ਜੰਗ ਦੌਰਾਨ ਟੈਲੀਵੀਜ਼ਨ ਦੀ ਮੰਨੀ-ਪ੍ਰਮੰਨੀ ਪੱਤਰਕਾਰ ਮੁਟਿਆਰ ਦੀ ਮੌਤ
ਨਾ ਵਕ਼ਤ ਰੁਕਦਾ ਹੈ ਅਤੇ ਨਾ ਹੀ ਕਲਮ ਦੇ ਸਿਪਾਹੀ। ਜੇ ਮੌਤ ਵੀ ਆ ਜਾਏ ਤਾਂ ਓਹ ਆਪਣੀ ਡਿਊਟੀ ਕਿਸੇ ਹੋਰ ਸਾਥੀ ਦੇ ਜ਼ਿੰਮੇ ਲਾ ਕੇ ਉਸ ਨਾਲ ਵੀ ਤੁਰ ਪੈਂਦੇ ਹਨ। ਜਦੋਂ ਜੰਗ ਚੱਲ ਰਹੀ ਹੋਵੇ ਤਾਂ ਮੌਤ ਉਹਨਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀ ਹੈ ਜਿਹਨਾਂ ਦਾ ਜੰਗ ਨਾਲ ਕੋਈ ਵਾਸਤਾ ਨਹੀਂ ਹੁੰਦਾ। ਉਹਨਾਂ ਨ ਉਨ ਵੀ ਜਿਹਨਾਂ ਜੰਗ ਨੂੰ ਰੋਕਣ ਲਈ ਆਪਣਾ ਪੂਰਾ ਵਾਹ ਵੀ ਲਾਇਆ ਹੁੰਦਾ ਹੈ। ਜੰਗ ਦੀ ਰਿਪੋਰਟਿੰਗ ਕਰਦਿਆਂ ਇੱਕ ਦਲੇਰ ਮਹਿਲਾ ਪੱਤਰਕਾਰ ਯਾਰਾ ਅੱਬਾਸ ਵੀ ਹੁਣ ਸਾਡੇ ਦਰਮਿਆਨ ਨਹੀਂ ਰਹੀ। ਰਾਤ ਨੂੰ ਉਸਦੇ ਦੇਹਾਂਤ ਦੀ ਖਬਰ ਦੇਖੀ ਤਾਂ ਮਨ ਬਹੁਤ ਉਦਾਸ ਹੋਇਆ ਉਸਦਾ ਹੰਸੂ ਹੰਸੂ ਕਰਦਾ ਚਿਹਰਾ ਝੱਟ ਅੱਖਾਂ ਅੱਗੇ ਆ ਗਿਆ। ਕਲਮ, ਕੈਮਰਾ, ਖਤਰਾ ਅਤੇ ਮੁਸਕਰਾਹਟ ਉਸਦੇ ਪੱਕੇ ਸਾਥੀ ਸਨ। ਬੇਰੂਤ- ਲੇਬਨਾਨ ਅਤੇ ਸੀਰੀਆ ਦੀ ਸਰਹੱਦ ਕੋਲ ਸੋਮਵਾਰ ਨੂੰ ਹੋਈ ਗੋਲੀਬਾਰੀ 'ਚ ਸੀਰੀਆ ਸਰਕਾਰ ਸਮਰਥਿਤ ਟੈਲੀਵੀਜ਼ਨ ਦੀ ਇਸ ਮੰਨੀ-ਪ੍ਰਮੰਨੀ ਪੱਤਰਕਾਰ ਮੁਟਿਆਰ ਦੀ ਮੌਤ ਹੋ ਗਈ। ਸੀਰੀਆ ਦੇ ਹੋਮਸ ਸੂਬੇ ਦੇ ਦੇਵਾ ਹਵਾਈ ਅੱਡੇ ਕੋਲ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਨੂੰ ਉਸ ਤੋਂ ਮੁਕਤ ਕਰਵਾਉਣ ਦੀ ਕੋਸ਼ਿਸ਼ 'ਚ ਸੀਰੀਆਈ ਫੌਜ ਅਤੇ ਵਿਦਰੋਹੀਆਂ ਵਿਚਾਲੇ ਹੋਈ ਗੋਲੀਬਾਰੀ 'ਚ ਪੱਤਰਕਾਰ ਯਾਰਾ ਅੱਬਾਸ ਦੀ ਮੌਤ ਹੋ ਗਈ। ਉਸਦੀ ਬਹਾਦਰੀ ਅਤੇ ਕੁਰਬਾਨੀ ਬਾਰੇ ਸੀਰੀਆ ਟੈਲੀਵੀਜ਼ਨ ਨੇ ਕਿਹਾ ਕਿ ਉਹ ਹਮੇਸ਼ਾ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹੀ ਹੈ। ਹਾਲਾਂਕਿ ਵਿਦਰੋਹੀ ਸਮਰਥਕ ਨਿਗਰਾਨੀ ਸਮੂਹ ਨੇ ਕਿਹਾ ਹੈ ਕਿ ਇਥੇ ਹੋਣ ਵਾਲੇ ਹਮਲੇ 'ਚ ਅੱਬਾਸ ਦੀ ਟੈਲੀਵੀਜ਼ਨ ਟੀਮ ਦੇ ਕਈ ਮੈਂਬਰ ਹਮੇਸ਼ਾ ਜ਼ਖਮੀ ਹੁੰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਅੱਬਾਸ ਸੀਰੀਆਈ ਦਰਸ਼ਕਾਂ ਵਿਚਾਲੇ ਇਕ ਮਸ਼ਹੂਰ ਚਿਹਰਾ ਰਹੀ ਹੈ। ਉਹ ਸੀਰੀਆ 'ਚ ਪਿਛਲੇ ਦੋ ਸਾਲ ਤੋਂ ਚੱਲ ਰਹੇ ਸੰਘਰਸ਼ ਦੀ ਲਗਾਤਾਰ ਰਿਪੋਰਟਿੰਗ ਕਰਦੀ ਰਹੀ ਸੀ। ਦਿਲਚਸਪ ਗੱਲ ਹੈ ਕੀ ਉਸਨੂੰ ਅਜਿਹੇ ਅੰਤ ਦਾ ਪੂਰੀ ਤਰ੍ਹਾਂ ਇਲਮ ਸੀ। ਉਹ ਜਾਣਦੀ ਸੀ ਕਿ ਗੋਲੀਆਂ ਅਤੇ ਬੰਬਾਂ ਦਰਮਿਆਨ ਰਹਿ ਕੇ ਉਹ ਜਿਹਨਾਂ ਮੌਤਾਂ ਦੀਆਂ ਖਬਰਾਂ ਭੇਜਦੀ ਹੈ---ਉਹੀ ਮੌਤ ਇੱਕ ਦਿਨ ਉਸਨੂੰ ਵੀ ਬਿਲਕੁਲ ਇਸੇ ਤਰ੍ਹਾਂ ਆ ਸਕਦੀ ਹੈ। ਉਸਨੂੰ ਪਤਾ ਸੀ ਕਿ ਕਿਸੇ ਨ ਕਿਸੇ ਗੋਲੀ ਤੇ ਉਸਦਾ ਨਾਮ ਵੀ ਲਿਖਿਆ ਹੋ ਸਕਦਾ ਹੈ। ਉਸਦੇ ਆਲੇ ਦੁਆਲੇ ਬੰਬਾਂ ਚੋਂ ਕਿਸੇ ਕੋਈ ਨ ਕੋਈ ਧਮਾਕਾ ਉਸਦੇ ਵੀ ਚੀਥੜੇ ਉੜਾ ਸਕਦਾ ਹੈ। ਅਜਿਹੀਆਂ ਭਿਆਨਕ ਹਕੀਕਤਾਂ ਦਾ ਪੂਰਾ ਇਲਮ ਹੋਣ ਦੇ ਬਾਵਜੂਦ ਵਾਰ ਰਿਪੋਰਟਿੰਗ ਨਾਲ ਉਸਦਾ ਇਸ਼ਕ ਕਦੇ ਘੱਟ ਨਹੀਂ ਹੋਇਆ। ਹੁਣ ਉਹ ਨਹੀਂ ਰਹੀ---ਪਰ ਯਕੀਨ ਹੈ ਕਿ ਉਸਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾਂ ਬਣੀ ਰਹੇਗੀ।
No comments:
Post a Comment