ਵਲੀਪੁਰ 'ਚ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ ਦਾ ਸਨਮਾਨ ਕਰਦੇ ਹੋਏ ਮੁਹੰਮਦ ਨਬੀਜਾਨ ਅਤੇ ਹੋਰ |
ਅੱਜ ਇੱਥੇ ਵਲੀਪੁਰ 'ਚ ਸਥਿਤ ਮਸਜਿਦ ਮਦਰਸਾ ਮਹਿਮੂਦੀਆ 'ਚ ਹਜਰਤ ਮੁਹੰਮਦ ਸੱਲਲਾਹੂ ਅਲੈਹੀਵਸੱਲਮ ਦੀ ਜੀਵਨੀ 'ਤੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ 'ਚ ਮੁੱਖ ਰੂਪ 'ਚ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸ਼ਾਮਿਲ ਹੋਏ । ਨਾਇਬ ਸ਼ਾਹੀ ਇਮਾਮ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਲ੍ਹਾਹ ਤਾਆਲਾ ਦੇ ਪਿਆਰੇ ਨਬੀ ਹਜਰਤ ਮੁਹੰਮਦ ਸੱਲਲਾਹੂ ਅਲੈਹੀਵਸੱਲਮ ਦਾ ਫਰਮਾਨ ਹੈ ਕਿ ਸਮਾਜ 'ਚ ਸਾਰੇ ਇਨਸਾਨਾਂ ਨੂੰ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ, ਕਿਸੇ ਦੇ ਨਾਲ ਵੀ ਉਸਦੀ ਜਾਤੀ ਅਤੇ ਧਰਮ ਨੂੰ ਲੈ ਕੇ ਭੇਦਭਾਵ ਨਹੀਂ ਕੀਤਾ ਜਾ ਸਕਦਾ। ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਨਫਰਤਾਂ ਖਤਮ ਕਰਕੇ ਮੋਹੱਬਤਾਂ ਵੰਡੀਆਂ ਜਾਣ। ਉਹਨਾਂ ਕਿਹਾ ਕਿ ਹਕੀਕਤ 'ਚ ਧਾਰਮਿਕ ਇਨਸਾਨ ਉਹੀ ਹੈ ਜੋ ਕਿ ਆਪਣੇ ਦਿਲ 'ਚ ਕਿਸੇ ਲਈ ਬੁਰਾਈ ਨਹੀਂ ਰੱਖਦਾ। ਇਸ ਮੌਕੇ 'ਤੇ ਮਦਰਸੇ ਦੇ ਪ੍ਰਮੁੱਖ ਮੌਲਾਨਾ ਨਬੀਜਾਨ, ਮੁਹੰਮਦ ਸਿਰਾਜ ਖਾਨ, ਡਾ. ਹਾਰੂਨ ਬਾਲੀ ਵੱਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ, ਸਰਪੰਚ ਗੁਰਮੀਤ ਸਿੰਘ, ਹਰਮੋਹਨ ਸਿੰਘ, ਨੰਬਰਦਾਰ ਜਗਰੂਪ ਸਿੰਘ, ਪਟਵਾਰੀ ਜਗੀਰ ਸਿੰਘ, ਡਾ.ਅਬਦੁਲ ਰਹਿਮਾਨ, ਮੌਲਾਨਾ ਸਲੀਮ ਕਾਸਮੀ, ਮੌਲਾਨ ਸਊਦ ਆਲਮ, ਮੌਲਾਨਾ ਫੈਜਾਨ, ਮਾਸਟਰ ਮਹਿਫੂਜ ਅਤੇ ਮੁਹੰਮਦ ਹਾਬਿਲ ਦਾ ਸਨਮਾਨ ਕੀਤਾ ਗਿਆ । ਵਰਣਨਯੋਗ ਹੈ ਕਿ ਅੱਜ ਦੇ ਇਸ ਸਮਾਗਮ 'ਚ ਪਵਿੱਤਰ ਕੁਰਆਨ ਸ਼ਰੀਫ ਨੂੰ ਯਾਦ ਕਰਕੇ ਹਾਫਿਜ ਬਨਣ ਵਾਲੇ ਵਿਦਿਆਰਥੀ ਮੁਹੰਮਦ ਚਾਂਦ ਦੀ ਦਸਤਾਰਬੰਦੀ ਕੀਤੀ ਗਈ।
1 comment:
Gud job
Post a Comment