Thursday 30th September 2021 at 12:19 PM
ਛੇਤੀ ਹੀ ਨਵੀਂ ਐਲਬਮ ਦੀ ਵੀ ਤਿਆਰੀ
ਮੋਹਾਲੀ//ਚੰਡੀਗੜ੍ਹ: 30 ਸਤੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਉਭਰਦੀ ਗਾਇਕਾ ਸੰਦੀਪ ਆਪਣਾ ਨਵਾਂ ਨੰਬਰ ਰਾਈਟ ਟੂ ਲੈਫਟ ਲੈਕੇ ਮੁੜ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਿਰੀ ਲੁਆ ਰਹੀ ਹੈ। ਉਸ ਦਾ ਇਹ ਖੂਬਸੂਰਤ ਗੀਤ 26 ਸਤੰਬਰ ਨੂੰ ਕੇ ਟੂ—ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਕਪਤਾਨ ਨੇ ਲਿਖਿਆ ਹੈ ਅਤੇ ਮਧੁਰ ਸੰਗੀਤ ਨਾਲ ਸਜਾਇਆ ਹੈ ਮਸ਼ਹੂਰ ਰੈਪਰ ਤੇ ਮਿਊਜ਼ਿਕ ਕੰਪੋਜ਼ਰ ਰੋਸ਼ ਕਿੱਲਾ ਨੇ।
ਗਾਇਕਾ ਸੰਦੀਪ ਨੇ ਇਥੇ ਇਕ ਮੁਲਾਕਾਤ ਵਿਚ ਦੱਸਿਆ ਕਿ ਉਹ ਪੰਜਾਬ ਦੇ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਲੰਡਨ (ਯੂਕੇ) ਵਿਚ ਰਹਿੰਦੇ ਹੋਏ ਪੰਜਾਬੀ ਸੰਗੀਤ ਨੂੰ ਪ੍ਰਮੋਟ ਕਰ ਕਰ ਰਹੀ ਹੈ। ਸੰਦੀਪ ਨੇ ਅੱਗੇ ਦੱਸਿਆ ਕਿ ਸੰਗੀਤ ਨਾਲ ਉਸ ਨੂੰ ਬਚਪਨ ਤੋਂ ਹੀ ਬਹੁਤ ਪਿਆਰ ਸੀ, ਜੋ ਸਮੇਂ ਦੇ ਨਾਲ ਵੱਸਦਾ ਗਿਆ ਅਤੇ ਉਸ ਦਾ ਜਨੂਨ ਬਣ ਗਿਆ। ਸੰਦੀਪ ਨੇ ਸੰਗੀਤ ਦੀ ਸਿੱਖਿਆ ਮੋਹਾਲੀ ਦੇ ਉਘੇ ਸੂਫੀ, ਧਾਰਮਿਕ ਗਾਇਕ ਤੇ ਰਾਗੀ ਸ: ਰਾਜਿੰਦਰ ਸਿੰਘ ਮੋਹਣੀ ਕੋਲੋਂ ਹਾਸਿਲ ਕੀਤੀ ਹੈ, ਜਿਸ ਦਾ ਲਾਭ ਉਸ ਨੂੰ ਹੁਣ ਮਿਲ ਰਿਹਾ ਹੈ।
ਇਸ ਬਾਰੇ ਮੀਡੀਆ ਨਾਲ ਗਲਬਾਤ ਕਰਦਿਆਂ ਗਾਇਕਾ ਸੰਦੀਪ ਨੇ ਦੱਸਿਆ ਕਿ ਪ੍ਰਸਿੱਧ ਸੰਗੀਤ ਕੰਪਨੀ ਕੇ ਟੂ ਰਿਕਾਰਡਜ਼ ਨੇ ਇਸ ਤੋਂ ਪਹਿਲਾਂ ਵੀ ਉਸ ਦੇ ਤਿੰਨ ਗੀਤ* ਚਾਕਲੇਟ, ਜੱਟੀ ਦੀ ਯਾਰੀ ਤੇ ਗੋਲੀ ਵਰਗੀ* ਰਿਲੀਜ਼ ਕੀਤੇ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਇੰਗਲੈਂਡ ਦੇ ਇਤਿਹਾਸਕ ਸਥਾਨ ਆਕਸਫੋਰਡ ਵਿਖੇ ਡਾਕਟਰ ਜਿਊਸ ਦੇ ਸਹਿਯੋਗ ਨਾਲ ਫਿਲਮਾਇਆ ਗਿਆ ਹੈ। ਸੰਦੀਪ ਦੇ ਮੁਤਾਬਕ 2022 ਵਿਚ ਉਹ ਫਿਲਮ ਡੇਬਿਊ ਵੀ ਕਰ ਸਕਦੀ ਹੈ। ਸੰਦੀਪ ਦੇ ਇਸ ਗੀਤ ਦਾ ਛੇਤੀ ਹੀ ਯੂ ਟਯੂਬ ਅਤੇ ਹੋਰਨਾਂ ਡਿਜ਼ੀਟਲ ਪਲੇਟਫਾਰਮਜ਼ *ਤੇ ਵਰਲਡ ਪ੍ਰੀਮੀਅਰ ਵੀ ਹੋਵੇਗਾ
No comments:
Post a Comment