Saturday, October 02, 2021

ਟਰਾਂਸਪੋਰਟ ਵਿਭਾਗ ਵਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੀ ਝੜੀ

2nd October 2021 at 03:58 PM

ਕਲੇਰ ਵੱਲੋਂ 864 ਰੂਟ ਪਰਮਿਟ ਅਤੇ 7500 ਮਿੰਨੀ ਬੱਸਾਂ ਦੇ ਰੂਟ ਦੇਣ ਦਾ ਐਲਾਨ


ਮੋਹਾਲੀ: 2 ਅਕਤੂਬਰ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਪੰਜਾਬ ਟਰਾਂਸਪੋਰਟ ਵਿਭਾਗ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਹਿੱਤ ਕੌਮੀ, ਪ੍ਰਾਂਤਕ ਤੇ ਜ਼ਿਲਾ ਸੜਕਾਂ ਉਪਰ 864 ਪਰਮਿਟ ਪੇਂਡੂ ਸੜਕਾਂ ’ਤੇ ਅਤੇ 7520 ਮਿੰਨੀ ਬੱਸ ਰੂਟ ਦੇਵੇਗੀ। 

ਇਸ ਸਕੀਮ ਦਾ ਐਲਾਨ ਅੱਜ ਇਥੈ ਪੰਜਾਬ ਰੋਡਵੇਜ਼ ਦੇ ਚੰਡੀਗੜ ਡਿੱਪੂ ਦੇ ਜਨਰਲ ਮੈਨੇਜਰ ਕਰਨ ਸਿੰਘ ਕਲੇਰ, ਪਠਾਨਕੋਟ ਡਿੱਪੂ ਦੇ ਜੀ.ਐਮ. ਦਰਸ਼ਨ ਸਿੰਘ ਗਿੱਲ, ਨਵਾਂ ਸ਼ਹਿਰ ਦੇ ਗੁਰਸੇਵਕ ਸਿੰਘ ਰਾਜਪਾਲ, ਨੰਗਲ ਡਿੱਪੂ ਦੇ ਜਸਬੀਰ ਸਿੰਘ, ਨਵਾਂ ਸ਼ਹਿਰ ਦੇ ਜੀ.ਐਮ. ਰਾਜੀਵ ਦੱਤਾ ਨੇ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਸੜਕਾਂ ਦੇ 864 ਪਰਮਿਟ ਦਿੱਤੇ ਜਾ ਰਹੇ ਹਨ ਜਿਨਾਂ ਦੇ ਕੌਮੀਸ਼ਾਹ ਰਾਹ ’ਤੇ 502, ਸਟੇਟ ਰੋਡ ’ਤੇ 140, ਮੁੱਖ ਜ਼ਿਲਾ ਸੜਕਾਂ ’ਤੇ 151 ਤੇ ਬਾਕੀ ਜ਼ਿਲਾ ਸੜਕਾਂ ਉਪਰ 71 ਰੂਟ ਪਰਮਿਟ ਦਿੱਤੇ ਜਾ ਰਹੇ ਹਨ।

ਉਨਾਂ ਅੱਗੇ ਦਸਿਆ ਕਿ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ 7500 ਪਰਮਿਟ ਦੇਵੇਗੀ। ਉਨਾਂ ਦਸਿਆ ਕਿ ਉਪਰਲੇ ਸਾਰੇ ਰੂਟ ਪਰਮਿਟਾਂ ਬਾਰੇ ਸਾਰੇ ਮੁੱਖ ਅਖ਼ਬਾਰਾਂ ਵਿਚ 6 ਸਤੰਬਰ ਨੂੰ ਇਸ਼ਤਿਹਾਰ ਦਿੱਤੇ ਗਏ ਸਨ, ਜਿਸ ਵਿਚ 7 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਹਨ।

ਉਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਰੇ ਜਨਰਲ ਮੈਨੇਜਰਾਂ ਦੀ ਡਿਊਟੀ ਪੰਜਾਬ ਭਰ ਵਿਚ ਲਾਈ ਗਈ ਹੈ ਤਾਂ ਕਿ ਸਾਰੇ ਨੌਜਵਾਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ।

ਸ. ਕਲੇਰ ਨੇ ਦਸਿਆ ਕਿ 3 ਅਕਤੂਬਰ 2021 ਤੋਂ ਪੰਜਾਬ ਭਰ ਦੇ ਸਾਰੇ ਬੱਸ ਸਟੈਂਡਾਂ ’ਤੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸਦੀ ਸ਼ੁਰੂਆਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਵਲੋਂ ਲੁਧਿਆਣਾ ਦੇ ਬੱਸ ਸਟੈਂਡ ਦੀ ਚੈਕਿੰਗ ਕਰਕੇ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਾਰੀਆਂ ਬੱਸਾਂ ਦੀ ਅੰਦਰੋਂ ਅਤ ਬਾਹਰੋਂ ਸਫ਼ਾਈ, ਬੱਸ ਅੱਡਿਆਂ ਦੀ ਸਫ਼ਾਈ ਅਤੇ ਹੋਰ ਲੋਕ ਸਹੂਲਤਾਂ ਦਾ ਨਿਰੀਖਣ ਕਰਨ ਹਿੱਤ ਸਾਰੇ ਅਫਸਰਾਂ ਦੀ ਡਿਊਟੀ ਲਾਈ ਗਈ ਹੈ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬਜੀਤ ਸਿੰਘ ਖੋਖਰ ਏਡੀਐਮ, ਨਿਰੰਕਾਰ ਸਿੰਘ ਸੰਧੂ ਟੀ.ਐਮ. ਚੰਡੀਗੜ, ਧੀਰਜ ਕੁਮਾਰ ਟੀ.ਐਮ. ਰੋਪੜ, ਅਨੁਪਮ ਕੌਸਲ ਚੰਡੀਗੜ, ਕੁਲਦੀਪ ਰਾਜ ਅਤੇ ਮੁਨੀਸ਼ ਠਾਕੁਰ (ਸਾਰੇ ਇੰਸਪੈਕਟਰ, ਚੰਡੀਗੜ) ਆਦਿ ਹਾਜ਼ਰ ਸਨ।

No comments: