Monday, March 20, 2017

ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵੱਲੋਂ ਨਵਾਂ ਕ੍ਰਾਂਤੀਕਾਰੀ ਕਦਮ

ਔਰਤਾਂ ਕੋਲੋਂ ਪੜ੍ਹਾਏ ਆਨੰਦ ਕਾਰਜ:ਅੰਤਰਜਾਤੀ ਵਿਆਹਾਂ ਦਾ ਵੀ ਸੱਦਾ ਦਿੱਤਾ 
ਸ੍ਰੀ ਜੀਵਨ ਨਗਰ: 19 ਮਾਰਚ 2017: (ਪੰਜਾਬ ਸਕਰੀਨ ਬਿਊਰੋ)::  For more photos please click here
ਸਿੱਖ ਧਰਮ ਵਿੱਚ ਇਸਤਰੀ ਨੂੰ ਬਰਾਬਰ ਦਾ ਦਰਜ ਹਾਸਲ ਹੈ ਪਰ ਫਿਰ ਵੀ ਉਸ ਨੂੰ ਬਹੁਤ ਸਾਰੀਆਂ ਧਾਰਮਿਕ ਰਸਮਾਂ ਵਿੱਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਹੈ। ਇਸ ਸਬੰਧੀ ਕੀਤੀਆਂ ਗਈ ਕੋਸ਼ਿਸ਼ਾਂ ਅਕਸਰ ਅਖਬਾਰੀ ਸੁਰਖੀਆਂ ਬਣਨ ਤੋਂ ਬਾਅਦ ਨਾਕਾਮ ਹੋ ਜਾਂਦੀਆਂ ਰਹੀਆਂ ਹਨ। ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਨੇ ਇਸਤਰੀ ਲਈ ਮੁਕੰਮਲ ਧਾਰਮਿਕ ਬਰਾਬਰੀ ਦੇ ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਇਸ ਵਾਰ ਇਸਤਰੀਆਂ ਕੋਲੋਂ ਆਨੰਦ ਕਾਰਜ ਪੜ੍ਹਾਏ ਹਨ ਅਤੇ ਬਿਨਾ ਕਿਸੇ ਅਖਬਾਰੀ ਬਿਆਨ ਦੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ। ਸ੍ਰੀ ਜੀਵਨ ਨਗਰ ਵਿਖੇ ਹੋਲੇ ਮੋਹੱਲੇ ਦੇ ਮੌਕੇ ਤੇ ਚੁਕੇ ਗਏ ਇਸ ਕਦਮ ਦਾ ਸਮੂਹ ਇਸਤਰੀ ਜਗਤ ਨੇ ਸਵਾਗਤ ਕੀਤਾ ਹੈ। ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਨੇ ਇਸ ਮੌਕੇ ਤੇ ਅੰਤਰਜਾਤੀ ਵਿਆਹਾਂ ਦਾ ਵੀ ਸੱਦਾ ਦਿੱਤਾ ਅਤੇ ਸਾਦਗੀ ਭਰਿਆ ਜੀਵਨ ਬਿਤਾਉਣ ਲਈ ਵੀ ਕਿਹਾ। ਉਹਨਾਂ ਕਿਹਾ ਕਿ ਮੇਰੇ ਲਈ ਵੀ ਖਾਣ -ਪੀਣ ਅਵਾਲੀਆਂ  ਚੀਜ਼ਾਂ ਚੀਜ਼ ਅਤੇ ਵਸਤਰਾਂ ਦੀਆਂ ਸੌਗਾਤਾਂ ਦੇ ਢੇਰ ਨਾ ਲਾਏ ਜਾਣ। ਇਹ ਸਭ ਕੁਝ ਲੋੜਵੰਦਾਂ ਤੱਕ ਪਹੁੰਚਾਓ ਤਾਂ ਹੀ ਚੰਗੀ ਗੱਲ ਹੋਵੇਗੀ। ਇਸਦੇ ਨਾਲ ਹੀ ਇਸ ਮੌਕੇ ਉਹਨਾਂ ਅਖੰਡ ਭਾਰਤ ਦਾ ਵੀ ਸਮਰਥਨ ਕੀਤਾ।  ਗਤਕੇ ਦੇ ਕੌਤਕਾਂ ਨੂੰ ਦੇਖ ਕੇ ਸਾਰੇ ਦੰਗ ਰਹਿ ਗਏ। ਗਤਕੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਆਪਣੇ ਜੌਹਰ ਦਿਖਾਏ। ਨਾਲੋਂ ਨਾਲੋਂ ਗੁਰਬਾਣੀ ਦੇ ਜੋਸ਼ੀਲੇ ਸ਼ਬਦਾਂ ਦਾ ਗਾਇਨ ਇੱਕ ਅਲੌਕਿਕ ਮਾਹੌਲ ਸਿਰਜ  ਰਿਹਾ ਸੀ। ਭਗਤੀ ਅਤੇ ਸ਼ਕਤੀ ਦਾ ਸੁਮੇਲ ਨਜ਼ਰ  ਰਿਹਾ ਸੀ। ਇਸ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਰਗੀਆਂ ਵੱਡੀਆਂ  ਪਾਰਟੀਆਂ ਦੇ ਨਾਲ ਨਾਲ ਬ੍ਰਹਮਕੁਮਾਰੀਆਂ ਅਤੇ  ਨਿਹੰਗ ਸਿੰਘਾਂ ਨੇ ਵੀ ਸ਼ਮੂਲੀਅਤ ਕੀਤੀ। For more photos please click here
ਜਾਤ ਪਾਤ ਅਤੇ ਔਰਤਾਂ ਨਾਲ ਵਧੀਕੀਆਂ ਦੇ ਖਿਲਾਫ ਚੁੱਕਿਆ ਗਿਆ ਇਹ ਕਦਮ ਬਹੁਤ ਚਰਚਾ ਵਿੱਚ ਹੈ। ਸ੍ਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਨੇ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਮਾਮਲੇ ਵਿੱਚ ਸਮੂਹ ਨਾਮਧਾਰੀ ਸੰਗਤਾਂ ਨੂੰ ਅਮਲੀ ਜਿੰਦਗੀ ਵਿਚ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਜਿਥੇ ੳੇੁਹਨਾਂ ਔਰਤਾਂ ਵੱਲੋਂ ਆਨੰਦ ਕਾਰਜ ਕਰਵਾਉਣ ਦਾ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਚੁਕਿਆ ਉਥੇ ਇਸ ਗੱਲ ਦਾ ਵੀ ਸੱਦਾ ਦਿਤਾ ਕਿ ਜਾਤ ਪਾਤ ਦੇ ਖਾਤਮੇ ਲਈ ਅੰਤਰ ਜਾਤੀ ਵਿਆਹ ਸ਼ੁਰੂ ਕੀਤੇ ਜਾਣ।ਸਤਿਗੁਰੂ ਜੀ ਨੇ ਵਿਆਹਾਂ ਦੇ ਮਾਮਲਿਆ ਵਿਚ ਲਾਲਚੀ ਪਰਿਵਾਰਾਂ ਤੋਂ ਦੂਰ ਰਹਿਣ ਲਈ ਵੀ  ਕਿਹਾ।
For more photos please click here
ਚੇਤੇ ਰਹੇ ਕਿ ਹੋਲੇ ਮਹੱਲੇ ਦਾ ਰੰਗਾਂ ਭਰਿਆ ਇਹ ਪਾਵਨ ਤਿਉਹਾਰ ਇਸ ਵਾਰ ਸ੍ਰੀ ਜੀਵਨ ਨਗਰ ਵਿਖੇ ਪੂਰੇ ਨਾਮਧਾਰੀ ਖਾਲਸਾਈ ਜਾਹੋ ਜਲਾਲ ਨਾਲ 17 ਮਾਰਚ ਨੂੰ ਸ਼ੁਰੂ ਹੋਇਆ ਸੀ। ਇਹਨਾਂ ਤਿੰਨ ਦਿਨਾਂ ਵਿਚ ਸੰਗਤ ਦੂਰੋਂ ਦੂਰੋਂ ਹੋਲੇ ਮਹੱਲੇ ਵਿਚ ਸ਼ਾਮਲ ਹੋਣ ਲਈ ਪੁਜੀ ।ਬਹੁਤ ਸਾਰੀਆਂ ਜਥੇਬੰਦੀਆਂ ਨੇ ਸਮੂਲੀਅਤ ਕੀਤੀ।ਇਸ ਨੂੰ ਬੜੀ ਸ਼ਰਧਾ, ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ  ਗਿਆ। ਪੰਥਕ ਏਕਤਾ ਨਾਮਧਾਰੀ ਸੰਗਤਾਂ ਵਲੋਂ ਸ੍ਰੀ ਸਤਿਗੁਰੂ ਦਲੀਪ ਸਿੰੰਘ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਬਖਸ਼ਿਆ ਹੋਲਾ ਮਹੱਲਾ ਉਸ ਤੋਂ ਬਾਦ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦਾ ਅਵਤਾਰ ਦਿਹਾੜਾ, ਹੋਲਾ ਮਹੱਲਾ ਅਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਮਿਲਾ ਕੇ ਤ੍ਰਿਵੈਨੀ ਸਮਾਗਮ ਦੇ ਰੂਪ ਵਿੱਚ ਮਨਉਣ ਦਾ ਹੁਕਮ ਦਿਤਾ ਹੈ।
For more photos please click here
             
18 ਮਾਰਚ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅਨੁਸਾਰ “ਔਰੋ ਕੀ ਹੋਲੀ, ਖਾਲਸੇ ਦਾ ਹੋਲਾ” ਮੁਤਾਬਿਕ ਸਤਿਗੁਰੂ ਦਲੀਪ ਸਿੰਘ ਜੀ ਦੀ ਹਜੂਰੀ ਵਿਚ ਹੋਲੇ ਮਹੱਲੇ ਦੇ ਦੁਸਰੇ ਦਿਨ ਆਸਾ ਦੀ ਵਾਰ ਵਿਚ ਦਰਸ਼ਨ ਦਿੱਤੇ । ਦੇਸ਼ਾ ਵਿਦੇਸ਼ਾ ਤੋਂ ਆਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਕੀਤੇ । ਆਸਾ ਦੀ ਵਾਰ ਦੇ ਭੋਗ ਉਪਰੰਤ ਸਤਿਗੁਰੂ ਦਲੀਪ ਸਿੰਘ ਜੀ ਨੇ ਬਚਨ ਕੀਤਾ ਕਿ ਲੜਕੀਆਂ ਨੂੰ ਮਾਰਨਾ ਬੰਦ ਕਰੋ (ਪਹਿਲਾਂ ਲੜਕੀਆਂ ਨੂੰ ਪੈਦਾ ਹੋਣ ਤੋਂ ਬਾਅਦ ਮਾਰਦੇ ਸੀ ਹੁਣ ਜਿੳੇਦਿਆਂ ਹੀ ਮਾਰਨ ਲੱਗ ਪਏ ਹਨ) ਗਰਭਪਾਤ ਕਰਾਨਾ ਬੰਦ ਕਰੋ,ਲੜਕੀਆਂ ਨੂੰ ਜਿਆਂਦਾ ਤੋਂ ਜਿਆਦਾ ਪੜ੍ਹਾ ਕੇ,ਤਾਂ ਜੋ ਆਪਣੇ ਪੈਰਾ ਤੇ ਖੜੀਆਂ ਹੋ ਸਕਣ, ਇਸਤਰਅਿਾਂ ਤੇ ਹੱਥ ਨਾ ਉਠਾਓ,ਪਤੀ ਪਤਨੀਆਂ ਦੀ ਸੋਭਾ ਕਰਨ ਅਤੇ ਪਤਨੀਆਂ ਪਤੀ ਦੀ ਸੋਭਾ ਕਰਨ। ਲੰਗਰ ਜਰੂਰਤ ਅਨੁਸਾਰ ਲਿਆ ਜਾਵੇ ਅਤੇ ਪ੍ਰਸ਼ਾਦਾ ਛਕਣ ਉਪਰੰਤ ਅਪਣੇ ਜੂਠੇ ਬਰਤਨ ਆਪ ਸਾਫ ਕੀਤੇ ਜਾਣ ਤੇ ਜੂਠ ਨਾ ਛੱਡੀ ਜਾਵੇ। ਨਾਮਧਾਰੀ ਸਮਾਜ ਨੇ ਬੀੜਾ ਉਠਾਇਆ ਹੈ ਕੋਈ ਵੀ ਬੱਚੀ ਪੈਸਿਆਂ ਦੀ ਰੁਕਾਵਟ ਕਾਰਨ ਪੜਾਈ ਤੋਂ ਵਾਂਝੀ ਨਾ ਰਹਿ ਸਕੇ। ਇਸ ਲਈ ਪਾਤਸ਼ਾਹ ਜੀ ਨੇ ਸ੍ਰੀ ਜੀਵਨ ਨਗਰ ਵਿਖੇ ਨਾਮਧਾਰੀ ਵਿਦਿਆ ਪ੍ਰਸਾਰ ਸਮਿਤੀ, ਸੇਵਾ ਸਮਿਤੀ ਦਿੱਲੀ ਤੋਂ ਐਨ ਜੀ ਓ ਦੀ ਸਥਾਪਨਾ ਕੀਤੀ ਹੈ। ਠਾਕੁਰ ਸਤਿਗੁਰੂ ਦਲੀਪ ਸਿੰਘ ਜੀ ਨੇ ਆਪਣੇ ਬੱਚਿਆਂ ਤੇ ਰਿਸ਼ਤੇਦਾਰਾਂ ਨੂੰ ਨਸ਼ਿਆਂ ਤੋਂ ਬਚਾਓ। ਕੋਈ ਵੀ ਧਰਮ ਨਸ਼ਾ ਕਰਨਾ ਨਹੀ ਸਿਖਾਉਦਾਂ,ਆਪਣੇ ਸਮਾਜ ਨੂੰ ਨਸ਼ਾ ਮੁਕਤ ਬਣਾਓ।
For more photos please click here
                                   ਪ੍ਰਧਾਨ ਗੁਰਨਾਮ ਸਿੰਘ ਸੰਤਨਗਰ ਨੇ ਇਸ ਦੀ ਜਾਣਕਾਰੀ ਦਿੰਦਿਆ ਦੱਸਿਆ ਕੀ ਗੁਰੂੁ ਮਰਿਆਦਾ ਅਨੁਸਾਰ ਨਾਮਧਾਰੀ ਪੰਥ ਦੇ ਜਥੇਦਾਰਾਂ ਵਲੋਂ ਰਸਭਿੰਨਾ ਕੀਰਤਨ ਕੀਤਾ ਜਾਵੇਗਾ ਅਤੇ ਦੀਵਾਨ ਸਜਾਏ ਜਾਣਗੇ, ਅਤੇ ਉੱਗੇ ਕਵੀਆਂ ਵਲੋਂ ਕਵੀਤਾਵਾਂ ਪੇਸ਼ ਕੀਤੀਆ ਜਾਣਗੀਆ। ਬਾਬਾ ਛਿੰਦਾ ਜੀ ਅਤੇ ਜਥੇਦਾਰ ਗੁਰਦੀਪ ਸਿੰਘ ਜੀ (ਸ੍ਰੀ ਭੈਣੀ ਸਾਹਿਬ),ਜਥੇਦਾਰ ਇਕਬਾਲ ਸਿੰਘ ਜੀ, ਗੁਰਸ਼ਰਨ ਸਿੰਘ ਜੀ ਪਲੀਆਂਵਾਲੇ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਉਚੇਚਾ ਤੌਰ ਤੇ ਪੁੱਜੇ ਹੋਏ ਹਨ। ਸੰਗਤਾਂ ਵਿਚ ਇਹਨਾਂ ਸਾਰਿਆ ਦੀ ਕੀਰਤਨ ਸੁਣਨ ਦੀ ਬਹੁਤ ਤਾਂਘ ਹੈ। ਇਸ ਮੌਕੇ ਵਕੀਲ ਨਰਿੰਦਰ ਸਿੰਘ ਜੀ, ਸੂਬਾ ਭਗਤ ਸਿੰਘ ਜੀ, ਅੰਗਰੇਜ ਸਿੰਘ ਜੀ, ਸੂਬਾ ਅਮਰੀਕ ਸਿੰਘ ਜੀ, ਸਾਹਿਬ ਸਿੰਘ ਜੀ ਅਮ੍ਰਿਤਸਰ, ਨਵਤੇਜ ਸਿੰਘ ਜੀ ਲੁਧਿਆਣਾ ਤੋਂ, ਤਜਿੰਦਰ ਸਿੰਘ ਜੀ ਚੰਡੀਗੜ੍ਹ, ਸੰਤ ਮਨਮੋਹਨ ਸਿੰਘ ਜੀ ਕਾਨਪੁਰ, ਪ੍ਰਧਾਨ ਅਰਵਿੰਦਰ ਸਿੰਘ ਦਿੱਲੀ, ਗੁਰਮੀਤ ਸਿੰਘ ਜੀ ਸੱਗੂ ਦਿੱਲੀ, ਵਜ਼ੀਰ ਸਿੰਘ ਭੁਰਜੀ ਕੁਰਕਸ਼ੇਤਰ, ਰਾਜਪਾਲ ਸਿੰਘ ਰੰਧਾਵਾ ਜੀ ਇਗਲੈਂਡ ਤੋਂ ਪਹੁੰਚੇ।
ਵਿਸ਼ੇਸ ਤੌਰ ਤੇ ਸਮਾਜ ਸੇਵੀ ਸਖਸੀਅਤਾਂ ਐਮ ਐਲ ਏ ਦੇਸ਼ਰਾਜ ਜੀ ਧੁੱਗਲ, ਇਤਿਹਾਸਕਾਰ ਸਰਿੰਦਰ ਕੋਸ਼ਰ ਜੀ, ਦੀਵਾਨ ਸਿੰਘ ਭੱਟੀ ਪੰਚਕੂਲਾ ਵਾਲੇ, ਧਰਮ ਸਿੰਘ ਜੀ ਥਾਈਲੈਂਡ ਵਾਲੇ ਅਤੇ ਸੁਆਮੀ ਪੁਸ਼ਕਰ ਜੀ ਵਿਸ਼ੇਸ ਤੌਰ ਤੇ ਪੁੱਜੇ।
For more photos please click here
ਸੂਬਾ ਦਰਸ਼ਨ ਸਿੰਘ, ਵਕੀਲ ਨਰਿੰਦਰ ਸਿੰਘ, ਸੁਖਦੇਵ ਸਿੰਘ ਫੁੱਲਾਂਵਾਲ, ਬਾਬਾ ਛਿੰਦਾ ਜੀ, ਜਸਵੀਰ ਸਿੰਘ ਸਿਰਸਾ, ਤੇਜਿੰਦਰ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਸੁਖਦੇਵ ਸਿੰਘ, ਸੂਬਾ ਸਾਹਿਬ ਸਿੰਘ, ਭਾਈ ਸੁਖਦੇਵ ਸਿੰਘ ਦਮਦਮੀ ਟਕਸਾਲ, ਬਲਜੀਤ ਸਿੰਘ, ਜਵਾਹਰ ਸਿੰਘ, ਭਾਈ ਰਣਜੀਤ ਸਿੰਘ ਅਤੇ ਜੱਥੇਦਾਰ ਗੁਰਦੀਪ ਸਿੰਘ ਹਾਜਰ ਸਨ

No comments: