ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕੀ ਉਹ ਆਪਣੀਆਂ ਉਦਾਰ ਨੀਤੀਆਂ ਦੇ ਬਾਵਜੂਦ ਆਪਣੇ ਕੰਟ੍ਰੋਲ ਹੇਠਲੇ ਅਕਾਲੀ ਦਲ ਨੂੰ ਕਿਸੇ ਵੀ ਹੋਰ ਦੇ ਸਹਾਰਿਆਂ ਤੇ ਨਹੀਂ ਚੱਲਣ ਦੰਗਾ ਭਾਵੇਂ ਅਜਿਹਾ ਚਾਹੁਣ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਹੀ ਕਿਓਂ ਨਾ ਹੋਵੇ।
ਬਲਿਊ ਸਤਰ ਓਪਰੇਸ਼ਨ ਦੀ ਯਾਦ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਮਾਗਮ ਦੀ ਰਿਪੋਰਟ ਰੋਜ਼ਾਨਾ ਜਗ ਬਾਣੀ ਨੇ ਵੀ ਆਪਣੇ ਖਬਰਾਂ ਵਾਲੇ ਮੁੱਖ ਸਫੇ ਉੱਪਰ ਪੂਰੇ ਵਿਸਥਾਰ ਨਾਲ ਸਾਰੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਵਿਚ ਮੁੱਖ ਮੁਦ੍ਦਾ ਵੀ ਹੈ, ਅਤੇ ਭਾਰਤੀ ਜਨਤਾ ਪਾਰਟੀਆਂ ਸਮੇਤ ਬਾਕੀ ਲੀਡਰਾਂ ਦਾ ਪ੍ਰਤੀਕਰਮ ਵੀ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣੀ ਨੀਤੀ ਅਤੇ ਸਟੈਂਡ ਦਾ ਐਲਾਨ ਖੁੱਲ ਕੇ ਕਰ ਦਿੱਤਾ ਹੈ ਹੁਣ ਦੇਖਣਾ ਹੈ ਭਾਰਤੀ ਜਨਤਾ ਪਾਰਟੀ ਦੇ ਰੁੱਖ ਵੱਲ.
No comments:
Post a Comment