12th May 2021 at 03:54 PM Via WhatsApp
ਪਿੰਡ ਵੈਰੋਕੇ ਦੇ ਵਾਸੀ ਕਰਨੈਲ ਸਿੰਘ ਚੱਲ ਵੱਸੇ
ਕਿਸਾਨੀਂ ਮੰਗਾਂ ਨੂੰ ਲੈ ਕੇ ਢੀਠ ਬਣੀ ਹੋਈ ਕੇਂਦਰ ਸਰਕਾਰ ਦੇ ਕੰਨਾਂ ਤੇ ਭਾਵੇਂ ਜੂੰ ਤੱਕ ਵੀ ਨਹੀਂ ਸਰਕ ਰਹੀ ਪਰ ਕਿਸਾਨੀ ਮੋਰਚੇ ਤੇ ਸ਼ਹਾਦਤਾਂ ਵੀ ਜਾਰੀ ਹਨ ਅਤੇ ਦ੍ਰਿੜਤਾ ਵਾਲਾ ਸੰਘਰਸ਼ ਵੀ। ਸ਼ਹਾਦਤਾਂ ਨਾਲ ਮੋਰਚੇ ਵਿੱਚ ਹੋਰ ਜੋਸ਼ ਛਾ ਰਿਹਾ ਹੈ। ਹੁਣ ਇੱਕ ਹੋਰ ਸ਼ਹਾਦਤ ਹੋਣ ਦੀ ਖਬਰ ਮਿਲੀ ਹੈ ਪਿੰਡ ਵੈਰੋਕੇ ਦੇ ਸਰਗਰਮ ਕਿਸਾਨ ਕਰਨੈਲ ਸਿੰਘ ਦੀ। ਉਹ ਬਹੁਤ ਹੀ ਸਿਰੜੀ ਯੋਧਾ ਸੀ।
ਪਿੰਡ ਵੈਰੋਕੇ ਦੇ ਵਾਸੀ ਕਰਨੈਲ ਸਿੰਘ ਪੁੱਤਰ ਵੀਰ ਸਿੰਘ ਪਿਛਲੇ ਹਫ਼ਤੇ ਦਿੱਲੀ ਮੋਰਚੇ ਤੇ ਗਏ ਸਨ ਮੋਰਚੇ ਵਿੱਚ ਬਿਮਾਰ ਹੋਣ ਕਰਕੇ ਉਨ੍ਹਾਂ ਨੂੰ ਪਿੰਡ ਲਿਆਂਦਾ ਗਿਆ ਤਾਂ ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ਦਾਖਲ ਸਨ ਤਾਂ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ! ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਸੂਬਾ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਗੁਰਦੀਪ ਸਿੰਘ ਵੈਰੋਕੇ ਦੱਸਿਆ ਕਿ ਕਰਨੈਲ ਸਿੰਘ ਜਦੋਂ ਦਾ ਕਿਸਾਨੀ ਮੋਰਚਾ ਚੱਲਿਆ ਲਗਾਤਾਰ ਸਹਿਯੋਗ ਦੇ ਰਹੇ ਹਨ ਰਿਲਾਇੰਸ ਪੰਪ ਤੇ ਜਾਣਾ ਹੋਵੇ ਅਤੇ ਦਿੱਲੀ ਵੀ ਦੋ ਵਾਰ ਜਾ ਆਏ ਹਨ! ਅਤੇ ਜਦੋਂ ਵੀ ਕਰਨੈਲ ਸਿੰਘ ਨੂੰ ਕਿਸਾਨੀ ਸੰਘਰਸ਼ ਬਾਰੇ ਸੁਨੇਹਾ ਲਗਦਾ ਤਾਂ ਉਹ ਹਾਜ਼ਰ ਹੁੰਦੇ ਸਨ! ਬਹੁਤ ਸੂਝਵਾਨ ਇਨਸਾਨ ਸਨ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਪਿੰਡ ਨੂੰ ਜਥੇਬੰਦੀਆਂ ਨੂੰ ਬਹੁਤ ਘਾਟਾ ਪਿਆ ਹੈ! ਹੁਣ ਦੇਖਣਾ ਹੈ ਕਿ ਸ਼ਹਾਦਤਾਂ ਦੀ ਝੜੀ ਲੈ ਦੇਣ ਵਾਲੇ ਇਸ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਉਹ ਲੋਕ ਕਦੋਂ ਘਾਣ ਤੋਂ ਬਾਹਰ ਨਿਕਲਦੇ ਹਨ ਜਿਹੜੇ ਆਪੋ ਆਪਣੇ ਘਰਾਂ ਦੀ ਏਅਰ ਕੰਡੀਸ਼ੰਡ ਚਾਰ ਦੀਵਾਰੀ ਵਿੱਚ ਬੈਠੇ ਬੈਠੇ ਕਿਸਾਨਾਂ ਦੀ ਅਤੇ ਮੋਰਚੇ ਦੀ ਆਲੋਚਨਾ ਕਰ ਰਹੇ ਹਨ। ਇਹਨਾਂ ਦਾ ਰਵਈਆ ਅਸਲ ਵਿਚ ਕਿਸਾਨੀ ਦੇ ਦੁਸ਼ਮਣਾਂ ਅਤੇ ਉਹਨਾਂ ਦੀਆਂ ਸਾਜ਼ਿਸ਼ਾਂ ਨੂੰ ਹੀ ਮਜ਼ਬੂਤ ਕਰ ਰਿਹਾ ਹੈ। ਆਪਣੇ ਦਿਲ ਨੂੰ ਪੁੱਛਣਾ ਉਹ ਕਿਸਾਨਾਂ ਨਾਲ ਹੈ ਜਾਂ ਨਹੀਂ?

No comments:
Post a Comment