Jul 2, 2019, 12:34 PM
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਮੌਕੇ ਖਾਸ ਸੁਨੇਹਾ
ਅੰਮ੍ਰਿਤਸਰ: 2 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਮੌਕੇ ਖਾਸ ਸੁਨੇਹਾ
ਅੰਮ੍ਰਿਤਸਰ: 2 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਅੱਜ ਮਿਤੀ 02 ਜੁਲਾਈ 2019 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਤੇ ਵਧਾਈ ਦਿੰਦੇ ਹੋਏ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਵਉਚ ਅਸਥਾਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਸਿਰਜਣਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਅਸਥਾਨ ਤੇ ਕਰਕੇ ਸਿੱਖ ਧਰਮ ਨੂੰ ਇੱਕ ਵਿਲਖਣ ਹੋਂਦ-ਹਸਤੀ ਵਾਲੇ ਧਰਮ ਵਜੋਂ ਸਥਾਪਤ ਕਰ ਦਿੱਤਾ ਸੀ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਧਾਰਨ ਕਰਦਿਆਂ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਅਤੇ ਮਹਾਨ ਉਦਮ ਕਰਕੇ ਅਕਾਲ ਪੁਰਖ ਦੀ ਆਗਿਆ ਮੁਤਾਬਿਕ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕਿ 1606 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਣਾ ਕੀਤੀ। ਇਸ ਦੈਵੀ ਤਖ਼ਤ ਦੀ ਉਸਾਰੀ ਵਿਚ ਕਿਸੇ ਮਿਸਤਰੀ ਦੀ ਸਹਾਇਤਾ ਨਹੀਂ ਲਈ ਗਈ, ਸਾਰੀ ਉਸਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਰਾਹੀਂ ਹੀ ਹੋਈ।ਇਸ ਗੱਲ ਤੋਂ ਸਪੱਸ਼ਟ ਹੈ ਕਿ ਸੰਸਥਾਵਾਂ ਦੀ ਸਿਰਜਨਾ ਵਿਚ ਰਾਜ ਮਿਸਤਰੀ ਜਾਂ ਕਾਰੀਗਰ ਨਹੀਂ ਬਲਕਿ ਕੌਮਾਂ ਦੇ ਬਜ਼ੁਰਗਵਾਰ ਤੇ ਵਿਦਵਾਨ ਹੀ ਸਹਾਈ ਹੁੰਦੇ ਹਨ ਤੇ ਸੰਸਥਾਵਾਂ ਦੀ ਸਿਰਜਨਾ ਵਿਚ ਦਿਨ ਮਹੀਨੇ ਨਹੀਂ ਸਗੋਂ ਸਦੀਆਂ ਹੀ ਲੱਗ ਜਾਂਦੀਆਂ ਹਨ। ਸੋ ਅੱਜ ਸਾਨੂੰ ਸਾਰਿਆ ਨੂੰ ਇਸ ਮਹਾਨ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕੌਮੀ ਤੋਰ ਤੇ ਵਿਚਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਮੁੱਚੀ ਮਨੁੱਖਤਾ ਵਿਚ ਆਪਣੇ ਗੁਰੂ ਸਾਹਿਬਾਨਾਂ ਦੇ ਦਿੱਤੇ ਫਲਸਫੇ ਨੂੰ ਪ੍ਰਚਾਰ-ਪ੍ਰਸਾਰ ਸਕੀਏ।ਸਮੇਂ-ਸਮੇਂ ਤੇ ਵਕਤ ਦੀਆਂ ਸਰਕਾਰਾਂ ਨੇ ਸਿੱਧੇ-ਅਸਿੱਧੇ ਤੋਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਾਹ ਲਾਉਣ ਦਾ ਕੋਝਾ ਯਤਨ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਮੇਸ਼ਾ ਹੀ ਸਰਕਾਰਾਂ ਦੀ ਦਮਨਕਾਰੀ ਨੀਤੀ ਦਾ ਮੋੜਵਾਂ ਜਵਾਬ ਦਿੱਤਾ ਹੈ।ਅੱਜ ਵੀ ਸਿੱਖ ਵਿਰੋਧੀ ਲੋਕਾਂ ਵੱਲੋਂ ਸਿੱਖ ਮਨ੍ਹਾਂ ਅੰਦਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਨ-ਸਨਮਾਨ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਸੰਗਤਾਂ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ।
No comments:
Post a Comment