ਮਾਓਵਾਦੀਆਂ ਦੀ ਵਰਤਾਈ ਹਿੰਸਾ ਕੋਈ ਵਡਿਆਉਣ ਵਾਲੀ ਚੀਜ਼ ਨਹੀਂ
ਮਨੁੱਖੀ ਜ਼ਿੰਦਗੀ ਕਿੰਨੀ ਸਸਤੀ ਹੋ ਚੁੱਕੀ ਹੈ ਅਤੇ ਹਉਮੈ ਕਿੰਨੀ ਬਲਵਾਨ। ਇਸਦਾ ਖਮਿਆਜ਼ਾ ਭੁਗਤਨਾ ਪੈਂਦਾ ਹੈ ਅਕਸਰ ਆਮ ਲੋਕਾਂ ਨੂੰ। ਸਮਾਜ ਵਿੱਚ ਵਧ ਰਹੀ ਹਿੰਸਾ, ਸਮਾਜ ਵਿੱਚ ਵਧ ਰਹੇ ਕੁਕਰਮ, ਸਮਾਜ ਵਿੱਚ ਵਧ ਰਹੀਆਂ ਬੇਪਤੀਆਂ---ਅਜਿਹੇ ਕਈ ਸੁਆਲ ਉਠਾਏ ਹਨ ਪ੍ਰੀਤਲੜੀ ਵਾਲੀ ਪੂਨਮ ਨੇ। ਇਹਨਾਂ ਮੁੱਦਿਆਂ ਨੂੰ ਉਠਾਉਣ ਦਾ ਫਰਜ਼ ਅਦਾ ਕਰਨਾ ਸੀ ਮੁੱਖ ਧਾਰਾ ਵਾਲੇ ਮੀਡੀਆ ਨੇ ਪਰ ਉਸਨੂੰ ਆਪਣੀਆਂ ਕਾਰੋਬਾਰੀ ਗਿਣਤੀਆਂ ਮਿਣਤੀਆਂ ਤੋਂ ਵੇਹਲ ਕਿੱਥੇ। ਆਮ ਲੋਕਾਂ ਨਾਲ ਜੁੜੇ ਖੱਬੇ ਪੱਖੀ ਪਰਿਵਾਰ ਵਿੱਚ ਜਨਮੀ ਪੂਨਮ ਆਪਣੇ ਜਨਮ ਤੋਂ ਹੀ ਲੋਕਾਂ ਨਾਲ ਜੁੜੀ ਰਹੀ ਹੈ। ਇਸ ਵਾਰ ਪੂਨਮ ਨੇ ਨਕਸਲਬਾੜੀਆਂ ਨੂੰ ਵੀ ਲੰਮੇ ਹਥੀਂ ਲਿਆ ਹੈ। ਛਤੀਸਗੜ੍ਹ ਵਾਲੇ ਹਮਲੇ ਦੀ ਨਿਖੇਧੀ ਕਰਦਿਆਂ ਉਹ ਆਖਦੀ ਹੈ,"ਇਹ ਨਫਰਤਾਂ ਖਾਧੇ ਕਸਾਈ ਹਨ"।
ਪੂਨਮ ਦੀ ਇਹ ਰਚਨਾ ਇਤਿਹਾਸ ਤੋਂ ਲੈ ਕੇ ਅੱਜ ਦੇ ਹਾਲਾਤ ਦੀ ਗੱਲ ਕਰਦੀ ਹੈ। ਇਸ ਨੂੰ ਰੋਜ਼ਾਨਾ ਜਗ ਬਾਣੀ ਨੇ ਵੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਵਾਂਗ ਬਣੀ ਰਹੇਗੀ। --ਰੈਕਟਰ ਕਥੂਰੀਆ
ਮੂਲ ਵਿਚ ਕੀ ਸੀ ਉਨ੍ਹਾਂ ਸ਼ਹਾਦਤਾਂ ਦੇ --ਪੂਨਮ ਸਿੰਘ

ਪਾਰ ਬੁਲਾਅ ਦਿਓ, ਉਹ ਹਰਜਾਨਾ ਭਰੇ। ਅਹਿਮਦ ਸਰਹਿੰਦੀ, ਮੁਜੱਦਿਦ (ਸਮੇਂ ਦੇ ਜਗਤ ਮਜ਼੍ਹਬੀ ਮੁਖੀ) ਐਲਾਨਿਆ ਗਿਆ ਤਾਂ ਅਕਬਰ ਦੇ ਦੀਨ-ਇਲਾਹੀ ਦਾ ਉਹ ਲੱਕ ਤੋੜਨਾ ਸ਼ੁਰੂ ਕੀਤਾ ਕਿ ਬੰਦਾ ਬਹਾਦਰ ਨੂੰ ਉਹਦਾ 'ਨੱਕ' ਸਰਹਿੰਦ ਭੰਨਣਾ ਪਿਆ। ਬਦਲੇ ਵਿਚ ਕੀ ਇੰਤਹਾ ਦੀ ਵੀ ਇੰਤਹਾ ਹੁੰਦੀ ਹੈ? ਬੰਦੇ ਨੂੰ ਉਸਦੇ ਆਪਣੇ ਚਾਰ ਸਾਲ ਦੇ ਪੁੱਤਰ ਦਾ ਦਿਲ ਕੱਢ ਕੇ ਖੁਆਇਆ ਗਿਆ ਤੇ ਬੰਦ-ਬੰਦ ਕੱਟੇ ਗਏ। ਇਹ ਜ਼ੁਲਮ ਵਰਤਾਇਆ ਹੀ ਇਸ ਲਈ ਜਾਂਦਾ ਹੁੰਦਾ ਹੈ ਕਿ ਆਮ ਇਨਸਾਨ ਤ੍ਰਹਿ ਜਾਏ। (ਭਾਵੇਂ) ਉਸ ਤੋਂ ਬਾਅਦ ਜਗੀਰਾਂ ਦੇ ਕੇ ਸੱਚੇ ਹੋ ਲਏ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਨਤੀਜੇ ਵਜੋਂ ਅਣਖੋਂ-ਹੀਣੇ ਹੋਏ ਲੋਕ ਬਾਦਸ਼ਾਹ ਨੂੰ 'ਰਾਜੇ' ਆਖ ਇਕ ਵੱਡੀ ਮੁਆਫ਼ੀ ਦੇ ਦਿੰਦੇ ਹਨ ਅਤੇ ਜਾਂ ਆਪ ਵੀ ਉਨ੍ਹਾਂ ਦੇ ਹੀ ਬੌਣੇ ਰੂਪ ਬਣ ਨਫ਼ਰਤਾਂ ਸਿੱਖ/ਵਰਤਾਅ ਦਿੰਦੇ ਹਨ। ਸਭ ਨੂੰ ਭੁੱਲ ਜਾਂਦਾ ਹੈ ਕਿ ਮੂਲ ਵਿਚ ਕੀ ਸੀ ਉਨ੍ਹਾਂ ਸ਼ਹਾਦਤਾਂ ਦੇ¸ਬਸ ਇਹੋ ਚੇਤੇ ਰੱਖਿਆ ਜਾਂਦਾ ਹੈ ਕਿ 'ਅਸੀਂ' ਵੱਖਰੇ ਹਾਂ, ਅਸੀਂ ਸ਼ਹੀਦੀਆਂ ਦਿੱਤੀਆਂ¸ਇਥੋਂ ਤਕ ਕਿ ਇਕ ਔਰੰਗਜ਼ੇਬੀ ਸ਼ਾਨ ਤਕ ਮਹਿਸੂਸ ਕਰ ਲਈ ਜਾਂਦੀ ਹੈ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਮੱਤ ਦੇਣ ਸਾਨੂੰ। ਆਓ, ਦੁਆ ਕਰੀਏ ਕਿ ਅਸੀਂ ਉਨ੍ਹਾਂ ਦੀ ਸ਼ਹੀਦੀ ਲੈਣ ਵਾਲਿਆਂ ਦੀ ਮੱਤ ਦੇ ਕਦੇ ਨਾ ਬਣੀਏ।

* ਅੱਗ ਵਰ੍ਹ ਰਹੀ ਹੈ। ਖੇਡਾਂ ਵਿਚੋਂ ਕਮਾਈ, ਫ਼ੌਜਾਂ ਵਿਚੋਂ ਕਮਾਈ, ਮਰੀਜ਼ਾਂ ਵਿਚੋਂ ਕਮਾਈ, ਕਿਡਨੀਆਂ ਵਿਚੋਂ ਕਮਾਈ¸ਸ਼ਰਮਸਾਰੀ ਪਿੱਛੇ-ਪਿੱਛੇ ਚੱਲ ਰਹੀ ਹੈ, ਜੁਰਮ ਅੱਗੇ-ਅੱਗੇ।

ਇੰਦਰਾ ਗਾਂਧੀ ਨੇ ਇਹ ਤਾਂ ਠੀਕ ਹੀ ਕਿਹਾ ਸੀ ਕਿ ਦਹਿਸ਼ਤਗਰਦੀ ਤੇ ਭ੍ਰਿਸ਼ਟਾਚਾਰ ਸੰਸਾਰ ਭਰ ਵਿਚ ਵਧੇ ਹਨ। ਇਕ ਬੈਲੇਂਸ ਨਾਲ, ਮਨੁੱਖੀ ਸੁਭਾਅ ਦੀਆਂ ਰੀਝਾਂ ਮੁਤਾਬਿਕ ਤਰੱਕੀ ਕਰਨਾ ਹੀ ਸਹੀ ਰਾਹ ਹੋ ਸਕਦਾ ਹੈ। --ਪੂਨਮ ਸਿੰਘ
ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ
ਨਹੀਂ ਰਹੇ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਵੀ ਸੀ ਸ਼ੂਕਲਾ
ਵਪਾਰਕ ਮੀਡੀਆ ਮੁੜ 'ਖੱਬੇਪੱਖੀ ਅੱਤਵਾਦੀਆਂ' ਦੇ ਲਹੂ ਦਾ ਤਿਹਾਇਆ
ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ
ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ
ਨਹੀਂ ਰਹੇ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਵੀ ਸੀ ਸ਼ੂਕਲਾ
ਵਪਾਰਕ ਮੀਡੀਆ ਮੁੜ 'ਖੱਬੇਪੱਖੀ ਅੱਤਵਾਦੀਆਂ' ਦੇ ਲਹੂ ਦਾ ਤਿਹਾਇਆ
ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ
1 comment:
poonam te state ch kpi farak nahi eh state d boli bol rahi hai, gurua ne state di hinsa khilaf counter hinsa de roop vich jawab dita, mahender krma jisnu eh agu kendi usnu ta bharti state di supreame court ne v galat keha c,isnu state d hinsa ni dikhdi
Post a Comment