Friday, July 19, 2019

ਟਰੈਵਲ ਏਜੰਟਾਂ ਵਿਰੁਧ ਸਖਤ ਕਾਰਵਾਈ ਕਰੋ-ਬਰਾੜ

Fri, Jul 19, 2019, 17:07
ਇਕ ਮਾਂ ਨੂੰ ਅਗੇ ਵੇਚੇ ਜਾਣ ਵਾਲੀ ਕਰਤੂਤ ਦੀ ਕੀਤੀ ਸਖਤ ਨਿਖੇਧੀ
Punjab travel agent faces 100 FIRs for duping youths
ਚੰਡੀਗੜ੍ਹ: 19 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਸਾਥੀ ਬੰਤ ਸਿੰਘ ਬਰਾੜ, ਸਕੱਤਰ ਪੰਜਾਬ ਸੂਬਾ ਕੌਂਸਲ, ਸੀਪੀਆਈ ਨੇ ਅੱਜ ਇਥੇ ਜਾਰੀ ਕੀਤੇ ਇਕ ਬਿਆਨ ਰਾਹੀਂ, ਏਜੰਟਾਂ ਵਲੋਂ ਅਰਬ ਮੁਲਕਾਂ ਵਿਚ ਭੇਜੀ ਇਕ ਮਾਂ ਨੂੰ ਅਗੇ ਵੇਚੇ ਜਾਣ ਦੀ ਕਰਤੂਤ ਦੀ ਸਖਤ ਨਿਖੇਧੀ ਕੀਤੀ ਅਤੇ ਇਸ ਘਿਨਾਉਣੇ ਅਪਰਾਧ ਲਈ ਸੰਬੰਧਤ ਏਜੰਟਾਂ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਜਦੋਂ ਕੋਈ ਬੇਟਾ ਆਪਣੀ ਮਾਂ ਨੂੰ ਇਸ ਤਰ੍ਹਾਂ ਵੇਚਣ ਦੀ ਹਿਰਦੇਵੇਧਕ ਘਟਨਾ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਆਪਣੇ ਰਾਜ ਵਿਚ ਵਾਪਰ ਰਹੀਆਂ ਇਹਨਾਂ ਅਮਾਨਵੀ, ਘਿਨਾਉਣੀਆਂ, ਮੁਜਰਮਾਨਾ ਕਾਰਵਾਈਆਂ ਉਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਸੱਚ ਤਾਂ ਇਹ ਹੈ ਕਿ ਕੈਪਟਨ ਦੀ ਸਰਕਾਰ ਹਰ ਮੋਰਚੇ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁਕੀ ਹੈ ਅਤੇ ਉਸਦੇ ਰਾਜ ਵਿਚ ਵਿਚਰਦੇ ਤੇ ਕਾਨੂੰਨ ਨੂੰ ਟਿੱਚ ਸਮਝਦੇ ਲਾਲਚੀ ਏਜੰਟਾਂ ਦੀ ਆਤਮਾ ਜ਼ਮੀਰ ਮਰ ਚੁਕੀ ਹੈ, ਉਹ ਮਾਵਾਂ ਨੂੰ ਵੀ ਵੇਚਣ ਤਕ ਸਹਾਈ ਹੋ ਸਕਦੇ ਹਨ ਅਤੇ ਸਰਕਾਰ ਸੱਤਾ ਦਾ ਸੁੱਖ ਮਾਨਣ ਅਤੇ ਸੌੜੀਆਂ ਧੜੇਬੰਦਕ ਲੜਾਈਆਂ ਵਿਚ ਹੀ ਰੁਝੀ ਹੋਈ ਹੈ।
ਸਾਥੀ ਬਰਾੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੱਖਾਂ ਰੁਪਏ ਸਾਧਾਰਨ ਭੋਲੇ-ਭਾਲੇ ਲੋਕਾਂ ਤੋਂ ਠੱਗ ਕੇ ਏਜੰਟਾਂ ਨੇ ਵਿਦੇਸ਼ਾਂ ਨੂੰ ਭੇਜੇ ਪੰਜਾਬੀ ਨੌਜਵਾਨਾਂ ਨੂੰ ਮਰਨ ਲਈ ਛੱਡ ਦਿਤਾ ਅਤੇ ਅਜੇ ਵੀ ਉਹ ਅਜਿਹੀਆਂ ਕਾਰਵਾਈਆਂ ਜਾਰੀ ਰਖ ਰਹੇ ਹਨ ਅਤੇ ਮਾਂ ਨੂੰ ਵਿਕਵਾਉਣ ਤਕ ਪਹੁੰਚ ਗਏ ਹਨ। ਲਾਅਨਤ ਹੈ, ਅਜਿਹੇ ਰਾਜ ਤੇ ਵਿਵਸਥਾ ਉਤੇ ਜਿਸ ਵਿਚ ਬੇਟੇ ਨੂੰ ਮਿਲਣ ਗਈ ਮਾਂ ਹੀ  ਵੇਚ ਦਿਤੀ ਜਾਂਦੀ ਹੈ।

No comments: