Mon, Oct 17, 2016 at 1:29 PM
ਬੈਂਸ ਨੇ ਮੋਦੀ ਦੀ ਫੇਰੀ ਨੂੰ ਮਗਰਮੱਛ ਦੇ ਹੰਝੂ ਵਹਾਉਣ ਬਰਾਬਰ ਆਖਿਆ
ਲੁਧਿਆਣਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਦੌਰੇ ਦਾ ਟਾਕਰਾ ਸਿਆਸੀ ਵਿਰੋਧੀਆਂ ਵੱਲੋਂ ਵੀ ਚੋਣ ਮੁੱਦੇ ਉਠਾ ਕੇ ਕੀਤਾ ਜਾ ਰਿਹਾ ਹੈ। ਜਿੱਥੇ ਟਰੇਡ ਯੂਨੀਅਨਾਂ ਰੋਸ ਵਖਾਵਿਆਂ ਦੀ ਯੋਜਨਾ ਬਣਾ ਰਹੀਆਂ ਹਨ ਅਤੇ ਖੱਬੀਆਂ ਧਿਰਾਂ ਨੇ ਆਪੋ ਆਪਣੇ ਪ੍ਰੋਗਰਾਮ ਐਲਾਨੇ ਹੋਏ ਹਨ ਉੱਥੇ ਚੌਥੀ ਧਿਰ ਵੱਜੋਂ ਉਭਰਨ ਦੀ ਕੋਸ਼ਿਸ਼ ਵਿੱਚ ਲੱਗੇ ਬੈਂਸ ਭਰਾਵਾਂ ਨੇ ਵੀ ਮੋਦੀ ਦੇ ਦੌਰੇ ਨੂੰ ਲੰਮੇ ਹੱਥੀਂ ਲਿਆ ਹੈ। ਉਹਨਾਂ ਸੁਆਲ ਕੀਤਾ ਕਿ ਜਦੋਂ ਪੰਜਾਬ ਤਬਾਹ ਹੋ ਰਿਹਾ ਸੀ ਮੋਦੀ ਉਦੋਂ ਕਿਓਂ ਨ ਪੰਜਾਬ ਆਏ? ਐਮ ਐਲ ਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਏ ਦਿਨ ਪੰਜਾਬ ਸਰਕਾਰ ਦੀਆਂ ਕਿਸਾਨਾਂ ਅਤੇ ਸਨਅਤਕਾਰਾਂ ਪ੍ਰਤੀ ਲੋਕਮਾਰੂ ਨਿਤੀਆਂ ਤੋਂ ਪਰੇਸ਼ਾਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਸਨਅਤਕਾਰ ਆਏ ਦਿਨ ਬਾਹਰੀ ਸੂਬਿਆਂ ਵਿੱਚ ਇੰਡਸਟਰੀ ਨੂੰ ਪਲਾਨ ਕਰ ਰਹੇ ਹਨ। ਇੰਡਸਟਰੀ ਬਾਹਰੀ ਸੂਬਿਆਂ ਵਿਚ ਜਾਣ ਨਾਲ ਪੰਜਾਬ ਦਾ ਨੌਜਵਾਨ ਬੇਰੋਜਗਾਰ ਹੋ ਰਿਹਾ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਜਦੋਂ ਪੰਜਾਬ ਤਬਾਅ ਹੋ ਰਿਹਾ ਸੀ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਅਤੇ ਸਨਅਤਕਾਰਾਂ ਦੀ ਸਾਰ ਨਹੀਂ ਲਈ, ਪਰ ਹੁਣ ਜਦੋਂ ਵਿਧਾਨ ਸਭਾ ਦੀਆਂ ਚੌਣਾਂ ਨਜਦੀਕ ਆ ਰਹੀਆਂ ਹਨ ਅਤੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦਾ ਅੰਤ ਨਜਦੀਕ ਆ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਵਾਸੀਆਂ ਅੱਗੇ ਮੱਗਰਮੱਛ ਦੇ ਹੰਝੂ ਵਹਾਉਣ ਲਈ ਆ ਰਹੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਉਪਕਾਰ ਨਗਰ ਸ਼ਿਵ ਦੁਰਗਾ ਮੰਦਿਰ ਵਿੱਖੇ ਅਮਿਤ ਕਪੂਰ ਵਲੋਂ ਰੱਖੀ ਗਈ ਮੀਟਿੰਗ ਦੌਰਾਨ ਕੀਤਾ। ਬੈਂਸ ਨੇ ਕਿਹਾ ਕਿ ਮੋਦੀ ਲੁਧਿਆਣਾ ਵਿੱਚ ਸਿਰਫ ਸਨਅਤਕਾਰਾਂ ਅਤੇ ਲੁਧਿਆਣਾ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਫੇਰੀ ਪਾ ਰਹੇ ਹਨ। ਬੈਂਸ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਅਤੇ ਸਨਅਤਕਾਰਾਂ ਦੇ ਹਿਤੈਸ਼ੀ ਸਨ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਅਤੇ ਸਨਅਤਕਾਰਾਂ ਨੂੰ ਟੈਕਸਾਂ ਤੋਂ ਛੁੱਟ ਦਿੱਤੀ ਜਾਵੇ ਤਾਂ ਕਿ ਪੰਜਾਬ ਦਾ ਸਨਅਤਕਾਰ ਪੰਜਾਬ ਵਿੱਚ ਰਹੇ ਕੇ ਹੀ ਇੰਡਸਟਰੀ ਚਲਾ ਸਕੇ ਅਤੇ ਪੰਜਾਬ ਵਾਸੀਆਂ ਨੂੰ ਕਾਰੋਬਾਰ ਮਿਲ ਸਕੇ। ਬੈਂਸ ਨੇ ਕਿਹਾ ਕਿ ਮੋਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਦਲਾਂ ਨੇ ਪੰਜਾਬ ਵਿੱਚ ਕਿਹੜੇ-ਕਿਹੜੇ ਘੋਟਾਲੇ ਕੀਤੇ ਹਨ। ਮੋਦੀ ਬਾਦਲਾਂ ਵੱਲੋਂ ਕੀਤੇ ਘੋਟਾਲਿਆਂ ਤੇ ਪਰਦਾ ਪਾਉਣ ਲਈ ਲੁਧਿਆਣਾ ਫੇਰੀ ਤੇ ਆ ਰਹੇ ਹਨ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਪਰ ਹੁਣ ਜਨਤਾ ਸਮੱਝਦਾਰ ਹੋ ਗਈ ਹੈ ਅਤੇ ਮੋਦੀ ਦੇ ਲੱਛੇਦਾਰ ਭਾਸ਼ਣ ਵਿੱਚ ਆਉਣ ਵਾਲੀ ਨਹੀਂ ਅਤੇ ਇਸ ਵਾਰ ਅਕਾਲੀ ਭਾਜਪਾ ਦੀ ਡੁੱਬਦੀ ਬੇੜੀ ਨੂੰ ਮੋਦੀ ਵੀ ਨਹੀਂ ਬਚਾ ਸਕਦੇ। ਮੀਟਿੰਗ ਦੌਰਾਨ ਵਿਧਾਇਕ ਬੈਂਸ ਅਤੇ ਕੌਂਸਲਰ ਸੀਬੀਆ ,ਖੁਰਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੀਪਕ ਸ਼ਰਮਾ, ਲਖਵਿੰਦਰ ਕਾਹਲੋਂ, ਗੋਲਡੀ, ਮਨਦੀਪ ਸਿੰਘ, ਸੁੱਖੀ, ਮਨਿੰਦਰ, ਵਰੁਣ, ਰਵਿ ਵਰਮਾਨੀ, ਵਿਸ਼ਾਲ ਕਪੂਰ, ਕਰਣ ਸਿੰਘ, ਹਨੀ ਅਨੇਜਾ, ਮਨਮੀਤ ਡੌਲਰ, ਚੰਨੂੰ, ਵਿਸ਼ਾਲ ਕਪੂਰ, ਕੌਂਸਲਰ ਰਣਧੀਰ ਸਿੰਘ ਸੀਬੀਆ,ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ
ਕੈਪਸ਼ਨ- ਵਿਧਾਇਕ ਸਿਮਰਜੀਤ ਸਿੰਘ ਬੈਂਸ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ
No comments:
Post a Comment