Saturday, August 27, 2022

ਸੰਤ ਬਾਬਾ ਸੁਚਾ ਸਿੰਘ ਜੀ ਦੀ 20ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ

Saturday 27th August 2022 at 05:19 PM

ਮਹਾਨ ਸੰਤ ਸਮਾਗਮ 'ਚ ਪੁੱਜੀਆਂ ਪੰਥ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ

ਸੰਤ ਬਾਬਾ ਸੁਚਾ ਸਿੰਘ ਜੀ ਦੀ 20ਵੀਂ ਬਰਸੀ ਦੇ ਸਬੰਧ 'ਚ ਕਰਵਾਇਆ ਗਿਆ ਮਹਾਨ ਸੰਤ ਸਮਾਗਮ ਦੀ ਤਸਵੀਰ

*ਸੰਤ ਮਹਾਪੁਰਸ਼ਾਂ ,ਨਿਹੰਗ ਸਿੰਘਾਂ ਨੇ ਵੀ ਭਰੀਆਂ ਹਾਜ਼ਰੀਆਂ

*ਸੰਤ ਬਾਬਾ ਸੁਚਾ ਸਿੰਘ ਜੀ ਦੀ ਪੰਥ ਨੂੰ ਗੁਰਮਤਿ ਸੰਗੀਤ ਦੀ ਮਹਾਨ ਦੇਣ-ਗਿਆਨੀ ਹਰਪ੍ਰੀਤ ਸਿੰਘ

*ਰਾਗਾਤਮਕ ਕੀਰਤਨ ਦਰਬਾਰ 'ਚ 100 ਦੇ ਕਰੀਬ ਤੰਤੀ ਸਾਜ਼ੀ ਸਿੰਘਾਂ ਨੇ ਕੀਰਤਨ ਨਾਲ ਨਿਹਾਲ ਕੀਤਾ 

ਲੁਧਿਆਣਾ: 27 ਅਗਸਤ 2022: (ਆਰ ਐਸ ਖਾਲਸਾ//ਪੰਜਾਬ ਸਕਰੀਨ)::

ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਬਾਨੀ ਗੁਰਮਤਿ ਸੰਗੀਤ ਪ੍ਰਚਾਰਕ  ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 20ਵੀਂ ਬਰਸੀ ਦੇ ਸਬੰਧ ਵਿੱਚ ਚੱਲ ਰਹੇ ਸਮਾਗਮਾਂ ਦੀ ਲੜੀ ਦੇ ਤਹਿਤ ਅੱਜ ਵਿਸ਼ੇਸ਼ ਤੌਰ ਤੇ ਸੰਤ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦੇ ਅੰਦਰ ਪੰਥ ਦੀਆਂ ਪ੍ਰਮੁੱਖ ਧਾਰਮਿਕ ਸ਼ਖਸ਼ੀਅਤਾਂ, ਸਿੰਘ ਸਾਹਿਬਾਨਾਂ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ, ਤੇ ਨਿਹੰਗ ਸਿੰਘ ਜੱਥੇਦਾਰਾਂ ਨੇ ਉਚੇਚੇ ਤੌਰ ਤੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਸੰਤ ਬਾਬਾ ਸੁਚਾ ਸਿੰਘ  ਜੀ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪਾਏ ਯੋਗਦਾਨ ਨੂੰ  ਯਾਦ ਕਰਦਿਆਂ ਉਨ੍ਹਾਂ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਅਰਪਿਤ ਕੀਤਾ।ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਤੋ ਵਰਸਾਏ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸੁਹਿਰਦ ਦੇਖ ਰੇਖ ਹੇਠ ਆਯੋਜਿਤ ਕੀਤੇ ਗਏ ਮਹਾਨ ਸੰਤ ਸਮਾਗਮ ਅੰਦਰ ਦੇਸ਼ ਦੇ ਵੱਖ ਵੱਖ ਰਾਜਾਂ ਤੇ ਪੰਜਾਬ ਦੇ ਕਈ ਜ਼ਿਿਲਆਂ ਤੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਸੰਤ ਮਹਾਪੁਰਸ਼ਾਂ, ਵਿਦਵਾਨ ਸ਼ਖਸ਼ੀਅਤਾਂ ਪਾਸੋਂ ਗੁਰਮਤਿ ਵਿਚਾਰ ਸਰਵਨ ਕੀਤੇ। ਸੰਤ ਸਮਾਗਮ ਦੀ ਆਰੰਭਤਾ ਮੌਕੇ ਜਵੱਦੀ ਟਕਸਾਲ ਤੋਂ ਗੁਰਮਤਿ ਸੰਗੀਤ ਕਲਾ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਲਗਭਗ 100 ਦੇ ਕਰੀਬ ਤੰਤੀ ਸਾਜ਼ੀ ਸਿੰਘਾਂ ਨੇ ਇੱਕ ਸੁਰ ਰਾਗਬੱਦ ਹੋ ਕੇ ਗੁਰਬਾਣੀ ਦਾ ਨਿਰਧਰਿਤ ਰਾਗਾਂ ਵਿੱਚ ਇਲਾਹੀ ਕੀਰਤਨ ਕਰਕੇ ਸਮਾਗਮ ਵਿੱਚ ਇੱਕਤਰ ਹੋਈਆਂ ਸੰਗਤਾਂ ਨੂੰ ਅਧਿਅਤਮਕ ਤੇ ਰੁਹਾਨੀਅਤ ਦੇ ਰੰਗ ਵਿੱਚ ਰੰਗ ਦਿੱਤਾ। ਜਿਸ ਦਾ ਆਨੰਦ ਮਾਣ ਕੇ  ਸੰਗਤਾਂ ਭਾਵ ਵਿਭੋਰ ਹੋ ਉੱਠਈਆਂ।ਇਸ ਦੌਰਾਨ ਸੰਤ ਸਮਾਗਮ ਵਿੱਚ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਗਏ ਮਿਸਾਲੀ ਕਾਰਜ ਸਮੁੱਚੀ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਹਨ। ਉਨ੍ਹਾਂ ਵੱਲੋ ਸਥਾਪਿਤ ਇਹ ਸਥਾਨ ਸੰਗੀਤ ਦੀ ਅਦੁੱਤੀ ਅਤੇ ਬੇਮਿਸਾਲ ਟਕਸਾਲ ਹੈ।ਜਿਸ ਦੇ ਅੰਦਰ  ਸਾਡੀ ਪੁਰਾਤਨ ਕੀਰਤਨ ਸ਼ੈਲੀ ਵਾਲੇ ਰੱਖੇ ਤੰਤੀ ਸਾਜ਼ ਗੁਰਮਤਿ ਸੰਗੀਤ ਕਲਾ ਦੀ ਸਿਖਲਾਈ ਲੈਣ ਵਾਲੇ ਵਿਿਦਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜੋ ਕਿ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ  ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋ ਪਾਈਆਂ ਲੀਹਾਂ ਤੇ ਤੋਰੀਆਂ ਹੋਈਆਂ ਪ੍ਰੰਪਰਾਵਾਂ ਨੂੰ ਜਿਸ ਸੂਝਵਾਨਤਾ ਦੇ ਨਾਲ ਸੰਤ ਬਾਬਾ ਅਮੀਰ ਸਿੰਘ ਜੀ ਹੋਰ ਅੱਗੇ ਲਿਜਾ ਰਹੇ ਹਨ।ਉਸ ਦੇ ਸਦਕਾ ਅਜੋਕੇ ਸਮੇਂ ਅੰਦਰ ਜਵੱਦੀ ਟਕਸਾਲ ਗੁਰਮਤਿ ਸੰਗੀਤ ਕਲਾ ਦੇ ਧੁਰੇ ਦੇ ਰੂਪ ਵੱਜੋ ਉੱਭਰ ਕੇ ਸਾਹਮਣੇ ਆਈ ਹੈ। ਸੰਤ ਸਮਾਗਮ ਅੰਦਰ ਗਿਆਨੀ ਗੁਰਬਚਨ  ਸਿੰਘ ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਇਕਬਾਲ ਸਿੰਘ ਸਾਬਕਾ ਜੱਥੇਦਾਰ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ,ਬਾਬਾ ਮੇਜਰ ਸਿੰਘ ਪੰਜ ਭੈਣੀਆਂ ਵਾਲੇ,ਸੰਤ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਸੁਰ ਸਿੰਘ ਵਾਲੇ, ਸੰਤ ਬਾਬਾ ਹਰੀ ਸਿੰਘ ਜੀਰਾ, ਬਾਬਾ ਗੁਰਵਿੰਦਰ ਸਿੰਘ ਮਾਂਡੀ ਸਾਹਿਬ ਵਾਲੇ, ਬਾਬਾ ਬਲਦੇਵ ਸਿੰਘ ਜੋਗੇਵਾਲ,ਸੰਤ ਬਾਬਾ ਸ਼ੇਰ ਸਿੰਘ ਠਾਠ ਨਾਨਕਸਰ ਮਸੀਤਾਂ, ਸੰਤ ਬਾਬਾ ਸੁਲੱਖਣ ਸਿੰਘ ਪੰਜਵੜ,ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।ਇਸ ਦੌਰਾਨ ਆਯੋਜਿਤ ਕੀਤੇ ਗਏ ਸੰਤ ਸਮਾਗਮ ਵਿੱਚ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ, ਬਾਬਾ ਅਨਹਦਨਾਦ ਸਿੰਘ ਨਾਨਕਸਰ ਸਮਰਾਲਾ ਚੌਕ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ, ਬਾਬਾ ਹਰਚਰਨ ਸਿੰਘ ਜੀ ਰਮਦਾਸ ਪੁਰ ਵਾਲੇ, ਬਾਬਾ ਇੰਦਰਪਾਲ ਸਿੰਘ, ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਸੰਤ ਬਾਬਾ ਬਲਦੇਵ ਸਿੰਘ ਬੁਲੰਦਪੁਰੀ, ਗਿਆਨੀ ਬਲਵਿੰਦਰ ਸਿੰਘ ਰੋਡੇ, ਸੰਤ ਬਾਬਾ ਦਲਜੀਤ ਸਿੰਘ ਲੰਗੇਆਣਾ, ਸੰਤ ਗੁਰਮੀਤ ਸਿੰਘ ਖੋਸ ਕੋਟਲਾ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਗਿਆਨੀ ਅੱਤਰ ਸਿੰਘ ਹੈਡ ਗ੍ਰੰਥੀ ਜੋਤੀ ਸਰੂਪ, ਬਾਬਾ ਮਨਦੀਪ ਸਿੰਘ ਰਕਬਾ, ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਜੀ ਅਲਹੋਰਾਂ, ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰਾਣਾ, ਸੰਤ ਬਾਬਾ ਅਵਤਾਰ ਸਿੰਘ ਸਾਧਾਵਾਲਾ, ਮਹੰਤ ਕਾਹਨ ਸਿੰਘ ਸੇਵਾ ਪੰਥੀ ਵਾਲਿਆਂ ਵੱਲੋ ਸੇਵਾਦਾਰ ਵਰਿੰਦਰ ਸਿੰਘ ਸੇਵਾ ਪੰਥੀ, ਬਾਬਾ ਗੁਰਵਿੰਦਰ ਪਾਲ ਸਿੰਘ ਨਿਰਮਲ ਕੁਟੀਆ ਜਲੰਧਰ ਵਾਲੇ, ਸਵਾਮੀ ਸ਼ਾਤਾ ਨੰਦ ਜੀ, ਸੰਤ ਬਾਬਾ ਰਣਜੀਤ ਸਿੰਘ ਜਲੰਧਰ ਵਾਲੇ, ਸੰਤ ਬਾਬਾ ਭਗਵਾਨ ਸਿੰਘ ਬੇਗੋਵਾਲ, ਸੰਤ ਬਾਬਾ ਮੇਹਰ ਸਿੰਘ ਜੀ ਨਬੀਆਬਾਦ ਵਾਲੇ, ਸੰਤ ਗੁਰਦੀਪ ਸਿੰਘ ਕਰਨਾਲ, ਬਾਬਾ ਰਜਨੀਸ਼ ਸਿੰਘ ਨੱਥੂ ਮਾਜਰਾ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋ, ਸੰਤ ਬਾਬਾ ਤੇਜਾ ਸਿੰਘ ਖੁਡਾ ਕੁਰਾਲਾ, ਸੰਤ ਬਾਬਾ ਬਲਦੇਵ ਸਿੰਘ ਜੋਧੇਵਾਲ ਬਸਤੀ, ਸੰਤ ਬਾਬਾ ਬੋਹੜ ਸਿੰਘ, ਸੰਤ ਬਾਬਾ ਪਵਨਦੀਪ ਸਿੰਘ ਕੜਿਆਲ, ਬਾਬਾ ਸੁਰਿੰਦਰ ਸਿੰਘ ਫਰੀਦ ਨਾਨਕਸਰ,ਬਾਬਾ ਮਹਿੰਦਰ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਗੱਗੋਬੁਆ,ਭਾਈ ਪਰਮਜੀਤ ਸਿੰਘ ਖਾਲਸਾ,ਭਾਈ ਮੇਜਰ ਸਿੰਘ ਖਾਲਸਾ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ,ਭਾਈ ਅਮਰਜੀਤ ਸਿੰਘ ਚਾਵਲਾ ਮੈਬਰ ਸ਼੍ਰੋਮਣੀ ਕਮੇਟੀ, ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ, ਜੱਥੇਦਾਰ ਹਰਪਾਲ ਸਿੰਘ ਕੋਹਲੀ, ਗੁਰਦੀਪ ਸਿੰਘ ਕਾਲੜਾ, ਕੁਲਵਿੰਦਰ ਸਿੰਘ ਬੈਨੀਪਾਲ, ਕਰਨਲ(ਰਿਟਾ.) ਦਵਿੰਦਰਪਾਲ ਸਿੰਘ ਗਰੇਵਾਲ, ਮਨਿੰਦਰ ਸਿੰਘ ਆਹੂਜਾ, ਬਲਜੀਤ ਸਿੰਘ ਬੀਤਾ,ਜਸਪਾਲ ਸਿੰਘ ਇਸਲਾਮਗੰਜ, ਭਾਈ ਸੁਖਵਿੰਦਰ ਸਿੰਘ ਅਗਵਾਨ, ਅਰਵਿੰਦਰ ਸਿੰਘ ਸੰਧੂ ਪ੍ਰਧਾਨ ਗੁ. ਸ਼੍ਰੀ ਸੁਖਮਨੀ ਸਾਹਿਬ,ਬੀਬੀ ਕਰਤਾਰ ਕੌਰ (ਝਾਈ ਜੀ)ਬੀਬੀ ਬਲਦੇਵ ਕੌਰ,ਬੀਬੀ ਇੰਦਰਜੀਤ ਕੌਰ,ਆਦਿ ਨੇ ਆਪਣੀਆਂ ਹਾਜ਼ਰੀਆਂ ਲਗਵਾਈਆਂ।ਸੰਤ ਸਮਾਗਮ ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਾਗਮ ਅੰਦਰ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਮੇਤ ਪੁੱਜੇ ਸਮੂਹ ਸਿੰਘ ਸਾਹਿਬਾਨ, ਸੰਤ ਮਹਾਪੁਰਸ਼ਾਂ, ਸਿੰਘ ਸਾਹਿਬਾਨ ਅਤੇ ਪ੍ਰਮੁੱਖ ਪੰਥਕ ਸ਼ਖਸ਼ੀਅਤਾਂ ਨੂੰ ਸਿਰਪਾਉ ਭੇਟ ਕਰਕੇ ਉਨਾਂ ਦਾ ਧੰਨਵਾਦ ਪ੍ਰਗਟ ਕੀਤਾ।

No comments: