ਸੁੰਦਰਤਾ ਦੇ ਨਾਲ ਨਾਲ ਰੱਸਾਕਸ਼ੀ ਦੇ ਮੁਕਾਬਲੇ
ਜਦੋਂ ਤੱਕ ਜ਼ਿੰਦਗੀ ਵਿੱਚ ਕੋਈ ਮੁਕਾਬਲਾ ਹੀ ਨਾ ਹੋਵੇ---ਕੋਈ ਚੈਲੰਜ ਹੀ ਸਾਹਮਣੇ ਨਾ ਹੋਵੇ ਉਦੋਂ ਤੱਕ ਜ਼ਿੰਦਗੀ 'ਚ ਕੋਈ ਮਜ਼ਾ ਹੀ ਨਹੀਂ ਆਉਂਦਾ। ਇਸ ਲਈ ਜਿਹਨਾਂ ਨੂੰ ਇਸ ਤੱਤ ਸਾਰ ਦੀ ਸਮਝ ਲੱਗ ਗਈ ਹੈ ਕਿ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ ਓਹ ਲੋਕ ਹਰ ਕਦਮ ਤੇ ਕਿਸੇ ਨਾ ਕਿਸੇ ਚੁਨੌਤੀ ਨੂੰ ਲਭ ਹੀ ਲੈਂਦੇ ਹਨ। ਇਹ ਮੁਟਿਆਰਾਂ ਇੰਡੋਨੇਸ਼ੀਆ ਵਿੱਚ ਗਈਆਂ ਤਾਂ ਸੁੰਦਰਤਾ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਪਰ ਵੇਹਲੇ ਵੇਲੇ ਇਹਨਾਂ ਨੇ ਰੱਸਾਕਸ਼ੀ ਦਾ ਮੁਕਾਬਲਾ ਵੀ ਲਭ ਲਿਆ। ਜਿਸਮ ਅਤੇ ਚੇਹਰੇ ਦੀ ਸੁੰਦਰਤਾ ਵੀ ਸਿਰਫ ਪਾਊਡਰਾਂ ਕਰੀਮਾਂ ਅਤੇ ਬਿੰਦੀਆਂ ਸੁਰਖੀਆਂ ਨਾਲ ਨਹੀਂ ਬਲਕਿ ਜਿਸਮ ਦੀ ਵਰਜਿਸ਼ ਅਤੇ ਮਨ ਦੇ ਜੋਸ਼ ਨਾਲ ਵਿਕਸਿਤ ਹੁੰਦੀ ਹੈ। ਜਰਾ ਧਿਆਨ ਨਾਲ ਦੇਖਿਓ ਤੁਹਾਨੂੰ ਇਹਨਾਂ ਮੁਟਿਆਰਾਂ ਦੇ ਚਿਹਰਿਆਂ ਤੇ ਨਜ਼ਰ ਆ ਰਹੀ ਹੈ ਨਾ ਅਸਲੀ ਖੂਬਸੂਰਤੀ ਜਿਹੜੀ ਮੇਕਅਪ ਦੀ ਗੁਲਾਮ ਨਹੀਂ ਹੁੰਦੀ। ਇਹ ਫੋਟੋ ਰੋਜ਼ਾਨਾ ਜਗਬਾਣੀ ਚੋਂ ਧੰਨਵਾਦ ਸਹਿਤ।
No comments:
Post a Comment