Tuesday, July 28, 2020

ਏੇ ਐਸ ਕਾਲਜ ਫਾਰ ਵਿਮੈਨ ਖੰਨਾ ਵੱਲੋਂ ਵਿਸ਼ੇਸ਼ Online ਸਮਾਗਮ


28th July 2020 at 8:42 PM
 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸਤਾਬਦੀ ਮਨਾਈ 
ਖੰਨਾ/ਲੁਧਿਆਣਾ: 28 ਜੁਲਾਈ 2020 (ਪੰਜਾਬ ਸਕਰੀਨ ਬਿਊਰੋ)::

ਏ.ਐਸ. ਕਾਲਜ ਫਾਰ ਵਿਮੈਨ ਖੰਨਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਮਨਾਈ ਗਈ, ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ. ਮੀਨੂੰ ਸ਼ਰਮਾ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਆਨਲਾਈਨ ਅੰਤਰ ਕਾਲਜ ਕਵਿਤਾ ਉਚਾਰਣ ਮੁਕਾਬਲਾ ਕਰਵਾ ਕੇ ਮਨਾਇਆ ਗਿਆ। ਇਹ ਮੁਕਾਬਲਾ ਪੰਜਾਬੀ ਵਿਭਾਗ ਤੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵੱਲੋਂ ਕਰਵਾਇਆ ਗਿਆ। ਇਸ ਦੇ ਕਨਵੀਨਰ ਡਾ. ਪ੍ਰਭਜੋਤ ਕੌਰ ਮੁਖੀ ਪੰਜਾਬੀ ਵਿਭਾਗ ਤੇ ਡੀਨ ਸਹਿ ਵਿਦਿਅਕ ਗਤੀਵਿਧੀਆਂ ਕਨਵੀਨਰ ਡਾ. ਚਮਕੌਰ ਸਿੰਘ ਮੁਖੀ ਹਿੰਦੀ ਵਿਭਾਗ ਸਨ। 
ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਬੰਧੀ ਆਨਲਾਈਨ ਕਵਿਤਾਵਾਂ ਮੰਗਵਾਈਆਂ ਗਈਆਂ ਸਨ ਤੇ ਨਤੀਜੇ ਉਨ੍ਹਾਂ ਦੇ ਆਧਾਰ 'ਤੇ ਕੱਢੇ ਗਏ ਹਨ। ਆਨਲਾਈਨ ਪ੍ਰਾਪਤ ਕਵਿਤਾਵਾਂ ਦੀ ਜੱਜਮੈਂਟ ਡਾ. ਕਰੁਣਾ ਅਰੋੜਾ (ਮੁਖੀ ਸੰਸਕ੍ਰਿਤ ਵਿਭਾਗ), ਡਾ. ਪ੍ਰਭਜੋਤ ਕੌਰ (ਮੁਖੀ ਪੰਜਾਬੀ ਵਿਭਾਗ), ਡਾ. ਚਮਕੌਰ ਸਿੰਘ (ਮੁਖੀ ਹਿੰਦੀ ਵਿਭਾਗ) ਨੇ ਕੀਤੀ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨਜੋਤ ਮਾਤਾ ਗੰਗਾ ਕਾਲਜ ਖਾਲਸਾ ਕਾਲਜ ਮੰਜੀ ਸਾਹਿਬ, ਦੂਸਰਾ ਸਥਾਨ ਦਿਲਪ੍ਰੀਤ ਸਿੰਘ ਗੁੱਜਰਾਵਾਲਾਂ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਅਤੇ ਤੀਸਰਾ ਸਥਾਨ ਟਵਿੰਕਲ ਡੀ.ਡੀ. ਜੈਨ ਕਾਲਜ ਫਾਰ ਵਿਮੈਨ ਲੁਧਿਆਣਾ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਤਰਾਂ ਕੋਰੋਨਾ ਦੀ ਦਹਿਸ਼ਤ ਹੇਠ ਜੀ ਰਹੇ ਲੋਕਾਂ ਲਈ ਇਹ ਸਮਾਗਮ ਵੀ ਇੱਕ ਬਹੁਤ ਵੱਡਾ ਪ੍ਰੇਰਨਾਸ੍ਰੋਤ ਸਾਬਿਤ ਹੋਇਆ। ਇਸ ਸਮਾਗਮ ਨਾਲ ਲੋਕਾਂ ਨੂੰ ਰੱਬੀ ਬਾਣੀ ਨਾਲ ਜੁੜਨ ਅਤੇ  ਕੁਦਰਤੀ ਕਰੋਪੀਆਂ ਦਾ ਮੁਕਾਬਲਾ ਬਹਾਦਰੀ ਨਾਲ ਕਰਨ ਦਾ ਉਤਸ਼ਾਹ ਮਿਲਿਆ। 

No comments: