ਪਿਛਲੇ ਕਾਫੀ ਸਮੇਂ ਤੋਂ ਮਿਲ ਰਹੀਆਂ ਸਨ ਧਮਕੀਆਂ
ਡੇਟਲਾਈਨ: ਉਹ ਦੁਨੀਆ ਜਿੱਥੇ ਕਲਾਕਾਰਾਂ ਲਈ ਕੋਈ ਥਾਂ ਨਹੀਂ: 9 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਜਿਊਂ ਹੀ ਕਿਸੇ 'ਤੇ ਕਲਾ ਦੀ ਬਖਸ਼ਿਸ਼ ਹੁੰਦੀ ਹੈ ਤਾਂ ਉਸਦੀ ਸੋਚ ਅਤੇ ਸ਼ਖ਼ਸੀਅਤ ਦਾ ਦਾਇਰਾ ਵਿਸ਼ਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸਦੇ ਖਿਆਲ, ਉਸਦੀਆਂ ਗੱਲਾਂ, ਉਸਦੀ ਉਡਾਣ--ਸਭ ਕੁਝ ਕਿਸੇ ਅਜਿਹੀ ਦੁਨੀਆ ਦੀ ਗੱਲ ਕਰਦੇ ਹਨ ਜਿਸ ਵਿੱਚ ਬਸ ਖੁਸ਼ੀ ਹੀ ਖੁਸ਼ੀ ਹੋਵੇ। ਕਿਸੇ ਨੂੰ ਕੋਈ ਗਮ ਨਾ ਹੋਵੇ। ਪੂੰਜੀਵਾਦ ਦੇ ਇਸ ਜਾਲ ਵਿੱਚ ਭਲਾ ਇਹ ਕਿੰਝ ਸੰਭਵ ਹੈ ਜਿਥੇ ਹਰ ਖੁਸ਼ੀ ਕਿਸੇ ਨ ਕਿਸੇ ਦੀ ਖੁਸ਼ੀ ਦੀ ਲਾਸ਼ ਉੱਤੇ ਟਿਕੀ ਹੈ। ਸਵਾਰਥਾਂ ਭਰੇ ਇਸ ਸੰਸਾਰ ਅੰਦਰ ਸਰਬ --ਇਸਦੇ ਨਾਲ ਹੀ ਬਦਲਣੀ ਸ਼ੁਰੂ ਹੁੰਦੀ ਹੈ ਦੁਨੀਆ ਦੀ ਸੋਚ। ਇਹ ਦੁਨੀਆ ਉਸ ਕਲਾਕਾਰ ਲਈ ਤੰਗ ਹੋਣ ਲੱਗਦੀ ਹੈ। ਉਸਨੇ ਗਿਆ ਕਿਓਂ? ਉਸਨੇ ਡਾਂਸ ਕਿਓਂ ਕੀਤਾ? ਉਸ ਨੇ ਇਹ ਕੱਪੜੇ ਕਿਓਂ ਪਾਏ? ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਫਿਰ ਇੱਕ ਦਿਨ ਮੌਤ ਦੀ ਸਜ਼ਾ। ਸ਼ਾਇਦ ਇਹੀ ਕੁਝ ਕਲਾਕਾਰਾਂ ਦੇ ਹਿੱਸੇ ਆਇਆ ਹੈ।
ਹੁਣ ਬੁਰੀ ਖਬਰ ਆਈ ਹੈ ਪਾਕਿਸਤਾਨ ਤੋਂ। ਥਿਏਟਰ ਦੀ ਪ੍ਰਸਿੱਧ ਕਲਾਕਾਰਾ ਸ਼ਮੀਮ ਨੂੰਮੁਲਤਾਂ ਵਿੱਚ ਅਣਪਛਾਤੇ ਬੰਦੂਕਧਾਰਿਆਂ ਨੇ ਘਰੋਂ ਬਾਹਰ ਬੁਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਾਰਦਾਤ ਅੱਜ 9 ਅਕਤੂਬਰ 2017 ਨੂੰ ਸਵੇਰੇ ਸਵੇਰੇ ਮੁਲਤਾਨ ਦੇ ਸ਼ਾਹ ਟਾਊਨ ਵਿੱਚ ਸਥਿਤ ਉਹਨਾਂ ਦੇ ਮਕਾਨ ਦੇ ਬਾਹਰ ਹੋਈ। ਸ਼ਮੀਮ 29 ਸਾਲਾਂ ਦੀ ਸੀ ਅਤੇ ਡਾਂਸ ਦੀ ਦੁਨੀਆ ਵਿੱਚ ਉਸਦਾ ਚੰਗਾ ਨਾਮ ਸੀ। ਕਲਾ ਦੀ ਦੁਨੀਆ ਵਿੱਚ ਉਸਦਾ ਕਿਰਦਾਰ ਸ਼ਾਮੋ ਬੜਾ ਪ੍ਰਸਿੱਧ ਹੋਇਆ ਸੀ।
ਕਤਲ ਕਰ ਦਿੱਤੀ ਗਈ ਕਲਾਕਾਰਾਂ ਸ਼ਮੀਮ ਦੇ ਭਰਾ ਸੈਫ਼ੁਰ ਰਹਿਮਾਨ ਨੇ ਦੱਸਿਆ ਕਿ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਰਹਿਮਾਨ ਨੇ ਇਹ ਵੀ ਦੱਸਿਆ ਕਿ ਉਸਨੂੰ ਕੁਝ ਸਮੇਂ ਤੋਂ ਧਮਕੀਆਂ ਵੀ ਮਿਲ ਰਹੀਆਂ ਸਨ। ਧਮਕੀਆਂ ਵਿੱਚ ਉਸਨੂੰ ਕਿਹਾ ਜਾਂਦਾ ਸੀ ਕਿ ਉਹ ਸਟੇਜ ਨੂੰ ਛੱਡ ਦੇਵੇ ਵਰਨਾ ਉਸ ਨੂੰ ਮਾਰ ਦਿੱਤਾ ਜਾਵੇਗਾ। ਖਦਸ਼ਾ ਪ੍ਰਗਟ ਕੀਤਾ ਗਿਆ ਹੈ ਇਸ ਕਤਲ ਪਿਛੇ ਸ਼ਾਇਦ ਸ਼ਮੀਮ ਦੇ ਨਾਰਾਜ਼ ਹੋਏ ਪਤੀ ਦਾ ਹੱਥ ਹੈ। ਉਸਨੂੰ ਇਸ ਮਾਮਲੇ ਚ ਕਾਫੀ ਦੇਰ ਤੋਂ ਰੰਜਿਸ਼ ਸੀ।
ਚੇਤੇ ਰਹੇ ਕਿ ਪਿਛਲੇ ਸਾਲ ਕਿਸਮਤ ਬੇਗ ਨਾਮ ਦੀ ਕਲਾਕਾਰਾਂ ਨੂੰ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਉਸਨੂੰ ਉਸ ਦੀਆਂ ਲੱਤਾਂ, ਪੇਟ ਅਤੇ ਹੱਥਾਂ ਉੱਤੇ 11 ਵਾਰ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਕਿਹਾ ਗਿਆ ਸੀ ਹੁਣ ਤੂੰ ਕਦੇ ਵੀ ਨੱਚ ਨਹੀਂ ਸਕੇਂਗੀ।
ਇਸੇ ਤਰ੍ਹਾਂ ਨੈਣਾ, ਨਗੀਨਾ, ਮਾਰਵੀ, ਕ੍ਰਿਸ਼ਮਾ, ਸੰਗਮ, ਆਰਜ਼ੂ, ਨਾਦਰਾ, ਨਾਗੋ, ਯਾਸਮੀਨ ਆਦਿ ਕਈ ਕਲਾਕਾਰਾਂ ਦੇ ਕਤਲ ਕਰ ਦਿੱਤੇ ਗਏ ਸਨ। ਇਹਨਾਂ ਕਤਲਾਂ ਪਿਛੇ ਵੀ ਇਹਨਾਂ ਦੇ ਸਾਬਕਾ ਪ੍ਰੇਮੀਆਂ ਜਾਂ ਦੁਸ਼ਮਣਾਂ ਦਾ ਹੀ ਹੱਥ ਹੁੰਦਾ ਸੀ।
No comments:
Post a Comment