Thursday, June 27, 2013

ਆਸਟ੍ਰੇਲੀਆ ’ਚ ਇੱਕ ਸਿੱਖ ਦਾ ਜੇਲ੍ਹਰ ਬਨਣਾ

ਸ.ਹਰਕੀਰਤ ਸਿੰਘ ਦੀ ਨਿਯੁਕਤੀ ਸਿੱਖ-ਕੌਮ ਲਈ ਮਾਣ ਵਾਲੀ ਗੱਲ-ਜਥੇਦਾਰ ਅਵਤਾਰ ਸਿੰਘ
ਸਾਬਤ-ਸੂਰਤ ਰਹਿ ਕੇ ਵੀ ਮੰਜ਼ਲ ਤੱਕ ਪਹੁੰਚਿਆ ਜਾ ਸਕਦੈ 
ਅੰਮ੍ਰਿਤਸਰ: 27 ਜੂਨ- (ਪੰਜਾਬ ਸਕਰੀਨ ਬਿਊਰੋ):  ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਦ ਇਹ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧ ਕੇ ਕਿਸੇ ਸਨਮਾਨਯੋਗ ਅਹੁੱਦੇ ਤੇ ਉਹ ਵੀ ਖਾਸ ਕਰ ਦੂਸਰੇ ਮੁਲਕ ਵਿੱਚ ਜਾ ਕੇ ਨਿਯੁਕਤ ਹੁੰਦੇ ਹਨ ਤਾਂ ਇਸ ਨਾਲ ਪੂਰੀ ਕੌਮ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ.ਹਰਕੀਰਤ ਸਿੰਘ ਅਜਨੋਹਾ ਸਾਬਤ-ਸੂਰਤ ਅੰਮ੍ਰਿਤਧਾਰੀ ਸਿੱਖ ਹੈ। ਉਸ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ’ਚ ਜੇਲ੍ਹਰ ਬਨਣ ਦਾ ਮਾਣ ਪ੍ਰਾਪਤ ਹੋਇਆ ਹੈ ਜੋ ਸਮੁੱਚੀ ਸਿੱਖ-ਕੌਮ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਸ.ਹਰਕੀਰਤ ਸਿੰਘ ਦੀ ਇਸ ਨਿਯੁਕਤੀ ਤੇ ਪਰਿਵਾਰ ਤੇ ਸਮੁੱਚੀ ਸਿੱਖ ਕੌਮ ਵਧਾਈ ਦੀ ਪਾਤਰ ਹੈ। ਸ.ਹਰਕੀਰਤ ਸਿੰਘ ਦਾ ਆਸਟਰੇਲੀਆ ’ਚ ਪੜ੍ਹਕੇ ਉਸੇ ਦੇਸ਼ ’ਚ ਜੇਲ੍ਹ ਅਧਿਕਾਰੀ ਬਣਨਾ ਸਮੁੱਚੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸ.ਹਰਕੀਰਤ ਸਿੰਘ ਤੋਂ ਸੇਧ ਲੈਣ। ਜੇਕਰ ਮਨ ਵਿੱਚ ਸਿੱਖੀ ਪ੍ਰਤੀ ਦਰਦ ਹੋਵੇ ਤਾਂ ਦੇਸ਼ ਹੋਵੇ ਭਾਵੇਂ ਵਿਦੇਸ਼ ਸਾਬਤ-ਸੂਰਤ ਰਹਿ ਕੇ ਵੀ ਮੰਜ਼ਲ ਤੱਕ ਪਹੁੰਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸ.ਹਰਕੀਰਤ ਸਿੰਘ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਜਿਥੇ ਸਖ਼ਤ ਮਿਹਨਤ ਕੀਤੀ ਉਥੇ ਸਮਾਜ ਭਲਾਈ ਦੇ ਕੰਮਾਂ ’ਚ ਵੀ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰਨ ਇਸ ਨੌਜਵਾਨ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ। ਇਹ ਇਸੇ ਤਰ੍ਹਾਂ ਸਿੱਖ-ਕੌਮ ਦਾ ਨਾਮ ਰੌਸ਼ਨ ਕਰਦਾ ਰਹੇ।
SNA Gurmat Camp Feb 2013

No comments: