Friday, July 16, 2021

ਰਾਮ ਰਹੀਮ ਦਾ ਨਾਮ ਬੇ ਅਦਬੀ ਕੇਸਾਂ ਚੋਂ ਹਟਾਉੁਣ ਦੀ ਸਾਜ਼ਿਸ਼?

 Friday 16th July 2021 at 6:55 PM

ਸਿੱਖ ਫੈਡਰੇਸ਼ਨ ਯੂਕੇ  ਵੱਲੋਂ ਭਾਰਤ ਸਰਕਾਰ ਦੀ ਨੀਅਤ ਤੇ ਸ਼ੱਕ ਦਾ ਪ੍ਰਗਟਾਵਾ 

ਨਵੀਂ ਦਿੱਲੀ: 16 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਸਿੱਖ ਫੈਡਰੇਸ਼ਨ ਭਾਰਤ ਸਰਕਾਰ ਨਾਲ ਨਾਰਾਜ਼ ਜਾਪਦੀ ਹੈ। ਮੁੱਦਾ ਬੇਅਦਬੀ ਦੇ ਮਾਮਲਿਆਂ ਵਿੱਚ ਡੇਰਾ ਮੁਖੀ ਦੇ ਨਾਮ ਨੂੰ ਹਟਾਏ ਜਾਣ ਦੇ ਖਦਸ਼ੇ ਦਾ ਹੈ। ਇਸ ਖਦਸ਼ੇ ਕਾਰਨ ਸਿੱਖ ਫੈਡਰੇਸ਼ਨ ਨੇ ਇੱਕ ਤਿੱਖਾ ਬਿਆਨ ਵੀ ਦਿੱਤਾ ਹੈ। 

ਇਸ ਸੰਗਠਨ ਨੇ ਕਿਹਾ ਹੈ ਕਿ ਹਿੰਦੁਸਤਾਨ ਦੀ ਮੌਜੂਦਾ ਸਰਕਾਰ ਨੂੰ ਸਿੱਖ ਇਤਿਹਾਸ ਪੜ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਇੱਕ ਮਾਰਸ਼ਲ ਕੌਮ ਵਜੋ ਵਿਸ਼ਵ ਭਰ ਚ ਜਾਣੀ ਜਾਂਦੀ ਹੈ। ਅੱਜ ਪੂਰੀ ਦੁਨੀਆਂ ਦੇ ਕੋਨੇ ਕੋਨੇ ਚ ਵਸਦਾ ਹਰ ਸਿੱਖ ਉੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ ਜਿੱਥੇ ਵੀ ਉਹ ਰਹਿ ਰਿਹਾ ਹੈ। ਸਿੱਖ ਫੈਡਰੇਸ਼ਨ ਦੇ ਸਮੂਹ ਆਗੂਆਂ ਨੇ ਕਿਹਾ ਕਿ ਇਸੇ ਤਰਾਂ ਹੀ ਭਾਰਤ ਚ ਰਹਿਣ ਵਾਲਾ ਹਰ ਸਿੱਖ ਵੀ ਕਾਨੂੰਨ ਦੀ ਪਾਲਣਾ ਕਰਦਾ ਹੈ ਤੇ ਆਪਣੇ ਰਵਾਇਤੀ ਢੰਗ ਤੋਂ ਹੱਟ ਕੇ ਕਾਨੂੰਨੀ ਤਰੀਕੇ ਨਾਲ ਸਿੱਖ ਕੌਮ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਪਰ ਬਹੁਤ ਲੰਬੇ ਸਮੇਂ ਤੋਂ ਭਾਰਤੀ ਹਕੂਮਤ ਸਿੱਖ ਕੌਮ ਦੇ ਦੋਸ਼ੀਆਂ ਨੂੰ ਮਨਮਰਜ਼ੀ ਦੇ ਅਧਾਰ ਤੇ ਮਾਫ਼ ਕਰਦੀ ਆ ਰਹੀ ਹੈ। 

ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਸਿੱਖ ਕੌਮ ਦੇ ਵੱਡੇ ਗੁਨਹਗਾਰ ਸਿਰਸੇ ਵਾਲੇ ਰਾਮ ਰਹੀਮ ਦਾ ਨਾਮ ਬੇਅਦਬੀ ਕੇਸਾਂ ਚੋ ਕੱਢ ਕੇ ਉਸਨੂੰ ਕਲੀਨ ਚਿਟ ਦਿੱਤੀ ਜਾ ਰਹੀ ਹੈ । ਜਦੋਂ ਕਿ ਪਹਿਲੀਆਂ ਸਾਰੀਆਂ ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿਰਸੇ ਡੇਰੇ ਵਾਲੇ ਰਾਮ ਰਹੀਮਦੇ ਇਸ਼ਾਰੇ ਤੇ ਹੋਈ ਹੈ। ਨਵੀਂ ਜਾਂਚ ਕਮੇਟੀ ਪਤਾ ਨਹੀਂ ਕਿਸ ਅਧਾਰ ਤੇ ਸਿਰਸਾ ਡੇਰਾ ਮੁਖੀ ਦਾ ਨਾਮ ਜਾਂਚ ਵਿੱਚੋਂ ਹਟਾ ਰਹੀ ਹੈ। ਸਰਕਾਰ ਦੀਆਂ ਇਹਨਾਂ ਕੋਝੀਆਂ ਚਾਲਾਂ ਕਾਰਨ ਪੂਰੀ  ਸਿੱਖ ਕੌਮ ਚ ਭਾਰੀ ਰੋਹ ਵਿੱਚ ਹੈ। 

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਮਸਲੇ ਤੇ ਪੂਰੀ ਦੁਨੀਆਂ ਚ ਵਸਦੀ ਸਿੱਖ ਕੌਮ ਇਕ ਮੁੱਠ ਹੋ ਰਹੀ ਹੈ ।ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਵੋਟਾਂ ਦੀ ਗੰਦੀ ਰਾਜਨੀਤੀ ਨੂੰ ਇਕ ਪਾਸੇ ਕਰਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। 

ਸਰਕਾਰ ਨੂੰ ਚਾਹੀਦਾ ਹੈ ਸਹੀ ਤਰੀਕੇ ਨਾਲ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਸਿੱਖ ਕੌਮ ਨੂੰ ਆਪਣੇ ਰਵਾਇਤੀ ਢੰਗ ਤਰੀਕਿਆਂ ਵੱਲ ਪਰਤਣ ਲਈ ਮਜਬੂਰ ਨਾ ਕੀਤਾ ਜਾਵੇ ।

No comments: