ਫੇਸਬੁਕ ਤੇ ਜਾਰੀ ਹੋਈ ਇੱਕ ਫੋਟੋ |
ਗਰਮਖਿਆਲੀ ਸੰਗਠਨ ਇਸ ਵਾਰ ਵੀ ਸਰਗਰਮ ਰਹੇ। ਇਹਾਂ ਸਮਾਗਮਾਂ ਦੌਰਾਨ ਹੀ ਦਰਬਾਰ ਸਾਹਿਬ ਵਿਖੇ ਗਰਮਦਲੀਆਂ ਵਲੋਂ ਇਕ ਵੱਖਰੇ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਦਲ ਖਾਲਸਾ ਅਤੇ ਹੋਰ ਕਈ ਜੱਥੇਬੰਦੀਆਂ ਨੇ ਹਿੱਸਾ ਲਿਆ ਅਤੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇੱਕ ਦਿਨ ਪਹਿਲਾਂ ਅਰਥਾਤ ਪੰਜ ਜੂਨ 2013 ਨੂੰ ਸਿਧਾਂਤ ਅਤੇ ਹਥਿਆਰ ਦੋਹਾਂ ਪਾਸੇ ਸੰਤੁਲਨ ਰੱਖਣ ਵਾਲੀ ਗਰਮ ਖਿਆਲੀ ਜਥੇਬੰਦੀ ਦਲ ਖਾਲਸਾ ਵਲੋਂ ਸਟੇਸ਼ਨ ਨੇੜੇ ਆਪਣੇ ਦਫਤਰ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤਕ ਕੱਢੇ ਗਏ ਘੱਲੂਘਾਰਾ ਯਾਦਗਾਰੀ ਮਾਰਚ ਨੇ ਜਿਥੇ ਪੁਲਸ ਪ੍ਰਸ਼ਾਸਨ ਨੂੰ 2 ਘੰਟੇ 'ਸੁੱਕਣੇ' ਪਾਈ ਛੱਡਿਆ, ਉਥੇ ਹੀ ਇਸ ਸੰਗਠਨ ਦੇ ਆਗੂਆਂ ਅਤੇ ਕਾਰਕੁਨਾਂ ਨੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਵਿਖੇ ਅਰਦਾਸ ਕਰਕੇ ਸਪੱਸ਼ਟ ਕਰ ਦਿੱਤਾ ਕਿ ਉਹ ਖਾਲਿਸਤਾਨ ਲਈ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। ਚਾਰ ਜੂਨ 2013 ਨੂੰ ਸ਼ਿਵ ਸੈਨਾ ਵੱਲੋਂ ਇਸ ਮਾਰਚ ਦੇ ਪੋਸਟਰ ਪੜੇ ਜਾਨ ਅਤੇ ਇਸ ਘੱਲੂਘਾਰਾ ਮਾਰਚ ਨੂੰ ਰੋਕਣ ਦੀ ਧਮਕੀ ਦੇਣ ਕਾਰਣ ਇਸ ਵਾਰ ਮਾਮਲਾ ਵਧੇਰੇ ਨਾਜ਼ੁਕ ਬਣ ਗਿਆ ਸੀ। ਲੁਧਿਆਣਾ ਵਿੱਚ ਇੱਕ ਸ਼ਿਵ ਸੈਨਾ ਲੀਡਰ ਤੇ ਗੋਲੀ ਚੱਲਣ ਨਾਲ ਹਲ੍ਲਤ ਵਿੱਚ ਕਾਫੀ ਖਿਚਾ ਵੀ ਸੀ। ਘੱਲੂਘਾਰਾ ਮਾਰਚ ਦੌਰਾਨ ਖਾੜਕੂ ਜੁਝਾਰੂਆਂ ਦੀਆਂ ਫੋਟੋਆਂ ਨੂੰ ਹੱਥਾਂ ਵਿਚ ਫੜੀ ਜਰਨੈਲ ਸਿੰਘ ਭਿੰਡਰਾਂਵਾਲਿਆਂ, ਅਮਰੀਕ ਸਿੰਘ, ਠਾਰ੍ਹਾ ਸਿੰਘ, ਸੁਬੇਗ ਸਿੰਘ ਆਦਿ ਦੇ ਹੱਕ ਵਿਚ ਨਾਅਰੇਬਾਜ਼ੀ ਕਰਨ ਤੋਂ ਇਲਾਵਾ ਬੁਲਾਰਿਆਂ ਵਲੋਂ ਸਾਰੇ ਰਸਤੇ ਜੋਸ਼ੀਲੇ ਭਾਸ਼ਣ ਵੀ ਕੀਤੇ ਗਏ। ਪੁਲਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਹੋਏ ਇਸ ਮਾਰਚ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪਹਿਲੀ ਵਾਰ ਨੌਜਵਾਨਾਂ ਵਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਜਾਣਾ ਵੀ ਪ੍ਰਸ਼ਾਸਨ ਲਈ ਪੂਰੀ ਤਰ੍ਹਾਂ ਚੁਣੌਤੀ ਬਣਿਆ ਹੋਇਆ ਸੀ। ਮਾਰਚ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ਤੋਂ ਬਾਅਦ ਪੰਜਾਬ ਅੰਦਰ ਬੇਤਹਾਸ਼ਾ ਖੂਨ ਵਹਿ ਚੁੱਕਾ ਹੈ। ਇਸਤੋਂ ਬਾਅਦ ਰਾਜਨੀਤੀ ਵਿਚ ਵੀ ਤਬਦੀਲੀ ਆਈ ਹੈ ਪਰ ਭਾਰਤੀ ਸਰਕਾਰ ਤੇ ਕਾਂਗਰਸ ਨਾ ਤਾਂ ਇਸ ਘਿਨੌਣੇ ਕਾਰੇ ਵਿਚ ਨਿਭਾਏ ਰੋਲ ਪ੍ਰਤੀ ਸਿੱਖਾਂ ਦਾ ਗੁੱਸਾ ਘਟਾ ਸਕੇ ਹਨ ਤੇ ਨਾ ਹੀ ਜੂਨ '84 ਦੇ ਹਮਲੇ ਦੇ ਦਿੱਤੇ ਜ਼ਖਮਾਂ ਨੂੰ ਹੀ ਭਰ ਸਕੇ ਹਨ। ਉਨ੍ਹਾਂ ਕਿਹਾ ਕਿ 'ਘੱਲੂਘਾਰਾ ਯਾਦਗਾਰੀ ਮਾਰਚ' ਦਾ ਮੁਖ ਉਦੇਸ਼ ਉਨ੍ਹਾਂ ਹਜ਼ਾਰਾਂ ਸਿੱਖਾਂ ਦੀ ਵਚਨਬੱਧਤਾ ਨੂੰ ਦੁਹਰਾਉਣਾ ਹੈ ਜੋ '84 ਦੇ ਹਮਲੇ ਦੌਰਾਨ ਧਰਮ ਤੇ ਸਿੱਖ ਹੱਕਾਂ ਖਾਤਿਰ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ।
ਦਲ ਖਾਲਸਾ ਵੱਲੋ ਅੰਮ੍ਰਿਤਸਰ 'ਚ ਘੱਲੂਘਾਰਾ ਮਾਰਚ |
1 comment:
I just wanted to make a quick comment to say GREAT blog!….. I’ll be checking in on a regularly now….Keep up the good work
Post a Comment