Saturday, May 03, 2014

ਗੁਆਚੇ ਹੋਏ ਲਾਵਾਰਿਸ ਬੱਚੇ ਨੂੰ RPF ਨੇ ਪਹੁੰਚਾਇਆ ਬਾਲ ਸੰਸਥਾ ਕੋਲ

ਯੇਸ਼ਵੰਤ ਸਿੰਘ ਦੀ ਬੱਚਿਆਂ ਪ੍ਰਤੀ ਲਗਾਓ ਦੀ ਇੱਕ ਹੋਰ ਮਿਸਾਲ
ਲੁਧਿਆਣਾ: 3 ਅਪ੍ਰੈਲ 2014: (ਪੰਜਾਬ ਸਕਰੀਨ): ਕੋਈ ਸੁਰੱਖਿਆ ਅਧਿਕਾਰੀ ਵਰਦੀ ਪਾ ਕੇ ਦਿਨ ਰਾਤ ਜੁਰਮਾਂ ਦੀ ਰੋਕਥਾਮ ਵਿੱਚ ਲੰਘਾਉਂਦਾ ਹੋਇਆ ਬੱਚਿਆਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਵੀ ਹੋ ਸਕਦਾਹੈ ਇਸ ਗੱਲ ਦਾ ਅਹਿਸਾਸ ਉਸ ਦਿਨ ਵੀ ਹੋਇਆ ਸੀ ਜਦੋਂ ਪੰਜਾਬ ਸਕਰੀਨ ਦੀ ਟੀਮ ਨੇ ਆਰਪੀਐਫ ਲੁਧਿਆਣਾ ਦੇ ਇੰਚਾਰਜ ਯੇਸ਼ਵੰਤ ਸਿੰਘ ਨੂੰ ਨਿਊ ਕੁੰਦਨਪੂਰੀ ਦੇ ਇੱਕ ਸਕੂਲ ਕਮ ਆਸ਼ਰਮ ਵਿਚ ਦੇਖਿਆ ਸੀ। ਉਦੋਂ ਵੀ ਯੇਸ਼ਵੰਤ ਸਿੰਘ ਅਤੇ ਉਹਨਾਂ ਦੇਦੇ ਟੀਮ ਨੇ ਬੱਚਿਆਂ ਨੂੰ ਦੇਸ਼ਭਗਤ ਅਤੇ ਇੱਕ ਚੰਗੇ ਨਾਗਰਿਕ ਬਨਣ ਦੀ ਪ੍ਰੇਰਨਾ ਦਿੱਤੀ। ਬੱਚਿਆਂ ਪ੍ਰਤੀ ਇਸ ਲਗਾਓ ਦਾ ਅਹਿਸਾਸ ਉਸ ਵੇਲੇ ਫਿਰ ਹੋਇਆ ਜਦੋਂ ਆਰ. ਪੀ. ਐੱਫ. ਨੂੰ ਚੈਕਿੰਗ ਦੇ ਦੌਰਾਨ ਸਥਾਨਕ ਸਟੇਸ਼ਨ ਤੋਂ ਲਾਵਾਰਿਸ ਹਾਲਤ ਵਿਚ ਘੁੰਮ ਰਿਹਾ ਇਕ ਬੱਚਾ ਮਿਲਿਆ।  ਯੇਸ਼ਵੰਤ ਸਿੰਘ ਨੇ ਨਿਜੀ ਦਿਲਚਸਪੀ ਲੈ ਕੇ ਇਸ ਬੱਚੇ ਨੂੰ ਹੌਂਸਲਾ ਦਿੱਤਾ। ਜਦੋਂ ਬਹੁਤ ਭਾਲ ਕਰਨ ਤੇ ਵੀ ਇਸ ਬੱਚੇ ਦੇ ਮਾਤਾ ਪਿਤਾ ਦਾ ਪਤਾ ਨਹੀਂ ਲੱਗ ਸਜਿਆ ਤਾਂ ਇਸਨੂੰ ਬੱਚਿਆਂ ਦੀ ਦੇਖ-ਰੇਖ ਕਰਨ ਵਾਲੀ ਸੰਸਥਾ ਦੇ ਮੈਂਬਰ ਦੇ ਸਪੁਰਦ ਕਰ ਦਿੱਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਆਰ. ਪੀ. ਐੱਫ. ਇੰਚਾਰਜ ਯੇਸ਼ਵੰਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਪਲੇਟਫਾਰਮ 'ਤੇ ਇਹ ਬੱਚਾ ਪ੍ਰੇਸ਼ਾਨੀ ਦੀ ਹਾਲਤ ਵਿਚ ਲਾਵਾਰਿਸ ਘੁੰਮਦਾ ਦਿਖਾਈ ਦਿਤਾ ਸੀ। ਆਰ ਪੀ ਐਫ ਦੇ ਸੁਰੱਖਿਆ ਕਰਮੀ ਉਸ ਨੂੰ ਥਾਣੇ ਲੈ ਆਏ ਤੇ ਉਸ ਦੇ ਮਾਤਾ ਪਿਤਾ ਦੇ ਬਾਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸਦਾ ਨਾਂ ਈਦ ਮੁਹੰਮਦ ਹੈ, ਉਹ ਆਪਣੇ ਭਰਾ ਦੇ ਨਾਲ ਬਿਹਾਰ ਤੋਂ ਅੱਜ ਹੀ ਇਥੇ ਉਤਰਿਆ ਸੀ ਪਰ ਉਹ ਉਸ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ। ਇਥੇ ਉਸਦਾ ਕੋਈ ਪਛਾਣ ਵਾਲਾ ਵੀ ਨਹੀਂ ਹੈ ਅਤੇ ਉਸਦੇ ਭਰਾ ਦਾ ਵੀ ਕੋਈ ਅਤਾ-ਪਤਾ ਨਹੀਂ ਹੈ, ਜਿਸ 'ਤੇ ਬੱਚੇ ਨੂੰ ਦੇਖ-ਰੇਖ ਲਈ ਚਾਈਲਡ ਲਾਈਨ ਸੰਸਥਾ ਦੇ ਮੈਂਬਰਾਂ ਨੂੰ ਸਪੁਰਦ ਕਰ ਦਿੱਤਾ ਗਿਆ ਅਤੇ ਉਸਦੇ ਰਿਸ਼ਤੇਦਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ ਹੈ ਛੇਤੀ ਹੀ ਉਸਦੇ ਪਰਿਵਾਰ ਦਾ ਵੀ ਪਤਾ ਲਾ ਲਿਆ ਜਾਏਗਾ।  


No comments: