ਪਾਸ਼ ਤੇ ਪਾਤਰ ਸੱਕੇ ਭਰਾ
ਰੇਤ ਦੇ ਟਿਬਿੱਆ ਵਿੱਚ
ਸਾਡਾ ਜਨਮ ਦੋਹਾ ਦਾ
ਹੋਇਆ ਸੀ
ਸਾਨੂੰ ਦੇਖ ਮਾ ਦਾ ਚੇਹਰਾ
ਹੱਸਿਆ ਫੇਰ ਰੋਇਆ ਸੀ
ਜੱਗ ਵਿੱਚ ਰਹਿਜੂ
ਚਲਦਾ ਵੰਸ਼ ਸਾਡਾ ਇਹ
ਰੋਇਆ ਇਸ ਲਈ
ਕਿੰਜ ਕੱਟਣਗੇ
ਜੀਵਨ ਪੰਧ ਦੁਰਾਡਾ ਇਹ
ਨਾ ਤਾ ਉਸ ਦਿਨ ਸਾਡੇ ਚਾਚੇ
ਪੈਰ ਵਤਨ ਵਿਚ
ਪਾਇਆ ਸੀ
ਨਾ ਹੀ ਸਾਡਾ ਬਾਪੂ
ਜੇਲੋ ਛੁੱਟ ਕੇ ਆਇਆ ਸੀ
ਉਸ ਨੂੰ ਰਹੀ ਉਡੀਕ ਖਤਾ ਦੀ
ਮੈਨੂੰ ਰਹੀ ਜਵਾਬਾ ਦੀ
ਉਸ ਚਿੜੀਆ ਦੇ ਜਖਮ ਪੋਲਸੇ
ਮੈ ਰਿਹਾ
ਟੋਹ ਵਿੱਚ ਬਾਜਾ ਦੀ
ਮੈ ਗਾਲਾ ਦੀ ਡਿਗਰੀ ਕੀਤੀ
ਤੇ ਉਸਦੀ ਕੀਤੀ ਰਾਗਾ ਦੀ
ਉਹ ਰਾਗਾ ਦੇ ਨਾਲ ਹੈ ਸੋਦਾ
ਮੈਨੂੰ ਲੋੜ ਨਾ ਸਾਜਾ ਦੀ
ਮੇਰੀ ਹਿਕੜੀ ਵਿਚ
ਪੱਥਰ ਉੱਗਦੇ
ਉਸਦੀ ਹਿਕੜੀ ਬਾਗਾ ਦੀ
ਉਹ ਫੁੱਲਾ ਦੀ
ਛਾਵੇ ਬਹਿੰਦਾ
ਤੇ ਮੈ ਫਨੀਅਰ ਨਾਗਾ ਦੀ
ਚੱਲਦੇ ਚੱਲਦੇ
ਰਾਹਾ ਦੇ ਵਿਚ
ਆਇਆ ਇਕ ਪੜਾਅ
ਰੁਲਦੇ ਰੁਲਦੇ
ਰੁਲ ਗਏ ਯਾਰੋ
ਮੈ ਤੇ ਪਾਤਰ ਸਕੇ ਭਰਾ——
ਹੁਣ ਗੱਲ ਕਰਦੇ ਹਾਂ ਦੂਜੀ ਕਵਿਤਾ ਦੀ. ਇਸ ਕਵਿਤਾ ਬਾਰੇ ਇੰਦਰਜੀਤ ਦਾ ਕਹਿਣਾ ਹੈ :ਤੇ ਸੁਣਿਆ ਹੈ ਇਹ ਨਜ਼ਮ ਪਾਤਰ ਹੋਰਾਂ ਪਾਸ਼ ਦੀ ਹੱਤਿਆ ਤੇ ਲਿਖੀ ਸੀ :
ਪਾਸ਼ ਬਾਰੇ ਪਾਤਰ
ਇਕ ਲਰਜ਼ਦਾ ਨੀਰ ਸੀ
ਉਹ ਮਰ ਕੇ ਪੱਥਰ ਹੋ ਗਿਆ
ਦੂਸਰਾ ਇਸ ਹਾਦਸੇ ਤੋਂ
ਡਰ ਕੇ ਪੱਥਰ ਹੋ ਗਿਆ
ਤੀਸਰਾ ਇਸ ਹਾਦਸੇ ਨੂੰ
ਕਰਨ ਲੱਗਾ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰ ਕੇ ਪੱਥਰ ਹੋ ਗਿਆ
ਇਕ ਸ਼ਾਇਰ ਬਚ ਰਿਹਾ
ਅਹਿਸਾਸ ਦੇ ਸੰਗ ਲਰਜ਼ਦਾ
ਏਨੇ ਪੱਥਰ
ਉਹ ਤਾਂ ਗਿਣਦਾ ਗਿਣਦਾ ਪੱਥਰ ਹੋ ਗਿਆ
ਅਖੀਰ ਵਿੱਚ ਇੱਕ ਗੱਲ ਹੋਰ...ਪਾਸ਼ ਦੀ ਕਵਿਤਾ ਬੁਲੰਦ ਆਵਾਜ਼ ਨਾਲ ਕਹਿੰਦੀ ਹਾਂ: ਅਸੀਂ ਲੜਾਂਗੇ ਸਾਥੀ....! ਦੂਜੇ ਪਾਸੇ ਪਾਤਰ ਦੀ ਇੱਕ ਪ੍ਰਸਿਧ ਰਚਨਾ ਹੈ...ਬੋਲਿਆ ਤਾਂ ਹਨੇਰਾ ਜਰੇਗਾ ਕਿਵੇਂ, ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ...! ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਇਹ ਸੁਣ ਕੇ ਕਿੰਨਾ ਚੰਗਾ ਚੰਗਾ ਲੱਗਦਾ ਹੈ ਮੈਂ ਤੇ ਪਾਤਰ ਸੱਕੇ ਭਰਾ....! ਤੁਹਾਨੂੰ ਇਹ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ ਅਤੇ ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਲਿਖਤ ਹੈ ਤਾਂ ਜ਼ਰੂਰ ਭੇਜੋ. ਤੁਹਾਡੀਆਂ ਰਚਨਾਵਾਂ ਦੀ ਵੀ ਉਡੀਕ ਰਹੇਗੀ ਅਤੇ ਤੁਹਾਡੇ ਵਿਚਾਰਾਂ ਦੀ ਵੀ.--ਰੈਕਟਰ ਕਥੂਰੀਆ
No comments:
Post a Comment