Monday, May 18, 2015

PU Chd: ਐਮ.ਕਾਮ. ਸਮੈਸਟਰ ਤੀਜੇ ਦੇ ਨਤੀਜੇ ਵਿਚ ਦੋਰਾਹਾ ਦੀ ਬੱਲੇ ਬੱਲੇ

Mon, May 18, 2015 at 12:44 PM
ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦਾ ਐਮ.ਕਾਮ. ਦਾ ਨਤੀਜਾ 100% ਰਿਹਾ
ਦੋਰਾਹਾ, 16 ਮਈ 2015: (ਪੰਜਾਬ ਸਕਰੀਨ ਬਿਊਰੋ):
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਮ.ਕਾਮ. ਸਮੈਸਟਰ ਤੀਜੇ ਦੇ  ਨਤੀਜੇ ਵਿਚੋਂ ਕਾਲਜ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਕਿਮਸੀ ਸੂਦ ਨੇ 1637/2100 (77.9 ਫੀਸਦੀ) ਅੰਕ ਪ੍ਰਾਪਤ ਕਰਦਿਆਂ ਪੰਜਾਬ ਯੂਨੀਵਰਸਿਟੀ ਅਤੇ ਲੁਧਿਆਣਾ ਜਿਲੇ ਵਿਚੋਂ ਅੱਠਵਾਂ ਸਥਾਨ ਹਾਸਲ ਕੀਤਾ ਅਤੇ ਕਾਲਜ ਵਿਚੋਂ ਪਹਿਲੇ ਸਥਾਨ ਤੇ ਰਹੀ, ਸਨਦੀਪ ਕੌਰ ਨੇ 1584/2100 (75.4 ਫ਼ੀਸਦੀ) ਅੰਕ ਪ੍ਰਾਪਤ ਕਰਦਿਆਂ ਕਾਲਜ ਵਿਚੋਂ ਦੂਜਾ ਅਤੇ ਸੁਖਰਾਜ ਸਿੰਘ ਦਿਓਲ ਨੇ 1487/2100 (70.80 ਫੀਸਦੀ) ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਇਸ ਕਲਾਸ ਦਾ ਨਤੀਜਾ ਇਸ ਵਾਰ ਸੌ ਫ਼ੀਸਦੀ ਰਿਹਾ। ਕਾਲਜ ਦੇ 44 ਵਿਦਿਆਰਥੀਆਂ ਵਿਚੋਂ 4 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ, 16 ਨੇ 65 ਫੀਸਦੀ ਤੋਂ ਵੱਧ ਅਤੇ ਬਾਕੀ ਵਿਦਿਆਰਥੀਆਂ ਨੇ 60 ਫੀਸਦੀ ਤੋਂ ਵੱਧ ਅੰਕ ਲੈ ਕੇ ਇਹ ਪ੍ਰੀਖਿਆ ਪਾਸ ਕੀਤੀ। 
ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਰੂਪ ਬਰਾੜ, ਸੀਨੀਅਰ ਵਾਈਸ ਪ੍ਰਧਾਨ             ਸ. ਜੋਗੇਸ਼ਵਰ ਸਿੰਘ ਮਾਂਗਟ, ਸਕੱਤਰ ਸ. ਹਰਪ੍ਰਤਾਪ ਬਰਾੜ, ਖਜਾਨਚੀ ਸ. ਪਵਿੱਤਰਪਾਲ ਸਿੰਘ ਪਾਂਗਲੀ ਅਤੇ ਪ੍ਰਿੰਸੀਪਲ         ਡਾ. ਨਰਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ, ਉਨ੍ਹਾਂ  ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

No comments: