ਭ੍ਰਿਸ਼ਟਾਚਾਰ ਰਹਿਤ ਅਤੇ ਮਜ਼ਬੂਤ ਸਰਕਾਰ ਲਈ ਅੱਗੇ ਆਓ
ਚੰਡੀਗੜ੍ਹ : ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਪ੍ਰੈਸ ਨੋਟ ਰਾਹੀਂ ਕਿਹਾ ਕਿ ਸਾਡੀ ਪਾਰਟੀ ਨੂੰ ਇਮਾਨਦਾਰ ਛਵੀ ਵਾਲੇ ਆਗੂਆਂ ਦੀ ਲੋੜ ਹੈ ਜੋ ਆਪਣੀ ਜਿੰਦਗੀ ਦੇ ਲੇਖੇ ਲਾਉਣ ਦਾ ਜ਼ਜਬਾ ਰੱਖਦੇ ਹੋਣ ਤੇ ਉਨ੍ਹਾਂ ਦੇ ਮਨ 'ਚ ਦੇਸ਼ ਤੋਂ ਲੈਣ ਦੀ ਨਹੀਂ ਬਲਕਿ ਦੇਣ ਦੀ ਇੱਛਾ ਹੋਵੇ ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਵੇਗੀ ਜੇਕਰ ਸ੍ਰੀ ਕਮਲ ਚੌਧਰੀ ਵਰਗੇ ਸਿਆਸਤਦਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਹਿੱਸਾ ਬਣਦੇ ਹਨ।
ਸ. ਮਨਪ੍ਰੀਤ ਨੇ ਕਿਹਾ ਕਿ ਸ੍ਰੀ ਕਮਲ ਚੌਧਰੀ ਜੋ ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਦੀ ਚੋਣ ਜਿੱਤ ਚੁਕੇ ਹਨ ਅਤੇ ਉਨ੍ਹਾਂ ਦੇ ਪਿਤਾ ਲੋਕ ਸਭਾ ਮੈਂਬਰ ਤੇ ਐਮ. ਐਲ. ਏ. ਵੀ ਰਹਿ ਚੁੱਕੇ ਹਨ ਤੇ ਸਭ ਤੋਂ ਵੱਡੀ ਗੱਲ ਕਿ ਸਿਆਸੀ ਪਰਿਵਾਰ ਤੇ ਕੋਈ ਦਾਗ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਹੁਸ਼ਿਆਰਪੁਰ ਹਲਕੇ ਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਸ੍ਰੀ ਕਮਲ ਚੌਧਰੀ ਨੂੰ ਉਨ੍ਹਾਂ ਦੇ ਸਹਿਯੋਗੀ ਆਜ਼ਾਦ ਤੌਰ ਤੇ ਵਿਧਾਨ ਸਭਾ ਚੋਣ ਲੜਾਉਣਾ ਚਾਹੁੰਦੇ ਹਨ ਅਤੇ ਉਹ ਇਸ ਗੱਲੋਂ ਖੁਸ਼ ਹਨ ਕਿ ਹੁਸ਼ਿਆਰਪੁਰ ਦੇ ਲੋਕ ਇੱਕ ਇਮਾਨਦਾਰ ਆਗੂ ਨੂੰ ਆਪਣਾ ਨੇਤਾ ਬਣਾਉਣਾ ਚਾਹੁੰਦੇ ਹਨ। ਉਹਨਾਂ ਦੁਹਰਾਇਆ ਕਿ ਪੀਪੀਪੀ ਪ੍ਰਧਾਨ ਹੋਣ ਦੇ ਨਾਤੇ ਉਹ ਸ੍ਰੀ ਕਮਲ ਚੌਧਰੀ ਅਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੀਪੀਪੀ ਦੇ ਪਰਿਵਾਰ ਦਾ ਹਿੱਸਾ ਬਣਨ।

No comments:
Post a Comment