Wed, Jan 22, 2014 at 2:38 AM
ਸਿੱਖ ਕੌਂਸਲ ਵਲੋਂ ਕਾਮਯਾਬ ਪੰਥਕ ਕਨਵੈਨਸ਼ਨ
ਸਿੱਖ ਕੌਂਸਲ ਯੂ ਕੇ ਵਲੋਂ ਗੁਰਦੁਆਰਾ ਧਾਰਮਕ ਦੀਵਾਨ ਓਲਡਬਰੀ ਵਿਖੇ
ਐਤਵਾਰ 19
ਜਨਵਰੀ ਨੂੰ ਇੱਕ ਪੰਥਕ ਇਕੱਤਰਤਾ ਕੀਤੀ ਗਈ।
ਇਸ ਪੰਥਕ ਬੈਠਕ ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ
‘ਤੇ
ਜੂਨ 1984
ਵਿਚ ਭਾਰਤੀ ਫੌਜਾਂ ਵਲੋਂ ਕੀਤੇ ਹਮਲੇ ਸਬੰਧੀ ਬਰਤਾਨਆਂ ਸਰਕਾਰ ਵਲੋਂ ਦਿੱਤੀ ਗਈ ਹਿਮਾਇਤ ਦਾ
ਮੁੱਦਾ ਵਿਚਾਰਿਆ ਜਾਣਾਂ ਸੀ।
ਇਸ ਮੀਟਿੰਗ ਵਿਚ ਯੂ ਕੇ ਭਰ ਤੋਂ ਹਰ ਉਮਰ ਦੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਇਹ ਇੱਕ ਕਾਮਯਾਬ
ਬੈਠਕ ਰਹੀ। ਇਹ ਬੈਠਕ ਸਿੱਖਾਂ ਨਾਲ ਲਗਾਤਾਰ ਹੋ ਰਹੇ ਧੱਕੇ ਅਤੇ ਅਨਿਆਂ ਦੇ ਸਬੰਧ ਵਿਚ ਕੀਤੀ ਗਈ
ਜਦ ਕਿ ਬਰਤਾਨੀਆਂ ਦੇ ਜੰਮ ਪਲ ਬੱਚੇ ਇਹ ਜਾਣ ਕੇ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਸਨ ਕਿ ਉਹਨਾਂ ਦੀ
ਆਪਣੀ ਸਰਕਾਰ ਵੀ ਸਿੱਖਾਂ ਨਾਲ ਧੱਕਾ ਕਰਨ ਵਿਚ ਕਿਸੇ ਨਾਂ ਕਿਸੇ ਹੱਦ ਤਕ ਸ਼ਾਮਲ ਰਹੀ ਸੀ।
ਇਸ ਬੈਠਕ ਵਿਚ ਕਰੀਬ 25 ਬੁਲਾਰਿਆਂ ਨੇ ਭਾਗ ਲਿਆ ਜਿਸ ਵਿਚ
ਉਹਨਾਂ ਨੇ ਆਪੋ ਆਪਣੇ ਵਿਚਾਰ ਅਤੇ ਰਾਵਾਂ
ਦਿੱਤੀਆਂ ਅਤੇ ਇੱਕ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਹਰ ਸਰਕਾਰ ਤੋਂ ਦਰਬਾਰ ਸਾਹਬ ‘ਤੇ ਹਮਲੇ ਸਬੰਧੀ ਉਸ ਦੀ ਦਖਲ
ਅੰਦਾਜ਼ੀ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ।
ਇਸ ਸਬੰਧੀ ਸਬ ਕਮੇਟੀ ਫਾਰ ਇੰਡੀਅਨ ਕਾਂਟੀਨੈਂਟ ਅਫੇਅਰਜ਼ ਦੇ ਚੇਅਰਮੈਨ
ਕੌਂਸਲਰ ਗੁਰਦਿਆਲ ਸਿੰਘ ਅਟਵਾਲ ਦਾ ਕਹਿਣਾਂ ਸੀ, “ਚੁਰਾਸੀ ਦੇ ਹਮਲੇ ਵਿਚ ਬਰਤਾਨਵੀ
ਮਿਲੀ ਭੁਗਤ ਸਬੰਧੀ ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਇੰਗਲੈਂਡ ਦੇ ਸਿੱਖਾਂ ਵਲ ਲੱਗੀਆਂ
ਹੋਈਆਂ ਸਨ ਕਿ ਉਹ ਸੱਚਾਈ ਨੂੰ ਜਾਨਣ ਲਈ ਚੜ੍ਹਦੀ ਕਲਾ ਅਤੇ ਮੁਨਾਸਬ ਤਰੀਕੇ ਨਾਲ ਕੰਮ ਕਰਨਗੇ। ਇਹ
ਕਿਹਾ ਜਾ ਸਕਦਾ ਹੈ ਕਿ ਹੁਣ ਤਕ ਸਿੱਖ ਕੌਂਸਲ ਯੂ ਕੇ, ਹੋਰ ਜਥੇਬੰਦੀਆਂ ਅਤੇ ਵਿਅਕਤੀਆਂ ਵਲੋਂ ਜੋ ਕਦਮ
ਲਏ ਗਏ ਹਨ ਉਹ ਉਸ ਲੰਬੀ ਪ੍ਰਕਿਰਿਆ ਦਾ ਹੀ ਹਿੱਸਾ ਹਨ ਜਿਸ ਰਾਹੀਂ ਸਬੰਧਤ ਮਸਲੇ ਬਾਰੇ ਹੋਰ
ਜਾਣਕਾਰੀ ਪ੍ਰਾਪਤ ਕਰਨ ਅਤੇ ਕੌਮੀ ਅਤੇ ਕੌਮਾਂਤਰੀ ਪਧਰ ‘ਤੇ ਸਰਕਾਰ ਵਲੋਂ ਮੁਆਫੀਨਾਮੇ ਲਏ
ਜਾਣੇ ਹਨ।”
ਉਹਨਾ ਇਹ ਵੀ ਕਿਹਾ ਕਿ, “ਇਸ ਗੱਲ ਤੇ ਸਹਿਮਤੀ ਹੋਈ ਹੈ ਕਿ
ਵਿਆਪਕ ਮਸਲੇ ਦੇ ਹੱਲ ਲਈ ਪ੍ਰਮੁਖ ਸਿੱਖ ਜਥੇਬੰਦੀਆਂ ਨੂੰ ਆਪਣੀ ਪ੍ਰਬੀਨਤਾ ਅਤੇ ਸੇਵਾਵਾਂ ਸਿੱਖ
ਕੌਂਸਲ ਨੂੰ ਅਰਪਣ ਕਰਨੀਆਂ ਹੋਣਗੀਆਂ ਅਤੇ ਇਸ ਮਕਸਦ ਲਈ ਸਿੱਖ ਕੌਂਸਲ ਯੂ ਕੇ ਇਕ ਸਟੀਅਰਿੰਗ ਗਰੁਪ
ਦੀ ਸਥਾਪਨਾ ਕਰੇਗੀ ਜਿਸ ਵਿਚ ਜਥੇਬੰਦੀਆਂ ਅਤੇ ਦਲਾਂ ਦੇ ਪ੍ਰਤੀਨਿਧ ਇਸ ਮੁੱਦੇ ਤੇ ਆਪਣਾ ਹਿੱਸਾ
ਪਾਉਣਗੇ।”
ਕੁਝ ਜ਼ਰੂਰੀ ਨੁਕਤੇ:
- ਸੰਨ ਚੁਰਾਸੀ ਦੀਆਂ ਘਟਨਾਵਾਂ ਜਿਹਨਾਂ ਵਿਚ ਬਹੁਤ ਸਾਰੇ ਬੇਕਸੂਰ ਸਿੱਖਾਂ ਦੇ ਕਤਲ ਹੋਏ
ਨੂੰ ਸਿੱਖ ਨਸਲਕੁਸ਼ੀ ਦਾ ਨਾਮ ਦੇਣਾਂ ਹੋਵੇਗਾ ਜਿਵੇਂ ਕਿ ਇਹ ਮਨੁੱਖੀ ਹੱਕਾਂ ਦੇ ਯੁਨਾਈਟਿਡ
ਚਾਰਟਰ ਵਿਚ ਪ੍ਰੀਭਾਸ਼ਤ ਵੀ ਕੀਤਾ ਗਿਆ ਹੈ।
- ਸਿੱਖਾਂ ਵਲੋਂ
ਮੁਜ਼ਾਹਰਾ ਕਰਨਾਂ, ਲਾਬੀ ਕਰਨਾਂ ਜਾਂ ਲਹਿਰ ਬਣਾ ਕੇ ਕੰਮ ਕਰਨਾਂ ਮਨੁੱਖੀ ਹੱਕਾਂ ਦੇ ਅਧਿਕਾਰਾਂ
ਦੀ ਵਰਤੋਂ ਹੋਣ ਕਾਰਨ ਮੁਨਾਸਬ ਹੈ।
- ਸੰਨ ਚੁਰਾਸੀ ਦੇ ਹਮਲੇ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਸਿੱਖ
ਨਸਲਕੁਸ਼ੀ ਕਰਨ ਅਤੇ ਸੂਬੇ ਵਿਚ ਐਮਰਜੈਂਸੀ ਲਾਗੂ ਕਰਨ ਜਾਂ ਚੁਰਾਸੀ ਵਿਚ ਇੰਦਰਾਂ ਦੇ ਕਤਲ
ਤੋਂ ਬਾਅਦ ਹੋਈ ਸਿੱਖ ਨਸਲਕੁਸ਼ੀ ਸਬੰਧੀ ਸਿੱਖ ਭਾਈਚਾਰਾ ਉਹਨਾਂ ਸਾਰੇ ਹੀ ਦਸਤਾਵੇਜ਼ਾਂ ਬਾਰੇ
ਜਾਨਣਾਂ ਚਾਹੇਗਾ ਜੋ ਕਿ ਬਰਤਾਨੀਆਂ ਅਤੇ ਭਾਰਤ ਸਰਕਾਰ ਦਰਮਿਆਨ ਆਦਾਨ ਪ੍ਰਦਾਨ ਹੋਏ।
- ਇੱਕ ਬੈਕ ਬੈਂਚ ਐਮ ਪੀਜ਼ ਦੀ ਪ੍ਰਧਾਨਗੀ ਹੇਠ ਆਜ਼ਾਦ ਜਾਂਚ ਹੋਣੀ
ਚਾਹੀਦੀ ਹੈ ਜਿਸ ਵਿਚ ਯੂ ਕੇ ਸਰਕਾਰ ਵਲੋਂ ਦਰਬਾਰ ਸਾਹਬ ਦੇ ਹਮਲੇ ਤੋਂ ਪਹਿਲਾਂ, ਹਮਲੇ
ਦੌਰਾਨ ਅਤੇ ਹਮਲੇ ਦੇ ਬਾਅਦ ਅਥਵਾ ਪੰਜਾਬ ਵਿਚ ਐਮਰਜੈਂਸੀ ਲੱਗਣ ਅਤੇ ਇੰਦਰਾਂ ਦੀ ਮੌਤ ਤੋਂ
ਬਾਅਦ ਹੋਈ ਸਿੱਖ ਨਸਲਕੁਸ਼ੀ ਸਬੰਧੀ ਬਰਤਾਨਵੀ ਸਰਕਾਰ ਦੀ ਦਖਲ ਅੰਦਾਜ਼ੀ ਦੇ ਹਰ ਪੱਖ ਨੂੰ
ਨੰਗਿਆਂ ਕਰਦੀ ਹੋਵੇ।
- ਯੂਨਾਈਟਿਡ ਨੇਸ਼ਨ ਵਲੋਂ ਇੱਕ
ਕੌਮਾਂਤਰੀ ਜਾਂਚ ਕਰਵਾਈ ਜਾਵੇ ਜੋ ਕਿ ਭਾਰਤ ਵਿਚ ਸੰਨ ਚੁਰਾਸੀ ਦੇ ਦਰਬਾਰ ਸਾਹਿਬ ਦੇ ਹਮਲੇ
ਤੋਂ ਪਹਿਲਾਂ, ਹਮਲੇ ਸਮੇਂ, ਹਮਲੇ ਤੋਂ ਮਗਰੋਂ, ਸੂਬੇ ਵਿਚ ਐਮਰਜੈਂਸੀ ਲੱਗਣ ਸਮੇਂ ਅਤੇ
ਇੰਦਰਾਂ ਦੀ ਮੌਤ ਤੋਂ ਬਾਅਦ ਕੀਤੀ ਗਈ ਸਿੱਖ ਨਸਲਕੁਸ਼ੀ ਨਾਲ ਸਬੰਧਤ ਘਟਨਾਵਾਂ ਸਬੰਧੀ ਹੋਵੇ।
ਸਿੱਖ ਕੌਂਸਲ ਯੂ ਕੇ ਦੇ ਮਿਡਲੈਂਡ ਇਲਾਕੇ ਦੇ ਕੋਆਰਡੀਨੇਟਰ ਸ: ਜਗਤਾਰ
ਸਿੰਘ ਗਿੱਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ, “ਪਿਛਲੇ ਸਪਤਾਹ ਵਿਚ ਮੀਡੀਏ ਵਿਚ
ਉਠਾਈ ਗਈ ਸਿੱਖਾਂ ਦੀ ਸਰਬ ਸਾਂਝੀ ਆਵਾਜ਼ ਨੇ ਸੰਨ ਚੁਰਾਸੀ ਬਾਰੇ ਕੌਮਾਂਤਰੀ ਚੇਤਨਤਾ ਪੈਦਾ ਕੀਤੀ
ਹੈ। ਤੀਹ ਸਾਲ ਬੀਤ ਜਾਣ ਬਾਅਦ ਵੀ ਸਿੱਖ ਆਪਣੇ ਦਰਦ ਨੂੰ ਜਿਓਂ ਦਾ ਤਿਓਂ ਮਹਿਸੂਸ ਕਰਦੇ ਹਨ ਪਰ
ਅੱਜ ਸਾਰੀਆਂ ਜਥੇਬੰਦੀਆਂ ਦਾ ਇਕੱਠੇ ਹੋ ਕੇ ਕੰਮ ਕਰਨਾ ਇਸ ਗੱਲ ਦੀ ਸ਼ਾਹਦੀ ਦਿੰਦਾ ਹੈ ਕਿ ਅਸੀਂ
ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕਾਂਗੇ।”
No comments:
Post a Comment