Sat, Feb 15, 2014 at 7:27 AM
ਫੌਜੀ ਇੰਦਰਜੀਤ ਸਿੰਘ ਸਮੇਤ 32 ਸਿੰਘ ਸਿੰਘਣੀਆਂ ਜਿਊਂਦੇ ਜਲਾ ਦਿਤੇ ਗਏ
ਇਹ ਫੌਜੀ ਸਿੰਘ ਇੰਦਰਜੀਤ ਸਿੰਘ ਦੀ ਫੋਟੋ ਹੈ । ਇਹ ਜੈਕ ਰਾਈਫਲ ਵਿੱਚ ਸੀ । ਇਸ ਜਵਾਨ ਦੇ ਵਿਆਹ ਨੂੰ ਸਾਲ ਹੀ ਪੂਰਾ ਹੋਇਆ ਸੀ । ਇਹ 31 ਅਕਤੂਬਰ 1984 ਨੂੰ ਆਪਣੀ ਰਜਮੈਂਟ ਤੋਂ ਆਪਣੇ ਘਰ ਬਟਾਲ਼ੇ ਨੂੰ ਆ ਰਿਹਾ ਸੀ । ਰਾਸਤੇ ਵਿੱਚ ਸਿੱਖਾਂ ਦਾ ਕਤਲੇਆਮ ਸੁਰੂ ਹੋ ਗਿਆ ਅਤੇ ਇਹ ਦਿਲੀ ਜਾਣ ਦੀ ਬਜਾਏ ਰੇਵਾੜੀ ਆ ਗਿਆ ਗਿਆ । ਇਸ ਨੂੰ ਕਿਸੇ ਨੇ ਦੱਸਿਆ ਕਿ ਏਥੇ ਲਾਗੇ ਹੀ ਸਿੱਖਾਂ ਦਾ ਪਿੰਡ ਹੋਦ ਹੈ ਤੂੰ ਓਥੇ ਚਲਾ ਜਾਹ ਤੇਰਾ ਬਚਾਅ ਹੋ ਜਾਵੇਗਾ । ਇਹ ਰੇਵਾੜੀ ਤੋਂ ਲਾਈਨਾ ਦੇ ਨਾਲ਼ ਤੁਰਦਾ ਤੁਰਦਾ ਪੁੱਛਦਾ ਪੁਛਾਉਂਦਾ 2 ਨਵੰਬਰ ਦੀ ਸਵੇਰ 7 ਵਜੇ ਹੋਦ ਪਹੁੰਚ ਗਿਆ । ਓਥੇ ਇਸ ਨੂੰ ਬਾਪੂ ਉੱਤਮ ਸਿੰਘ ਮਿਲਿਆ । ਉਸ ਨੇ ਇਸ ਨੂੰ ਨਹਾਉਣ ਲਈ ਪਾਣੀ ਦਿਤਾ ਅਤੇ ਰੋਟੀ ਵੀ ਖੁਆਈ । ਫੌਜੀ ਜਵਾਨ ਗੁਰੁ ਘਰ ਵਿੱਚ ਅਰਾਮ ਕਰਨ ਲੱਗ ਗਿਆ । ਏਨੇ ਨੂੰ 11 ਵਜੇ ਤਕਰੀਬਨ ਕਾਤਲ ਭੀੜ ਨੇ ਪਿੰਡ ਨੂੰ ਘੇਰ ਲਿਆਂ ਅਤੇ ਇਸ ਨੂੰ ਪਿੰਡ ਦੇ ਲੋਕਾਂ ਨਾਲ਼ ਹੀ ਜਿੰਦਾ ਜਲ਼ਾ ਦਿਤਾ । ਹੋਦ ਵਿੱਚ 31 ਪਿੰਡ ਦੇ ਵਸਨੀਕ ਸ਼ਹੀਦ ਹੋਏ ਅਤੇ ਇੱਕ ਇਹ ਫੌਜੀ ਜਵਾਨ ਇੰਦਰਜੀਤ ਸਿੰਘ ਸਾਰਿਆਂ ਨੂੰ ਮਿਲ਼ਾ ਕੇ ਟੋਟਲ 32 ਸਿੰਘ/ਸਿੰਘਣੀਆਂ/ਬੱਚੇ ਸ਼ਹੀਦ ਹੋਏ ।
ਇੰਦਰਜੀਤ ਸਿੰਘ ਦੀ ਪਤਨੀ ਕੰਵਲਦੀਪ ਕੌਰ ਮਨ ਭਰ ਕੇ ਆਖਦੀ ਹੈ ਕਿ ਪਹਿਲਾਂ ਪਹਿਲ ਤਾਂ ਇਹਨਾਂ ਨੂੰ ਪੁਲਿਸ ਅਤੇ ਫੌਜ ਨੇ ਖੂਬ ਤੰਗ ਪ੍ਰੇਸਾਨ ਕੀਤਾ ਕਿ ਉਹ ਭਗੌੜਾ ਹੋ ਗਿਆ ਸਾਨੂੰ ਦੱਸੋ ਕਿਥੇ ਹੈ । ਸਾਨੂੰ ਬੜਾ ਖੱਜਲ਼ ਖੁਆਰ ਕੀਤਾ ਫਿਰ 7 ਸਾਲਾਂ ਬਾਅਦ ਫੌਜ ਨੇ ਮਿੰਸਿਗ ਸ਼ੋ ਕਰ ਦਿਤਾ । ਮਾਰਚ 2011 ਨੂੰ ਜਦੋਂ ਹੋਦ ਪਿੰਡ ਵਿੱਚ ਸਮਾਗਮ ਹੋਇਆਂ ਤਾਂ ਉਹ ਉਸ ਵਿੱਚ ਸ਼ਾਮਿਲ ਹੋਈ ਸੀ ਅਤੇ ਆਪਣੇ ਪਤੀ ਦੀ ਫੋਟੋ ਉੱਤਮ ਸਿੰਘ ਨੂੰ ਦਿਖਾਈ। ਉਹਨਾਂ ਝੱਟ ਪਛਾਣ ਲਿਆ ਅਤੇ ਇਹਨਾਂ ਨੂੰ 26 ਸਾਲਾਂ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਮੌਤ ਹੋਦ ਚਿਲੱੜ ਵਿੱਚ ਹੋਈ ਹੈ ।
ਕੰਵਲਦੀਪ ਕੌਰ ਨੇ ਪੰਜਾਬ ਸਰਕਾਰ ਬਾਰੇ ਕਿਹਾ ਕਿ ਉਸ ਦਾ ਲਾਲ ਕਾਰਡ ਨਹੀਂ ਬਣਿਆ ਕਿਉਂਕਿ ਉਸ ਕੋਲ਼ ਕੋਈ ਸਬੂਤ ਹੀ ਨਹੀਂ ਸੀ ਕਿ ਉਸ ਦਾ ਪਤੀ 84 ਦੀ ਭੇਂਟ ਚੜਿਆ ਹੈ ਹੁਣ ਪੰਜਾਬ ਸਰਕਾਰ ਮੇਰੇ ਤੇ ਮੇਹਰਬਾਨੀ ਕਰੇ ਮੈਂਨੂੰ ਜਾਂ ਮੇਰੀ ਬੇਟੀ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਵੇ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ: 9872099100
ਫੌਜੀ ਇੰਦਰਜੀਤ ਸਿੰਘ ਸਮੇਤ 32 ਸਿੰਘ ਸਿੰਘਣੀਆਂ ਜਿਊਂਦੇ ਜਲਾ ਦਿਤੇ ਗਏ
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ |
ਇੰਦਰਜੀਤ ਸਿੰਘ ਦੀ ਪਤਨੀ ਕੰਵਲਦੀਪ ਕੌਰ ਮਨ ਭਰ ਕੇ ਆਖਦੀ ਹੈ ਕਿ ਪਹਿਲਾਂ ਪਹਿਲ ਤਾਂ ਇਹਨਾਂ ਨੂੰ ਪੁਲਿਸ ਅਤੇ ਫੌਜ ਨੇ ਖੂਬ ਤੰਗ ਪ੍ਰੇਸਾਨ ਕੀਤਾ ਕਿ ਉਹ ਭਗੌੜਾ ਹੋ ਗਿਆ ਸਾਨੂੰ ਦੱਸੋ ਕਿਥੇ ਹੈ । ਸਾਨੂੰ ਬੜਾ ਖੱਜਲ਼ ਖੁਆਰ ਕੀਤਾ ਫਿਰ 7 ਸਾਲਾਂ ਬਾਅਦ ਫੌਜ ਨੇ ਮਿੰਸਿਗ ਸ਼ੋ ਕਰ ਦਿਤਾ । ਮਾਰਚ 2011 ਨੂੰ ਜਦੋਂ ਹੋਦ ਪਿੰਡ ਵਿੱਚ ਸਮਾਗਮ ਹੋਇਆਂ ਤਾਂ ਉਹ ਉਸ ਵਿੱਚ ਸ਼ਾਮਿਲ ਹੋਈ ਸੀ ਅਤੇ ਆਪਣੇ ਪਤੀ ਦੀ ਫੋਟੋ ਉੱਤਮ ਸਿੰਘ ਨੂੰ ਦਿਖਾਈ। ਉਹਨਾਂ ਝੱਟ ਪਛਾਣ ਲਿਆ ਅਤੇ ਇਹਨਾਂ ਨੂੰ 26 ਸਾਲਾਂ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਮੌਤ ਹੋਦ ਚਿਲੱੜ ਵਿੱਚ ਹੋਈ ਹੈ ।
ਕੰਵਲਦੀਪ ਕੌਰ ਨੇ ਪੰਜਾਬ ਸਰਕਾਰ ਬਾਰੇ ਕਿਹਾ ਕਿ ਉਸ ਦਾ ਲਾਲ ਕਾਰਡ ਨਹੀਂ ਬਣਿਆ ਕਿਉਂਕਿ ਉਸ ਕੋਲ਼ ਕੋਈ ਸਬੂਤ ਹੀ ਨਹੀਂ ਸੀ ਕਿ ਉਸ ਦਾ ਪਤੀ 84 ਦੀ ਭੇਂਟ ਚੜਿਆ ਹੈ ਹੁਣ ਪੰਜਾਬ ਸਰਕਾਰ ਮੇਰੇ ਤੇ ਮੇਹਰਬਾਨੀ ਕਰੇ ਮੈਂਨੂੰ ਜਾਂ ਮੇਰੀ ਬੇਟੀ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਵੇ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ: 9872099100
No comments:
Post a Comment