Fri, Dec 29, 2017 at 3:44 PM
ਸੀਪੀਆਈ ਦੀ ਸਿਟੀ ਕਮੇਟੀ ਨੇ ਵੀ ਹੇਗੜੇ ਦੇ ਬਿਆਨ ਦਾ ਲਿਆ ਗੰਭੀਰ ਨੋਟਿਸ
ਲੁਧਿਆਣਾ: 29 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::
ਭਾਰਤੀ ਕਮਿਊਨਿਸਟ ਪਾਰਟੀ ਨੇ ਕੇਂਦਰੀ ਮੰਤਰੀ ਹੇਗੜੇ ਦੇ ਬਿਆਨ ਦਾ ਸਖਤ ਨੋਟਿਸ ਲਿਆ ਹੈ। ਕੇਂਦਰੀ ਮੰਤਰੀ ਹੇਗੜੇ ਨੇ ਜਿਹੜੇ ਲੋਕ ਧਰਮ ਨਿਰਪੱਖਤਾ ਦੀ ਗੱਲ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ਹਿਰੀ ਇਕਾਈ ਨੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇੱਕ ਵਿਸ਼ੇਸ਼ ਮੀਟਿੰਗ ਵਿੱਚ ਪਾਰਟੀ ਨੇ ਕਿਹਾ ਕਿ ਅਸਲ ਵਿੱਚ ਇਸ ਬਿਆਨ ਨੇ ਭਾਰਤੀ ਜੰਤਾਵ ਪਾਰਟੀ ਦੇ ਨਾਪਾਕ ਇਰਾਦਿਆਂ ਨੂੰ ਇੱਕ ਵਾਰ ਫੇਰ ਜੱਗ ਜ਼ਾਹਿਰ ਕਰ ਦਿੱਤਾ ਹੈ। ਬੀਜੇਪੀ ਸੱਤਾ ਵਿੱਚ ਲਈ ਹੈ ਕਿ ਸੰਵਿਧਾਨ ਨੂੰ ਬਦਲਿਆ ਜਾ ਸਕੇ। ਭਾਜਪਾ ਦੇ ਬਿਆਨ ਅਤੇ ਕਾਰਨਾਮੇ ਅਸਲ ਵਿੱਚ ਆਰ ਐਸ ਐਸ ਦੀਆਂ ਨੀਤੀਆਂ ਅਤੇ ਇਰਾਦਿਆਂ ਦਾ ਪ੍ਰਗਟਾਵਾ ਹਨ। ਇਸ ਲੋਕ ਪੱਖੀ ਸਦਭਾਵਨਾ ਵਾਲੇ ਸੰਵਿਧਾਨ ਨੂੰ ਅਸਲ ਵਿੱਚ ਉਹਨਾਂ ਲੋਕਾਂ ਨੇ ਬਣਾਇਆ ਸੀ ਜਿਹਨਾਂ ਨੇ ਦੇਸ਼ ਦੀ ਅਜ਼ਾਦਿਓ ਵਿੱਚ ਆਪਣਾ ਇੱਕ ਸਾਹ ਲਾਇਆ ਸੀ ਅਤੇ ਸਦਭਾਵਨਾ ਨੂੰ ਮਜ਼ਬੂਤ ਬਣਾਉਣ ਲਈ ਅਣਗਿਣਤ ਕੁਰਬਾਨੀਆਂ ਕੀਤੀਆਂ ਸਨ। ਅੰਗਰੇਜ਼ਾਂ ਦੀ ਮੁਖਬਰੀ ਕਰਨ ਵਾਲੀ ਜਮਾਤ ਆਰ ਐਸ ਐਸ ਅਤੇ ਉਸਦੇ ਸਿਆਸੀ ਵਿੰਗ ਜਨਸੰਘ ਨੇ ਆਰੰਭ ਤੋਂ ਹੀ ਇਸ ਸਦਭਾਵਨਾ ਨੂੰ ਤੋੜਨ ਦਾ ਕੰਮ ਕੀਤਾ ਸੀ। ਜਨਸੰਘ ਹੀ ਅਜਕਲ ਭਾਰਤੀ ਹੈ। ਹੁਣ ਵੀ ਇਹ ਫਿਰਕੂ ਸੰਗਠਨ ਆਪਣੀਆਂ ਅਮਨ ਅਤੇ ਸਦਵਹਾਬਣਾ ਵਿਰੋਧੀ ਸਾਜ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਵਿੱਚ ਲੱਗਿਆ ਹੋਇਆ ਹੈ। ਮੀਰਟਿੰਗ ਵਿੱਚ ਇਹ ਯਾਦ ਦੁਆਇਆ ਗਿਆ ਕਿ ਗੁਰੂ ਗੋਲਵਰਕਰ ਨੇ ਤਾਂ ਸਾਫ ਕਿਹਾ ਸੀ ਕਿ ਨੌਜਵਾਨਾਂ ਨੂੰਅਪਣੀ ਊਰਜਾ ਅੰਗਰੇਜ਼ਾਂ ਨਾਲ ਲੜ ਕੇ ਵਿਅਰਥ ਨਹੀਂ ਗੁਆਉਣੀ ਚਾਹੀਦੀ ਸਗੋਂ ਈਸਾਈਆਂ, ਮੁਸਲਮਾਨਾਂ ਅਤੇ ਕਮਿਊਨਿਸਟਾਂ ਨਾਲ ਲੜਨ ਲਈ ਬਚਾ ਕੇ ਰੱਖਣੀ ਚਾਹੀਦੀ ਹੈ। ਇਹ ਫਾਸ਼ੀ ਸੰਗਠਨ ਮੁੱਢ ਤੋਂ ਹੀ ਕਮਿਊਨਿਸਟਾਂ ਨਾਲ ਆਪਣੀ ਜੱਦੀ ਪੁਸ਼ਤੀ ਦੁਸ਼ਮਣੀ ਕਮਾ ਰਹੇ ਹਨ। ਪੁਰਾਣੀ ਮਨੂਵਾਦੀ ਵਰਣ ਵਿਵਸਥਾ ਨੂੰ ਸਮਾਜ ਉੱਤੇ ਥੋਪਣ ਅਤੇ ਸਮਾਜ ਦੀਏ ਏਕਤਾ ਦੇ ਰਸਤੇ ਵਿਚਕ ਇਹਨਾਂ ਲਈ ਸਭ ਤੋਂ ਵੱਡੀ ਰੁਕਾਵਟ ਕਮਿਊਨਿਸਟ ਹੀ ਹਨ। ਘੱਟਗਿਣਤੀਆਂ ਉੱਤੇ ਹਮਲਿਆਂ ਦਾ ਵਿਰੋਧ ਵੀ ਸਭਤੋਂ ਵੱਧ ਕਮਿਊਨਿਸਟ ਹੀ ਕਰਦੇ ਹਨ।
ਸੀਪੀਆਈ ਨੇ ਆਪਣੀ ਮੀਟਿੰਗ ਵਿੱਚ ਕਿਹਾ ਕਿ ਜਿੱਥੇ ਜਿੱਥੇ ਵੀ ਧਰਮ ਅਧਾਰਿਤ ਸਰਕਾਰਾਂ ਹੋਂਦ ਵਿੱਚ ਆਈਆਂ ਹਨ ਉੱਥੇ ਉੱਥੇ ਉਹ ਸਾਰੇ ਦੇਸ਼ ਕਮਜ਼ੋਰ ਪੈ ਗਏ। ਇਥੇ ਵੀ ਭਾਜਪਾ ਦੇਸ਼ ਨੂੰ ਅਰਾਜਕਤਾ ਵੱਲ ਲਿਜਾ ਰਹੀ ਹੈ। ਨਕਲੀ ਦੇਸ਼ ਭਗਤੀ ਦੀਆਂ ਅਖੌਤੀ ਜਿਹੀਆਂ ਗੱਲਾਂ ਕਰਕੇ ਦੇਸ਼ ਨੂੰ ਕਮਜ਼ੋਰ ਕਰਨਾ ਅਤੇ ਦੇਸ਼ ਦੇ ਆਮ ਸਦਾਸ਼ਰਨ ਲੋਕਾਂ ਦਾ ਖੂਨ ਪੀਣਾ ਇਹਨਾਂ ਫਾਸ਼ੀ ਤਾਕਤ ਦਾ ਇਤਿਹਾਸ ਰਿਹਾ ਹੈ। ਹੁਣ ਵੀ ਇਹਨਾਂ ਦੇ ਇਰਾਦੇ ਖਤਰਨਾਕ ਹਨ ਜਿਹਨਾਂ ਨੂੰ ਨਾਕਮਾ ਬਣਾਉਣਾ ਹਰ ਸੱਚੇ ਦੇਸ਼ਵਾਸੀ ਦਾ ਫਰਜ਼ ਹੈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਗੁਰਨਾਮ ਸਿੱਧੂ ਨੇ ਕੀਤੀ। ਇਸ ਮੀਟਿੰਗ ਵਿੱਚ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਟਰੇਡ ਯੂਨੀਅਨ ਆਗੂ ਡੀ ਪੀ ਮੌੜ, ਕਾਮਰੇਡ ਵਿਜੇ ਕੁਮਾਰ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਗੁਲਜ਼ਾਰ ਗੋਰਿਆ, ਕਾਮਰੇਡ ਕਮੇਸ਼ਵਰ, ਕਾਮਰੇਡ ਰਾਮਪ੍ਰਤਾਪ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਇਸਮਾਈਲ, ਕਾਮਰੇਡ ਰਾਮਰੀਤ, ਕਾਮਰੇਡ ਨਗੀਨਾ ਰਾਮ ਅਤੇ ਹੋਰਨਾਂ ਨੇ ਵੀ ਭਾਗ ਲਿਆ। ਇਸ ਵਿਚਾਰਵਤੰਦਰੇ ਦੌਰਾਨ ਸਮੂਹ ਜਨਤਾ ਨੂੰ ਅਪੀਲ ਕੀਤੀ ਗਈ ਕਿ ਦੇਸ਼ ਨੂੰ ਤੋੜਨ ਦੀਆਂ ਇਹਨਾਂ ਫਿਰਕੂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿੰਦੀਆਂ ਇਹਨਾਂ ਵਿਰੁੱਧ ਲੋਕ ਲਾਮਬੰਦੀ ਵੀ ਤੇਜ਼ ਕੀਤੀ ਜਾਵੇ।
No comments:
Post a Comment