Wednesday, April 13, 2022

ਵਿਸਾਖੀ ਦੇ ਦਿਹਾੜੇ ’ਤੇ ਹੋਵੇਗਾ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ' ਨਾਟਕ ਦਾ ਮੰਚਨ

ਅਨੀਤਾ ਸ਼ਬਦੀਸ਼  ਦੇ ਨਿਰਦੇਸ਼ਨ ਹੇਠ ਪਹਿਲੀ ਵਾਰ ਅਸਲੀ ਤੱਥ 

ਚੰਡੀਗੜ੍ਹ: 11 ਅਪ੍ਰੈਲ 2022: (ਪੰਜਾਬ ਸਕਰੀਨ ਬਿਊਰੋ)::

ਸੁਚੇਤਕ ਰੰਗਮੰਚ ਮੋਹਾਲੀ 13 ਅਪ੍ਰੈਲ ਨੂੰ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਨੂੰ ਸਮਰਪਤ ਨਾਟਕ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ' ਕਰਨ ਜਾ ਰਿਹਾ ਹੈ। ਇਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ ਤੇ ਇਸਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਨੇ ਕੀਤਾ ਹੈ। ਇਹ ਨਾਟਕ ਉਨ੍ਹਾਂ ਦਸਤਾਵੇਜ਼ੀ ਤੱਥਾਂ ਨੂੰ ਨਾਟਕੀਅਤਾ ਸਹਿਤ ਪੇਸ਼ ਕਰਦਾ ਹੈ, ਜਿਨ੍ਹਾਂ ਨੂੰ ਭਾਰਤੀ ਕ੍ਰਾਂਤੀਕਾਰੀ ਊਧਮ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾਏ ਜਾਣ ਵੇਲ਼ੇ ਸੌ ਸਾਲਾਂ ਤੱਕ ਜਨਤਕ ਨਾ ਕਰਨ ਦਾ ਹੁਕਮ ਵੀ ਸੁਣਾਇਆ ਸੀ। ਸਾਡੇ ਕੋਲ ਉਸ ਵੇਲ਼ੇ ਦੇ  ਅਖ਼ਬਾਰਾਂ ਵਿੱਚ ਅਦਾਲਤੀ ਹੁਕਮਾਂ ਮੁਤਾਬਕ ਜਾਰੀ ਸੂਚਨਾਵਾਂ ਜਾਂ ਸ਼ਹੀਦ ਊਧਮ ਸਿੰਘ ਦੇ ਜੀਵਨ ਸਬੰਧੀ ਸੁਣੀਆਂ-ਸੁਣਾਈਆਂ ਜਾਣਕਾਰੀਆਂ ਹੀ ਆ ਸਨ, ਜਿਨ੍ਹਾਂ ਨੂੰ ਨਾਟਕਕਾਰ ਕਲਪਨਾ ਦੀ ਪੁੱਠ ਚਾੜ੍ਹ ਕੇ ਪੇਸ਼ ਕਰਦੇ ਆ ਰਹੇ ਹਨ। 

ਭਾਰਤ ਦੀ ਆਜ਼ਾਦੀ ਤੋਂ ਕੁਝ ਸਾਲਾਂ ਬਾਅਦ ਨਾਟਕ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਨੇ ਸਾਲਾਂ ਲੰਮੇ ਸੰਘਰਸ਼ ਸਦਕਾ ਹੀ ਦਬਾਏ ਗਏ ਦਸਤਾਵੇਜ਼ ਜਾਰੀ ਹੋ ਸਕੇ ਸਨ, ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕਰ ਦਿੱਤਾ ਸੀ। ਇਹ ਨਾਟਕ ਉਨ੍ਹਾਂ ਤਾਜ਼ਾ ਤੱਥਾਂ ਦੀ ਰੌਸ਼ਨੀ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਨਾਲ਼ ਜੋੜੀਆਂ ਮਿੱਥਕ ਘਠਨਾਵਾਂ ਤੋਂ ਪਾਰ ਜਾ ਕੇ ਇਤਿਹਾਸਕ ਸਚਾਈਆਂ ਪੇਸ਼ ਕਰਦਾ ਹੈ। 

ਨਾਟਕ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਇਸ ਨਾਟਕ ਦੀ ਪੇਸ਼ਕਾਰੀ ਮੌਕੇ ਹੋਰਨਾਂ ਅਹਿਮ ਹਸਤੀਆਂ ਤੋਂ ਇਲਾਵਾ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਵੀ ਹਾਜ਼ਰ ਰਹਿਣਗੇ।

No comments: