ਸਾਹਿਤਿਕ ਅਤੇ ਬੌਧਿਕ ਹਲਕਿਆਂ ਵਿੱਚ ਸੋਗ ਦੀ ਲਹਿਰ
ਇਹ ਤਸਵੀਰ ਗੁਰਪ੍ਰੀਤ ਚੀਮਾ ਦੀ ਵਾਲ ਤੋਂ ਧੰਨਵਾਦ ਸਹਿਤ |
ਪਟਿਆਲਾ: 28 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਜ਼ਰਾ ਸੋਚੋ ਸਤਨਾਮ ਕਿੰਨਾ ਸੰਵੇਦਨਸ਼ੀਲ ਰਿਹਾ ਹੋਵੇਗਾ ਜਿਸਨੇ ਆਪਣਾ ਗਿਲਾ ਸ਼ਿਕਵਾ ਕਿਸੇ ਨਾਲ ਨਾ ਕੀਤਾ। ਉਹ ਕਿੰਨਾ ਭਾਵੁਕ ਹੋਵੇਗਾ ਜਿਸਨੇ ਜ਼ਿੰਦਗੀ ਤਿਆਗ ਦਿੱਤੀ ਪਰ ਆਪਣੇ ਕਿਸੇ ਜਾਣੂੰ ਨੂੰ ਬੁਰਾ ਭਲਾ ਨਹੀਂ ਕਿਹਾ। ਉਸਦੀ ਆਲੋਚਨਾ ਕਰਨ ਵਾਲੇ ਪਹਿਲਾਂ ਉਸ ਮਨੋ-ਸਥਿਤੀ ਦਾ ਅਹਿਸਾਸ ਤਾਂ ਕਰਕੇ ਦੇਖਣ। ਉਸਦੀ ਚਿਖਾ ਨੂੰ ਅਗਨੀ ਉਸਦੀ ਬੇਟੀ ਨੇ ਦਿੱਤੀ ਜੋ ਪ੍ਰਤੀਕ ਹੈ ਕਿ ਉਸਨੇ ਆਪਣੇ ਪਰਿਵਾਰ ਨੂੰ ਕਿਹੋ ਜਿਹੀ ਪਰਵਰਿਸ਼ ਦਿੱਤੀ।
ਇਹ ਤਸਵੀਰ ਗੁਰਪ੍ਰੀਤ ਚੀਮਾ ਦੀ ਵਾਲ ਤੋਂ ਧੰਨਵਾਦ ਸਹਿਤ |
ਬਹੁਮੁੱਲਾ ਸਫ਼ਰਨਾਮਾ 'ਜੰਗਲਨਾਮਾ', ਸੰਸਾਰ ਪ੍ਰਸਿੱਧ ਨਾਵਲ ਸਪਾਰਟਕਸ ਦਾ ਪੰਜਾਬੀ ਵਿੱਚ ਅਨੁਵਾਦ, ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਉਰਦੂ ਸ਼ਾਇਰੀ 'ਪੈਮਾਨੇ ਇਨਕਲਾਬ' ਦਾ ਲਿੱਪੀਅੰਤਰ ਅਤੇ ਹੋਰ ਕਾਫ਼ੀ ਕੁਝ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਗੰਭੀਰ ਲੇਖਕ, ਇਨਕਲਾਬੀ ਚਿੰਤਕ, ਕਾਰਕੁਨ ਅਤੇ ਸਭ ਤੋਂ ਵੱਧ ਇੱਕ ਜ਼ਹੀਨ ਇਨਸਾਨ ਕਾ. ਸਤਨਾਮ ਦਾ ਵਿਛੋੜਾ ਕੋਈ ਆਮ ਘਟਨਾ ਨਹੀਂ। ਇਹ ਦਸਤਕ ਹੈ ਕਿ ਸਾਨੂੰ ਆਪਣੇ ਅਮਲਾਂ ਬਾਰੇ ਸਵੈ ਪੜਚੋਲ ਕਰ ਲੈਣੀ ਚਾਹੀਦੀ ਹੈ। ਸਫ਼ਰਨਾਮਾ, 'ਜੰਗਲਨਾਮਾ' ਮਾਓਵਾਦੀ ਲਹਿਰ ਦੇ ਗੜ੍ਹ ਬਸਤਰ ਵਿੱਚ ਇਨਕਲਾਬੀਆਂ ਨਾਲ ਵਿਚਰਨ ਦੇ ਸਿੱਧੇ ਅਨੁਭਵ ਉੱਪਰ ਅਧਾਰਤ ਹੈ। ਇਹ ਕੋਈ ਘਰ ਵਿੱਚ ਬੈਠ ਕੇ ਜਾਂ ਪੈਗ ਲਾ ਕੇ ਲਿਖਿਆ ਗਿਆ ਨਾਵਲ ਨਹੀਂ ਸੀ। ਇਹ ਕਿਸੇ ਏਅਰ ਕੰਡੀਸ਼ੰਡ ਕੋਫ਼ੀ ਹਾਊਸ ਵਿੱਚ ਬੈਠ ਕੇ ਕੀਤੀ ਗਈ ਚਰਚਾ ਵੀ ਨਹੀਂ ਸੀ। ਇਹ ਇੱਕ ਹਾਲਾਤ ਦੀ ਗਵਾਹੀ ਹੈ। ਪੰਜਾਬ ਦੇ ਸੰਘਰਸ਼ਾਂ ਦਾ ਚਸ਼ਮਦੀਦ ਗਵਾਹ ਸੀ ਉਹ।
ਕਾਮਰੇਡ ਸਤਨਾਮ ਦਾ ਤੁਰ ਜਾਣਾ-ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ
ਸਤਨਾਮ ਦਾ ਅੰਤਮ ਸੰਸਕਾਰ ਤ੍ਰਿਪੜੀ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੀ ਬੇਟੀ ਪ੍ਰੋ. ਰੀਵਾ ਨੇ ਵਿਖਾਈ। ਇਸ ਮੌਕੇ ਉਨ੍ਹਾਂ ਦੇ ਸੰਗੀ ਸਾਥੀ ਡਾਕਟਰ ਦਰਸ਼ਨ ਪਾਲ, ਕਿਸਾਨ ਆਗੂ ਜਗਮੋਹਨ ਸਿੰਘ, ਵਿਭੂ ਸ਼ੇਖਰ, ਤਰਸੇਮ ਗੋਇਲ, ਸੁਖਵਿੰਦਰ ਪੱਪੀ, ਮਾਸਟਰ ਸੁੱਚਾ ਸਿੰਘ ਅਤੇ ਪਰਵਾਰਕ ਸੰਬੰਧੀ ਹਾਜ਼ਰ ਸਨ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ 8 ਮਈ ਨੂੰ ਪਟਿਆਲਾ ਵਿਖੇ ਹੋਵੇਗਾ।
ਸਤਨਾਮ ਦੀ ਚਿਖਾ ਨੂੰ ਅਗਨੀ ਦਿਖਾਈ ਬੇਟੀ ਪ੍ਰੋ ਰੀਵਾ ਨੇ
ਅੰਮ੍ਰਿਤਸਰ ਦੇ ਇਕ ਪੱਛੜੇ ਪਰਵਾਰ ਦਾ ਜੰਮਪਲ ਸਤਨਾਮ ਬਹੁਤ ਹੀ ਰੌਸ਼ਨਖ਼ਿਆਲ, ਚਿੰਤਨਸ਼ੀਲ ਅਤੇ ਮਨੁੱਖਤਾਵਾਦੀ ਸ਼ਖਸੀਅਤ ਸੀ। ਖ਼ਾਲਸਾ ਕਾਲਜ ਵਿਚ 12ਵੀਂ ਜਮਾਤ ਵਿਚ ਪੜ੍ਹਦਿਆਂ 1970ਵਿਆਂ ਦੇ ਸ਼ੁਰੂ ਵਿਚ ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪੈਣਾ ਵੀ ਉਸਦੀ ਅੰਦਰਲੀ ਮਾਨਸਿਕ ਸਥਿਤੀ ਦਾ ਪਤਾ ਦੇਂਦਾ ਹੈ ਵਰਨਾ ਕੌਣ ਆਉਂਦਾ ਉਸ ਵੇਲੇ ਦੇ ਮਾਹੌਲ ਵਿੱਚ। ਚਾਹੁੰਦਾ ਤਾਂ ਪੜ੍ਹ ਲਿਖ ਕੇ ਆਪਣੀ ਜਿੰਦਗੀ ਸੰਵਾਰਦਾ। ਕੁਲਵਕਤੀ ਵਜੋਂ ਮੁਲਾਜ਼ਮਾਂ, ਮਜ਼ਦੂਰਾਂ ਵਿਚ ਕੰਮ ਕਰਨਾ ਇੱਕ ਸ਼ੁਰੁਆਤ ਸੀ ਲੋਕਾਂ ਨਾਲ ਇੱਕ ਮਿੱਕ ਹੋਣ ਦੀ। ਆਪਣੀ ਜ਼ਿੰਦਗੀ ਦੇ ਸਾਢੇ ਚਾਰ ਦਹਾਕੇ ਪੂਰੀ ਸਰਗਰਮੀ ਨਾਲ ਕੰਮ ਕੀਤਾ। ਗੁਜਰਾਤ ਵਿਚ ਮੁਸਲਮਾਨਾਂ ਦੀ ਕਤਲੋਗ਼ਾਰਤ ਵਿਰੁੱਧ ਉਨ੍ਹਾ ਮੁਸਲਿਮ ਘੱਟ ਗਿਣਤੀਆਂ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆਉਣ ਲਈ ਜ਼ੋਰਦਾਰ ਸਰਗਰਮੀ ਕੀਤੀ।
ਸਤਨਾਮ ਵਰਗੇ ਲੇਖਕ ਦਾ ਇਸ ਤਰ੍ਹਾਂ ਤੁਰ ਜਾਣਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ
ਖੱਬੀਆਂ ਧਿਰਾਂ ਵਿੱਚ ਉਦਾਸੀ ਦੀ ਲਹਿਰ-ਸ਼ਰਧਾਂਜਲੀ ਸਮਾਗਮ 8 ਮਈ ਨੂੰ
ਜਦੋਂ 70ਵਿਆਂ ਵਿੱਚ ਨਕਸਲਬਾੜੀ ਲਹਿਰ ਦੇ ਮੁੱਢਲੇ ਦੌਰ ਵਿੱਚ ਪੜ੍ਹਾਈ ਛੱਡ ਕੇ ਗੁਰਮੀਤ ਨਾਂਅ ਦਾ ਇਹ ਨੌਜਵਾਨ ਲੋਕਾਂ ਦੀ ਜ਼ਿੰਦਗੀ ਨੂੰ ਇਨਕਲਾਬੀ ਤਬਦੀਲੀ ਰਾਹੀਂ ਬਿਹਤਰ ਬਣਾਉਣ ਦੇ ਸੰਘਰਸ਼ ਵਿੱਚ ਕੁੱਦਿਆ ਸੀ ਤਾਂ ਉਸ ਦੀ ਪਛਾਣ ਸਤਨਾਮ ਵਜੋਂ ਬਣੀ। ਇੰਨਕ਼ਲਾਬੀ ਫਲਸਫੇ ਨਾਲ ਜੁੜਿਆ ਹੋਇਆ ਉਹ ਵਿਅਕਤੀ ਲੰਮੇ ਸਮੇਂ ਤੋਂ ਉਹ ਅੱਜ ਦੇ ਦੌਰ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਸੀ। ਆਖ਼ਿਰਕਾਰ ਜ਼ਿੰਦਗੀ ਦੀ ਲੜਾਈ ਹਾਰ ਦੇ ਨਤੀਜੇ ਵਿੱਚ ਸਾਹਮਣੇ ਆਈ। ਇਸ ਮੌਤ ਦਾ ਪਤਾ ਸਵੇਰੇ ਸਾਢੇ ਕੁ ਸੱਤ ਵਜੇ ਲੱਗਿਆ, ਜਦੋਂ ਸਤਨਾਮ ਦਾ ਇੱਕ ਦੋਸਤ ਉਨ੍ਹਾਂ ਨੂੰ ਮਿਲਣ ਲਈ ਗਿਆ ਤਾਂ ਅੱਗੇ ਲਾਸ਼ ਪੱਖੇ ਨਾਲ ਲਟਕਦੀ ਦੇਖੀ।ਕਾਮਰੇਡ ਸਤਨਾਮ ਦਾ ਤੁਰ ਜਾਣਾ-ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ
ਸਤਨਾਮ ਦਾ ਅੰਤਮ ਸੰਸਕਾਰ ਤ੍ਰਿਪੜੀ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੀ ਬੇਟੀ ਪ੍ਰੋ. ਰੀਵਾ ਨੇ ਵਿਖਾਈ। ਇਸ ਮੌਕੇ ਉਨ੍ਹਾਂ ਦੇ ਸੰਗੀ ਸਾਥੀ ਡਾਕਟਰ ਦਰਸ਼ਨ ਪਾਲ, ਕਿਸਾਨ ਆਗੂ ਜਗਮੋਹਨ ਸਿੰਘ, ਵਿਭੂ ਸ਼ੇਖਰ, ਤਰਸੇਮ ਗੋਇਲ, ਸੁਖਵਿੰਦਰ ਪੱਪੀ, ਮਾਸਟਰ ਸੁੱਚਾ ਸਿੰਘ ਅਤੇ ਪਰਵਾਰਕ ਸੰਬੰਧੀ ਹਾਜ਼ਰ ਸਨ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ 8 ਮਈ ਨੂੰ ਪਟਿਆਲਾ ਵਿਖੇ ਹੋਵੇਗਾ।
ਸਤਨਾਮ ਦੀ ਚਿਖਾ ਨੂੰ ਅਗਨੀ ਦਿਖਾਈ ਬੇਟੀ ਪ੍ਰੋ ਰੀਵਾ ਨੇ
ਅੰਮ੍ਰਿਤਸਰ ਦੇ ਇਕ ਪੱਛੜੇ ਪਰਵਾਰ ਦਾ ਜੰਮਪਲ ਸਤਨਾਮ ਬਹੁਤ ਹੀ ਰੌਸ਼ਨਖ਼ਿਆਲ, ਚਿੰਤਨਸ਼ੀਲ ਅਤੇ ਮਨੁੱਖਤਾਵਾਦੀ ਸ਼ਖਸੀਅਤ ਸੀ। ਖ਼ਾਲਸਾ ਕਾਲਜ ਵਿਚ 12ਵੀਂ ਜਮਾਤ ਵਿਚ ਪੜ੍ਹਦਿਆਂ 1970ਵਿਆਂ ਦੇ ਸ਼ੁਰੂ ਵਿਚ ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪੈਣਾ ਵੀ ਉਸਦੀ ਅੰਦਰਲੀ ਮਾਨਸਿਕ ਸਥਿਤੀ ਦਾ ਪਤਾ ਦੇਂਦਾ ਹੈ ਵਰਨਾ ਕੌਣ ਆਉਂਦਾ ਉਸ ਵੇਲੇ ਦੇ ਮਾਹੌਲ ਵਿੱਚ। ਚਾਹੁੰਦਾ ਤਾਂ ਪੜ੍ਹ ਲਿਖ ਕੇ ਆਪਣੀ ਜਿੰਦਗੀ ਸੰਵਾਰਦਾ। ਕੁਲਵਕਤੀ ਵਜੋਂ ਮੁਲਾਜ਼ਮਾਂ, ਮਜ਼ਦੂਰਾਂ ਵਿਚ ਕੰਮ ਕਰਨਾ ਇੱਕ ਸ਼ੁਰੁਆਤ ਸੀ ਲੋਕਾਂ ਨਾਲ ਇੱਕ ਮਿੱਕ ਹੋਣ ਦੀ। ਆਪਣੀ ਜ਼ਿੰਦਗੀ ਦੇ ਸਾਢੇ ਚਾਰ ਦਹਾਕੇ ਪੂਰੀ ਸਰਗਰਮੀ ਨਾਲ ਕੰਮ ਕੀਤਾ। ਗੁਜਰਾਤ ਵਿਚ ਮੁਸਲਮਾਨਾਂ ਦੀ ਕਤਲੋਗ਼ਾਰਤ ਵਿਰੁੱਧ ਉਨ੍ਹਾ ਮੁਸਲਿਮ ਘੱਟ ਗਿਣਤੀਆਂ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆਉਣ ਲਈ ਜ਼ੋਰਦਾਰ ਸਰਗਰਮੀ ਕੀਤੀ।
ਸਤਨਾਮ ਵਰਗੇ ਲੇਖਕ ਦਾ ਇਸ ਤਰ੍ਹਾਂ ਤੁਰ ਜਾਣਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ
ਪੀਪਲਜ਼ ਡੈਮੋਕਰੇਟਿਕ ਫਰੰਟ ਆਫ਼ ਇੰਡੀਆ ਦੀ ਕਾਰਜਕਾਰਨੀ ਦੇ ਮੈਂਬਰ ਵੱਜੋਂ ਵੀ ਜ਼ਿੰਮੇਵਾਰੀ ਨਿਭਾਈ। ਕਸ਼ਮੀਰ ਵਿੱਚ ਜਬਰ ਦੇ ਸੁਆਲ ਨੂੰ ਲੈ ਕੇ ਆਲ ਇੰਡੀਆ ਮੁਹਿੰਮ ਚਲਾਉਣ ਵਿੱਚ ਮੋਹਰੀ ਭੂਮਿਕਾ ਰਹੀ। ਪੀਪਲਜ਼ ਮਾਰਚ, ਪੀਪਲਜ਼ ਰਜਿਸਟੈਂਸ, ਜਨ ਪ੍ਰਤੀਰੋਧ ਅਤੇ ਇਨਕਲਾਬੀ ਪੰਜਾਬੀ ਦੋ ਮਾਸਿਕ ਸੁਲਗਦੇ ਪਿੰਡ ਅਤੇ ਲੋਕ ਕਾਫ਼ਲਾ ਦੇ ਸੰਪਾਦਕੀ ਮੰਡਲਾਂ ਵਿੱਚ ਵੀ ਸਰਗਰਮੀ ਨਾਲ ਕੰਮ ਕੀਤਾ।
No comments:
Post a Comment