Tuesday, December 20, 2022

ਮੋਹਾਲੀ ਤੋਂ ਚੰਡੀਗੜ੍ਹ ਤੱਕ ਕ੍ਰਿਸਮਿਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ

20th December 2022 at 6:17 PM
ਚਰਚ ਆਫ ਗਲੋਰੀ ਐਂਡ ਵਿਜ਼ਡਮ ਚੰਡੀਗੜ੍ਹ ਨੇ ਕੀਤਾ ਵਿਸ਼ਾਲ ਆਯੋਜਨ 


ਮੋਹਾਲੀ
//ਚੰਡੀਗੜ੍ਹ
20 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਪੰਜਾਬ ਵਿੱਚ ਟਕਰਾਓ ਵਰਗੀਆਂ ਕੁਝ ਕੁ ਘਟਨਾਵਾਂ ਨੂੰ ਲੈ ਕੇ ਕੁਝ ਹਲਕਿਆਂ ਵੱਲੋਂ ਇਹ ਖਦਸ਼ੇ ਪ੍ਰਗਟਾਏ ਗਏ ਸਨ ਕਿ ਸ਼ਾਇਦ ਇਸ ਵਾਰ ਕ੍ਰਿਸਮਿਸ ਮੌਕੇ ਵੀ ਗੜਬੜ ਹੋ ਸਕਦੀ ਹੈ। ਇਹਨਾਂ ਸਾਰੇ ਖਦਸ਼ਿਆਂ ਦੇ ਬਾਵਜੂਦ ਇਸਾਈ ਭਾਈਚਾਰੇ ਨੇ ਮੋਹਾਲੀ ਤੋਂ ਚੰਡੀਗੜ੍ਹ ਤੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ।  ਇਸਦੇ ਨਾਲ ਹੀ ਕ੍ਰਿਸਮਿਸ ਮੌਕੇ ਈਸਾਈ ਭਾਈਚਾਰੇ ਨੇ ਪੂਰੇ ਸਮਾਜ ਨੂੰ ਔਰਤਾਂ ਲਈ ਬਰਾਬਰੀ ਦਾ ਸੁਨੇਹਾ ਦੇਂਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੜਕੀਆਂ ਅਤੇ ਔਰਤਾਂ ਨੂੰ ਹਰ ਹੀਲੇ ਉੱਚ ਤੋਂ ਉੱਚ ਵਿੱਦਿਆ ਹਾਸਲ ਕਰਕੇ ਸਮਾਜ ਲਈ ਚਾਨਣ ਮੁਨਾਰੇ ਬਣਨਾ ਚਾਹੀਦਾ ਹੈ। ਇਸਤਰੀਆਂ ਸਿਰਫ ਪਰਿਵਾਰ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਸਿਹਤਮੰਦ ਅਤੇ ਖੁਸ਼ਹਾਲ  ਬਣਾ ਸਕਦੀਆਂ ਹਨ। ਸਮਾਜ ਦਾ ਕਾਇਆ ਕਲਪ ਇਸਤਰੀਆਂ ਦੀ ਸਹਾਇਤਾ ਨਾਲ ਹੀ ਜਲਦੀ ਸੰਭਵ ਹੈ। ਕ੍ਰਿਸਮਿਸ ਮੌਕੇ ਮਹਿਲਾ ਸਸ਼ਕਤੀਕਰਨ ਅਤੇ ਉੱਚ ਸਿੱਖਿਆ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ। 

ਚਰਚ ਆਫ ਗਲੋਰੀ ਐਂਡ ਵਿਜ਼ਡਮ ਚੰਡੀਗੜ੍ਹ ਨਿਊ ਆਫ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੀ ਤਰਫੋਂ ਪ੍ਰੋਫਿਟ ਬਜਿੰਦਰ ਸਿੰਘ ਦੀ ਅਗਵਾਈ ਹੇਠ ਬੂਥਗੜ੍ਹ ਮੋਹਾਲੀ ਸਿਸਵਾਂ ਰੋਡ ਤੋਂ ਚੰਡੀਗੜ੍ਹ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪੰਜਾਬ ਅਤੇ ਹੋਰਾਂ ਪਰਾਂਤਾ ਤੋਂ ਪਹੁੰਚ ਪ੍ਰਭੂ (ਪ੍ਰਭੂ) ਯਿਸੂ ਮਸੀਹ ਦਾ ਜਨਮ ਦਿਨ ਮਨਾਇਆ।  
ਪ੍ਰੋਗਰਾਮ ਵਿੱਚ ਮੁਖ ਮਹਿਮਾਨ ਦੇ ਤੌਰ 'ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ,ਪੂਰਵ ਕੇਂਦਰ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਬਤਰ ਸਿੰਘ, ਚੇਅਰਮੈਨ ਸੰਜੀਵ ਕੁਮਾਰ , ਰਾਜ ਕੁਮਾਰ, ਸਚੀਵ ਰਾਜੇਸ਼ ਚੌਧਰੀ, ਬੱਬਲੂ ਥੋਬਾ, ਪਰਮਜੀਤ ਕੰਗ,ਮਾਈਨਰਿਟੀ ਕਮਿਸ਼ਨ ਦੇ ਪ੍ਰਧਾਨ ਟੋਨੀ, ਪੰਜਾਬ ਸਟੇਟ ਕਮਿਸ਼ਨ ਫਾਰ ਮਾਈਨਰਿਟੀ ਪੰਜਾਬ ਸਰਕਾਰ ਕੇ ਨੁਮਾਇੰਦੇ ਈਸਾ ਦਾਸ ਨੇ ਕੇਕ ਕੱਟ ਕੇ ਅਤੇ ਹਵਾ ਵਿੱਚ ਗੁਬਾਰੇ ਛੱਡਕੇ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ। 

ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਹਜਾਰਾਂ ਸ਼ਰਧਾਲੂਆਂ ਨੂੰ ਸਟੇਜ ਤੋਂ ਸੰਬੋਧਨ ਕਰਦੇ ਹੋਏ ਉਹਨ੍ਹਾਂ ਨੂੰ ਕਿਸੇ ਧਰਮ ਜਾਤੀ ਦਾ ਨਹੀਂ ਬਲਕਿ ਮਾਨਵਤਾ ਦੀ ਸੇਵਾ ਕਰਨਾ ਪਰਮ ਕਾਰਜ ਦਸਿਆ ਅਤੇ ਸਾਰੇ ਸ਼ਰਧਾਲੂਆਂ ਦੇ ਸ਼ਰਧਾ ਭਾਵ ਨੂੰ ਦੇਖਕੇ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਉਹਨ੍ਹਾਂ ਨੇ ਕਿਹਾ ਕੇ ਮਾਨਵਤਾ ਇਨਸਾਨ ਦਾ ਸਭ ਤੋਂ ਵੱਡਾ ਧਰਮ ਹੈ ਅਤੇ ਖਾਸ ਕਰਕੇ ਔਰਤਾਂ ਨੂੰ ਹਰ ਵਰਗ ਚ ਅੱਗੇ ਆਉਣ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਔਰਤਾਂ ਨੂੰ ਜੀਵਨ ਵਿੱਚ ਸਿੱਖਿਆ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ। ਲੜਕੀਆਂ ਅਤੇ ਇਸਤਰੀਆਂ ਲਈ ਸਿੱਖਿਆ ਹੋਣੀ ਬਹੁਤ ਜਰੂਰੀ ਹੈ ਕਿਉਕਿ ਸਿਰਫ ਵਿੱਦਿਆ ਹੀ ਇੱਕ ਅਜਿਹਾ ਸਾਧਨ ਹੈ ਜਿਸਦੇ ਨਾਲ ਉਹ ਸੰਸਾਰ ਵਿੱਚ ਕਿਤੇ ਵੀ ਆਪਣਾ ਨਾਮ ਕਮਾ ਸਕਦੀ ਹੈ। 

ਇਸ ਮੌਕੇ ਪ੍ਰੋਫਿਟ ਬਜਿੰਦਰ ਸਿੰਘ ਅਤੇ ਉਹਨ੍ਹਾਂ ਦੀ ਸਮੁੱਚੀ ਟੀਮ ਨੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਸਮ੍ਰਿਤੀ ਨਿਸ਼ਾਨ ਭੇਂਟ ਕਰਕੇ ਉਹਨ੍ਹਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਵਿੱਚ ਪਹੁੰਚਣ ਲਈ ਦਿਲੋਂ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਸ਼ੋਭਾ ਯਾਤਰਾ ਚਰਚ ਦੀ ਥਾਂ ਤੋਂ ਸ਼ੁਰੂ ਹੋਕੇ ਚੰਡੀਗੜ੍ਹ ਪਹਿਲਾਂ ਤੋਂ ਹੀ ਨਿਰਧਾਰਤ ਰਸਤੇ ਤੋਂ ਹੁੰਦੀ ਹੋਈ ਲੰਘੀ ਜਿਥੇ ਸ਼ਰਧਾਲੂਆ ਵਲੋਂ ਸ਼ੋਭਾ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਸ਼ਰਧਾਲੂ ਪ੍ਰਭੂ ਯਿਸ਼ੂ ਮਸੀਹ ਨੂੰ ਯਾਦ ਕਰਦੇ ਹੋਏ ਝੁਮਦੇ ਨਜ਼ਰ ਆਏ।
 
ਇਸਤੋਂ ਇਲਾਵਾ ਸ਼ੋਭਾ ਯਾਤਰਾ ਵਿੱਚ ਪ੍ਰੋਫਿਟ ਬਜਿੰਦਰ ਸਿੰਘ ਨੇ ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋਏ ਸ਼ਰਧਾਲੂਆਂ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਜਨਮਦਿਨ ਦੀ ਵਧਾਈ ਦਿਤੀ ਅਤੇ ਸਾਰਿਆਂ ਨੂੰ ਪ੍ਰਭੂ ਦੇ ਸੰਦੇਸ਼ ਦੇ ਮੁਤਾਬਿਕ ਈਸ਼ਵਰ ਨਾਲ ਇੱਕ ਮਿੱਕ ਹੋਣ ਲਈ ਪ੍ਰਾਰਥਨਾ ਅਤੇ ਅਧਿਆਤਮਿਕ ਸ਼ਬਦਾਂ ਨਾਲ ਸੰਬੋਧਿਤ ਕੀਤਾ। ਪੂਰੇ ਪੰਜਾਬ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਗਈ। ਸ਼ੋਭਾ ਯਾਤਰਾ ਵਿੱਚ ਬਹੁਤ ਦੀ ਦਿਲ ਲੁਭਾਵਣੇ ਅਤੇ ਮਨਮੋਹਕ ਦ੍ਰਿਸ਼ ਸਨ ਜਿਹੜੇ ਕਿ ਦੇਖਣ ਲਾਇਕ ਸਨ।

ਰਾਹਗੀਰ ਆਪਣੀ ਗੱਡੀਆਂ ਨੂੰ ਰੋਕ ਕੇ ਸਭ ਸੁਣ ਰਹੇ ਸੁਣ ਅਤੇ ਝਾਕੀਆਂ ਦੀ ਫੋਟੋਆਂ ਵੀ ਲੈ ਰਹੇ ਸਨ। ਵੱਖ ਵੱਖ ਸੰਗਠਨਾਂ ਅਤੇ ਅਦਾਰਿਆਂ ਦੇ ਆਗੂਆਂ  ਨੇਤਾਵਾ ਵਲੋਂ ਕਈ ਤਰਾਂ ਦੇ ਲੰਗਰ, ਚਾਹ ਪਕੌੜੇ,ਪੂੜੀ ਛੋਲੇ, ਅਤੇ ਬੀਰਾਣੀ ਆਦਿ ਦਾ ਅਟੂਟ ਲੰਗਰ ਲਗਾਇਆ ਹੋਇਆ ਸੀ। ਸਭ ਲੋਕਾਂ ਵਿੱਚ ਭਾਰੀ ਉਤਸ਼ਾਹ ਵੀ ਦੇਖਿਆ ਗਿਆ ਅਤੇ ਗੱਡੀਆਂ ਨੂੰ ਗੁਬਾਰੇ, ਮਾਲਾ, ਅਤੇ ਰੰਗ ਬਿਰੰਗੀ ਚੀਜਾਂ ਨਾਲ ਸਜਾਇਆ ਗਿਆ ਸੀ। 

ਪ੍ਰੋਗਰਾਮ ਵਿੱਚ ਪਾਸਟਰ ਅਤੇ ਇਸਾਈ ਭਾਈਚਾਰੇ ਦੇ ਲੀਡਰਾਂ ਨੇ ਹਾਜ਼ਰੀ ਲਵਾਈ। ਇਸ ਮੌਕੇ ਤੇ ਪੰਜਾਬ ਕ੍ਰਿਸਚਣ ਫੈਡਰੇਸ਼ਨ ਦੇ ਚੇਅਰਮੈਨ ਆਰਿਫ਼ ਚੋਹਾਨ, ਪ੍ਰਧਾਨ ਪੀਟਰ ਚੀਦਾ, ਆਮ ਆਦਮੀ ਪਾਰਟੀ ਦੇ ਨੇਤਾ ਸਨੀ ਬਾਵਾ, ਸੰਤ ਬਲਜਿੰਦਰ ਜੋਨ, ਬਿਸ਼ਪ ਲਾਲ ਮਸੀਹ ਸਮੂਏਲ, ਸੋਨੀ ਪਾਸਟਰ, ਪਾਸਟਰ ਪੂਰਨ, ਪਾਸਟਰ ਕੁਲਵਿੰਦਰ, ਦੇ ਇਲਾਵਾ ਹੋਰ ਰਾਜਾਂ ਤੋਂ ਪਹੁੰਚੇ ਪਾਸਟਰ ਆਦਿ ਨੇ ਹਿੱਸਾ ਲਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: