|
ਡੀ ਸੀ ਧਰਮ ਦੱਤ ਤਰਨਾਚ |
ਅਮਲੀ ਤੌਰ ਤੇ ਇਸਦੇ ਨਤੀਜੇ ਕਿੰਨੀ ਤੇਜ਼ੀ ਨਾਲ ਚੰਗੇ ਨਿਕਲਦੇ ਹਨ ਇਹ ਗੱਲ ਤਾਂ ਸਮੇਂ ਦੇ ਨਾਲ ਹੀ ਸਪਸ਼ਟ ਹੋ ਸਕੇਗੀ ਪਰ ਇਹ ਕਹਿਣਾ ਬਹੁਤ ਜ਼ਰੂਰੀ ਲੱਗ ਰਿਹਾ ਹੈ ਕਿ ਇਹ ਸ਼ੁਭ ਸ਼ੁਰੂਆਤ ਬੜੀ ਹਿੰਮਤ ਵਾਲਾ ਤਜਰਬਾ ਹੈ. ਹੁਣ ਸ਼ਿਕਾਇਤ ਵੀ ਕੀਤੀ ਜਾ ਸਕੇਗੀ ਅਤੇ ਉਹ ਵੀ ਖੱਜਲ ਖੁਆਰੀ ਤੋਂ ਬਿਨਾ. ਸ਼ਿਕਾਇਤ ਦੇ ਇਸ ਨਿਵੇਕਲੇ ਸਿਸਟਮ ਬਾਰੇ ਜਾਣਕਾਰੀ ਦੇਂਦਿਆਂ ਹੋਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਧਰਮ ਦੱਤ ਤਰਨਾਚ ਨੇ ਮੀਡੀਆ ਨੂੰ ਦੱਸਿਆ ਕਿ ਇਸ ਨਵੇਂ ਫੈਸਲੇ ਤੋਂ ਬਾਅਦ ਹੁਣ ਮਿੰਨੀ ਸਕੱਤਰੇਤ ਦੇ ਸੁਵਿਧਾ ਸੈਂਟਰ ਵਿਖੇ ਜ਼ਿਲੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਫੋਨ ਰਾਹੀਂ ਸੁਣਨ ਲਈ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ. ਇਸ ਖਬਰ ਨਾਲ ਮੇਰੇ ਸਾਹਮਣੇ ਬਹੁਤ ਸਾਰੇ ਓਹ ਚਿਹਰੇ ਆ ਗਏ ਜਿਹੜੇ ਦਫਤਰਾਂ ਵਿੱਚ ਜਾਣ ਤੋਂ ਡਰ ਜਾਇਆ ਕਰਦੇ ਸਨ, ਕੁਝ ਅੜਬ ਅਤੇ ਲਾਲਚੀ ਕਿਸਮ ਦੇ ਅਫਸਰਾਂ ਤੋਂ ਡਰ ਜਾਇਆ ਕਰਦੇ ਸਨ ਅਤੇ ਆਪਣੇ ਨਾਲ ਹੋਈ ਕਿਸੇ ਵੀ ਵਧੀਕੀ ਦੀ ਸ਼ਿਕਾਇਤ ਦਰਜ ਨਹੀਂ ਸਨ ਕਰਾਇਆ ਕਰਦੇ. ਜਦ ਵੀ ਕਦੇ ਮੈਂ ਇਹਨਾਂ ਮਜਬੂਰ ਲੋਕਾਂ ਨੂੰ ਦੇਖਦਾ ਜਾਂ ਉਹਨਾਂ ਨਾਲ ਦਫਤਰਾਂ ਵਿੱਚ ਹੋਏ ਸਲੂਕ ਦੀਆਂ ਕਹਾਣੀਆਂ ਸੁਣਦਾ ਤਾਂ ਮੈਨੂੰ ਉਹਨਾਂ ਦੀ ਬੇਬਸੀ ਦੇਖ ਕੇ ਬਹੁਤ ਦੁੱਖ ਹੁੰਦਾ. ਉਹ ਪੁਰਾਣਾ ਸਿਸਟਮ ਯਾਦ ਆਉਂਦਾ ਜਿਸ ਵਿੱਚ ਕੋਈ ਵੀ ਜਾ ਕੇ ਦਰਬਾਰ ਦੇ ਬਾਹਰ ਲੱਗੀ ਘੰਟੀ ਵਾਲੀ ਜੰਜੀਰ ਹਿਲਾ ਸਕਦਾ ਸੀ ਅਤੇ ਉਸਨੂੰ ਇਨਸਾਫ਼ ਮਿਲਦਾ ਸੀ. ਇਹ ਨਹੀਂ ਕਿ ਘੰਟੀ ਵਾਲੀ ਜੰਜੀਰ ਹਿਲਾਉਣ ਵਾਲੇ ਇਸ ਸਿਸਟਮ ਵਿੱਚ ਬੇੰਸਾਫੀਆਂ ਨਹੀਂ ਸਨ ਹੁੰਦੀਆਂ. ਉਦੋਂ ਵੀ ਇਹ ਕੁਝ ਜ਼ਰੂਰ ਹੁੰਦਾ ਹੋਵੇਗਾ ਪਰ ਫਿਰ ਵੀ ਆਮ ਇਨਸਾਨ ਦੀ ਰਾਜ ਦਰਬਾਰ ਤੱਕ ਪਹੁੰਚ ਵਾਲਾ ਇਹ ਤਰੀਕਾਕਾਰ ਲੋਕਾਂ ਵਿਚ ਹਰਮਨ ਪਿਆਰਾ ਬਣਿਆ ਰਿਹਾ. ਇਸ ਸਿਸਟਮ ਦੀਆਂ ਕਈ ਕਹਾਣੀਆਂ ਸਕੂਲੀ ਕਿਤਾਬਾਂ ਵਿੱਚ ਵੀ ਆਈਆਂ ਪਰ ਆਧੁਨਿਕ ਯੁਗ ਵਿੱਚ ਕਈ ਤਰਾਂ ਦੇ ਬੇਹਤਰ ਕਾਨੂੰਨ ਬਣ ਜਾਣ ਦੇ ਬਾਵਜੂਦ ਆਮ ਬੰਦਾ ਇਨਸਾਫ਼ ਪ੍ਰਾਪਤੀ ਲੈ ਸੁਨਿਸਚਿਤ ਨਾਂ ਹੋ ਸਕਿਆ. ਚਾਂਦੀ ਦੀ ਦੀਵਾਰ ਉਸਦਾ ਰਾਹ ਰੋਕ ਲੈਂਦੀ. ਸ਼ਾਇਦ ਕਤੀਲ ਸਾਹਿਬ ਤਾਂ ਹੀ ਹੀ ਲਿਖਿਆ ਹੋਵੇਗਾ....ਅਦਲ ਕੀ ਤੁਮ ਨਾ ਹਮੇੰ ਆਸ ਦਿਲਾਓ ਕਿ ਯਹਾਂ,
ਕਤਲ ਹੋ ਜਾਤੇ ਹੈਂ ਜੰਜੀਰ ਹਿਲਾਨੇ ਵਾਲੇ !
ਇਸ ਨਵੇਂ ਸਿਸਟਮ ਨਾਲ ਆਮ ਇਨਸਾਨ ਲਈ ਇੱਕ ਰਾਹਤ ਹੋਣ ਦੀ ਆਸ ਨਜ਼ਰ ਆ ਰਹੀ ਹੈ. ਇਸ ਸਿਸਟਮ ਬਾਰੇ
ਡਿਪਟੀ ਕਮਿਸ਼ਨਰ ਧਰਮ ਦੱਤ ਤਰਨਾਚ ਨੇ ਮੀਡੀਆ ਨੂੰ ਦੱਸਿਆ ਕਿ ਸੁਵਿਧਾ ਸੈਂਟਰ ਦੇ ਕਾਊਂਟਰ ਨੰਬਰ ਅਠ (8) ‘ਤੇ ਮੋਬਾਈਲ ਫੋਨ ਰਾਹੀਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਮੋਬਾਈਲ ਨੰਬਰ 76967-31071 ਸਥਾਪਿਤ ਕਰ ਦਿੱਤਾ ਗਿਆ ਹੈ. ਹੁਣ ਇਸ ਵਿਸ਼ੇਸ਼ ਮੋਬਾਈਲ ਨੰਬਰ ‘ਤੇ ਕਰਕੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ. ਉਨ੍ਹਾਂ ਦੱਸਿਆ ਕਿ ਸੁਵਿਧਾ ਸੈਂਟਰ ਦੇ ਕਰਮਚਾਰੀ ਦੁਆਰਾ ਕਾਉਂਟਰ ਨੰਬਰ 8 ‘ਤੇ ਉਪਰੋਕਤ ਮੋਬਾਈਲ ਫੋਨ ਰਾਹੀਂ ਸ਼ਿਕਾਇਤ ਸੁਣੀ ਜਾਵੇਗੀ ਅਤੇ ਰਜਿਸਟਰ ਵਿਚ ਦਰਜ ਕਰਨ ਉਪਰੰਤ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੀ ਜਾਇਆ ਕਰੇਗੀ ਤਾਂ ਜੋ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ.ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮੋਬਾਈਲ ਫੋਨ ਦੀ ਇਹ ਘੰਟੀ ਆਮ ਅਤੇ ਗਰੀਬ ਇਨਸਾਨ ਲਈ ਇਨਸਾਫ਼ ਪ੍ਰਾਪਤੀ ਵਿੱਚ ਸਹਾਇਕ ਸਾਬਿਤ ਹੋਵੇਗੀ ਅਤੇ ਖਤਰਾ ਬਣੇਗੀ ਉਹਨਾਂ ਅਨਸਰਾਂ ਲਈ ਜਿਹੜੇ ਕਿਸੇ ਨੂੰ ਤੰਗ ਕਰਨ ਵੇਲੇ ਇਹੀ ਸਮਝਦੇ ਹਨ ਕਿ ਉਹਨਾਂ ਖਿਲਾਫ਼ ਸ਼ਿਕਾਇਤ ਕਰੇਗਾ ਕੌਣ ਅਤੇ ਸੁਣੇਗਾ ਵੀ ਕੌਣ ? -ਰੈਕਟਰ ਕਥੂਰੀਆ
No comments:
Post a Comment