Sunday, January 02, 2011

ਧਾਰਮਿਕ ਯਾਤਰਾ ਵਾਲੀ ਗੱਡੀ ਵਿੱਚ ਸ਼ਰਾਬ ਦੀ ਦੁਕਾਨ

ਧਰਮ ਕਰਮ ਦੇ ਮਾਮਲੇ 'ਚ ਸ਼ਰਾਬ ਦੀ ਗੱਲ ਬੜੀ ਸ਼ਰਮਨਾਕ ਲੱਗਦੀ ਹੈ ਪਰ ਇਹ ਹੋਈ ਹੈ ਅਤੇ ਹੋਈ ਵੀ ਸਿੱਖ ਧਰਮ ਦੇ ਮਾਮਲੇ ਵਿੱਚ. ਪੰਜਾਂ ਤਖਤਾਂ ਦੀ ਯਾਤਰਾ ਲਈ ਚਲਾਈ ਗਈ ਵਿਸ਼ੇਸ਼ ਰੇਲ ਗੱਡੀ ਵਿੱਚ ਸ਼ਰਾਬ ਦੀ ਇੱਕ ਦੁਕਾਨ ਵੀ ਸਜਾਈ ਗਈ ਹੈ. ਬਠਿੰਡਾ ਡੇਟ ਲਾਈਨ ਨਾਲ ਛਪੀ ਇਸ ਖਬਰ ਨੇ ਇੱਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਕਿ ਧਰਮ ਦੇ ਨਾਂਅ ਥੱਲੇ ਕੀ ਕੀ ਹੁੰਦਾ ਹੈ.   
ਦੀਦਾਰ-ਏ-ਤਖ਼ਤ ਟਰੇਨ 'ਚ ਸ਼ਰਾਬ ਦੀ ਦੁਕਾਨ  
ਪੰਜਾਂ ਤਖ਼ਤ ਸਾਹਿਬਾਨਾਂ ਦੀ ਧਾਰਮਿਕ ਯਾਤਰਾ ਲਈ ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਇਸ ਅਤਿ ਮਹਿੰਗੀ ਰੇਲ ਗੱਡੀ ਦਾ ਨਾਮ ਵੀ ਬਹੁਤ ਧਾਰਮਿਕ ਦਿੱਖ ਵਾਲਾ ਹੈ ‘ਦੀਦਾਰ-ਏ-ਤਖ਼ਤ, ਸ਼ਾਨ-ਏ-ਖ਼ਾਲਸਾ’ ਪਰ ਵਿਕਦੀ ਹੈ ਇਸ ਵਿੱਚ ਸ਼ਰਾਬ. ਇਸ ਟਰੇਨ ਵਿੱਚ ਸਫ਼ਰ ਕਰਨ ਲਈ ਪ੍ਰਤੀ ਯਾਤਰੀ ਦੋ ਲੱਖ ਦਸ ਹਜ਼ਾਰ ਰੁਪਏ ਦਾ ਕਿਰਾਇਆ ਤਾਰਨਾ ਪੈਂਦਾ ਹੈ.  ਜਦੋਂ ਇਹ ਟਰੇਨ ਬਠਿੰਡਾ ਰੇਲਵੇ ਸਟੇਸ਼ਨ ਤੇ ਖੜੀ ਸੀ ਤਾਂ ਕਈ ਗਰੀਬ ਸ਼ਰਧਾਲੂ ਸਿੱਖ ਇਸ ਟਰੇਨ ਨੂੰ ਮੱਥਾ ਟੇਕਦੇ ਦੇਖੇ ਗਏ. ਉਹਨਾਂ ਦਾ ਕਹਿਣਾ ਸੀ ਕਿ ਇਸ ਭਾਗਾਂ ਵਾਲੀ ਗੱਡੀ ਵਿੱਚ ਓਹ ਸਫਰ ਤਾਂ ਨਹੀਂ ਕਰ ਸਕਦੇ ਪਰ ਆਪਣੇ ਗੁਰਧਾਮਾਂ ਲਈ ਸ਼ਰਧਾ ਅਰਪਿਤ ਕਰਨ ਵਾਸਤੇ ਮੱਥਾ ਟਾ ਟੇਕ ਹੀ ਸਕਦੇ ਹਨ.ਦੂਜੇ ਪਾਸੇ ਸ਼ਰਧਾ ਦਾ ਕੇਂਦਰ ਬਣੀ ਹੋਈ ਇਸ ਟਰੇਨ ਵਿੱਚ ਕਈ ਪੱਤਰਕਾਰਾਂ ਨੇ  ਸ਼ਰਾਬ ਦੀ ਦੁਕਾਨ ਖੁਦ ਉਸ ਵਕ਼ਤ ਦੇਖੀ ਜਦੋਂ ਇਹ ਸਪੈਸ਼ਲ ਰੇਲ ਗੱਡੀ ਬਠਿੰਡਾ ਰੇਲਵੇ ਸਟੇਸ਼ਨ ‘ਤੇ ਪਹੁੰਚੀ। . ਕਈ ਵੱਡੇ ਸਿੱਖ ਆਗੂਆਂ ਵਲੋਂ ਇਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਤਖ਼ਤ ਸਾਹਿਬਾਨਾਂ ਲਈ ਜਾ ਰਹੀ ਰੇਲ ਗੱਡੀ ‘ਚ ਸ਼ਰਾਬ ਹੋਣਾ ਇੱਕ ਅਜਿਹੀ ਨਿੰਦਣਯੋਗ ਹਰਕਤ ਹੈ ਜਿਸਨੂੰ ਮੁਆਫ ਨਹੀਂ ਕੀਤਾ ਜਾ ਸਕਦਾ. 
ਜੱਗ ਬਾਣੀ 'ਚ ਛਪਿਆ ਪਹੁੰਚਣ ਦਾ ਵੇਰਵਾ 
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਐੱਮ. ਪੀ. ਤ੍ਰਿਲੋਚਨ ਸਿੰਘ, ਮੰਤਰੀ ਹੀਰਾ ਸਿੰਘ ਗਾਬੜੀਆ ਤੇ ਹੋਰ ਸਿੱਖ ਆਗੂ ਇਸ ਗੱਡੀ ਵਿਚ ਚੜ੍ਹ ਚੁੱਕੇ ਹਨ ਪਰ ਇਨ੍ਹਾਂ ਨੇ ਕੋਈ ਵਿਰੋਧ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪੰਜੇ ਤਖ਼ਤ ਸਾਹਿਬਾਨਾਂ ਦੇ ਦਰਸ਼ਨਾਂ ਲਈ ਚਲਾਈ ਗਈ ਇਸ ਰੇਲ ਗੱਡੀ ਵਿਚ ਫਾਈਵ ਸਟਾਰ  ਹੋਟਲ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਾਂ.  ਇਥੋਂ ਸ਼ਰਧਾਲੂ ਬੱਸਾਂ ਰਾਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਤਲਵੰਡੀ ਸਾਬੋ ਵੱਲ ਨੂੰ ਗਏ। ਵੈਸੇ ਤਾਂ ਬਹੁਤ ਹੀ ਮਹਿੰਗੇ ਕਿਰਾਏ ਵਾਲੀ ਇਸ ਗੱਡੀ ਵਿਚ ਕਿਸੇ ਵੀ ਆਮ ਵਿਅਕਤੀ ਨੂੰ ਚੜ੍ਹਨ ਦੀ ਆਗਿਆ ਨਹੀਂ ਸੀ, ਪਰ ਕੁਝ ਵਿਸ਼ੇਸ਼ ਲੋਕਾਂ ਅਤੇ ਕੁਝ ਚੋਣਵੇਂ ਪੱਤਰਕਾਰਾਂ ਨੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਗੱਡੀ ਵਿਚ ਸ਼ਰਾਬ ਦੀ ਦੁਕਾਨ ਵੀ ਹੈ, ਜਿਥੋਂ ਕੋਈ ਵੀ ਯਾਤਰੀ ਸ਼ਰਾਬ ਲੈ ਸਕਦਾ ਹੈ। ਇਸ ਦੁਕਾਨ ‘ਤੇ ਸਰਵਿਸ ਪ੍ਰਦਾਨ ਕਰਨ ਲਈ ਦੇਣ ਲਈ ਬਕਾਇਦਾ ਤੌਰ ‘ਤੇ ਬੜੇ ਹੀ ਸੁੰਦਰ ਯੂਨੀਫਾਰਮਾਂ 'ਚ ਖੜੇ ਸਮਾਰਟ ਵੇਟਰ ਵੀ ਮੌਜੂਦ ਸਨ। ਏਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸਦੀ ਨਿੰਦਾ ਵੀ ਕੀਤੀ ਹੈ ਅਤੇ ਇਸ ਨੂੰ ਹਟਾਉਣ ਦੀ ਮ,ਨਗ ਵੀ ਕੇਤੀ ਹੈ ਪਰ ਨਾਲ ਹੀ ਉਨ੍ਹਾਂ ਇਹ ਸਫਾਈ ਵੀ ਦਿੱਤੀ ਹੈ ਉਹ ਵੀ ਇਸ  ਗੱਡੀ ਵਿਚ ਚੜ੍ਹੇ ਤਾਂ ਜ਼ਰੂਰ ਸਨ ਪਰ ਉਹਨਾਂ ਨੂੰ ਇਸ ਦੁਕਾਨ ਬਾਰੇ ਬਿਲਕੁਲ ਈ ਪਤਾ ਨਹੀਂ ਲੱਗਿਆ। ਹੁਣ ਸੁਆਲ ਇਹ ਉੱਠਦਾ ਹੈ ਕਿ ਜਿਹਨਾਂ ਨੂੰ ਇਸ ਗੱਡੀ ਦੇ ਪ੍ਰਬੰਧ ਦਾ ਜ਼ਿੰਮਾ ਸੌਂਪਿਆ ਗਿਆ ਸੀ ਕਿ ਉਹਨਾਂ ਨੂੰ ਵੀ ਬਿਲਕੁਲ ਈ ਨਹੀਂ ਸੀ ਪਤਾ ਕਿ ਕੀ ਵੀ ਧਾਰਮਿਕ ਮਾਮਲੇ ਵਿੱਚ ਸ਼ਰਾਬ ਦਾ ਕਿ ਕੰਮ.....? ਪੰਜਾਬ ਦੇ ਸੈਰ ਸਪਾਟਾ ਮੰਤਰਾਲੇ ਅਤੇ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ਵੱਲੋਂ ਚਲਾਈ ਗਈ ਇਸ ਰੇਲ ਗੱਡੀ ਇਹ ਕੁਝ ਅਨਜਾਣੇ 'ਚ ਹੋਇਆ ਜਾਂ ਫੇਰ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਕਿਸੇ ਡੂੰਘੀ ਸਾਜ਼ਿਸ਼ ਦੇ ਤਹਿਤ.......? ਉਮੀਦ ਹੈ ਕਿ ਸਮੁਚੀਆਂ ਸਿੱਖ ਜਥੇਬੰਦੀਆਂ ਇਸ ਮਾਮਲੇ ਤੇ ਸਾਰੇ ਮਤਭੇਦ ਭੁਲਾ ਕੇ ਇੱਕ ਹੋਣਗੀਆਂ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. ਤੁਸੀਂ ਕੀ ਸੋਚਦੇ ਹੋ ਜ਼ਰੂਰ ਦਸੋ. ਗੱਲ ਧਰਮ ਦੀ ਹੈ, ਗੱਲ ਸਿੱਖੀ ਦੀ ਹੈ. ਕੀ ਸ਼ਰਾਬ ਤੋਂ ਹੋਣ ਵਾਲੀ ਆਮਦਨ ਇਸ ਸ਼ਰਮਨਾਕ ਹਰਕਤ ਦਾ ਕਾਰਣ ਬਣੀ ਜਾਂ ਫਿਰ ਕੋਈ ਸਾਜ਼ਿਸ਼.....?ਆਪਣਾ ਖਿਆਲ ਜ਼ਰੂਰ ਭੇਜੋ. --ਰੈਕਟਰ ਕਥੂਰੀਆ   

1 comment:

Angrez Sekha said...

kthuriaa saab ki keh sakde han parde ohle sab hi chali janda hai. jehra banda do lakh pay kr riha hai oh mamuli banda ta nahi usnu need vi raat nu pite bina nahi aa sakdi ki keha ????