Updated:15 Jan 2014 at 11:32 AM
ਕੀ ਇਸ ਨਾਲ ਰਾਜੀਵ ਦੀਕਸ਼ਿਤ ਦੇ ਬਿਆਨ ਦੀ ਪੁਸ਼ਟੀ ਨਹੀਂ ਹੁੰਦੀ?
ਕੀ ਇਸ ਨਾਲ ਰਾਜੀਵ ਦੀਕਸ਼ਿਤ ਦੇ ਬਿਆਨ ਦੀ ਪੁਸ਼ਟੀ ਨਹੀਂ ਹੁੰਦੀ?
ਜੂਨ-1984 ਵਿੱਚ ਕੀਤੇ ਗਏ ਬਲਿਊ ਸਟਾਰ ਓਪਰੇਸ਼ਨ ਦੇ ਮਾਮਲੇ ਵਿੱਚ ਬ੍ਰਿਟਿਸ਼ ਭੂਮਿਕਾ ਬਾਰੇ ਲਗਾਤਾਰ ਤਿੱਖੇ ਪ੍ਰਤੀਕਰਮ ਆ ਰਹੇ ਹਨ। ਦੁਨੀਆ ਭਰ ਦੇ ਸਿੱਖਾਂ ਨੇ ਇਸ ਦਸਤਾਵੇਜ਼ ਦੇ ਮਗਰੋਂ ਬਰਤਾਨੀਆ ਨੂੰ ਲੰਮੇ ਹਥੀਂ ਲਿਆ ਹੈ। ਹੋਰ ਤਾਂ ਹੋਰ ਬਰਤਾਨੀਆ ਵਿੱਚ ਰਹਿੰਦੇ ਸਿੱਖਾਂ ਨੇ ਵੀ ਇਸ ਸਬੰਧ ਵਿੱਚ ਸਖਤ ਸਟੈਂਡ ਲੈਂਦਿਆਂ ਇੰਗਲੈਂਡ ਦੀ ਨਿਖੇਧੀ ਕੀਤੀ ਹੈ। ਇਸੇ ਦੌਰਾਨ ਉਸ ਓਪਰੇਸ਼ਨ ਦੀ ਅਗਵਾਈ ਕਰਨ ਵਾਲੇ ਲੈਫਟੀਨੈੰਟ ਜਨਰਲ ਕੇ ਐਸ ਬਰਾੜ ਨੇ ਇਸ ਸਾਰੇ ਫੌਜੀ ਐਕਸ਼ਨ ਵਿੱਚ ਇੰਗਲੈਂਡ ਦੀ ਭੂਮਿਕਾ ਤੋਂ ਸਾਫ਼ ਇਨਕਾਰ ਕੀਤਾ ਹੈ। ਸੰਨ 1984 ਦੇ ਆਪ੍ਰੇਸ਼ਨ ਬਲਊਿ ਸਟਾਰ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਲੈਫਟੀਨੈੱਟ ਜਨਰਲ ਕੇ.ਐਸ. ਬਰਾੜ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਇਸ ਆਪ੍ਰੇਸ਼ਨ ਦੌਰਾਨ ਇੰਗਲੈਂਡ ਸਰਕਾਰ ਦੀ ਭੂਮਕਾ ਤੋਂ ਸਾਫ ਇਨਕਾਰ ਕੀਤਾ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਜਨਰਲ ਬਰਾੜ ਨੇ ਕਿਹਾ ਹੈ ਕਿ ਇਹ ਆਪ੍ਰੇਸ਼ਨ ਪੂਰੀ ਤਰ੍ਹਾਂ ਭਾਰਤੀ ਸੈਨਾ ਵੱਲੋਂ ਚਲਾਇਆ ਗਿਆ ਸੀ ਅਤੇ ਇਸ ਵਿੱਚ ਕਿਸੇ ਵੀ ਬਾਹਰੀ ਦੇਸ਼ ਦਾ ਸਹਯੋਗ ਨਹੀਂ ਸੀ ਲਿਆ ਗਿਆ। ਇਸ ਪੂਰੇ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਜਨਰਲ ਬਰਾੜ ਨੇ ਕਿਹਾ ਕਿ ਇਸ ਫੌਜੀ ਆਪ੍ਰੇਸ਼ਨ ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।
ਕਾਬਿਲੇ ਜ਼ਿਕਰ ਹੈ ਕਿ ਲੇਬਰ ਪਾਰਟੀ ਦੇ ਇਕ ਐਮਪੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਇੰਗਲੈਂਡ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਨੇ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਸ ਆਪ੍ਰੇਸ਼ਨ ਵਿੱਚ ਮਦਦ ਕੀਤੀ ਸੀ। ਇਸ ਮੈਬਰ ਪਾਰਲੀਮੈਂਟ ਨੇ ਆਪਣੀ ਗੱਲ ਸਾਬਿਤ ਕਰਨ ਲਈ ਇਕ ਖੂਫੀਆ ਪੱਤਰ ਵੀ ਜਾਰੀ ਕੀਤਾ ਹੈ ਜਿਸ ਵਿੱਚ ਇਸ ਆਪ੍ਰੇਸ਼ਨ ਦੌਰਾਨ ਇੰਗਲੈਂਡ ਵੱਲੋਂ ਮਦਦ ਲਏ ਜਾਣ ਦੀ ਗੱਲ ਕਹੀ ਗਈ ਹੈ। ਇਸ ਖੁਲਾਸੇ ਤੋਂ ਬਾਅਦ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਡਿ ਕੈਮਰੂਨ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਇਹ ਖੁਲਾਸਾ ਹੋਣ ਤੋਂ ਬਾਅਦ ਇਕੱਲੇ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ ਕੋਨੇ ਵਿੱਚ ਰਹੀ ਰਹੇ ਸਿੱਖ ਸੰਸਾਰ ਦੀ ਸਿਆਸਤ ਗਰਮਾ ਗਈ ਹੈ। ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੇ ਇਸ ਮੁੱਦੇ ਨੂੰ ਲੈ ਕੇ ਬਰਤਾਨੀਆ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਬਰਤਾਨਵੀ ਸਿੱਖ ਸੰਸਥਾਵਾਂ ਨੇ ਵੀ ਇਸਦੀ ਤਿੱਖੀ ਨਿਖੇਧੀ ਕੀਤੀ ਹੈ।
ਕੀ ਭਾਰਤ ਸਚਮੁਚ 99 ਸਾਲਾਂ ਦੀ ਲੀਜ਼ ਤੇ ਹੈ?
ਸਵਰਗੀ ਰਾਜੀਵ ਗਾਂਧੀ ਦੇ ਬਿਆਨ ਵਾਲਾ ਲਿੰਕ
ਪਰ ਇਹਨਾਂ ਸਾਰੇ ਵਿਚਾਰਾਂ ਦੌਰਾਨ ਇੱਕ ਵੀਡੀਓ ਲਿੰਕ ਸਾਨੂੰ ਭੇਜਿਆ ਹੈ--ਅਮਰਜੀਤ ਕੌਰ ਨੇ। ਉਹਨਾਂ ਦੱਸਿਆ ਹੈ, "ਭਾਰਤ ਬਰਤਾਨਵੀ ਸਾਮਰਾਜ ਦਾ ਉਹ ਹਿੱਸਾ ਹੈ ਜੋ ਅਜੇ ਤੱਕ ਗੁਲਾਮ ਹੈ,ਇਸ ਲਈ ਉਹ ਆਂਪਣੀ
ਮਰਜ਼ੀ ਨਾਲ ਕੋਈ ਵੱਡਾ ਕਦਮ ਨਹੀਂ ਉਠਾ ਸਕਦਾ ਅਤੇ ਨਾਂਹੀ ਕੋਈ ਕਾਨੂੰਨ ਆਪਾਣੀ ਮਰਜ਼ੀ ਨਾਲ
ਬਣਾ ਸਕਦਾ ਹੈ।ਸਭ ਕੁਝ ਜਿਉਂ ਦਾ ਤਿਉਂ ਚਲ ਰਿਹਾ ਹੈ।ਉਸ ਨੂੰ ਅਜਿਹੇ ਕੰਮ ਵਾਸਤੇ
ਮਹਾਂਰਾਣੀ ਕੋਲੋਂ ਅਗਿਆ ਲੈਣੀ ਪਵੇਗੀ।ਜੇਕਰ ਮਹਾਂਰਾਣੀ ਕਹੇ ਕਿ ਸਿੱਖਾਂ ਨੂੰ ਇਹਨਾਂ ਦਾ
ਰਾਜ ਵਾਪਸ ਕੀਤਾ ਜਾਂਦਾ ਹੈ,ਤਾਂ ਪਾਕਿਸਤਾਨ ਅਤੇ ਭਾਰਤੀ ਹੁਕਮਰਾਨ ਪਾਰਟੀ ਨੂੰ ਇਸ ਤੇ
ਅਮਲ ਕਰਨਾ ਪਵੇਗਾ,ਪਰ ਮਹਾਂਰਾਣੀ ਅਜਿਹਾ ਨਹੀਂ ਕਰੇਗੀ।ਜੇ ਅਜਿਹਾ ਕਰਨਾ ਹੁੰਦਾ ਤਾਂ
ਪਾਕਿਸਤਾਨ ਪੰਜਾਬ ਨੂੰ ਵੰਡ ਕੇ ਨਾਂ ਬਣਦਾ।ਮੁਸਲਮਾਨ ਕੋਈ ਵੱਖਰਾ ਰਾਜ ਨਹੀਂ ਮੰਗ ਰਹੇ
ਸਨ,ਇਹ ਤਾਂ ਅੰਗਰੇਜ ਸਨ ਜੋ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਪਾਕਿਸਤਾਨ ਨੂੰ ਬਣਾਉਣਾ
ਚਾਹੁੰਦੇ ਸਨ।ਉਹਨਾਂ ਨੂੰ ਪਤਾ ਸੀ ਕਿ ਉਹ ਭਾਰਤ ਨੂੰ ਅਜ਼ਾਦ ਨਹੀਂ ਕਰ ਰਹੇ,ਸਿਰਫ ਉਸਦੀ
ਵੰਡ ਕਰਕੇ ਇਸ ਨੂੰ ਕੰਮਜ਼ੋਰ ਕਰ ਰਹੇ ਹਨ।ਉਹਨਾਂ ਨੂੰ ਪਤਾ ਸੀ ਕਿ ਸਿੱਖ ਬਹੁਤ ਬਹਾਦਰ ਕੌਮ
ਹੈ,ਇਸ ਲਈ ਇਹਨਾਂ ਦੇ ਆਰਥਿਕ ਅਤੇ ਧਾਰਮਿਕ ਪਤਨ ਵਾਸਤੇ ਪਾਕਿਸਤਾਨ ਨੂੰ ਜ਼ਬਰੀ ਜਿਨਾਹ
ਨੂੰ ਸੌਂਪਿਆ ਗਿਆ।ਜੇਕਰ ਉਹ ਮੁਸਲਮਾਨਾਂ ਦੇ ਹਤੈਸ਼ੀ ਹੁੰਦੇ ਤਾਂ ਪੂਰਾ ਪਾਕਿਸਤਾਨ ਇੱਕ
ਥਾਂ ਤੇ ਬਣਾਉਂਦੇ।ਅੱਧਾ ਪੂਰਬ ਵਿੱਚ ਅਤੇ ਅੱਧਾ ਪੱਛਮ ਵਿੱਚ ਬਣਾਉਣ ਦੀ ਕੀ ਤੁਕ ਬਣਦੀ
ਹੈ? ਸਿੱਖਾਂ ਨੂੰ ਕਰੜੀ ਸੱਟ ਮਾਰੀ ਗਈ।ਇਸ ਸੱਤਾ ਬਦਲੀ ਵਿੱਚ ਸਭ ਤੋਂ ਜਿਆਦਾ ਨੁਕਸਾਨ
ਸਿੱਖਾਂ ਦਾ ਕੀਤਾ ਗਿਆ।ਜਾਨੀ ਅਤੇ ਮਾਲੀ ਨੁਕਸਾਨ ਦੇ ਨਾਲ ਨਾਲ ਨਨਕਾਣਾ ਸਾਹਿਬ ਦਾ ਵਿਛੜ
ਜਾਣਾ ,ਧਾਰਮਿਕ ਸੱਟ ਸੀ।ਇਸ ਲੁਕਵੀ ਗੁਲਾਮੀ ਬਾਰੇ ਅੱਜ ਤੱਕ ਕਾਂਗਰਸ ਨੇ ਅਤੇ ਪਾਕਿਸਤਾਨ
ਜਾਂ ਬੰਗਲਾ ਦੇਸ਼ ਦੀ ਸਰਕਾਰ ਨੇ ਆਪੋ ਆਪਣੇ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਹਇਆ ਹੈ,ਭਲਾ
ਹੋਵੇ ਪਰਲੋਕ ਵਿੱਚ ਸਹੀਦ ਰਜੀਵ ਭਾਈ ਦਾ,ਜਿਸਨੇ ਆਪਣੀ ਜਾਨ ਦੀ ਬਾਜ਼ੀ ਲਾਕੇ ਇਹਨਾਂ
ਤੱਥਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ,ਪਰ ਲੁਕਾਈ ਅਜੇ ਤੱਕ ਵੀ ਗੁਲਾਮੀ ਦੀ ਨੀਂਦ ਵਿੱਚ
ਸੌਂ ਰਹੀ ਹੈ।ਬਲਿਹਾਰੇ ਜਾਈਏ ਬਰਾਜ਼ੀਲ ਦੇ ,ਜਿਸਨੇ ਇਹਨਾਂ ਦੇਸ਼ਾਂ ਨੂੰ ਸਿੱਧੇ ਕਰ ਕੇ
ਰੱਖਿਆ ਹੋਇਆ ਹੈ।ਇੱਥੇ ਹੀ ਬੱਸ ਨਹੀਂ ਮਿਸ਼ਨਰੀਆਂ ਦੇ ਰੂਪ ਵਿੱਚ ਸਿੱਖ ਧਰਮ ਦਾ ਇਸਾਈਕਰਨ
ਕਰਨ ਦੀਆਂ ਕੋਸ਼ਿਸ਼ਾਂ ਅਜੇ ਤੱਕ ਚਲ ਰਹੀਆਂ ਹਨ।ਇੰਨਾਂ ਕੁਝ ਦੇ ਬਾਵਜੂਦ ਵੀ ਜੇਕਰ ਇਹਨਾਂ
ਲੋਕਾਂ ਨੂੰ ਆਪਣੇ ਹਮਦਰਦ ਸਮਝਿਆ ਜਾਵੇ ਤਾਂ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ
ਹੈ।" ਅਮਰਜੀਤ ਕੌਰ ਹੁਰਾਂ ਵੱਲੋਂ ਭੇਜੇ ਇਸ ਵੀਡੀਓ ਲਿੰਕ ਵਿੱਚ ਸਵਰਗੀ ਰਾਜੀਵ ਦੀਕਸ਼ਿਤ ਦੱਸ ਰਹੇ ਹਨ ਕਿ ਅੰਗ੍ਰੇਜ਼ਾਂ ਨੇ ਸੰਨ 1947 ਵਿੱਚ ਭਾਰਤ ਨੂੰ 99 ਸਾਲਾਂ ਦੀ ਲੀਜ਼ ਤੇ ਦਿੱਤਾ ਸੀ ਜਿਸਨੂੰ ਉਸ ਵੇਲੇ ਦੀ ਲੀਡਰਸ਼ਿਪ ਨੇ ਆਜ਼ਾਦੀ ਦਾ ਨਾਮ ਦੇ ਦਿੱਤਾ। ਆਪਣੇ ਇਸ ਸਟੈਂਡ ਦੀ ਪੁਸ਼ਟੀ ਲਈ ਰਾਜੀਵ ਦੀਕਸ਼ਿਤ ਹੁਰਾਂ ਨੇ ਕਈ ਦਲੀਲਾਂ ਦਿੱਤੀਆਂ ਹਨ ਅਤੇ ਕਈ ਤਥ ਵੀ ਸਾਹਮਣੇ ਲਿਆਂਦੇ ਹਨ।
ਇਸਦੀ ਚਰਚਾ ਅਸੀਂ ਅਪ੍ਰੈਲ 2011 ਵਿੱਚ ਪੰਜਾਬ ਸਕਰੀਨ ਹਿੰਦੀ ਵਿੱਚ ਵੀ ਕੀਤੀ ਸੀ। ਪੰਜਾਬ ਸਕਰੀਨ ਹਿੰਦੀ ਲਈ ਉਸ ਸਮੇਂ ਇਹ ਲਿਖਤ ਭੇਜੀ ਸੀ ਰਵੀ ਵਰਮਾ ਨੇ।
ਕੁਝ ਹੋਰ ਲਿੰਕ:
No comments:
Post a Comment