Thu, Jul 18, 2013 at 10:36 PM
ਅਕਾਲੀ ਸਰਕਾਰ ਵਲੋਂ ਇਕ ਹੋਰ ਬੇਇਨਸਾਫੀ:ਉਮੀਦਵਾਰੀ ਦਾ ਪਰਚਾ ਰੱਦ
ਨਵੀਂ ਦਿੱਲੀ 18 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਬੀਤੇ ਦਿਨ ਦਿੱਲੀ ਦੀ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ ਨੂੰ ਅਤੇ ਪੰਜਾਬ ਪੁਲਿਸ ਦੀ ਸੁਰਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁਖੀ ਨੂੰ ਅਤੇ ਭਾਈ ਬਲਜੀਤ ਸਿੰਘ ਭਾਊ ਤੇ ਭਾਈ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਹਨ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1), 120 ਬੀ ਅਤੇ 121 ਏ ਅਧੀਨ ਜੱਜ ਰਾਕੇਸ਼ ਸਿਧਾੱਰਥ ਦੀ ਕੋਰਟ ਵਿਚ ਸਮੇਂ ਸਿਰ ਪੇਸ਼ ਕੀਤਾ ਗਿਆ।ਸਰਕਾਰੀ ਵਕੀਲ ਦੇ ਹਾਜਿਰ ਨਾ ਹੋਣ ਕਰਕੇ ਕੇਸ ਬਾਰੇ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ ।ਕੋਰਟ ਵਿਚ ਪੇਸ਼ੀ ਉਪਰੰਤ ਭਾਈ ਭਾਉ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਪੰਜਾਬ ਅੰਦਰ ਪੰਚਾਇਤੀ ਚੋਣਾਂ ਵਿਚ ਮੇਰੇ ਮਾਤਾ ਜੀ ਬੀਬੀ ਚਰਨਜੀਤ ਕੌਰ ਵੀ ਪੰਚਾਇਤੀ ਚੋਣਾਂ ਵਿਚ ਉਮੀਦੁਆਰ ਸਨ, ਤੇ ਬਾਦਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਉਮੀਦੁਆਰ ਦਾ ਪਰਚਾ ਰੱਦ ਨਹੀ ਹੋਣਾ ਚਾਹੀਦਾ । ਜਦ ਬਾਦਲ ਦਲ ਦੇ ਬੰਦਿਆਂ ਨੂੰ ਇਸ ਦਾ ਪਤਾ ਲਗਾ ਕਿ ਬੀਬੀ ਚਰਨਜੀਤ ਕੌਰ ਬਲਜੀਤ ਸਿੰਘ "ਭਾਉ" ਦੇ ਮਾਤਾ ਜੀ ਹਨ ਤਦ ਧੀਂਗਾ ਜੋਰੀ ਕਰਕੇ ਮਾਤਾ ਜੀ ਦਾ ਪਰਚਾ ਰੱਦ ਕਰਵਾ ਦਿੱਤਾ, ਜਦਕਿ ਸਾਡੇ ਜਿਲੇ ਵਿਚ 30 ਪਿੰਡ ਆਉਦੇਂ ਹਨ ਤੇ ਕਿਸੇ ਵੀ ਪਿੰਡ ਨੂੰ ਮਾਤਾ ਜੀ ਦੀ ਉਮੀਦੁਆਰੇ ਬਾਰੇ ਕਿਸੇ ਕਿਸਮ ਦੀ ਕੋਈ ਸਿਕਾਇਤ ਨਹੀ ਸੀ ਉਲਟਾ ਹਰੇਕ ਪਿੰਡ ਵਲੋ ਮਾਤਾ ਜੀ ਦੀ ਹਿਮਾਇਤ ਕੀਤੀ ਗਈ ਸੀ । ਹੁਣ ਪਿੰਡ ਵਿਚੋ ਜੀਤੀ ਹੋਈ ਉਮੀਦੁਆਰ ਮਮਤਾ ਦੇਵੀ ਜੋ ਕਿ ਮਾਤਾ ਜੀ ਨਾਲ ਹੀ ਕਵਰਿੰਗ ਉਮੀਦੁਆਰ ਸਨ ਨੇ ਹਾਕਮ ਧਿਰ ਦੇ ਉਮੀਦਵਾਰਾਂ ਨੂੰ ਧੂੜ ਚਟਾਉਦਿਆਂ ਹੋਇਆ 87 ਵੋਟਾਂ ਨਾਲ ਮਾਤ ਦੇ ਕੇ ਕੌਮ ਦੇ ਹੱਕ ਵਿਚ ਫਤਵਾ ਦਿਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਮਮਤਾ ਦੇਵੀ ਨੇ ਘਰ ਆ ਕੇ ਸਾਡਾ ਮਾਣ ਵਧਾਉਦਿਆਂ ਕਿਹਾ ਕਿ ਇਹ ਸਰਪੰਚੀ ਤੁਸੀ ਹੀ ਸਾਂਭ ਲਵੋ ਜੀ। ਜੇਲ੍ਹ ਅੰਦਰ ਤੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੀ ਰਹੀ ਹੈ ਹੁਣ ਸਿੱਖਾਂ ਦੀ ਅਖਵਾਉਦੀ ਅਕਾਲੀ ਸਰਕਾਰ ਦੇ ਕਾਰਨਾਮੇ ਵੀ ਦੇਖ ਲਵੋ। ਇਕ ਪਾਸੇ ਤੇ ਇਹ ਸਭ ਸਿੱਖੀ ਸਰੂਪ ਵਿਚ ਵਿਚਰ ਰਹੇ ਹਨ ਤੇ ਦੁਸਰੇ ਪਾਸੇ ਇਹ ਕੌਮ ਦੀਆਂ ਜੜ੍ਹਾਂ ਵਿਚ ਤੇਲ ਪਾ ਕੇ ਇਸਨੂੰ ਖੋਖਲਾ ਕਰ ਰਹੇ ਹਨ । ਸਮੇਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਇਕ ਪਾਸੇ ਲਾਂਭੇ ਕਰਕੇ ਕੌਮੀ ਦਰਦ ਵਾਲੇ ਵੀਰਾਂ ਨੂੰ ਜਿੰਮੇਵਾਰੀ ਸੋਪਣ ਦੀ।
ਅਜ ਕੋਰਟ ਵਿਚ ਭਾਈ ਦਯਾ ਸਿੰਘ ਲਾਹੋਰੀਆ, ਵਲੋਂ ਬਨਕਿੰਮ ਕੇ. ਕੁਲਸ਼੍ਰੇਸਥਾ, ਭਾਈ ਬਲਜੀਤ ਸਿੰਘ ਭਾਉ ਅਤੇ ਤਰਲੋਚਨ ਸਿੰਘ ਮਾਣਕਿਆਂ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਅਤੇ ਉਨ੍ਹਾਂ ਦੇ ਅਸਿਸਟੇਂਟ ਜਗਮੀਤ ਰੰਧਾਵਾ, ਸੰਜਯ ਚੋਬੇ ਹਜਿਰ ਹੋਏ ਸਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਸਤੰਬਰ ਨੂੰ ਹੋਵੇਗੀ ।
-------------------------

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--
No comments:
Post a Comment