ਅਮਨਦੀਪ ਸਿੰਘ ਗਿਆਸਪੁਰਾ ਦੀ ਸਰਪ੍ਰਸਤੀ ਹੇਠ ਹੋਏ ਸਾਰੇ ਪ੍ਰਬੰਧ
ਲੁਧਿਆਣਾ: 30 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਇਸ ਵਾਰ ਵੀ ਦੁਸਹਿਰੇ ਮੌਕੇ ਹਰ ਪਾਸੇ ਭੀੜ ਰਹੀ। ਲੋਕਾਂ ਨੇ ਦੁਸਹਿਰੇ ਦਾ ਤਿਓਹਾਰ ਬੜੇ ਜੋਸ਼ੋਖਰੋਸ਼ ਨਾਲ ਮਨਾਇਆ। ਜਿਹਨਾਂ ਇਲਾਕਿਆਂ ਵਿੱਚ ਪੂਰਵਾਂਚਲੀ ਸਮਾਜ ਦੇ ਲੋਕ ਜ਼ਿਆਦਾ ਰਹਿੰਦੇ ਹਨ ਉੱਥੇ ਭੀੜ ਬਹੁਤ ਹੀ ਜ਼ਿਆਦਾ ਰਹੀ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਇਸ ਮੌਕੇ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਇਸ ਤਿਓਹਾਰ ਨੂੰ ਮਨਾ ਕੇ ਹੀ ਕੀਤਾ। ਬਹੁਤ ਸਾਰੇ ਲੋਕਾਂ ਨੇ ਮਹਾਤਮਾ ਰਾਵਣ ਦੀ ਪੂਜਾ ਅਰਚਨਾ ਵੀ ਕੀਤੀ। ਸੋਸ਼ਲ ਮੀਡੀਆ ਉੱਤੇ ਵੀ ਰਾਵਣ ਦੇ ਹੱਕ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਮੁਹਿੰਮ ਚੱਲੀ। ਇਸਦੇ ਬਾਵਜੂਦ ਬਹੁਤ ਸਾਰੇ ਇਲਾਕਿਆਂ ਵਿੱਚ ਰਾਵਣ ਅਤੇ ਕੁੰਭ ਕਰਨ ਦੇ ਪੁਤਲੇ ਸਾੜੇ ਗਏ। ਲੁਧਿਆਣਾ ਦੇ ਇਹਨਾਂ ਵਿੱਚ ਗਿਆਸਪੁਰਾ ਦਾ ਦੁਸਹਿਰਾ ਧੂੰਮਧਾਮ ਅਤੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ। ਹਰ ਕਿਸੇ ਲਈ ਚਾਹ-ਪਾਣੀ ਅਤੇ ਠੰਡੇ ਦਾ ਪ੍ਰਬੰਧ ਵੀ ਪੂਰਾ ਸੀ ਅਤੇ ਖਾਣਪੀਣ ਦਾ ਵੀ। ਗਿਆਸਪੁਰਾ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਅਮਨਦੀਪ ਸਿੰਘ ਗਿਆਸਪੁਰਾ ਅਤੇ ਪ੍ਰਧਾਨ ਮਨਿੰਦਰ ਸਿੰਘ ਨੋਨੀ ਦੀ ਸਰਪ੍ਰਸਤੀ ਹੇਠ ਹੋਏ ਇਸ ਆਯੋਜਨ ਵਿੱਚ ਹਰ ਗੱਲ ਦਾ ਪੂਰਾ ਖਿਆਲ ਰੱਖਿਆ ਗਿਆ ਸੀ।
ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ, ਐਮ ਐਲ ਏ ਸੰਜੇ ਤਲਵਾੜ, ਸਾਬਕਾ ਸੀਨੀਅਰ ਡਿਪਟੀ ਮੇਅਰ ਸੁਨੀਤਾ ਅੱਗਰਵਾਲ, ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤਸਿੰਘ ਗੋਗੀ, ਅਕਾਲੀ ਆਗੂ ਹੀਰਾ ਸਿੰਘ ਗਾਬੜੀਆ,ਸਾਬਕਾ ਕੌਂਸਲਰ, ਜਸਪਾਲ ਸਿੰਘ ਗਿਆਸਪੁਰਾ ਅਤੇ ਸਵਰਨ ਸਿੰਘ ਨੇ ਵੀ ਇਸ ਮੌਕੇ ਆਪਣੀ ਹਾਜ਼ਰੀ ਲਗਵਾਈ।
No comments:
Post a Comment