31st July 2021 at 5:43 PM
ਕੋਈ ਦੈਵੀ ਸ਼ਕਤੀ ਲਿਖਦੀ ਅਸੀਂ ਵੇਖੀ ਨਹੀਂ--ਠਾਕੁਰ ਦਲੀਪ ਸਿੰਘ ਜੀ
ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਕਿਸਮਤ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ ਕਿ ਸਾਡੀ ਕਿਸਮਤ ਕੋਈ ਦੈਵੀ ਸ਼ਕਤੀ ਲਿਖਦੀ ਅਸੀਂ ਵੇਖੀ ਨਹੀਂ, ਪ੍ਰਤੱਖ ਰੂਪ ਵਿੱਚ ਅਸਾਡੀ ਕਿਸਮਤ ਦੇ ਰਚਣਹਾਰੇ ਤਾਂ ਸਾਡੇ ਨੇਤਾ ਹਨ ਜਾਂ ਵੱਡੇ ਅਮੀਰ ਲੋਕ ਹਨ।
ਕਈ ਵਾਰੀ ਕੋਈ ਕਾਰਜ ਸਾਡੇ ਵੱਸ ਤੋਂ ਬਾਹਰ ਹੋ ਕੇ ਹੋ ਜਾਂਦਾ ਹੈ ਤਾਂ ਉਥੇ ਵੀ ਅਕਸਰ ਕਿਸਮਤ ਨੂੰ ਪ੍ਰਵਾਨ ਕੀਤਾ ਜਾਂਦਾ ਹੈ।ਅਸੀਂ ਅਕਸਰ ਦੇਖਦੇ ਹਾਂ ਕਿ ਕਈ ਵਾਰੀ ਜਦੋਂ ਕਿਸੇ ਕੰਮ ਦੇ ਪਿੱਛੇ , ਕਿਸੇ ਕਾਰਨ ਦੀ ਸਾਨੂੰ ਸਮਝ ਨਹੀਂ ਆਉਂਦੀ, ਕਿਸੇਅਸਫਲਤਾ ਜਾਂ ਸਫਲਤਾ ਉਪਰ ਯਕੀਨ ਨਹੀਂ ਆਉਂਦਾ ਜਾਂ ਕੋਈ ਘਟਨਾ ਅਚਾਨਕ ਵਾਪਰ ਜਾਂਦੀ ਹੈ ਤਾਂ ਅਸੀਂ ਸੋਚਣ ਲਈਮਜ਼ਬੂਰ ਹੋ ਜਾਂਦੇ ਹਾਂ ਕਿ ਇਹ ਸਭ ਕੁਝ ਕਿਉਂ ਹੋ ਗਿਆ ਜਾਂ ਕਿਵੇਂ ਹੋ ਗਿਆ? ਤਾਂ ਉੱਥੇ ਵੀ ਕਿਸਮਤ ਨੂੰ ਪ੍ਰਵਾਨ ਕਰਨਾ ਹੀਪੈਂਦਾ ਹੈ।
ਭਾਵੇਂ ਬਹੁਤੇ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਅਗਿਆਨਤਾ ਸਾਨੂੰ ਕਿਸਮਤਵਾਦੀ ਬਣਾਉਂਦੀ ਹੈ। ਨਿਕੰਮੇ ਲੋਕ ਹੀ ਕਿਸਮਤ ਦਾ ਸਹਾਰਾ ਲੋਚਦੇ ਹਨ ਅਤੇ ਗਰੀਬੀ ਭੋਗਦੇ ਹਨ ਜਦੋਂ ਕਿ ਮਨੁੱਖ ਆਪਣੇ ਕਰਮ ਨਾਲ ਹੀ ਆਪਣੀ ਕਿਸਮਤ ਬਦਲ ਸਕਦਾਹੈ। ਪਰ, ਹੇਠ ਲਿਖੀਆਂ ਗੱਲਾਂ ਦਾ ਉਂਨਾਂ ਵਿਦਵਾਨਾ ਕੋਲ ਵੀ ਕੋਈ ਉਤਰ ਨਹੀਂ।
ਜਿਵੇਂ: ਉਪਰੋਕਤ ਗੱਲਾਂ ਕਹਿਣ ਵਾਲੇ ਵੱਡੇ ਵਿਦਵਾਨ; ਆਮ ਤੌਰ ਉਤੇ ਅਮੀਰਾਂ ਦੀ ਅਤੇ ਨੇਤਾਵਾਂ ਦੀ ਨੌਕਰੀ ਕਰ ਕੇ ਪੇਟਪਾਲਦੇ ਹਨ। ਵੰਡੇ ਲੋਕਾਂ ਦੀ ਸੋਭਾ ਅਤੇ ਚਾਪਲੂਸੀ ਕਰ ਕੇ ਆਪਣੀ ਕਿਸਮਤ ; ਉਂਨਾਂ ਵੱਡਿਆਂ ਬੰਦਿਆ ਤੋਂ ਹੀ ਲਿਖਵਾਉਂਦੇਹਨ। ਜੋ ਵਿਦਵਾਨ ਉਪਰੋਕਤ ਕਰਮ ਨਹੀਂ ਕਰਦੇ ਉਹ ਆਮ ਤੌਰ ਉਤੇ, ਰੋਟੀ ਤੋਂ ਵੀ ਤੰਗ ਹੀ ਰਹਿੰਦੇ ਹਨ।
ਕਿਸਮਤ ਨੂੰ ਜ਼ਿੰਦਗੀ ਵਿੱਚੋਂ ਬਿਲਕੁਲ ਹੀ ਮਨਫ਼ੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ,ਜਦ ਕੋਈ ਬੱਚਾ ਕਿਸੇ ਰਾਜੇ ਜਾਂ ਕਿਸੇਲੱਖਪਤੀ ਦੇ ਘਰ ਪੈਦਾ ਹੁੰਦਾ ਹੈ ਤਾਂ ਉਹ ਜੰਮਦਿਆਂ ਹੀ ਲੱਖਾਂ ਕਰੋੜਾਂ ਦਾ ਮਾਲਕ ਬਣਦਾ ਹੈ। ਪਰ ਜੇਕਰ ਕਿਸੇ ਗਰੀਬ ਦੇ ਘਰਪੈਦਾ ਹੁੰਦਾ ਹੈ ਤਾਂ ਉਹ ਗੁਰਬਤ ਦਾ ਮਾਲਕ ਬਣ ਜਾਂਦਾ ਹੈ। ਸਾਰੀ ਉਮਰ ਗੁਰਬਤ ਨਾਲ ਘੁਲਣ ਲਈ ਮਜ਼ਬੂਰ ਹੁੰਦਾ ਹੈ।
ਉਸ ਨੂੰ ਸਤਿਕਾਰ ਸਹਿਤ ਇੱਕ ਲਾਂਭੇ ਰੱਖ ਕੇ, ਠਾਕੁਰ ਦਲੀਪ ਸਿੰਘ ਜੀ ਨੇ ਆਪਣੇ ਅਨੁਭਵ ਅਤੇ ਦ੍ਰਿੜ ਵਿਸ਼ਵਾਸ ਨਾਲ ਕਿਹਾ: ਮੈਂ ਆਪਣੇ ਵਿਚਾਰ ਦੱਸਦਾ ਹਾਂ ਜੋ ਮੈਨੂੰ ਪ੍ਰਤੱਖ ਰੂਪ ਦੇ ਵਿੱਚ ਅਨੁਭਵ ਹੋਇਆ ਅਤੇ ਮੈਂ ਵੇਖ ਰਿਹਾ ਹਾਂ .ਮੈਨੂੰ ਵਿਸ਼ਵਾਸ ਹੈ ਕਿ ਜੇ ਤੁਸੀਂ ਵੀ ਵਿਚਾਰ ਕਰੋਗੇ ਤਾਂ ਤੁਸੀਂ ਮੇਰੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋ ਜਾਵੋਗੇ ।ਮੇਰੇ ਅਨੁਭਵ ਅਨੁਸਾਰ :
ਜਿੱਥੇ ਰਾਜ ਭਾਗ ਨੇ, ਉਥੇ ਰਾਜੇ ਕਿਸਮਤ ਲਿਖਦੇ ਨੇ। ਨਾਮ ਦਾ ਹੀ ਫਰਕ ਹੈ। ਕੁੱਲ ਮਿਲਾ ਕੇ ਸਾਰੀ ਗੱਲ ਦਾ ਤੱਤ ਇਹ ਹੈ ਕਿ ਅਮੀਰ, ਸ਼ਕਤੀਸ਼ਾਲੀ ਨੇਤਾ ਲੋਗ ਹੀ ਬਾਕੀ ਸਮਾਜ ਦੀ ਕਿਸਮਤ ਲਿਖਦੇ ਹਨ।
ਇਸੇ ਹੀ ਤਰ੍ਹਾਂ ਜਿਸ ਘਰ ਵਿੱਚ ਕੋਈ ਇੱਕ ਆਗੂ ਹੁੰਦਾ ਹੈ ਉਸ ਪਰਿਵਾਰ ਦੀ ਕਿਸਮਤ ਉਹ ਆਗੂ ਲਿਖ ਦਿੰਦਾ ਹੈ। ਇਹ ਤਾਂ ਸਭ ਦੇ ਸਾਹਮਣੇ ਪ੍ਰਤੱਖ ਹੈ।
ਜਿਨ੍ਹਾਂ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਕੋਈ ਦੈਵੀ ਸ਼ਕਤੀ ਸਾਡੀ ਕਿਸਮਤ ਲਿਖਦੀ ਹੈ ਉਨ੍ਹਾਂ ਦਾ ਵਿਸ਼ਵਾਸ ਆਪਣੀ ਥਾਂ ਉੱਤੇ ਠੀਕ ਹੋ ਸਕਦਾ ਹੈ।
ਹੋ ਸਕਦਾ ਹੈ ਕਿਸੇ ਦੈਵੀ ਸ਼ਕਤੀ ਨੇ-ਇੰਨਾ ਸ਼ਕਤੀਸ਼ਾਲੀ ਨੇਤਾ, ਅਮੀਰ ਵੱਡੇ ਲੋਕਾਂ ਦੇ ਹੱਥ ਵਿਚ ਸਾਡੀ ਕਿਸਮਤ ਲਿਖਣ ਵਾਸਤੇ ਕਲਮ ਦੇ ਕੇ; ਇਨ੍ਹਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੋਵੇ ਜਾਂ, ਇਨ੍ਹਾਂ ਨੇ ਆਪੇ ਉਹਨਾਂ ਦੀ ਡਿੱਗੀ ਹੋਈ ਕਲਮ ਚੁੱਕ ਲਈ ਹੋਵੇ। ਪਰੰਤੂ , ਕਿਸੇ ਦੈਵੀ ਸ਼ਕਤੀ ਨੂੰ ਕਿਸਮਤ ਲਿਖਦਿਆਂ ਆਮ ਲੋਕਾਂ ਵਿੱਚੋਂ ਕਿਸੇ ਨੇ ਵੇਖਿਆ ਨਹੀਂ ਅਤੇ ਜਿਨ੍ਹਾਂ ਦੇ ਬਾਰੇ ਮੈਂ ਦੱਸ ਰਿਹਾ ਹਾਂ: ਇਨ੍ਹਾਂ ਵੱਡੇ ਨੇਤਾ ਲੋਕਾਂ ਨੂੰ ਕਿਸਮਤ ਲਿਖਦਿਆਂ ਨੂੰ ਤਾਂ ਆਪਾਂ ਸਾਹਮਣੇ ਵੇਖ ਸਕਦੇ ਹਾਂ। ਕਿ ਇਹ ਕਿਵੇਂ ਕਿਵੇਂ , ਕਿਹੜੇ ਕਿਹੜੇ ਕੰਮ ਕਰਕੇ ਸਾਡੀ ਕਿਸਮਤ ਲਿਖ ਰਹੇ ਨੇ। ਇਸ ਕਰਕੇ ਪ੍ਰਤੱਖ ਨੂੰ ਪ੍ਰਮਾਣ ਦੀ ਬਹੁਤੀ ਲੋੜ ਨਹੀਂ ਰਹਿੰਦੀ ਕਿ ਸਾਡੀ ਕਿਸਮਤ ਸਾਡੇ ਸਾਹਮਣੇ ਹੀ ਕੌਣ ਲਿਖਦਾ ਹੈ? ਨੇਤਾ ਅਤੇ ਵੱਡੇ ਅਮੀਰ ਲੋਗ।
ਸੰਖੇਪ ਵਿਚ ਕਹਿ ਸਕਦੇ ਹਾਂ ਕਿ ਵੱਡੇ ਬੰਦੇ, ਧਨਾਢ ਲੋਕ ਅਤੇ ਸੱਤਾ ‘ਤੇ ਕਾਬਜ਼ ਨੇਤਾ ਹੀ ਆਮ ਲੋਕਾਂ ਦੀ ਕਿਸਮਤ ਸਿਰਜਦੇ ਹਨ। ਉਨ੍ਹਾਂ ਇਕ ਮਿਸਾਲ ਦਿੰਦਿਆਂ ਕਿਹਾ ਹੈ ਕਿ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਵੱਖੋ ਵੱਖਰੇ ਦੇਸ਼ ਬਣੇ ਤਾਂ ਉਦੋਂ ਜਿਨਾਹ, ਨਹਿਰੂ, ਗਾਂਧੀ ਅਤੇ ਅੰਗਰੇਜ਼ਾਂ ਨੇ ਮਿਲ ਕੇ ਦੋਹਾਂ ਮੁਲਕਾਂ ਦੇ ਨਾਗਰਿਕਾਂ ਦੀ ਕਿਸਮਤ ਲਿਖੀ; ਜਿਸ ਸਦਕਾ ਲੱਖਾਂ ਲੋਕ ਅਣਆਈ ਮੌਤ ਮਾਰੇ ਗਏ, ਕਰੋੜਾਂ ਲੋਕ ਬੇਘਰ ਹੋ ਗਏ, ਲੱਖਾਂ ਧੀਆਂ, ਭੈਣਾਂ, ਮਾਵਾਂ ਬੇਪਤ ਹੋਈਆਂ।
No comments:
Post a Comment