Thu, Feb 20, 2014 at 10:52 PM
ਬੀਬੀ ਨਿਰਪ੍ਰੀਤ ਕੌਰ ਅਤੇ ਜਗਸ਼ੇਰ ਸਿੰਘ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਈ ਨਵੰਬਰ-84 ਦੀ ਕਤਲ-ਏ-ਆਮ
ਹਿੁੰਦੁਸਤਾਨ 'ਚ ਸਿੱਖ ਵਿਧਵਾਵਾਂ ਦੀਆਂ ਕਲੋਨੀਆਂ ਸਰਕਾਰ ਤੇ ਕਾਲਾ ਧੱਬਾ
ਨਵੀਂ ਦਿੱਲੀ: 20 ਫਰਵਰੀ 2014: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਦਿੱਲੀ ਵਿਚ ਹੋਏ ਨੰਵਬਰ 1984 ਵਿਚ ਸਿੱਖ
ਕਤਲੇਆਮ ਦੇ ਪੀੜਿਤ ਅਤੇ ਸਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਅਤੇ
ਜਗਸ਼ੇਰ ਸਿੰਘ ਨੇ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਸਿੱਖ ਕੌਮ ਨੂੰ ਇਨਸਾਫ ਦਿਵਾਉਣ
ਵਾਲੇ ਰਾਜੀਵ ਗਾਂਧੀ ਕਾਂਡ ਦੇ ਕਾਰਕੁਨਾਂ ਨੂੰ ਸੁਪਰੀਮ ਕੋਰਟ ਵਲੋ ਸਜਾ ਵਿਚ ਦੇਰੀ ਹੋਣ
ਕਰਕੇ ਫਾਂਸੀ ਨੂੰ ਤੋੜ ਕੇ ਉਮਰਕੈਦ ਵਿਚ ਤਬਦੀਲ ਕਰਨ ਦਾ ਫੈਸਲਾ ਬਹੁਤ ਹੀ ਚੰਗਾ ਹੈ ਪਰ
ਸੁਪਰੀਮ ਕੋਰਟ ਵਲੋ ਤਾਮਿਲਨਾਡੂ ਦੇ ਮੁੱਖ ਮੰਤਰੀ ਜੈ ਲਲਿਤਾ ਵਲੋਂ ਉਨ੍ਹਾਂ ਨੂੰ ਦਿੱਤੀ
ਜਾਣ ਵਾਲੀ ਬਿਨਾਂ ਸ਼ਰਤ ਰਿਹਾਈ ਤੇ ਰੋਕ ਲਾਉਣਾ ਮੰਦਭਾਗਾ ਹੈ । ਉਨ੍ਹਾਂ ਨੇ ਕਿਹਾ ਕਿ ਇਕ
ਪਾਸੇ ਰਾਹੁਲ ਗਾਂਧੀ ਕਹਿ ਰਿਹਾ ਹੈ ਕਿ ਇਸ ਨਾਲ ਮੈਨੂੰ ਅਤੇ ਇਕ ਪ੍ਰਧਾਨ ਮੰਤਰੀ ਨੂੰ
ਇਨਸ਼ਾਫ ਨਹੀ ਮਿਲਿਆ ਹੈ ਉਸ ਤੋਂ ਅਸੀ ਪੁਛਣਾਂ ਚਾਹੁੰਦੇ ਹਾਂ ਕਿ ਜਦ ਦਿੱਲੀ ਦੀਆਂ ਸੜਕਾਂ
ਤੇ ਤੁਹਾਡੇ ਹੀ ਸਰਕਾਰੀ ਆਕੜੇਆਂ ਅਨੁਸਾਰ ਮਾਰੇ ਗਏ ਤਕਰੀਬਨ 3000 ਸਿੱਖਾਂ ਦੀਆਂ ਲਾਸ਼ਾਂ
ਰੁਲ ਰਹੀਆਂ ਸਨ ਤਦ ਤੋ ਲੈ ਕੇ ਅਜ ਤਕ ਕਿ ਤੁਹਾਡੀ ਸਰਕਾਰ ਜਾਂ ਕਿਸੇ ਕੋਰਟ ਨੇ ਉਨ੍ਹਾਂ
ਨੂੰ ਇਨਸ਼ਾਫ ਦੇਣਾ ਤੇ ਦੂਰ ਹਾਅ ਦਾ ਨਾਹਰਾ ਵੀ ਨਹੀ ਲਾਇਆ ਉਸ ਬਾਰੇ ਤੁਹਾਡੇ ਸਮੇਤ ਕਿਸੇ
ਨੇ ਵੀ ਕਦੇ ਕੁਝ ਨਹੀ ਬੋਲਿਆ । ਉਨ੍ਹਾਂ ਕਿਹਾ ਕਿ ਤੁਸੀ ਇਨਸਾਫ ਦੀ ਗਲ ਕਰਦੇ ਹੋ
ਤੁਹਾਨੂੰ ਯਾਦ ਹੋਵੇਗਾ ਕਿ ਰਾਜੀਵ ਗਾਂਧੀ ਨੇ ਹੀ ਕਿਹਾ ਸੀ ਕਿ “ਜਬ ਭੀ ਕੋਈ ਬੜਾ ਦਰਖਤ
ਗਿਰਤਾ ਹੈ ਤੋਂ ਧਰਤੀ ਕਾਂਪਤੀ ਹੀ ਹੈ” ਉਪਰੰਤ ਹੀ ਦਿੱਲੀ ਵਿਚ ਸਿੱਖਾਂ ਦੀ ਨਿਸ਼ਾਨਦੇਹੀ
ਕਰਕੇ ਉਨ੍ਹਾਂ ਦਾ ਕਤਲੇਆਮ ਅਤੇ ਬੀਬੀਆਂ ਦੀ ਪਤ ਸ਼ਰੇਆਮ ਰੋਲੀ ਗਈ ਸੀ ਜਿਸ ਵਿਚ ਅਜ 30
ਸਾਲ ਬੀਤ ਜਾਣ ਤੋਂ ਬਾਅਦ ਵੀ ਇਕ ਵੀ ਦੋਸ਼ੀ ਨੂੰ ਸਜਾ ਨਹੀ ਮਿਲ ਸਕੀ ਹੈ ਕਿ ਤੁਹਾਨੂੰ
ਉਨ੍ਹਾਂ ਨੂੰ ਇਨਸਾਫ ਦਿਵਾਉਣਾ ਯਾਦ ਨਹੀ ਆਉਦਾਂ । ਜਦਕਿ ਇਸ ਕਾਰੇ ਵਿਚ ਸ਼ਾਮਿਲ ਨੇਤਾਵਾਂ
ਨੂੰ ਵਡੀਆਂ ਵਡੀਆਂ ਪੋਸਟਾਂ ਦੇ ਕੇ ਨਵਾਜਿਆ ਗਿਆ ਹੈ ਤੇ ਅਜ ਵੀ ਉਹ ਸ਼ਰੇਆਮ ਘੁੰਮ ਕੇ
ਸਿੱਖ ਕੌਮ ਦੀ ਛਾਤੀ ਤੇ ਦਾਲ ਮੁੰਗ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਆਰ ਐਸ
ਐਸ ਅਤੇ ਭਾਜਪਾ ਵੀ ਪੁਰੀ ਤਰ੍ਹਾਂ ਸ਼ਾਮਲ ਹੈ ਇਨ੍ਹਾਂ ਦੇ 49 ਮੈਬਰਾਂ ਤੇ 14 ਐਫ ਆਈ ਦਰਜ
ਹੋਈਆ ਸਨ ਤੇ ਜਿਸ ਦਾ ਸਬੂਤ ਰੰਗਨਾਥਨ ਮਿਸ਼ਰਾ ਕਮਿਸ਼ਨ ਵਲੋ ਤਿਆਰ ਕੀਤੀ ਗਈ ਰਿਪੋਰਟ ਵਿਚ
ਦਰਜ ਭਾਜਪਾ ਦੇ ਮਿਨਿਸਟਰ ਰਾਮਗੋਪਾਲ ਸ਼ਾਅਲ ਵਾਲਾ ਅਤੇ ਉਸ ਦੇ ਭਤੀਜੇ ਸੋਨੂੰ ਦਾ ਬਿਆਨ
ਦਰਜ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਅਸੀ ਗਡੀਆਂ ਭਰ ਕੇ ਸਿੱਖਾਂ ਨੂੰ ਸ਼ਰੇਆਮ ਮਾਰਿਆ ਹੈ ।
ਇਨ੍ਹਾਂ ਸਾਰੇਆਂ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਅਪਣੇ ਨਾਮ ਇਨ੍ਹਾਂ ਵਿਚੋ ਹਟਵਾ ਲਏ
ਹਨ । ਉਨ੍ਹਾਂ ਨੇ ਕਿਹਾ ਕਿ ਸੰਸਾਰ ਭਰ ਵਿਚ ਸਿਰਫ ਹਿੰਦੁਸਤਾਨ ਹੀ ਹੈ ਜਿਸਦੀ ਰਾਜਧਾਨੀ
ਦਿੱਲੀ ਵਿਚ 3-3 ਵਿਧਵਾ ਕਲੋਨੀਆਂ ਬਣੀਆਂ ਹਨ ਉਹ ਵੀ ਸਿਰਫ ਸਿੱਖ ਪਰਿਵਾਰਾਂ ਦੀਆਂ ਕਿ
ਸਰਕਾਰਾਂ ਤੇ ਇਹ ਨਾ ਮਿਟਣ ਵਾਲਾ ਕਾਲਾ ਧੱਬਾ ਹੈ ਜੋ ਅਜ ਵੀ ਇਨਸਾਫ ਨੂੰ ਤਰਸ ਰਹੀਆਂ ਹਨ ।
ਅੰਤ ਵਿਚ ਉਨ੍ਹਾਂ ਕਿਹਾ ਕਿ ਅਸੀ ਤਾਮਿਲਨਾਡੁ ਸਰਕਾਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ
ਇਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਈ ਦੇਣ ਦਾ ਉਪਰਾਲਾ ਕੀਤਾ ਸੀ ਪਰ ਸਰਕਾਰੀ ਦਬਾਅ ਹੇਠ ਅਜ
ਸੁਪਰੀਮ ਕੋਰਟ ਵਲੋਂ ਉਨ੍ਹਾਂ ਦੀ ਰਿਹਾਈ ਤੇ ਰੋਕ ਲਾ ਦਿੱਤੀ ਗਈ ।
ਬੀਬੀ ਨਿਰਪ੍ਰੀਤ ਕੌਰ ਅਤੇ ਜਗਸ਼ੇਰ ਸਿੰਘ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਈ ਨਵੰਬਰ-84 ਦੀ ਕਤਲ-ਏ-ਆਮ
ਨਵੀਂ ਦਿੱਲੀ: 20 ਫਰਵਰੀ 2014: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

No comments:
Post a Comment