Posted on Friday 24 October 2014 at 10:22 PM
ਕੁਲਵੰਤ ਗਰੇਵਾਲ |
ਮੈਂ ਕਮਿਊਨਿਜ਼ਮ ਦੇ ਅਗਾਂਹਵਧੂ ਸੁਭਾਅ ਕਾਰਨ ਇਸ ਵਿਚ ਦ੍ਰਿੜ ਵਿਸ਼ਵਾਸ ਰਖਦਾ ਹਾਂ....ਮੈਂ ਸਮਝਦਾ ਹਾਂ ਕਿ ਕਮਿਊਨਿਸਟਾ ਦਾ ਮੈਨੀਫੈਸਟੋ ਦੁਨੀਆਂ ਭਰ ਦੇ ਲੋਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਸੀ ਸਭ ਬੰਧਨਾਂ ਤੋਂ ਮੁਕਤ ਕਰਾਉਣ ਦੇ ਰਸਤੇ ਤੋਰਦਾ ਹੈ। ਦੁਨੀਆਂ ਦੇ ਆਰਥਿਕ ਢਾਂਚੇ ਵਿਚ ਆ ਰਹੀਆਂ ਤਬਦੀਲੀਆਂ ਪਿਛੇ ਚਲ ਰਹੀਆਂ ਇਤਿਹਾਸਿਕ ਤਾਕਤਾਂ ਦੇ ਵਿਗਿਆਨਿਕ ਵਿਸ਼ਲੇਸ਼ਣ ਨੂੰ ਤਰਕਸ਼ੀਲ ਸਰਮਾਏਦਾਰੀ ਵਜੋਂ ਵੇਖਿਆਂ ਇਕ ਅਚੰਭਾ ਜਿਹਾ ਹੁੰਦਾ ਹੈ। ਰੂਸ ਅਤੇ ਚੀਨ ਵਿਚ ਆਈ ਕ੍ਰਾਂਤੀ ਨੇ ਲੋਕਾਂ ਦੀਆਂ ਆਸਾਂ ਸਿਖਰ ਤੱਕ ਪਹੁੰਚਾ ਦਿੱਤੀਆਂ ਸਨ। ਸਿਆਸੀ ਸਿਸਟਮ ਕਮਿਊਨਿਜ਼ਮ ਦੇ ਆਦਰਸ਼ ਦਾ ਧਿਆਨ ਰਖ ਕੇ ਨਹੀਂ ਸੀ ਬਣਾਇਆ ਗਿਆ। ਸਿਆਸੀ ਅਤੇ ਆਰਥਿਕ ਢਾਂਚੇ ਦਾ ਮਨੋਰਥ ਬਰਾਬਰਤਾ ਵਾਲਾ ਸਮਾਜ ਸਿਰਜਨਾ ਸੀ। ਸ਼ੁਰੂ ਤੋਂ ਹੀ ਚੀਨ ਵਖਰੇ ਰਸਤੇ ਤੇ ਤੁਰ ਪਿਆ ਸੀ। ਚੀਨ ਵਿਚ ਕਿਰਸਾਣੀ ਪ੍ਰੋਲੋਤੋਰੀ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜ ਕਰਦੇ ਸਨ ਅਤੇ ਰੂਸ ਵਿਚ ਕਾਮੇ ਸ਼੍ਰੇਣੀ ਦੀ। ਇਹ ਦੋਵੇਂ ਸਿਸਟਮ ਭਾਵੇਂ ਇਕ ਆਦਰਸ਼ ਨੂੰ ਲੈ ਕੇ ਚੱਲੇ ਸਨ ਪਰ ਇਹਨਾਂ ਨੇ ਵਖੋ ਵਖਰੀਆਂ ਸਿਆਸੀ ਨੀਤੀਆਂ ਅਪਣਾਈਆਂ। ਅੰਤ ਵਿਚ ਦੋਵੇਂ ਅਸਫਲ ਰਹੇ ਅਤੇ ਤਾਸ਼ ਦੇ ਪਤਿਆਂ ਨਾਲ ਬਨਾਏ ਘਰ ਵਾਂਗ ਡਿੱਗ ਪਏ ਪਰ ਰਾਹ ਵਿਚ ਖੂਨ ਦੀ ਪੈੜ ਛਡ ਗਏ। ਹੈਰਾਨੀ ਦੀ ਗੱਲ ਹੈ ਕਿ ਹੁਣ ਦੋਵੇਂ ਹੀ ਦੇਸ਼ ਸਰਮਾਏਦਾਰੀ ਦਾ ਪਿਛਾ ਕਰ ਰਹੇ ਹਨ। ਮੈਂ ਇਕ ਨੌਜਵਾਨ ਆਦਰਸ਼ਵਾਦੀ ਹੋਣ ਦੇ ਨਾਤੇ ਇਮਾਨਦਾਰੀ ਨਾਲ ਅਗਾਂਹ ਵਧੂ ਤਾਕਤਾਂ ਨੂੰ ਅੱਗੇ ਵਧਾਉਣ ਵਿਚ ਆਪਣਾ ਹਿੱਸਾ ਪਾਇਆ ਅੱਜ ਵੀ ਮੈਂ ਇਸ ਗੱਲ ਵਿਚ ਵਿਸ਼ਵਾਸ ਰਖਦਾ ਹਾਂ ਕਿ ਮਾਰਕਸਵਾਦੀ ਵਿਚਾਰਧਾਰਾ ਨੇ ਸਮਾਜ ਦੇ ਹਰ ਪਧਰ ਤੇ ਅਗਾਂਹ ਵਧੂ ਤਾਕਤਾਂ ਨੂੰ ਅੱਗੇ ਵਧਾਉਣ ਵਿਚ ਕਾਫੀ ਸਹਾਇਤਾ ਕੀਤੀ ਹੈ। ਸਰਮਾਏਦਾਰੀ ਬਹੁਤ ਲਚਕੀਲਾ ਸਿਸਟਮ ਹੈ। ਇਸ ਨੇ ਕਮਿਊਨਿਸਟ ਮੈਨੀਫੈਸਟੋ ਦੇ ਕਈ ਸਿਧਾਂਤ ਅਪਣਾ ਲਏ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕਮਿਊਨਿਸਟ ਵਿਚਾਰਧਾਰਾ ਦੀ ਅਨਹੋਂਦ ਵਿਚ ਸਰਮਾਏਦਾਰੀ ਸਿਸਟਮ ਇਕ ਬਦਲ ਵਜੋਂ ਵਧੇਰੇ ਅਨ-ਮਨੁਖੀ ਹੁੰਦਾ। ਸੰਸਾਰ ਕੇਵਲ ਕਮਿਊਨਿਸਟ ਜਾਂ ਸਰਮਾਏਦਾਰੀ ਸਿਸਟਮ ਦੇ ਆਦਰਸ਼ ਨਾਲ ਹੀ ਨਹੀਂ ਚਲ ਸਕਦਾ। ਜੋ ਕੁਝ ਹੁਣ ਵਿਸ਼ਵ ਪਧਰ ਤੇ ਵਿਕਸਿਤ ਹੋ ਰਿਹਾ ਹੈ ਉਸ ਨਾਲ ਸਭ ਪਧਰ ਤੇ ਕੀਤੇ ਜਾ ਰਹੇ ਮਨੁਖੀ ਨਾਲ ਅਗਾਂਹ ਵਧੂ ਤਾਕਤਾਂ ਨੂੰ ਬਲ ਮਿਲ ਸਕਦਾ ਹੈ। ਮੈਂ ਅਜੇ ਵੀ ਚੀਨ ਅਤੇ ਰੂਸ ਤੇ ਗਰੀਬ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਅਸਫਲ ਰਹੇ ਸਿਆਸੀ ਤਜਰਬਿਆਂ ਦੇ ਅਧੂਰੇ ਸੁਪਨੇ ਕਾਰਨ ਪੀੜਤ ਹਾਂ। .
Excerpt from my autobiography.
No comments:
Post a Comment