Wednesday, July 13, 2022

ਸੰਗੀਤਕ ਲਾਇਨ 'ਚ ਅਗਾਂਹ ਵੱਲ ਵੱਧ ਰਿਹਾ-ਮਨਦੀਪ ਕੁਮਾਰ

13th July 2022 at 6:32 PM

ਚੰਗੇ ਚੰਗੇ ਗੀਤਾ ਨੂੰ ਡੀ ਓ ਪੀ ਕਰਨ ਵਿਚ ਮਾਹਰ ਹੈ ਮਨਦੀਪ 

ਮਾਨਸਾ: 13 ਜੁਲਾਈ 2022: (ਬਿਕਰਮ ਸਿੰਘ ਵਿੱਕੀ//ਪੰਜਾਬ ਸਕਰੀਨ)::
ਅੱਜ ਦੇ ਵਿਗਿਆਨਕ ਯੁੱਗ ‘ਚ ਸਫਲਤਾ ਅਤੇ ਅਸਫਲਤਾ ਨੂੰ ਕਿਸਮਤ ਦੀ ਖੇਡ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਕਿਸਮਤ ਦੇ ਭਰੋਸੇ ਬੈਠਣ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ, ਇਹ ਗੱਲ ਜਾਣਦੇ ਹੋਏ ਵੀ ਅਣਗਿਣਤ ਲੋਕ ਲਕੀਰ ਦੇ ਫਕੀਰ ਬਣੇ ਰਹਿੰਦੇ ਹਨ ਸਫਲਤਾ ਜਾਂ ਅਸਫਲਤਾ ਉਸ ਨੂੰ ਹੀ ਮਿਲਦੀ ਹੈ, ਜੋ ਉੱਠ ਕੇ ਯੋਜਨਾ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਕਿਸਮਤ ਜਾਂ ਮੁਕੱਦਰ ਦੇ ਭਰੋਸੇ ਬੈਠੇ ਰਹਿ ਕੇ ਸਫਲਤਾ ਦੀ ਬੀਨ ਵਜਾਉਣ ਵਾਲਿਆਂ ਦੇ ਹੱਥ ਕੁਝ ਨਹੀਂ ਆਉਂਦਾ ਸਫਲਤਾ ਉਸ ਨੂੰ ਹੀ ਮਿਲਦੀ ਹੈ ਜੋ ਉਸ ਨੂੰ ਪਾਉਣ ਲਈ ਦ੍ਰਿੜ੍ਹਸ਼ਕਤੀ ਨਾਲ ਕੋਸ਼ਿਸ਼ ਕਰਦਾ ਹੈ। 
ਇਸੇ ਹੀ ਮਿਹਨਤ ਦੀ ਮੰਜਿਲ ਵੱਲ ਵੱਧ ਰਿਹਾ ਪੰਜਾਬੀ ਗੀਤਾ ਨੂੰ ਡੀ ਓ ਪੀ ਕਰਨ ਵਾਲਾ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਪੈਦੇ ਪਿੰਡ ਵੜੈਚ ਦਾ ਰਹਿਣ ਵਾਲਾ ਮਨਦੀਪ ਕੁਮਾਰ ਨੂੰ ਸੰਗੀਤਕ ਖੇਤਰ 'ਚ ਆਉਣ ਦਾ ਬਚਪਨ ਤੋਂ ਸ਼ੌਕ ਸੀ ਪਰ ਉਸ ਨੇ ਸਖਤ ਮਿਹਨਤ ਤੇ ਯਾਰਾ ਦੋਸਤਾ ਦੇ ਸਹਿਯੋਗ ਨਾਲ ਉਹ ਇਸ ਲਾਇਨ 'ਚ ਅੱਗੇ ਬਤੌਰ ਪੰਜਾਬੀ ਗੀਤਾਂ 'ਚ ਡੀ ਓ ਪੀ ਦਾ ਕੰਮ ਕਰ ਰਹੇ ਮਨਦੀਪ ਨੇ ਦੱਸਿਆ ਕਿ ਹੁਣ ਤੱਕ ਉਸ ਨੇ ਗਾਇਕ ਸੁਰਜੀਤ ਬੈਗਨਰ ਦਾ ' ਕੰਢੇ ' ਰੋਹਿਤ ਪਾਰਤੀ ਤੇ ਸਾਹੂ ਮਾਨ ਦਾ ' ਹੇਂਟਰ ' ਵਰਗੇ ਗੀਤਾ ਦਾ ਡੀ ਓ ਪੀ ਕਰਕੇ ਚੰਗਾ ਨਾਮਣਾ ਖੱਟਿਆ ਹੈ। 
ਮਨਦੀਪ ਨੇ ਕਿਹਾ ਕਿ ਇਸ ਖੇਤਰ 'ਚ ਯਾਰਾਂ ਦੋਸਤਾਂ ਦੇ ਨਾਲ ਨਾਲ ਮੇਰੇ ਪਰਿਵਾਰ 'ਚ ਮੇਰੇ ਪਿਤਾ ਰਾਵਿੰਦਰ ਕੁਮਾਰ ਤੇ ਮਾਤਾ ਨਿਰਮਲ ਕੌਰ ਦਾ ਵੀ ਪੂਰਾ ਸਾਥ ਰਿਹਾ। ਮਨਦੀਪ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਸ ਦੇ ਕਾਫੀ ਡੀ ਓ ਪੀ ਕੀਤੇ ਗੀਤ ਜਿਵੈ ਗਾਇਕ ਰੂਹੀ ਦੀਦਾਰ, ਸੁਖਜਿੰਦਰ ਸਿੰਦਾ,ਸੁਰਜੀਤ ਬੈਗਨਰ, ਤੋਂ ਇਲਾਵਾ ਪੰਜਾਬੀ ਲਘੂ ਫਿਲਮਾ 'ਜੈਕ ਬੋਕਸ' 21 ਦਿਨ ਹਸਪਤਾਲ ਦਾ ਆਦਿ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਹਨ। 

ਬਿਕਰਮ ਸਿੰਘ ਵਿੱਕੀ,ਮਾਨਸਾ ਨਾਲ ਸੰਪਰਕ ਕਰ ਸਕਦੇ ਹੋ-89686 62992

No comments: