Fri, Sep 15, 2017 at 9:53 AM
ਹਾਂ ਸਵਾਮੀਨਾਥਨ ਦੀ ਰੀਪੋਰਟ ਲਾਗੂ ਕਰੋ
ਹਾਲ ਹੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੱਧ ਰਹੀਆਂ ਖੁਦਕੁਸ਼ੀਆਂ ਰੋਕਣ ਬਾਰੇ ਇੱਕ ਰਚਨਾ ਮੁਕਾਬਲਾ ਕਰਾਇਆ ਜਿਸ ਵਿੱਚ ਨਵੀਂ ਪੀੜ੍ਹੀ ਦੇ 873 ਰਚਨਾਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਆਰਟਸ ਕੌਂਸਿਲ ਦੇ ਚੇਅਰਮੈਨ ਡਾਕਟਰ ਸੁਰਜੀਤ ਪਾਤਰ ਨੇ ਸੱਦਾ ਦਿੱਤਾ ਕਿ ਕਿੰਨਾ ਚੰਗਾ ਹੁੰਦਾ ਜੇ ਉੱਘੇ ਲੇਖਕ ਵੀ ਇਸ ਸਮਾਗਮ ਵਿੱਚ ਮੌਜੂਦ ਹੁੰਦੇ। ਉਹਨਾਂ ਲੇਖਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਇਸ ਪਾਸੇ ਆਉਣ। ਇਹ ਸਮਾਗਮ 10 ਸਤੰਬਰ 2017 ਨੂੰ ਸੀ। ਉਸਤੋਂ ਬਾਅਦ ਸਾਨੂੰ ਅੱਜ ਹੀ ਡਾਕਟਰ ਅਮਰਜੀਤ ਸਿੰਘ ਟਾਂਡਾ ਦੀ ਇੱਕ ਰਚਨਾ ਪ੍ਰਾਪਤ ਹੋਈ ਹੈ ਜਿਹੜੀ ਇਸ ਖੁਦਕੁਸ਼ੀਆਂ ਦੇ ਗੰਭੀਰ ਮੁੱਦੇ ਬਾਰੇ ਹਲੂਣਾ ਦੇਣ ਦੇ ਨਾਲ ਨਾਲ ਸਿਆਸਤ ਦੀਆਂ ਮਜਬੂਰੀਆਂ ਅਤੇ ਜ਼ਮੀਨੀ ਹਕੀਕਤਾਂ ਦੇ ਰੂਬਰੂ ਵੀ ਕਰਾਉਂਦੀ ਹੈ। ਤੁਹਾਨੂੰ ਇਸ ਵਿੱਚ ਉਠਾਏ ਸੁਆਲ ਕਿਹੀ ਜਿਹੇ ਲੱਗੇ ਜ਼ਰੂਰ ਲਿਖਣਾ। ਇਸ ਚਰਚਾ ਨੂੰ ਅੱਗੇ ਵਧਾਉਣਾ ਸਾਡੇ ਸਾਰਿਆਂ ਦੇ ਹਿੱਤ ਵਿੱਚ ਹੈ। -ਰੈਕਟਰ ਕਥੂਰੀਆ
ਡਾਕਟਰ ਅਮਰਜੀਤ ਟਾਂਡਾ |
ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਖੇਤੀਬਾੜੀ ਕਰਜੇ ਨੂੰ ਪੂਰਾ ਮੁਆਫ ਕਰਨ ਦਾ ਵਾਆਦਾ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਹਾਲੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ। ਮੈਂ ਇਸ ਨਾਲ ਸਹਿਮਤ ਹਾਂ ਕਿਉਂਕਿ ਕੈਪਟਨ ਸਰਕਾਰ ਦੇ ਵਾਅਦੇ ਦੇ ਭਰੋਸੇ ਪਿੱਛੇ ਕੁਰਸੀ ਪਈ ਸੀ ਹਕੂਮਤ ਦੀ। ਇੰਜ਼ ਹਰ ਕੋਈ ਕਰੇਗਾ,ਕਰਦਾ ਹੈ ਤੁਸੀਂ ਵੀ ਪੰਚ ਸਰਪੰਚ ਬਣਨ ਵੇਲੇ ਕਰਦੇ ਹੋ।
ਪੰਜਾਬ ਦੇ ਕਿਸਾਨ ਹੁਣ ਕਰਜੇ ਦੀ ਆਦਾਇਗੀ ਨਹੀਂ ਕਰ ਰਹੇ ਹਨ ਕਿਸਾਨਾਂ ਨੂੰ ਜੇਕਰ 30 ਅਪ੍ਰੈਲ ਤੋਂ ਪਹਿਲਾਂ ਰਬੀ ਦੀ ਫਸਲ ਦੇ ਲਈ ਲਿਆ ਗਿਆ ਬੈਂਕ ਦਾ ਕਰਜਾ ਨਹੀਂ ਚੁਕਾਇਆ ਤਾਂ ਨਿਯਮਾਂ ਅਨੁਸਾਰ ਕਿਸਾਨਾਂ ਨੂੰ 4 ਫੀਸਦੀ ਦੀ ਦਰ ਨਾਲ ਕਰਜ਼ੇ ਦੀ ਵਾਪਸੀ ਕਰਨੀ ਪਵੇਗੀ ਤੇ ਖਰੀਫ ਦੀ ਫਸਲ ਲਈ ਕਰਜ਼ਾ ਨਹੀ ਮਿਲ ਸਕੇਗਾ| ਏਥੇ ਮੈਂ ਦੱਸੋ ਕੀ ਕਹਾਂ?
ਪਰ ਕੀ ਇਹ ਪੁੱਛਿਆ ਜਾ ਸਕਦਾ ਹੈ ਕਿ ਅਸੀਂ ਕਿਸੇ ਕਾਰਜ ਲਈ ਜਦੋਂ ਕਰਜ਼ਾ ਚੁੱਕਦੇ ਹਾਂ ਵੱਢੀ ਦੇ ਕੇ ਤਾਂ ਪਹਿਲਾਂ ਠੇਕੇ ਨੂੰ ਜਾਂਦੇ ਹਾਂ। ਦਾਰੂ ਦੀਆਂ ਪੇਟੀਆਂ ਲੈ ਕੇ ਵਧੀਆ ਕਾਰ ਖਰੀਦ ਲੈਂਦੇ ਹਾਂ। ਇੱਕ ਨਵਾਂ ਟ੍ਰੈਕਟਰ ਵੀ ਭਾਂਵੇਂ ਜਰੂਰਤ ਹੋਵੇ ਚਾਹੇ ਨਾ। ਵਿਆਹ ਕਰਦੇ ਹਾਂ ਤਾਂ ਕਿ ਦੁਨੀਆਂ ਚ ਪਤਾ ਲੱਗ ਜਾਵੇ ਕਿ ਕਿਸੇ ਨੇ ਕਿੱਡਾ ਸ਼ਾਨਦਾਰ ਵਿਆਹ ਕੀਤਾ-ਅਸਲ ਚ ਜਿਸ ਕੰਮ ਲਈ ਵਿਆਜ ਤੇ ਏਡੀ ਰਕਮ ਫੜੀ ਹੁੰਦੀ ਹੈ ਉਹ ਕੁਝ ਵੀ ਨਹੀਂ ਰਹਿੰਦੀ। ਮੈਂ ਵੀ ਪੇਂਡੂ ਹੀ ਹਾਂ-ਮੈਂ ਇਹ ਅੱਖੀਂ ਸੱਭ ਕੁਝ ਦੇਖਿਆ ਹੈ ਪਰ ਅਪਨਾਇਆ ਕਦੇ ਨਹੀਂਂ। ਇਹ ਸੱਭ ਮਸਲੇ ਡਾ ਸ.ਸ ਜੌਹਲ ਹੁਰਾਂ ਨਾਲ ਡਿਸਕਸ ਵੀ ਕੀਤੇ ਹਨ-ਹੁਣ ਫਿਰ ਕਰਾਂਗਾ। ਮੈਂ ਪਲਾਟ ਕਿਸ਼ਤਾਂ ਤੇ ਲਿਆ-ਸਾਰੀਆਂ ਕਿਸ਼ਤਾਂ ਦੇ ਕੇ-ਘਰ ਦੇ 2-2 ਕਰਕੇ ਕਮਰੇ ਖੜ੍ਹੇ ਕੀਤੇ, ਪੁਰਾਣਾ ਸਕੂਟਰ ਚਲਾ ਕੇ ,ਸਾਦਾ ਜ਼ਿੰਦਗੀ ਕੱਟ ਕੱਟ ਕੇ। ਇਹ ਹੁਣ ਤੁਹਾਨੂੰ ਜਰੂਰ ਸੱਭ ਕੌੜਾ ਜਿਹਾ ਲੱਗੇਗਾ। ਘਰ ਦੇ ਸਾਰੇ ਕੰੰਮ, ਕਾਰ, ਸਾਰੀ ਮੇਨਟੈਂਸ ਆਪ ਕਰੀਦੀ ਹੈ-ਕਦੇ ਕਿਸੇ ਮਕੈਨਿਕ ਕੋਲ ਨਹੀਂ ਗਏ। ਇਹ ਨਹੀਂ ਸੀ ਸਾਡੀ ਪੜਾਈ-ਤੁਸੀਂ ਹੱਥ ਕਾਲੇ ਕਰਨ ਤੋਂ ਕਿਉਂ ਸ਼ਰਮਾਉਂਦੇ ਹੋ-ਕਿਰਤ, ਕੰਮ ਕਰਨਾ ਤੇ ਵੰਡ ਕੇ ਛਕਣਾ ਸਾਡੇ ਗੁਰੂ ਨਾਨਕ ਦਾ ਸੁਨੇਹਾ ਹੈ।
ਤੁਸੀਂ ਸਾਰੇ ਇਹ ਦਸੋ ਕਿ ਜੇ ਕਰਜਾ ਚੁੱਕਣ ਦੀ ਸਮਰੱਥਾ ਨਹੀਂ ਸੀ ਤਾਂ ਕਿਉਂ ਦਿਤਾ ਵੇਲਣੇ ਚ ਹੱਥ। ਕਿਉਂ ਲਿਆ ਪੁੱਠਾ ਪੰਗਾ। ਫਸਲ ਬੀਜੀ ਜਾ ਸਕਦੀ ਹੈ ਭਾੜੇ ਤੇ ਕਿਸੇ ਨੂੰ ਸੱਦ ਕੇ ਬਿਜਾ ਲਿਆ ਕਰੋ। ਅੱਗੇ ਕੱਠੇ ਹੋ ਹੋ ਆਵਤਾਂ ਨਹੀਂ ਸੀ ਪਾਉਂਦੇ ਹੁੰਦੇ-ਨਾ ਕਿਸੇ ਦਾ ਗੋਡਾ ਦੁੱਖਦਾ ਸੀ ਤੇ ਨਾ ਹੀ ਪਿੱਠ। ਹੁਣ ਸਾਰੇ ਆਪਾਂ ਨਿਕੰਮੇ ਹੋਏ ਕਿਉਂ ਫਿਰਦੇ ਹਾਂ।
ਆਪਣੇ ਖੂਹਾਂ ਤੇ ਹੁਣ ਭਈਏ ਰਾਜ ਕਰਦੇ ਨੇ-ਮੁੰਡੇ ਕੁਝ ਬਾਹਰ ਆ ਗਏ-ਬਾਪੂ ਭੋਗਾਂ ਤੇ ਜਾਂ ਡੇਰਿਆਂ ਤੇ ਵੱਗ ਲਈ ਫਿਰਦਾ ਹੈ ਜਾਂ ਸਦਾ ਵਿਆਹਾਂ ਤੇ ਤੁਰੇ ਫਿਰਦੇ ਹਾਂ। ਜੇ ਮੁੰਡੇ ਬਾਹਰੋਂ ਪੈਸੇ ਨਾ ਘੱਲਦੇ ਕੀ ਤੁਸੀਂ ਏਨੀਆਂ ਐਸ਼ਾਂ ਕਰ ਲੈਂਦੇ। ਕੀ ਜਰੂਰੀ ਸੀ ਏਡੇ ਏਡੇ ਘਰ ਮਹਿਲ ਖੜ੍ਹੇ ਕਰਨ ਦੀ-ਜੋ ਅੱਜਕਲ ਸਾਰੇ ਬੰਦ ਪਏ ਹਨ-ਮੈਂ ਸਾਰਾ ਪੰਜਾਬ ਦੇਖਿਆ ਹੈ-ਖਾਲੀ ਘਰ ਦੇਖੇ ਨੇ ਸਾਡਾ ਵੀ ਘਰ ਕੋਈ ਸਾਂਭਣ ਨੂੰ ਤਿਆਰ ਬੈਠਾ ਹੈ। ਕਦੋਂ ਸਮਝਾਂਗੇ ਅਸੀਂ?
ਮੰਨ ਲਓ ਜੇ ਮੈ ਭਾਰ ਨਹੀਂ ਚੁੱਕ ਸਕਦਾ ਤਾਂ ਜਰ੍ਰੂਰ ਵਾਧੂ ਫਾਹਾ ਲੈਣਾ ਚਾਹੀਦਾ ਮੈਨੂੰ।
ਕਿਹਾ ਜਾਂਦਾ ਹੈ ਕਿਸਾਨਾਂ ਲਈ ਕਰਜੇ ਮੁਆਫ ਕਰਨ ਦਾ ਵਾਇਦਾ ਕੀਤਾ ਸੀ-ਪਹਿਲਾਂ ਵੀ ਮੈਂ ਕਿਹਾ ਹੈ-ਇਹ ਦੱਸੋ ਕਿ ਉਹ ਕਿਉਂ ਇਹ ਲਏ ਕਰਜੇ ਮੁਆਫ ਕਰਨ-ਲਏ ਤੁਸੀਂ ਵਰਤੇ ਤੁਸੀਂ ਤੇ ਹੁਣ ਜੀ ਉਹ ਸਾਰੇ ਮੁਆਫ਼ ਕਰੋ? ਦਲੀਲ ਨਾਲ ਗੱਲ ਕਰੋ। ਕੀ ਜੇ ਤੁਸੀ ਕਿਸੇ ਨੂੰ ਹਜ਼ਾਰ ਰੁਪਇਆ ਦਿਓਗੇ, ਉਸ ਤੋਂ ਵਾਪਿਸ ਨਹੀਂ ਲਵੋਗੇ। ਗੇੜੇ ਤੇ ਗੇੜਾ ਮਾਰ ਉਹਦਾ ਜੀਣਾ ਹਰਾਮ ਕਰ ਦਿਓਗੇ। ਕੀ ਗੱਲ-ਕੀ ਮੈਂ ਝੂਠ ਕਹਿ ਰਿਹਾ ਹਾਂ।
ਇਹ ਤਾਂ ਸਰਕਾਰ ਚੰਗੀ ਹੈ ਜਦੋਂ ਗੜੇਮਾਰ ਜਾਂ ਬੀਮਾਰੀ ਕਾਰਨ ਫ਼ਸਲ ਖਰਾਬ ਹੋਣ ਤੇ ਕੁਝ ਮਦਦ ਦੇ ਦਿੰਦੀ ਹੈ-ਸ਼ੁਕਰ ਕਰੋ।
ਅਖੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣ ਤਾਂ ਜੋ ਪੰਜਾਬ ਦੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਰੁਕ ਸਕਣ| ਕੀ ਤੁਸੀਂ ਸਰਕਾਰ ਨੂੰ ਪੁੱਛ ਕੇ ਸਲਾਹ ਨਾਲ ਲਏ ਸੀ ਕਰਜੇ? ਇਹ ਸਾਰੇ ਕਿਸਾਨ ਨੇਤਾ ਤੇ ਦੂਸਰੇ ਵੀ ਸਾਰੇ ਅਨਪੜ ਜਨਤਾ ਨੂੰ ਵਰਗਲਾ ਰਹੇ ਹਨ। ਜੇ ਇਹ ਕਿਸਾਨ ਨੇਤਾ ਨੇ ਤਾਂ ਇਹ ਅੱਛੀਆਂ ਗੱਲਾਂ ਕਿਉਂ ਨਹੀਂ ਦੱਸਦੇ ਕਿ ਇੰਝ ਨਾ ਕਰੋ ਸਗੋਂ ਅਸ਼ਾਂਤੀ ਫੈਲਾ ਰਹੇ ਹਨ। ਚੋਪੜੀਆਂ ਪੱਗਾਂ ਬੰਨ੍ਹ ਬੰਨ ਆ ਜਾਂਦੇ ਨੇ-ਵਿਹਲੜ-ਕਿਉਂ ਨੇ ਇਹਨਾਂ ਦੀਆਂ 20-20 ਜਥੇਬੰਦੀਆਂ-ਜੁਆਬ ਦੇਣ ਇਹ ਨੇਤਾ ਵੀ।
ਹਾਂ ਮੈਂ ਇਹ ਜਰੂਰ ਕਹਾਂਗਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖੇ। ਪੰਜਾਬ ਵਿੱਚ ਭ੍ਰਿਸਟਾਚਾਰ, ਮਹਿੰਗਾਈ , ਬੇਰੁਜਗਾਰੀ , ਨਸ਼ਾਖੋਰੀ, ਰੇਤਾ ਬੱਜਰੀ ਦੀ ਕਾਲਾ ਬਜਾਰੀ, ਸ਼ਰੇਆਮ ਗੁੰਡਾਗਰਦੀ, ਲੁੱਟਾਂ ਖੋਹਾਂ ਨੂੰ ਰੋਕੇ। ਪੰਜਾਬ ਦੀ ਜਨਤਾ ਪੂਰੀ ਤਰਾਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਦੁਖੀ ਹੋਈ ਪਈ ਹੈ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਆਪਣੀ ਗਲਤੀ ਨਾਲ ਕਰ ਰਿਹਾ ਹੈ।
ਸਾਰੀ ਦੁਨੀਆਂ ਚ ਕਰਜ਼ੇ ਲਏ ਜਾਂਦੇ ਹਨ ਤੇ ਬਾਅਦ ਚ ਹੌਲੀ ਹੋਲੀ ਵਾਪਿਸ ਵੀ ਕੀਤੇ ਜਾਂਦੇ ਹਨ-ਇਹ ਪੁੱਛੋ ਸਾਨੂੰ ਸਾਰਿਆਂ ਨੂੰ ਜੋ ਰਾਤ ਦਿਨ ਕੰੰਮ ਕਰਦੇ ਹਾਂ-ਕੀ ਅਸੀਂ ਖੁਦਕੁਸ਼ੀਆਂ ਕਰਨ ਲੱਗ ਜਾਈਏ? ਕਿ ਸਾਥੋਂ ਤਾਂ ਕਰਜ਼ੇ ਲੱਥਦੇ ਨਹੀਂ! ਤਾਂ ਮਰ ਜਾਓ -ਕੀ ਇਹ ਇਨਸਾਨੀਅਤ ਦਾ ਰਾਹ ਹੈ? ਕੌਣ ਕਹੇਗਾ ਇਸ ਨੂੰ ਗੁਰੂ ਨਾਨਕ ਦਾ ਰਾਹ?
ਸ਼ਗਨ ਸਕੀਮ ਦੀ ਰਾਸ਼ੀ 51000 ਰੁਪਏ ਦਿੱਤੀ ਜਾਵੇਗੀ, ਹਰ ਤਰਾਂ ਦੀ ਪੈਂਨਸ਼ਨ 2000 ਰੁਪਏ ਦਿੱਤੀ ਜਾਵੇਗਾ-ਇਹ ਠੀਕ ਹੈ। ਪਰ ਬਿਜਲੀ ਦੇ 300 ਯੂਨਿਟ ਕਿਉਂ ਮਾਫ ਕੀਤੇ ਜਾਣ। ਰਾਤ ਦਿਨ ਖੁੱਲ੍ਹੇ ਪਾਣੀ ਵਗਦੇ ਮੈਂ ਦੇਖੇ ਹਨ-ਕਾਰਾਂ, ਘਰ, ਰਾਹ ਧੋਂਦੇ ਤੁਸੀਂ ਨਹੀਂ ਥੱਕਦੇ-ਪਤਾ ਵੀ ਹੈ ਕਿ ਪਾਣੀ ਸਾਡੇ ਕੋਲ ਏਨਾ ਨਹੀਂ ਹੈ-ਫਿਰ ਵੀ ਕੋਈ ਸੰਕੋਚ ਸੰਜਮ ਨਹੀਂ ਵਰਤ ਰਿਹਾ।
ਪਿਆਰਿਓ ਮੈਨੀਫਿਸਟੋ ਇੰਝ ਹੀ ਤਿਆਰ ਕਰੇਗੀ ਹਰ ਪਾਰਟੀ। ਇਹ ਵੋਟ ਚੱਕਰ ਹੈ। ਨੌਕਰੀਆਂ ਕਰ ਰਹੇ ਹੋ? ਸਰਕਾਰੀ ਨੌਕਰੀ ਤੇ ਬਹਿ ਕੇ ਕਦੇ ਕਿਸੇ ਨੇ ਤਨ ਦੇਹ ਨਾਲ ਕੰਮ ਕੀਤਾ ਤਾਂ ਮੇਰਾ ਨਾਂ ਬਦਲ ਦੇਣਾ! ਅਸੀਂ ਜਵਾਈਆਂ ਵਾਂਗ ਨੌਕਰੀਆਂ ਕਰਦੇ ਹਾਂ ਤੇ ਉਪਰੋਂ ਵੱਧ ਤੋਂ ਵੱਧ ਧਨ ਇਕੱਠਾ ਕਰਨ ਚ ਵਿਸ਼ਵਾਸ਼ ਰੱਖਦੇ ਹਾਂ-ਭਰਿਸ਼ਟਾਚਾਰੀ ਵੀ ਅਸੀਂ ਆਪ ਵਧਾਈ ਹੈ-ਦੱਸੋ ਜੇ ਇਸ ਚ ਕੋਈ ਗਲਤੀ ਹੋਵੇ ਤਾਂ। ਅਖੇ ਜੇ ਪੈਸੇ ਦੇ ਕੇ ਕੰੰਮ ਬਣਦਾ ਹੋਵੇ ਤਾਂ ਫਿਰ ਧੱਕੇ ਖਾਣ ਦੀ ਕੀ ਲੋੜ ਹੈ ਡਾਕਟਰ ਸਾਹਿਬ-ਇਹ ਕੀ ਜੁਆਬ ਹੋਇਆ? ਉਸ ਨੂੰ ਫਾਲਨ ਕਰੋ ਤੇ ਪੁੱਛੋ ਇਹ ਕਾਹਦੇ ਪੈਸੇ। ਮੈਂ ਕਦੇ ਕਿਸੇ ਨੂੰ ਵੱਢੀ ਨਹੀਂ ਦਿਤੀ-ਸਗੋਂ ਕਈਆਂ ਦੇ ਪੰਜਾਬ ਗਿਆ ਕੰੰਮ ਵੀ ਕਰਵਾ ਕੇ ਆਉਂਦਾ ਹਾਂ।
ਸੋ ਭਾਈ ਜੇ ਕਰਜ਼ੇ ਲਏ ਹਨ ਤਾਂ ਹੌਲੀ 2 ਵਾਪਿਸ ਕਰੋ। ਮਰਨਾ ਕੋਈ ਹੱਲ ਨਹੀਂ ਹੈ। ਹਾਂ ਇਹ ਕਹੋ ਕਿ ਤਾਰੀਕ ਹੱਦ ਵਧਾ ਦਿਓ ਸਾਡੀ। ਹਾਂ ਸਵਾਮੀਨਾਥਨ ਦੀ ਰੀਪੋਰਟ ਲਾਗੂ ਕਰੋ- ਇਹ ਜਰੂਰ ਕਹਾਂਗਾ।
Warm Regards
Dr. Amarjit Tanda
Tanda Pest Control -----SRK Real Estate
Ex-Pest Control Technician Flick Pest Control / Rentokil Pest ControlSydney
UWS Hawkesbury CSIRO, Australia
Ph = 02 9682 3030 Mob; 0417271147
No comments:
Post a Comment