| Mon, Feb 16, 2015 at 1:34 PM |
NRI ਰੂਪ ਸਿੰਘ ਰੂਪਾ ਵਲੋਂ ਮੁਹੱਈਆ ਕਰਵਾਈ ਗਈ ਇਨਾਮ ਦੀ ਰਕਮ
ਲੁਧਿਆਣਾ: 16 ਫਰਵਰੀ 2016: (ਪੰਜਾਬ ਸਕਰੀਨ ਬਿਊਰੋ):
|
ਗੁਲਜ਼ਾਰ ਸਿੰਘ ਸੰਧੂ |
|
ਜਗਜੀਤ ਸਿੰਘ ਆਨੰਦ |
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕਾਮਰੇਡ ਜਗਜੀਤ ਸਿੰਘ ਆਨੰਦ ਪੁਰਸਕਾਰ ਕਮੇਟੀ ਦੀ ਮੀਟਿੰਗ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਅਤੇ ਇਨਾਮ ਕਮੇਟੀ ਦੇ ਵਿਸ਼ੇਸ਼ ਅਤੇ ਸਥਾਈ ਮੈਂਬਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਾਲ 2014 ਦਾ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਸ੍ਰੀ ਗੁਲਜ਼ਾਰ ਸਿੰਘ ਸੰਧੂ ਨੂੰ ਦਿੱਤਾ ਜਾਵੇਗਾ। ਇਹ ਇਨਾਮ ਪੰਜਾਬੀ ਵਾਰਤਕ ਦੇ ਖੇਤਰ ਵਿਚ ਲੇਖਕਾਂ ਦੀ ਸਮੁੱਚੀ ਘਾਲਣਾ ਅਤੇ ਯੋਗਦਾਨ ਵਾਸਤੇ ਦਿੱਤਾ ਜਾਂਦਾ ਹੈ। ਪਿਛਲੇ ਸਾਲ ਪਹਿਲਾ ਸਾਲਾਨਾ ਇਨਾਮ ਉੱਘੇ ਪੰਜਾਬੀ ਲੇਖਕ ਸ. ਗੁਰਬਚਨ ਸਿੰਘ ਭੁੱਲਰ ਜੀ ਨੂੰ ਦਿੱਤਾ ਗਿਆ ਸੀ।
|
NRI ਰੂਪ ਸਿੰਘ ਰੂਪਾ |
ਸਾਲ 2015 ਦਾ ਪੁਰਸਕਾਰ ਡਾ. ਨਰਿੰਦਰ ਸਿੰਘ ਕਪੂਰ ਨੂੰ ਉਨ੍ਹਾਂ ਦੀ ਪੰਜਾਬੀ ਵਾਰਤਕ ਦੇ ਖੇਤਰ ਵਿਚ ਸਮੁੱਚੀ ਘਾਲਣਾ ਅਤੇ ਯੋਗਦਾਨ ਵਾਸਤੇ ਦਿੱਤਾ ਜਾਵੇ।
ਯਾਦ ਰਹੇ ਕਿ ਇਹ ਇਨਾਮ ਦੀ ਰਾਸ਼ੀ ਉੱਘੇ ਟਰੇਡ ਯੂਨੀਅਨਨਿਸਟ ਅਤੇ ਐਨ.ਆਰ.ਆਈ. ਸ. ਰੂਪ ਸਿੰਘ ਰੂਪਾ ਵਲੋਂ ਮੁਹੱਈਆ ਕਰਵਾਈ ਗਈ ਹੈ। ਪਿਛਲੇ ਸਾਲ ਕਾਮਰੇਡ ਜਗਜੀਤ ਸਿੰਘ ਆਨੰਦ ਹੋਰਾਂ ਦੇ ਨਾਮ ’ਤੇ ਅਭਿਨੰਦਨ ਗ੍ਰੰਥ ਭੇਟ ਕਰਨ ਲਈ ਰਾਸ਼ੀ ਵੀ ਰੂਪਾ ਜੀ ਨੇ ਮੁਹੱਈਆ ਕਰਵਾਈ ਸੀ।
ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਦੋਨਾਂ ਸਾਲਾਂ ਦੇ ਪੁਰਸਕਾਰਾਂ ਸਬੰਧੀ ਸਮਾਗਮ ਵੱਖਰੇ ਵੱਖਰੇ ਕੀਤੇ ਜਾਣਗੇ। ਸਾਲ 2014 ਦਾ ਪੁਰਸਕਾਰ ਸਮਾਗਮ ਮਾਰਚ 2015 ਵਿਚ ਕੀਤਾ ਜਾਵੇਗਾ ਅਤੇ ਸਾਲ 2015 ਦਾ ਪੁਰਸਕਾਰ ਸਮਾਗਮ ਅਗਲੇ ਵਰ੍ਹੇ ਵਿਚ ਕੀਤਾ ਜਾਵੇਗਾ।
No comments:
Post a Comment