Tuesday, September 14, 2021

'ਆਪ' ਵੱਲੋਂ 18 ਹੋਰ ਹਲਕਾ ਇੰਚਾਰਜ ਕੀਤੇ ਨਿਯੁਕਤ

Tuesday: 14th September 202 at 7:31 pm

ਭਗਵੰਤ ਮਾਨ ਅਤੇ ਜਰਨੈਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਹੋਈ ਸੂਚੀ

ਚੰਡੀਗੜ੍ਹ: 14 ਸਤੰਬਰ 2021: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::

ਭਗਵੰਤ ਮਾਨ ਬਾਰੇ ਆਏ ਦਿਨ ਖੜੇ ਹੋ ਸੁਆਲਾਂ ਤੇ ਫੁਲ ਸਟਾਪ ਲਾਉਂਦਿਆਂ ਆਮ ਆਦਮੀ ਪਾਰਟੀ ਨੇ ਸਪਸ਼ਟ ਇਸ਼ਾਰਾ ਕੀਤਾ ਹੈ ਕਿ ਭਗਵੰਤ ਮਾਨ ਅਜੇ ਵੀ ਪਾਰਟੀ ਵਿੱਚ ਸਨਮਾਨਿਤ ਆਗੂ ਹੈ ਅਤੇ ਇਸ ਸਬੰਧੀ ਹੋ ਰਹੀਆਂ ਗੱਲਾਂ ਕੋਰੀਅਨ ਅਫਵਾਹਾਂ ਹੀ  ਹਨ। ਹਾਲ ਹੀ ਵਿੱਚ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਸ ਤੇ ਬਾਕਾਇਦਾ ਭਗਵੰਤ ਮਾਨ ਅਤੇ ਜਰਨੈਲ ਸਿੰਘ ਦੇ ਦਸਖਤ ਹਨ। 

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਹਰ ਹੀਲੇ ਪਾਰਟੀ ਦੀ ਹਲਕਾ ਪੱਧਰ 'ਤੇ ਮਜ਼ਬੂਤੀ ਲਈ 18 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਪਾਰਟੀ ਇੱਕ ਹੋਰ 47 ਹਲਕਾ ਦਾ ਵੀ ਇੰਚਾਰਜ ਨਿਯੁਕਤ ਕਰ ਚੁੱਕੀ ਹੈ।

ਮੰਗਲਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਦੇ ਦਸਤਖਤਾਂ ਹੇਠ ਜਾਰੀ ਸੂਚੀ ਮੁਤਾਬਿਕ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਹਰਜੋਤ ਸਿੰਘ ਬੈਂਸ, ਆਤਮ ਨਗਰ ਲਈ ਕੁਲਵੰਤ ਸਿੰਘ ਸਿੱਧੂ, ਬਲਾਚੌਰ ਲਈ ਸੰਤੋਸ਼ ਕਟਾਰੀਆ, ਬੱਲੂਆਣਾ ਹਲਕੇ ਲਈ ਅਮਨਦੀਪ ਸਿੰਘ (ਗੋਲਡੀ) ਮੁਸਾਫਿਰ, ਬੱਸੀ ਪਠਾਣਾ ਲਈ ਰੁਪਿੰਦਰ ਸਿੰਘ ਹੈਪੀ, ਬਠਿੰਡਾ ਸ਼ਹਿਰੀ ਲਈ ਜਗਰੂਪ ਸਿੰਘ ਗਿੱਲ, ਭੁਲੱਥ ਲਈ ਰਣਜੀਤ ਸਿੰਘ ਰਾਣਾ, ਦੀਨਾ ਨਗਰ ਲਈ ਸ਼ਮਸ਼ੇਰ ਸਿੰਘ, ਫ਼ਿਰੋਜ਼ਪੁਰ ਸ਼ਹਿਰੀ ਲਈ ਰਣਵੀਰ ਸਿੰਘ ਭੁੱਲਰ, ਫ਼ਿਰੋਜ਼ਪੁਰ ਦਿਹਾਤੀ ਲਈ ਆਸ਼ੂ ਬੰਗੜ, ਜਲੰਧਰ ਕੈਂਟ ਲਈ ਸੁਰਿੰਦਰ ਸਿੰਘ ਸੋਢੀ, ਕਪੂਰਥਲਾ ਲਈ ਮੰਜੂ ਰਾਣਾ, ਖੰਨਾ ਲਈ ਤਰੁਨਪ੍ਰੀਤ ਸਿੰਘ ਸੋਂਧ, ਮਲੇਰਕੋਟਲਾ ਲਈ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਮੁਕੇਰੀਆਂ ਲਈ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਨਵਾਂ ਸ਼ਹਿਰ ਲਈ ਲਲਿਤ ਮੋਹਨ (ਬੱਲੂ) ਪਾਠਕ, ਕਾਦੀਆਂ ਲਈ ਜਗਰੂਪ ਸਿੰਘ ਸੇਖਵਾਂ ਅਤੇ ਤਰਨ ਤਾਰਨ ਲਈ ਡਾ. ਕਸ਼ਮੀਰ ਸਿੰਘ ਸੋਹਲ ਦੇ ਨਾਮ ਸ਼ਾਮਿਲ ਹਨ।


No comments: