ਕਮਿਊਨਿਸਟ ਰਵਾਇਤਾਂ ਮੁਤਾਬਿਕ ਕਹੀ ਗਈ ਕਾਮਰੇਡ ਡਾਂਗ ਨੂੰ ਅਲਵਿਦਾ
ਅੰਮ੍ਰਿਤਸਰ: ਆਖਿਰੀ ਸਾਹਾਂ ਤੱਕ ਬੇਦਾਗ ਜਿੰਦਗੀ ਜਿਊਣ ਵਾਲੇ ਕਾਮਰੇਡ ਸਤਪਾਲ ਡਾਂਗ ਐਤਵਾਰ ਨੂੰ ਪੰਜਾਂ ਤੱਤਾਂ ਵਿੱਚ ਵਿਲੀਨ ਹੋ ਗਏ। ਦੇਹ ਮਿਟ ਗਈ। ਇੱਕ ਯੁਗ ਮੁੱਕ ਗਿਆ ਪਰ ਜ਼ਿੰਦਗੀ 'ਚ ਕੀਤੇ ਹਨਨ ਦੇ ਕੰਮ ਹਰ ਇੱਕ ਦੀ ਜ਼ੁਬਾਨ ਤੇ ਸਨ। ਲੱਗਦਾ ਸੀ ਕਾਮਰੇਡ ਦਾਨ ਅਜੇ ਵੀ ਇਥੇ ਹੀ ਹਨ---ਕਿਤੇ ਨੇੜੇ ਤੇੜੇ ਕੋਲ ਕੋਲ। ਪਰ ਇਹ ਇੱਕ ਅਹਿਸਾਸ ਸੀ ਜਦਕਿ ਹਕੀਕਤ ਵਿੱਚ ਹੱਕ ਸਚ ਅਤੇ ਇਨਸਾਫ਼ ਲਈ ਬੁਲੰਦ ਹੋਣ ਵਾਲੀ ਇੱਕ ਹੋਰ ਆਵਾਜ਼ ਖਾਮੋਸ਼ ਹੋ ਗਈ ਸੀ।
ਅੰਮ੍ਰਿਤਸਰ ਦੀ ਮਜਦੂਰ ਲਹਿਰ ਅਤੇ ਮਜਦੂਰਾਂ ਵਿਚਕਾਰ ਏਕਤਾ ਲਈ ਹੁੰਦੇ ਉਪਰਾਲਿਆਂ ਵਿੱਚ ਕਾਮਰੇਡ ਪਰਦੁਮਨ ਸਿੰਘ ਅਤੇ ਕਾਮਰੇਡ ਸਤਪਾਲ ਡਾਂਗ ਦੀ ਜੋੜੀ ਦਾ ਨਾਮ ਬੜੇ ਫਖਰ ਨਾਲ ਲਿਆ ਜਾਣਦਾ ਸੀ। ਦੋਹਾਂ ਦੀ ਦੋਸਤੀ ਪੁਰਾਨੀ ਸੀ। ਪੜ੍ਹਾਈ ਲਿਖਾਈ ਵੇਲੇ ਦੀ। ਇਹ ਦੋਸਤੀ ਕਦੇ ਕਮਜ਼ੋਰ ਵੀ ਨਹੀਂ ਹੋਈ। ਪਹਿਲਾਂ ਕਾਮਰੇਡ ਪਰਦੁਮਨ ਸਿੰਘ ਤੁਰ ਗਏ, ਫਿਰ ਵਿਮਲਾ ਡਾਂਗ ਤੇ ਹੁਣ ਕਾਮਰੇਡ ਡਾਂਗ। ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਰਹੇ ਚੁੱਕੇ ਮਜ਼ਦੂਰਾਂ ਦੇ ਹਮਦਰਦ ਆਗੂ ਕਾਮਰੇਡ ਸਤਪਾਲ ਡਾਂਗ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਵਿਦਾਈ ਦੇਣ ਵਾਲਿਆਂ ਵਿੱਚ ਤਕਰੀਬਨ ਹਰ ਪਾਰਟੀ ਦੇ ਆਗੂ ਸਨ। ਸਿਰਕਢ ਸ਼ਖਸੀਅਤ ਰਘੁਨੰਦਨ ਲਾਲ ਭਾਟੀਆ ਬਜੁਰਗ ਅਵਸਥਾ ਦੇ ਬਾਵਜੂਦ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਪੁੱਜੇ ਸਨ। ਐਮ ਐਲ ਏ ਰਾਜ ਕੁਮਾਰ ਵੇਰਕਾ ਬੜੇ ਹੀ ਜਜ਼ਬਾਤੀ ਰੋਂ ਵਿੱਚ ਮੀਡੀਆ ਨੂੰ ਉਹਨਾਂ ਦੀਆਂ ਖੂਬੀਆਂ ਦੱਸ ਰਹੇ ਸਨ। ਉਹਨਾਂ ਦੀ ਅੰਤਿਮ ਯਾਤਰਾ ਨਾਲ ਆਇਆ ਕਾਫ਼ਿਲਾ ਕਾਮਰੇਡ ਡਾਂਗ ਅਮਰ ਰਹੇ ਦੇ ਨਾਅਰੇ ਲਾ ਰਿਹਾ ਸੀ। ਸਵੇਰ ਤੋਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਏਕਤਾ ਭਵਨ 'ਚ ਦਰਸ਼ਨਾਂ ਲਈ ਰੱਖੀ ਗਈ ਸੀ, ਇਸ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਅੰਤਿਮ ਯਾਤਰਾ ਕਮਿਊਨਿਸਟ ਰਵਾਇਤਾਂ ਮੁਤਾਬਿਕ ਸ਼ੁਰੂ ਹੋਈ ਜੋ ਕਿ ਮੁਖ ਸੜਕ ਤੋਂ ਹੁੰਦੀ ਹੋਈ ਨਰਾਇਣਗੜ੍ਹ ਵਿਖੇ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਪਹੁੰਚੀ। ਜਿਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਸੀ. ਪੀ. ਆਈ., ਸੀ. ਪੀ. ਐੱਮ. ਤੋਂ ਇਲਾਵਾ ਭਾਰੀ ਗਿਣਤੀ 'ਚ ਮਜ਼ਦੂਰ ਸੰਗਠਨਾਂ ਦੇ ਆਗੂਆਂ, ਵਰਕਰਾਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਦੇਸ਼ਭਗਤ ਯਾਦਗਾਰੀ ਕਮੇਟੀ ਵੱਲੋਂ ਗੁਰਮੀਤ, ਨਵਾਂ ਜਮਾਨਾ ਵੱਲੋਂ ਜਤਿੰਦਰ ਪਨੂੰ, ਸੀਪੀਆਈ ਦੀ ਕੌਮੀ ਕਾਉਂਸਿਲ ਵੱਲੋਂ ਪਾਰਟੀ ਦੀ ਕੌਮੀ ਸਕੱਤਰ-ਅਮਰਜੀਤ ਕੌਰ, ਸੀਪੀਆਈ ਪੰਜਾਬ ਵੱਲੋਂ ਸੂਬਾਈ ਸਕੱਤਰ-ਬੰਤ ਬਰਾੜ, ਪੰਜਾਬ ਖੇਤ ਮਜਦੂਰ ਸਭਾ ਵੱਲੋਂ ਕਾਮਰੇਡ ਗੁਲਜ਼ਾਰ ਗੋਰੀਆ, ਪ੍ਰੀਤਮ ਸਿੰਘ, ਸੁਰਜੀਤ ਸੋਹੀ ਅਤੇ ਬਹੁਤ ਸਾਰੇ ਹੋਰ ਆਗੂਆਂ ਨੇ ਸ਼ਰਧਾਂਜਲੀ ਅਰਪਿਤ ਕੀਤੀ। ਐਮ ਐਲ ਏ ਰਾਜ ਕੁਮਾਰ ਵੇਰਕਾ ਨੇ ਛੇਹਰਟਾ ਸੜਕ ਦਾ ਨਾਮ ਕਾਮਰੇਡ ਸਤਪਾਲ ਡਾਂਗ ਦੇ ਨਾਮ ਤੇ ਰੱਖਨ ਦੀ ਮੰਗ ਵੀ ਕੀਤੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਆਰ ਐਲ ਭਾਟੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦਿਨਾਂ ਦੀ ਯਾਦ ਦੁਆਈ ਜਦੋਂ ਕਾਮਰੇਡ ਦਾਨ ਅਤੇ ਉਹ ਵਿਦਿਆਰਥੀ ਅੰਦੋਲਨਾਂ ਵਿਚ ਰਲ ਕਰ ਭਾਗ ਲਿਆ ਕਰਦੇ ਸਨ। ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਭਤੀਜਿਆਂ ਅਨਿਲ ਡਾਂਗ ਮੇਰਠ, ਲਲਿਤ ਡਾਂਗ ਅਤੇ ਪੁੱਤਾਂ ਵਾਂਗ ਸੇਵਾ ਕਰਦੇ ਰਹੇ ਐਡਵੋਕੇਟ ਸੰਦੀਪ ਕੁਮਾਰ ਵੱਲੋਂ ਬੜੇ ਹੀ ਭਰੇ ਮਨ ਨਾਲ ਵਿਖਾਈ ਗਈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ. ਡੀ. ਸੀ. (ਜ) ਜਸਬੀਰ ਸਿੰਘ, ਐਸ. ਡੀ. ਐਮ. -2 ਮਨਮੋਹਨ ਸਿੰਘ ਕੰਗ, ਤਹਿਸੀਲਦਾਰ ਪਰਮਪ੍ਰੀਤ ਸਿੰਘ ਗੋਰਾਇਆ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕਈ ਹੋਰਨਾਂ ਨੇ ਵੀ ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਵੱਜੋਂ ਅਕੀਦਤ ਦੇ ਫੁੱਲ ਭੇਂਟ ਕੀਤੇ। ਪੁਲਿਸ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਤੇ ਹਵਾ 'ਚ 21 ਗੋਲੀਆਂ ਦਾਗ ਕੇ ਕਾਮਰੇਡ ਦੰਗ ਨੂੰ ਸਲਾਮੀ ਦਿੱਤੀਜ। ਕਮਿਊਨਿਸਟ ਪਾਰਟੀ ਦੇ ਵਿਦਿਆਰਥੀ ਵਿੰਗ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਵਲੰਟੀਅਰਾਂ ਨੇ ਪਿ੍ਥੀਪਾਲ ਸਿੰਘ ਮਾੜੀਮੇਘਾ ਦੀ ਅਗਵਾਈ ਹੇਠ ਝੰਡੇ ਨੀਵੇਂ ਕਰਕੇ ਅਕੀਦਤ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਏਕਤਾ ਭਵਨ ਛੇਹਰਟਾ ਵਿਖੇ ਕਾ: ਸੱਤਪਾਲ ਡਾਂਗ ਦੀ ਮਿ੍ਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਜਿਥੇ ਲੋਕਾਂ ਨੇ ਬਹੁਤ ਹੀ ਵੱਡੀ ਗਿਣਤੀ ਵਿੱਚ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ। ਸਸਕਾਰ ਮੌਕੇ ਮੁਲਾਜ਼ਮ ਜਥੇਬੰਦੀਆਂ ਤੇ ਮਿਹਨਤਕਸ਼ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ ਪਰ ਪਰ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਸੀਨੀਅਰ ਆਗੂ ਤੇ ਮੰਤਰੀ ਨਜਰ ਨਹੀਂ ਸੀ ਆ ਰਿਹਾ।
ਇਸ ਮੌਕੇ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਕਾ: ਅਮਰਜੀਤ ਕੌਰ ਨੇ ਕਿਹਾ ਕਿ ਕਾ: ਡਾਂਗ ਨੇ ਬੇਇਨਸਾਫੀ , ਤਾਨਾਸ਼ਾਹੀ ਤੇ ਅੱਤਵਾਦ ਵਿਰੁੱਧ ਲੋਕ ਹਿੱਤਾਂ ਲਈ ਬੜੀ ਦ੍ਰਿੜਤਾ ਨਾਲ ਸੰਘਰਸ਼ ਕੀਤਾ। ਸੀ. ਪੀ. ਆਈ. ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾ: ਡਾਂਗ ਨੇ ਜਿਥੇ ਮਜ਼ਦੂਰ ਜਮਾਤ ਲਈ ਘੋਲ ਕੀਤਾ ਉਥੇ ਖੱਬੀ ਲਹਿਰ ਦੀ ਮਜ਼ਬੂਤੀ ਲਈ ਵੀ ਲਗਾਤਾਰ ਹਰ ਸੰਭਵ ਯਤਨ ਕੀਤੇ। ਮਾਰਕਸੀ ਪਾਰਟੀ ਪੰਜਾਬ ਦੇ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾ: ਡਾਂਗ ਦੇ ਸਿਆਸੀ ਕੱਦ, ਉਨ੍ਹਾਂ ਦੀ ਵਿਚਾਰਧਾਰਾ, ਸਾਦਗੀ ਤੇ ਸੰਘਰਸ਼ ਭਰੇ ਜੀਵਨ ਤੋਂ ਸਭ ਨੂੰ ਸੇਧ ਲੈਣੀ ਚਾਹੀਦੀ ਹੈ ਕਿਓਂਕਿ ਉਹ ਆਦਰਸ਼ਾਂ ਨੂੰ ਪਰਨੇ ਹੋਏ ਸਨ। ਸਾਬਕਾ ਰਾਜਪਾਲ ਆਰ. ਐਲ. ਭਾਟੀਆ ਨੇ ਕਿਹਾ ਕਿ ਉਹ ਮੇਰੇ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰ ਕੁਮਾਰ ਗੁਜਰਾਲ ਦੇ ਜਮਾਤੀ ਵੀ ਸਨ। ਉਹਨਾਂ ਨੇ ਕਾਮਰੇਡ ਡਾਂਗ ਨਾਲ ਸਬੰਧਿਤ ਆਪਣੀਆਂ ਕਈ ਯਾਦਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਕਾ: ਡਾਂਗ ਵੱਲੋਂ ਮਜ਼ਦੂਰਾਂ ਲਈ ਕੀਤੇ ਘੋਲ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਦੁਖ ਦੀ ਘੜੀ ਮੌਕੇ ਭਾਜਪਾ ਦੀ ਕੌਮੀ ਮੀਤ ਪ੍ਰਧਾਨ ਪ੍ਰੋ: ਲਕਸ਼ਮੀ ਕਾਂਤ ਚਾਵਲਾ ਨੇ ਕਿਹਾ ਕਿ ਕਾ: ਡਾਂਗ ਮੇਰੇ ਪ੍ਰੇਰਣਾ ਸਰੋਤ ਸਨ। ਅੱਜ ਦੇ ਸਿਆਸਤਦਾਨਾਂ ਨੂੰ ਕਾ: ਡਾਂਗ ਦੇ ਸਾਦਗੀ ਭਰੇ ਪਰ ਪ੍ਰਤਿਬਧ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਡਾ: ਰਾਜ ਕੁਮਾਰ ਉਪ-ਚੇਅਮਰੈਨ ਐਸ. ਸੀ. ਐਸ. ਟੀ. ਕਮਿਸ਼ਨ ਨੇ ਇਸ ਮੌਕੇ ਕਿਹਾ ਕਿ ਕਿਹਾ ਕਿ ਉਹ ਉਨ੍ਹਾਂ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਪ੍ਰਣਾਮ ਕਰਦੇ ਹਨ ਜਿਹੜੀ ਖਿਰੀ ਸਾਹਾਂ ਤੀਕ ਲੋਕਾਂ ਲੇਖੇ ਲੱਗੀ ਰਹੀ। ਮਾਰਕਸੀ ਪਾਰਟੀ ਦੇ ਆਗੂ ਕਾ: ਵਿਜੈ ਮਿਸ਼ਰਾ ਨੇ ਕਾਮਰੇਡ ਦੰਗ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲਗਾਤਾਰ ਅਤੇ ਨਿਡਰਤਾ ਨਾਲ ਆਵਾਜ਼ ਬੁਲੰਦ ਕੀਤੀ। ਕਾ: ਸੱਤਪਾਲ ਡਾਂਗ ਦੇ ਭਤੀਜਿਆਂ ਅਨਿਲ ਡਾਂਗ, ਉਨ੍ਹਾਂ ਦੀ ਪਤਨੀ ਮੱਧੂ ਡਾਂਗ, ਲਲਿਤ ਡਾਂਗ, ਉਨ੍ਹਾਂ ਦੀ ਪਤਨੀ ਪੂਜਾ ਡਾਂਗ ਤੇ ਪੋਤਰੇ ਨਕੁਲ ਵੀ ਇਸ ਮੌਕੇ ਤੇ ਮੌਜੂਦ ਸਨ। ਸ੍ਰੀ ਅਨਿਲ ਡਾਂਗ ਨੇ ਦੱਸਿਆ ਕਿ ਕਾਮਰੇਡ ਡਾਂਗ ਦੇ ਚਾਰ ਭਰਾ ਤੇ ਚਾਰ ਭੈਣਾਂ ਸਨ, ਜਿਨ੍ਹਾਂ ਦੇ ਨਾਂਅ ਹਨ ਮੇਹਰ ਚੰਦ ਡਾਂਗ, ਓਮ ਪ੍ਰਕਾਸ਼ ਡਾਂਗ, ਸਤਿਆਪਾਲ ਡਾਂਗ, ਜਗਦੀਸ਼ ਡਾਂਗ ਤੇ ਚਾਰ ਛੋਟੀਆਂ ਭੈਣਾਂ 'ਚ ਪੁਸ਼ਪਾ ਨਿਗਲਾਨੀ, ਸੰਤੋਸ਼, ਸੁਸ਼ੀਲ ਠਾਕੁਰ, ਸਵਿਤਰੀ ਗੰਡੋਕ ਸਨ | ਇਸ ਮੌਕੇ ਕਾ: ਹਰਦੇਵ ਅਰਸ਼ੀ, ਜਗਰੂਪ ਸਿੰਘ ਬਰਾੜ, ਭੁਪਿੰਦਰ ਸਾਂਬਰ, ਹਰਭਜਨ ਸਿੰਘ, ਅਮਰਜੀਤ ਸਿੰਘ ਆਸਲ, ਸੁਖਚੈਨ ਸਿੰਘ, ਬਲਵਿੰਦਰ ਸਿੰਘ ਦੁਧਾਲਾ, ਤਾਰਾ ਸਿੰਘ ਖਹਿਰਾ, ਭਾਜਪਾ ਦੇ ਮੇਅਰ ਬਖਸ਼ੀ ਰਾਮ ਅਰੋੜਾ, ਜ਼ਿਲ੍ਹਾ ਭਾਜਪਾ ਪ੍ਰਧਾਨ ਨਰੇਸ਼ ਸ਼ਰਮਾ, ਰਾਕੇਸ਼ ਗਿੱਲ, ਕਾਂਗਰਸ ਦੇ ਜਸਬੀਰ ਸਿੰਘ ਡਿੰਪਾ, ਠੇਕੇਦਾਰ ਹਰਜਿੰਦਰ ਸਿੰਘ, ਜੁਗਲ ਕਿਸ਼ੋਰ ਸ਼ਰਮਾ, ਪ੍ਰੋ: ਦਰਬਾਰੀ ਲਾਲ (ਚਾਰੇ ਸਾਬਕਾ ਵਿਧਾਇਕ), ਗੁਰਜੀਤ ਸਿੰਘ ਔਜਲਾ, ਇੰਦਰਜੀਤ ਸਿੰਘ ਬਾਸਰਕੇ, ਰਾਜ ਕੁਮਾਰ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਕਾ: ਨੌਨਿਹਾਲ ਸਿੰਘ, 'ਨਵਾਂ ਜ਼ਮਾਨਾ' ਦੇ ਕਾਰਜਕਾਰੀ ਸੰਪਾਦਕ ਜਤਿੰਦਰ ਪਨੂੰ, ਜਨ: ਸਕੱਤਰ ਡਾ: ਰਘਬੀਰ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਭੰਡਾਲ, ਰਣਜੀਤ ਸਿੰਘ, ਪ੍ਰੋ: ਪ੍ਰਮਿੰਦਰ ਸਿੰਘ, ਸੁਰਿੰਦਰ ਕੋਛੜ, ਦੇਵ ਰਾਜ ਨਈਅਰ, ਚਿਰੰਜੀ ਲਾਲ, ਡਾ: ਜਸਪਾਲ ਸਿੰਘ ਯੂ. ਐਸ. ਏ. ਆਦਿ ਨੇ ਕਾ: ਡਾਂਗ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |

No comments:
Post a Comment