Friday, November 29, 2013

ਹੌਲਦਾਰ ਸੁਖਦੇਵ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਗਿਆ ਏਐਸਆਈ

Fri, Nov 29, 2013 at 5:07 PM
ਐਂਟੀ ਨਾਰਕੋਟਿਕ ਸੈਲ ਵਿੱਚ ਦਿਖਾਈ ਸੀ ਵਧੀਆ ਕਾਰਗੁਜ਼ਾਰੀ  
ਲੁਧਿਆਣਾ: 29 ਨਵੰਬਰ 2013: (ਪੰਜਾਬ ਸਕਰੀਨ ਬਿਊਰੋ):ਹੌਲਦਾਰ ਸੁਖਦੇਵ ਸਿੰਘ ਨੂੰ ਪਹਿਲਾਂ ਤੈਨਾਤ ਰਹੇ ਪੁਲਿਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਹੁਰਾਂ ਵੇਲੇ ਜਦੋਂ ਐਂਟੀ ਨਾਰਕੋਟਿਕਸ ਸੈਲ ਵਿੱਚ ਤਾਇਨਾਤ ਕੀਤਾ ਗਿਆ ਤਾਂ ਇਹ ਕੰਮ ਬੜਾ ਖਤਰਿਆਂ ਭਰਿਆ ਸੀ।  ਨਸ਼ੀਲੀਆਂ ਵਸਤਾਂ ਦੇ ਵਪਾਰੀ ਉਸਤੇ ਕਿਸੇ ਵੀ ਵੇਲੇ ਵਾਰ ਕਰ ਸਕਦੇ ਸਨ ਪਰ ਸੁਖਦੇਵ ਸਿੰਘ ਡਟਿਆ ਰਿਹਾ। ਇਹਨਾਂ ਸਾਰਿਆਂ ਖਤਰਿਆਂ ਦੇ ਬਾਵਜੂਦ ਸੁਖਦੇਵ ਸਿੰਘ ਨੇ ਇਸ ਡਿਊਟੀ ਨੂੰ ਇੱਕ ਚੁਨੌਤੀ ਵਾਂਗ ਸਵੀਕਾਰ ਕੀਤਾ। ਨਸ਼ੇ ਦੇ ਵੱਡੇ ਵੱਡੇ ਰੈਕਟਾਂ ਦਾ ਪਰਦਾਫ਼ਾਸ਼ ਕਰਨ ਵਿੱਚ ਉਸ ਨੇ ਅਹਿਮ ਭੂਮਿਕਾ ਨਿਭਾਈ। ਨਸ਼ਿਆਂ ਦੀ ਹਨੇਰੀ ਦੁਨੀਆ ਵਿੱਚ  ਹਲਚਲ ਮਚ ਗਈ। ਡੀਜੀਪੀ ਸੁਮੇਧ ਸੈਣੀ ਤੱਕ ਵੀ ਉਸਦੀਆਂ ਵਧੀਆ ਸੇਵਾਵਾਂ ਦੀ ਖਬਰ ਪੁੱਜੀ। ਪੁਲਿਸ ਵਿਭਾਗ ਨੇ ਪੰਜਾਬ ਦੀ ਜਵਾਨੀ ਅਤੇ ਆਰਥਿਕਤਾ ਨੂੰ ਖੋਖਲਾ ਕਰ ਰਹੇ ਇਸ ਕਾਰੋਬਾਰ ਨੂੰ ਨਥ ਪਾਉਣ ਵਿੱਚ ਕਈ ਪ੍ਰਾਪਤੀਆਂ ਕੀਤੀਆਂ। ਡੀਜੀਪੀ ਸੁਮੇਧ ਸੈਣੀ ਨੇ ਇਸ ਕਾਰਗੁਜ਼ਾਰੀ ਨੂੰ ਦੇਖਦਿਆਂ ਸੁਖਦੇਵ ਸਿੰਘ ਲਈ ਵਿਸ਼ੇਸ਼ ਤਰੱਕੀ ਦੀ ਸਿਫਾਰਿਸ਼ ਕੀਤੀ।
ਪੁਲਿਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਆਈਪੀਐਸ, ਡੀਸੀਪੀ ਹਰਸ਼ ਬਾਂਸਲ ਆਈਪੀਐਸ, ਏ ਡੀ ਸੀ ਪੀ ਹਰਮੋਹਨ ਸਿੰਘ ਪੀਪੀਐਸ, ਏਸੀਪੀ ਕ੍ਰਾਈਮ ਗੁਰਬੰਸ ਸਿੰਘ ਬੈਂਸ ਪੀਪੀਐਸ, ਲੁਧਿਆਣਾ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਵੱਲੋਂ ਸੁਖਦੇਵ ਸਿੰਘ ਨੂੰ ਏਐਸਆਈ ਵਾਲੇ ਰੈਂਕ ਦੇ ਸਤਰ ਲਗਾ ਕੇ ਰਸਮੀ ਤੌਰ ਤੇ ਵੀ ਤਰੱਕੀ ਦੇ ਦਿੱਤੀ ਗਈ। ਪੁਲਿਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਆਈਪੀਐਸ ਨੇ ਸੁਖਦੇਵ ਸਿੰਘ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਸ਼ਲਾਘਾਯੋਗ ਕੰਮ ਕਰਨ ਦੀ ਪ੍ਰੇਰਨਾ ਦਿੱਤੀ।  

No comments: