GADVASU ਦੀ ਸਾਇੰਸਦਾਨ ਅੰਤਰ-ਰਾਸ਼ਟਰੀ ਸਿਖਲਾਈ ਲਈ ਨਾਮਜ਼ਦ
ਲੁਧਿਆਣਾ-10-ਜਨਵਰੀ-2014 (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਫਿਸ਼ਰੀਜ ਕਾਲਜ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਾਇੰਸਦਾਨ ਡਾ ਵਨੀਤ ਇੰਦਰ ਕੌਰ, ਸਹਾਇਕ ਵਿਗਿਆਨੀ (ਫਿਸ਼ਰੀਜ) ਨੂੰ ਨਿਉਟਰਾਸੁਟੀਕਲਸ ਦੇ ਖੇਤਰ ਵਿੱਚ ਅੰਤਰ-ਰਾਸ਼ਟਰੀ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਨਾਮਜ਼ਦ ਕੀਤਾ ਗਿਆ ਹੈ।ਰਾਸ਼ਟਰੀ ਖੇਤੀ ਨਵੀਨਕਾਰੀ ਪ੍ਰੋਜੈਕਟ, ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਬੈਲਜੀਅਮ ਵਿਖੇ ਹੋਣ ਵਾਲੀ ਸਿਖਲਾਈ ਵਾਸਤੇ 8,44,310 ਰੁਪਏ ਦਾ ਫੰਡ ਪ੍ਰੀਸ਼ਦ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ।
ਡਾ ਵਨੀਤ ਇੰਦਰ ਕੌਰ ਇਸ ਸਿਖਲਾਈ ਪ੍ਰੋਗਰਾਮ ਵਿੱਚ 15 ਜਨਵਰੀ 2014 ਤੋਂ ਐਨੀਮਲ ਪ੍ਰੋਡਕਸ਼ਨ ਵਿਭਾਗ, ਲੈਬੋਰੇਟਰੀ ਆਫ ਐਕੂਆਕਲਚਰ ਅਤੇ ਆਰਟਿਮੀਆ ਰੈਫਰੈਂਸ ਸੈਂਟਰ, ਜੈਂਟ, ਬੈਲਜ਼ੀਅਮ ਵਿੱਖੇ ਸ਼ਾਮਿਲ ਹੋਣਗੇ।
ਇਸ ਟ੍ਰੇਨਿੰਗ ਪ੍ਰੌਗਰਾਮ ਦੌਰਾਨ, ਉਹ ਕਾਈ (1lgae) ਦੀਆਂ ਵੱਖ-ਵੱਖ ਕਿਸਮਾਂ ਤੋਂ ਵੱਖ-ਵੱਖ ਕਿਸਮ ਦੇ ਨਿਉਟਰਾਮੁਟਿਕਲਸ (ਪੌਲੀਫਿਨੋਲ, ਕੈਰੋਟੀਨੋਆਡਸ, ਪੂਫਾ ਆਦਿ) ਦੀ ਪੈਦਾਵਾਰ ਤੇ ਕੰਮ ਕਰਨਗੇ, ਜਿਸ ਦੀ ਮੱਛੀ ਦੀ ਖੁਰਾਕ ਵਿੱਚ ਉਸ ਦੀ ਪੈਦਾਵਾਰ ਵਧਾਉਣ ਲਈ ਵਰਤੋਂ ਕੀਤੀ ਜਾਵੇਗੀ।
ਇਸ ਸੰਬੰਧ ਵਿੱਚ ਫਿਸ਼ਰੀਜ ਕਾਲਜ ਦੇ ਡੀਨ, ਡਾ. ਆਸ਼ਾ ਧਵਨ ਨੇ ਦੱਸਿਆ ਕਿ ਫਿਸ਼ਰੀਜ ਕਾਲਜ ਮੱਛੀ ਦੀ ਵੱਖ-ਵੱਖ ਕਿਸਮਾਂ (ਕਾਰਪ ਮੱਛੀਆਂ, ਕੈਟ ਮੱਛੀ , ਡੋਲਾ ਮੱਛੀ, ਸਜਾਵਟੀ ਮੱਛੀਆਂ ਆਦਿ) ਲਈ ਯੋਗ ਖੁਰਾਕ ਸੰਬੰਧੀ ਖੋਜ ਪ੍ਰੋਜੈਕਟਾਂ ਵਿੱਚ ਯਤਨਸ਼ੀਲ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਨਾਲ ਕਾਲਜ ਵਿੱਚ ਚੱਲ ਰਹੀ ਖੁਰਾਕ ਸੰਬੰਧੀ ਖੋਜ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਇਸ ਦੇ ਨਾਲ ਮੱਛੀਆਂ ਦੀ ਸਿਹਤ ਦੀ ਚੰਗੀ ਸਾਂਭ-ਸੰਭਾਲ ਅਤੇ ਵਾਧੇ ਵਿਕਾਸ ਵਿੱਚ ਵਾਧਾ ਕਰਨ ਲਈ ਯੋਗ ਖੁਰਾਕੀ ਪ੍ਰਬੰਧ ਕਰਨ ਵਿੱਚ ਵੀ ਸਹਾਇਤਾ ਮਿਲੇਗੀ।
No comments:
Post a Comment