ਼ਨਾਂ ਦੀਆਂ ਬ੍ਰੌਡਕਾਸਟ ਸਹੂਲਤਾਂ ਦਾ ਆਟੋਮੇਸ਼ਨ ਅਤੇ ਆਧੁਨਿਕੀਕਰਨ। ਇਸ ਵਿੱਚ ਆਟੋਮੇਟਿਡ ਪਲੇਆਉਟ ਸੁਵਿਧਾਵਾਂ, ਅਜੋਕੇ ਦਿਨਾਂ ਦੇ ਨਿਊਜ਼ ਪ੍ਰੋਡਕਸ਼ਨ ਸਿਸਟਮਲਈ ਨਿਊਜ਼ ਰੂਮ ਕੰਪਿਊਟਰ ਸਿਸਟਮ,ਰੀਅਲ ਟਾਈਮ ਪ੍ਰੋਡਕਸ਼ਨ ਏਡਿਟਿੰਗ ਅਤੇ ਟ੍ਰਾਂਸਮਿਸ਼ਨ ਨੂੰ ਪੂਰਾ ਕਰਨ ਲਈ ਫਾਈਲ ਅਧਾਰਤ ਕੰਮ ਦਾ ਪ੍ਰਵਾਹ, ਨਵੀਨਤਮ ਸਟੂਡੀਓ ਕੈਮਰੇ, ਲੈਂਸ, ਸਵਿੱਚਰ, ਰਾਊਟਰ ਆਦਿ ਦੇਸ਼ ਭਰ ਵਿੱਚ ਡੀਡੀ ਦੇ ਫੀਲਡ ਸਟੇਸ਼ਨਾਂ ਲਈ ਅਤਿ-ਆਧੁਨਿਕ ਤਕਨਾਲੋਜੀ ਹੈ।ਇਹ ਸਮਰੱਥਾ ਨਿਰਮਾਣ ਮਾਪ ਡੀਡੀ ਨੂੰ ਆਧੁਨਿਕ ਟੀਵੀ ਸਟੂਡੀਓ ਪ੍ਰੋਡਕਸ਼ਨ ਦੇ ਸਮੇਂ, ਤਕਨਾਲੋਜੀ ਅਤੇ ਤਕਨੀਕ ਨਾਲ ਮੇਲਣ ਲਈ ਸਮਰੱਥ ਕਰੇਗਾ।

6. ਮਨੋਰੰਜਨ, ਸਿਹਤ, ਸਿੱਖਿਆ, ਨੌਜਵਾਨਾਂ, ਖੇਡਾਂ ਅਤੇ ਹੋਰ ਜਨਤਕ ਸੇਵਾ ਸਮੱਗਰੀ ਵੱਲ ਧਿਆਨ ਕੇਂਦ੍ਰਤ ਕਰਦੇ ਹੋਏ ਖੇਤਰੀ ਭਾਸ਼ਾਵਾਂ ਸਮੇਤ ਅਮੀਰ ਸਮੱਗਰੀ ਪ੍ਰਦਾਨ ਕਰਨਾ।

7. ਸਥਾਨਕ ਅਤੇ ਹਾਈਪਰ ਲੋਕਲ ਨਿਊਜ਼ ਕਵਰੇਜ ਦੀ ਹਿੱਸੇਦਾਰੀ ਵਧਾਉਣ ਲਈ ਤੁਰੰਤ ਪ੍ਰਤੀਕਿਰਿਆ ਸਮਰੱਥਾਵਾਂ ਦੇ ਨਾਲ ਖ਼ਬਰਾਂ ਨੂੰ ਇਕੱਠਾ ਕਰਨ ਦੀਆਂ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ ਅਤੇ ਇਸਨੂੰ ਅਰਧ-ਗ੍ਰਾਮੀਣ ਖੇਤਰਾਂ ਵਿੱਚ ਫੈਲਾਉਣਾ।

8. ਦ੍ਰਿਸ਼ਟੀਗਤ ਤੌਰ ’ਤੇ ਪ੍ਰੋਗਰਾਮ ਸਮੱਗਰੀ ਬਣਾਉਣ ਲਈ ਔਗਮੈਂਟਿਡ ਰੀਐਲਿਟੀ ਅਤੇ ਵਰਚੁਅਲ ਰਿਐਲਿਟੀ ਵਰਗੀਆਂ ਨਵੀਆਂ ਤਕਨੀਕਾਂ ਨੂੰ ਸ਼ਾਮਲ ਕਰਨਾ।

9. ਸੈਟੇਲਾਈਟ ਟ੍ਰਾਂਸਪੋਂਡਰਾਂ ਦੀ ਕੁਸ਼ਲ ਵਰਤੋਂ ਲਈ ਸਪੈਕਟ੍ਰਮ ਕੁਸ਼ਲ ਤਕਨਾਲੋਜੀ ਵਾਲੇ ਮੌਜੂਦਾ ਅੱਪ-ਲਿੰਕ ਸਟੇਸ਼ਨਾਂ ਨੂੰ ਅਪਗ੍ਰੇਡ ਕਰਨਾ।

10. ਏਆਈਆਰ ਅਤੇ ਡੀਡੀ-ਨੈੱਟਵਰਕ ਵਿੱਚ ਡੇਟਾ ਪ੍ਰਵਾਹ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੇ ਨਾਲ ਸ਼ਾਸਨ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ।

11. ਘਰੇਲੂ ਅਤੇ ਵਿਦੇਸ਼ੀ ਦਰਸ਼ਕਾਂ ਲਈ ਡਿਜੀਟਲ ਪਹੁੰਚ ਵਿੱਚ ਮਹੱਤਵਪੂਰਨ ਵਾਧਾ।

12. ਦੂਰ-ਦੁਰਾਡੇ, ਕਬਾਇਲੀ, ਐੱਲਡਬਲਿਊਈ ਅਤੇ ਸਰਹੱਦੀ ਖੇਤਰਾਂ ਲਈ 8 ਲੱਖ ਤੋਂ ਵੱਧ ਡੀਡੀ ਡੀਟੀਐੱਚ ਰਿਸੀਵਰ ਸੈੱਟਾਂ ਦੀ ਮੁਫਤ ਵੰਡ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਦਰਸ਼ਕਾਂ ਨੂੰ ਟੈਲੀਵਿਜ਼ਨ ਅਤੇ ਰੇਡੀਓ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਇਆ ਜਾ ਸਕੇ।

ਇਹ ਯੋਜਨਾ ਪ੍ਰਸਾਰਣ ਉਪਕਰਣਾਂ ਦੀ ਸਪਲਾਈ ਅਤੇ ਸਥਾਪਨਾ ਨਾਲ ਸਬੰਧਤ ਨਿਰਮਾਣ ਅਤੇ ਸੇਵਾਵਾਂ ਦੇ ਜ਼ਰੀਏ ਅਸਿੱਧੇ ਤੌਰ ’ਤੇ ਰੋਜ਼ਗਾਰ ਵੀ ਪੈਦਾ ਕਰੇਗੀ। ਸਮੱਗਰੀ ਪ੍ਰੋਡਕਸ਼ਨ ਖੇਤਰ ਵੱਖ-ਵੱਖ ਮੀਡੀਆ ਖੇਤਰਾਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਪ੍ਰਦਾਨ ਕਰੇਗਾ।

*****  ਸੌਰਭ ਸਿੰਘ  (रिलीज़ आईडी: 1889308)

No comments: