Monday, August 29, 2022

ਵੀਜ਼ਨ ਪੰਜਾਬ ਸੰਮੇਲਨ ਵਿੱਚ ਲੁਧਿਆਣਾ ਤੋਂ ਸ਼ਾਮਲ ਹੋਏ ਸਮਾਜ ਸੇਵੀ ਗੁਰਪ੍ਰੀਤ ਸਿੰਘ

Sunday 28th August 2022 at 10:31 PM 

ਪਦਮਸ਼੍ਰੀ ਸਰਦਾਰ ਵਿਕਰਮਜੀਤ ਸਿੰਘ ਸਾਹਨੀ MP ਨੂੰ ਦਿੱਤਾ ਮੰਗਪੱਤਰ 


ਲੁਧਿਆਣਾ
: 28 ਅਗਸਤ 2022: (M S//ਪੰਜਾਬ ਸਕਰੀਨ):: 

ਲੁਧਿਆਣਾ ਤੋਂ ਉੱਘੇ ਸਮਾਜ ਸੇਵੀ ਸਰਦਾਰ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਵੀਜ਼ਨ ਪੰਜਾਬ  ਸੰਮੇਲਨ ਵਿੱਚ ਸ਼ਿਰਕਤ ਕੀਤੀ ਜਿਸਦਾ ਆਗਾਜ਼ ਹੋਟਲ ਰੇਡੀਸਨ ਰੈੱਡ ਮੋਹਾਲੀ ਵਿੱਖੇ ਹੋਇਆ।  ਇਸ ਮੌਕੇ ਆਪ ਸਰਕਾਰ ਦੇ ਸਮੂਹ ਸੀਨੀਅਰ ਆਗੂ ਸਾਹਿਬਾਨ ਅਤੇ ਮੰਤਰੀ ਸਾਹਿਬਾਨ ਨਾਲ ਆਪਸੀ ਮੁਲਾਕਾਤ ਹੋਈ ਅਤੇ ਭਵਿੱਖ ਵਿੱਚ ਨੇਪਰੇ ਚੜਨ ਵਾਲ਼ੇ ਕਾਰਜ ਦੀ ਸਫਲਤਾ ਦੀ ਸ਼ੁੱਭ ਇੱਛਾਵਾਂ ਪਰਗਟਕੀਤੀਆਂ ਗਈਆਂ। 

ਇਸ ਸੰਮੇਲਨ ਮੌਕੇ ਲੁਧਿਆਣਾ ਤੋਂ ਗਏ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਆਪ ਸਰਕਾਰ ਦੇ  ਰਾਜ ਸਭਾ ਮੈਂਬਰ ਅਤੇ ਪਦਮਸ਼੍ਰੀ ਸਰਦਾਰ ਵਿਕਰਮਜੀਤ ਸਿੰਘ ਸਾਹਨੀ (ਐਮ.ਪੀ) ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਅਤੇ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਉਹਨਾਂ ਦੀ  ਲਗਨ ਲਈ ਓਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਇਸਦੇ ਨਾਲ ਹੀ ਅਪਣੇ ਇਲਾਕੇ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਦੇ ਰੁਕੇ ਹੋਏ ਕੰਮਾਂ ਬਾਰੇ ਜਿਵੇਂ ਕੀ ਘਰਾਂ ਦੀ ਰਜਿਸਟਰੀਆਂ ਦੇ ਰੁਕੇ ਕਾਰਜ ਵਗੈਰਾ ਪ੍ਰਤੀ ਓਹਨਾਂ ਨੂੰ ਸੁਚੇਤ ਕਰਵਾਇਆ।  ਇਸ ਮਕਸਦ ਲਈ ਉਹਨਾਂ ਇੱਕ ਲਿਖਤੀ ਮੰਗ ਪੱਤਰ ਵੀ ਆਪਣੇ ਹੱਥੀਂ ਉਹਨਾਂ ਨੂੰ ਸੋਂਪਿਆ। 

ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਲੁਧਿਆਣਾ ਵਾਲੇ ਅੱਜਕਲ੍ਹ ਮੈਂਬਰ ਪਾਰਲੀਮੈਂਟ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਜੀ ਦੇ ਖਾਸ ਬੁਲਾਰੇ ਹਨ ਅਤੇ ਵਿਜ਼ਨ ਪੰਜਾਬ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਉਚੇਚ ਨਾਲ ਲੁਧਿਆਣਾ ਤੋਂ ਗਏ ਸਨ।ਇਸ ਸੰਮੇਲਨ ਦੀ ਅਗਵਾਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਨੇ ਕੀਤੀ ਅਤੇ ਸਮੂਹ ਮੰਤਰੀ ਸਾਹਿਬਾਨ, ਉੱਚ ਕੋਟੀ ਦੇ ਉਦਯੋਗਪਤੀ, ਵਿਦਵਾਨਾਂ, ਫਿਲਮੀ ਕਲਾਕਾਰ, ਨੇ ਇਸ ਸੰਮੇਲਨ ਵਿੱਚ ਸ਼ਿਰਕਤ ਕਰਕੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਉਮੀਦ ਜਤਾਈ ਗਈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗੁਵਾਈ ਹੇਠ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਿਨ ਰਾਤ ਹੋਰ ਤਰੱਕੀ ਕਰੇਗਾ।  ਇਹ ਸੁਣ ਕੇ ਵੀ ਬਹੁਤ ਖੁਸ਼ੀ ਹੋਈ ਕਿ ਟਾਟਾ ਸਟੀਲ ਦੇ  2600 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਛੇਤੀ ਹੀ ਇਹ ਪ੍ਰੋਜੈਕਟ ਲੁਧਿਆਣਾ ਵਿਖੇ ਸ਼ੁਰੁ ਕਿੱਤਾ ਜਾਵੇਗਾ। 

ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਰੋਜ਼ਗਾਰ ਵਧੇਗਾ ਅਤੇ ਨੌਜਵਾਨਾਂ ਨੂੰ ਆਪਣੇ ਮੁਲਕ ਤੋਂ ਬਾਹਰ ਨਹੀਂ ਜਾਣਾ ਪਵੇਗਾ।  ਸੂਫ਼ੀ ਗਾਇਕ ਜੋੜੀ ਨੂਰਾਂ ਭੈਣਾਂ ਨੇ ਇਸ ਸੰਮੇਲਨ ਨੂੰ ਆਪਣੇ ਗਾਣਿਆ ਦੇ ਅੰਦਾਜ਼ ਨਾਲ ਹੋਰ ਵੀ ਯਾਦਗਾਰੀ ਬਣਾਇਆ। ਸੰਮੇਲਨ ਦੀਆਂ ਰੌਣਕਾਂ ਵੀ ਵਧੀਆਂ। ਰਾਤ ਦੇ ਖਾਣੇ ਤੋਂ ਬਾਅਦ ਇਸ ਸੰਮੇਲਨ ਦੀ ਸਫਲਤਾਪੂਰਵਕ ਸੰਪੰਨਤਾ ਹੋਈ । ਗੁਰਪ੍ਰੀਤ ਸਿੰਘ ਹੁਰਾਂ ਨਾਲ ਲੁਧਿਆਣਾ ਤੋਂ ਉੱਘੇ ਚਾਰਟਰਡ ਅਕਾਊਂਟੈਂਟ ਸਰਦਾਰ ਸਰਬਜੋਤ ਸਿੰਘ ਅਤੇ ਬੇਟੇ ਸਰਦਾਰ ਗੁਰਮਨਜੋਤ ਸਿੰਘ ਨੇ ਵੀ ਸ਼ਿਰਕਤ ਕਰਕੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ  ਅਤੇ ਪੰਜਾਬ ਸਰਕਾਰ ਦੀ  ਇਸ ਪਹਿਲ ਕਦਮੀ ਦੀ ਸ਼ਲਾਂਘਾ ਕੀਤੀ।

No comments: