Wednesday, April 28, 2021

ਜੈਤੇਗ ਸਿੰਘ ਅਨੰਤ ਹੁਰਾਂ ਨੇ ਕੀਤਾ ਅਹਿਮ ਉਪਰਾਲਾ-ਸ. ਤਰਲੋਚਨ ਸਿੰਘ

 28th April 2021 at 11:10 AM

ਰਾਮਗੜ੍ਹੀਆ ਵਿਰਾਸਤ ਦਾ ਸਿੱਖ ਕੌਮ ਵਿੱਚ ਬਹੁਤ ਵੱਡਾ ਰੋਲ ਹੈ

ਪਟਿਆਲਾ: 28 ਅਪ੍ਰੈਲ 2021: (ਰਾਜਪਾਲ ਕੌਰ//ਪੰਜਾਬ ਸਕਰੀਨ)::

ਪਿਛਲੇ ਦਿਨੀਂ ਸ. ਤਰਲੋਚਨ ਸਿੰਘ, ਸਾਬਕਾ ਚੇਅਰਮੈਨ, ਘੱਟ ਗਿਣਤੀ ਤੇ ਸਾਬਕਾ ਰਾਜ ਸਭਾ ਮੈਂਬਰ  ਤਾਂ ਚਰਚਾ ਇਤਿਹਾਸ ਦੇ  ਵੀ ਹੋਈ ਅਤੇ ਜੈਤੇਗ ਸਿੰਘ  ਅਣਥੱਕ ਉਪਰਾਲਿਆਂ ਦੀ ਵੀ। ਇਸ ਮੌਕੇ ਸ. ਜੈਤੇਗ ਸਿੰਘ ਅਨੰਤ ਵੱਲੋਂ ਤਿਆਰ ਕੀਤੀ “ਰਾਮਗੜ੍ਹੀਆ ਵਿਰਾਸਤ” ਕੌਫ਼ੀ ਟੇਬਲ ਪੁਸਤਕ ਸਰਦਾਰ ਜੋਤਿੰਦਰ ਸਿੰਘ, ਕੋਆਰਡੀਨੇਟਰ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਦਾ ਇੰਡੀਆ ਚੈਪਟਰ ਵੱਲੋਂ  ਭੇਂਟ ਕਰਨ ਦਾ ਯਾਦਗਾਰੀ ਉੱਦਮ ਵੀ ਹੋਇਆ। ਇਸ ਉਪਰੰਤ ਵਿਚਾਰ ਪ੍ਰਗਟਾਉਂਦਿਆਂ ਤਰਲੋਚਨ ਸਿੰਘ ਹੁਰਾਂ ਨੇ ਇਸ ਸਬੰਧੀ ਕਾਫੀ ਪ੍ਰਸੰਸਾ ਭਰੇ ਸ਼ਬਦ ਕਹੇ। ਉਹਨਾਂ ਕਿਹਾ ਕਿ ਰਾਮਗੜ੍ਹੀਆ ਵਿਰਾਸਤ ਦਾ ਸਿੱਖ ਕੌਮ ਵਿੱਚ ਬਹੁਤ ਵੱਡਾ ਰੋਲ ਹੈ। ਸਿੱਖ ਇਤਿਹਾਸ ਵਿੱਚ ਜੇ ਕਿਸੇ ਨੇ ਪਹਿਲੀ ਵਾਰ ਇਸ ਗੱਲ ਦੀ ਕਦਰ ਪਾਈ ਹੈ ਕਿ ਇਤਿਹਾਸ ਨੂੰ ਸੰਭਾਲਣਾ ਕਿਵੇਂ ਹੈ? ਤਾਂ ਉਹ ਜੱਸਾ ਸਿੰਘ ਰਾਮਗੜ੍ਹੀਆ ਹੈ। 

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਸ. ਜੈਤੇਗ ਸਿੰਘ ਅਨੰਤ ਨੇ ਜਿਸ ਮਿਹਨਤ ਸ਼ਿੱਦਤ, ਸਿਆਣਪ ਅਤੇ ਦੂਰਅੰਦੇਸ਼ੀ ਨਾਲ ਇਹ ਪੁਸਤਕ ਤਿਆਰ ਕੀਤੀ ਹੈ ਉਹ ਆਪਣੇ ਆਪ ਵਿਚ ਇਤਿਹਾਸਕ ਕਾਰਜ ਹੈ। ਮੇਰੀ ਨਜ਼ਰ ਵਿੱਚ ਇਹ ਰਾਮਗੜ੍ਹੀਆ ਕੌਮ ਦਾ ਵਿਸ਼ਵਕੋਸ਼ ਹੈ। ਇਹ ਪੁਸਤਕ ਸੰਪੂਰਨ ਰੂਪ ਵਿਚ ਰਾਮਗੜ੍ਹੀਆ ਵਿਰਸੇ ਤੇ ਵਿਰਾਸਤ ਦੀ ਤਰਜਮਾਨੀ ਕਰਦੀ ਹੈ। ਇਸ ਇਤਿਹਾਸਕ ਤੇ ਯਾਦਗਾਰੀ ਕਾਰਜ ਵਿੱਚ  ਰਾਮਗੜ੍ਹੀਆ ਕੌਮ ਦੇ ਧਾਰਮਿਕ, ਰਾਜਨੀਤਿਕ, ਵਿੱਦਿਅਕ,  ਉਦਯੋਗਿਕ, ਸਾਹਿਤਕ, ਕਲਾ, ਸੰਗੀਤ, ਦੇਸ਼ ਭਗਤੀ ਦੀ ਬਹਾਦਰੀ ਦਾ ਵਗਦਾ ਦਰਿਆ ਹੈ।  

ਉਹਨਾਂ ਇਸ ਅਣਥੱਕ ਮਿਹਨਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੈਤੇਗ ਸਿੰਘ ਅਨੰਤ ਦੇ ਪਿਛਲੇ ਤਿੰਨਾਂ ਸਾਲਾਂ ਤੋਂ ਬੇਹੱਦ ਨਾਮੁਰਾਦ ਬਿਮਾਰੀ ਦੀ ਜਕੜ ਵਿਚ ਹੋਣ ਦੇ ਬਾਵਜੂਦ ਐਡਾ ਵੱਡਾ ਕਾਰਜ ਕਰਨਾ ਕੋਈ ਛੋਟਾ ਕੰਮ ਨਹੀਂ। ਇਹ ਬੜਾ ਔਖਾ ਉਪਰਾਲਾ ਸੀ ਜਿਹੜਾ ਜੈਤੇਗ ਅਨੰਤ ਹੁਰਾਂ ਨੇ ਕਰ ਦਿਖਾਇਆ। ਤਰਲੋਚਨ ਸਿੰਘ ਹੁਰਾਂ ਨੇ ਕਿਹਾ ਕਿ ਮੈਂ ਉਸ ਦੀ ਤੀਖਣ ਬੁੱਧੀ ਦੀ ਦਾਦ ਦਿੰਦਾ ਹਾਂ। ਜਿਸ ਨੇ ਲੰਮੀ ਬੀਮਾਰੀ ਦੇ ਬਾਵਜੂਦ ਇਤਿਹਾਸਕ ਕਾਰਜ ਕਰ ਕੇ ਸਮੁੱਚੇ ਸਿੱਖ ਜਗਤ ਵਿਚ ਆਪਣੀ ਅਮਿੱਟ ਥਾਂ ਛੱਡ ਦਿੱਤੀ ਹੈ।

  ਸ. ਤਰਲੋਚਨ ਸਿੰਘ  ਨੂੰ ਰਾਮਗੜ੍ਹੀਆ ਵਿਰਾਸਤ ਕੌਫੀ ਟੇਬਲ ਪੁਸਤਕ ਸ. ਜੋਤਿੰਦਰ ਸਿੰਘ ਭੇਂਟ ਕਰਦੇ ਹੋਏ

No comments: