ਬੀਤੇ ਸਾਲ ਵਿਚ 2-ਜੀ ਸਪੈਕਟ੍ਰਮ ਅਲਾਟਮੈਂਟ, ਰਾਸ਼ਟਰਮੰਡਲ ਖੇਡ ਆਯੋਜਨ, ਆਈ. ਪੀ. ਐੱਲ., ਆਦਰਸ਼ ਸੋਸਾਇਟੀ ਸਮੇਤ ਕਈ ਘੋਟਾਲਿਆਂ ਨੇ ਭਾਰਤ ਦੇ ਇਸ ਅਕਸ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ। ਸਪੈਕਟ੍ਰਮ, ਰਾਸ਼ਟਰਮੰਡਲ ਅਤੇ ਆਈ. ਪੀ. ਐੱਲ. ਨਾਲ ਜੁੜੇ ਘੋਟਾਲਿਆਂ ਦੀ ਅਨੁਮਾਨਿਤ ਰਕਮ ਇਕੱਠੀ ਕੀਤੀ ਜਾਏ ਤਾਂ 2 ਲੱਖ ਕਰੋੜ ਰੁਪਏ ਬਣਦੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਵਿਚੋਂ ਵੱਡੀ ਰਕਮ ਅਨੁਮਾਨਾਂ ‘ਤੇ ਆਧਾਰਿਤ ਹੈ ਅਤੇ ਅਸਲ ਰਕਮ ਸਾਹਮਣੇ ਨਹੀਂ ਆਈ। 2-ਜੀ ਸਪੈਕਟ੍ਰਮ ਘੋਟਾਲਾ ਇਸ ਸਾਲ ਦਾ ਸਭ ਤੋਂ ਵੱਡਾ ਘੋਟਾਲਾ ਬਣ ਕੇ ਸਾਹਮਣੇ ਆਇਆ ਹੈ। ਕੈਗ ਨੇ ਸੰਸਦ ਵਿਚ ਜੋ ਆਪਣੀ ਰਿਪੋਰਟ ਪੇਸ਼ ਕੀਤੀ ਹੈ, ਉਸ ਵਿਚ ਕਿਹਾ ਗਿਆ ਹੈ ਕਿ ਇਸ ਘੋਟਾਲੇ ਰਾਹੀਂ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਕਾਰਨ ਹੀ ਦੂਰਸੰਚਾਰ ਮੰਤਰੀ ਦਾ ਅਹੁਦਾ ਏ. ਰਾਜਾ ਨੂੰ ਛੱਡਣਾ ਪਿਆ। ਆਦਰਸ਼ ਸੋਸਾਇਟੀ ਘੋਟਾਲਾ ਰੱਖਿਆ ਜਗਤ ਦੇ ਉੱਚ ਅਧਿਕਾਰੀਆਂ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਹੈ। ਇਸ ਕਾਰਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਅਹੁਦਾ ਅਸ਼ੋਕ ਚਵਾਨ ਨੂੰ ਛੱਡਣਾ ਪਿਆ।
ਖੇਡ ਦੇ 2 ਵੱਡੇ ਆਯੋਜਨਾਂ ਰਾਸ਼ਟਰਮੰਡਲ, ਆਈ. ਪੀ. ਐੱਲ. ਨਾਲ ਜੁੜੇ ਘੋਟਾਲਿਆਂ ਦੀ ਚਰਚਾ ਵੀ ਛਾਈ ਰਹੀ। ਕਿਹਾ ਜਾਂਦਾ ਹੈ ਕਿ ਦਿੱਲੀ ਵਿਚ ਰਾਸ਼ਟਰਮੰਡਲ ਖੇਡਾਂ ਵਿਚ 8 ਹਜ਼ਾਰ ਕਰੋੜ ਰੁਪਏ ਘੋਟਾਲਾ ਹੋਇਆ ਹੈ, ਜਦਕਿ ਆਈ. ਪੀ. ਐੱਲ. ਘੋਟਾਲੇ ਦੀ ਰਕਮ 1200 ਤੋਂ 1500 ਕਰੋੜ ਰੁਪਏ ਦੱਸੀ ਜਾਂਦੀ ਹੈ। ਮਾਲੀ ਬੇਨਿਯਮੀਆਂ ਕਾਰਨ ਆਈ. ਪੀ. ਐੱਲ. ਦੇ ਖਾਤਮੇ ਤੋਂ ਬਾਅਦ ਲਲਿਤ ਮੋਦੀ ਦੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਵਿਰੁੱਧ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡ ਕਮੇਟੀ ਦੇ ਮੁਖੀ ਸੁਰੇਸ਼ ਕਲਮਾਡੀ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਐੱਲ. ਆਈ. ਸੀ. ਹਾਊਸਿੰਗ ਫਾਈਨਾਂਸ ਨਾਲ ਜੁੜਿਆ ਘੋਟਾਲਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜੋ ਕਿ ਇਕ ਹਜ਼ਾਰ ਕਰੋੜ ਰੁਪਏ ਦੱਸਿਆ ਜਾਂਦਾ ਹੈ। ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਦੋਸ਼ਾਂ ਤੋਂ ਕੇਂਦਰੀ ਚੌਕਸੀ ਕਮਿਸ਼ਨ ਪੀ. ਜੇ. ਥਾਮਸ ਵੀ ਬਚ ਨਹੀਂ ਸਕੇ ਅਤੇ ਇਸ ਅਹੁਦੇ ‘ਤੇ ਨਿਯੁਕਤੀ ਦੇ ਨਾਲ ਹੀ ਉਹ ਵਿਵਾਦਾਂ ਵਿਚ ਘਿਰੇ ਰਹੇ। ਵਿਰੋਧੀ ਧਿਰ ਨੇ ਜਿਥੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ, ਉਥੇ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਨਿਯੁਕਤੀ ‘ਤੇ ਸਵਾਲੀਆ ਨਿਸ਼ਾਨ ਲਗਾਏ। ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਾਲੀ ਨੂੰ ਆਪਣੇ ਵਿਰੁੱਧ ਲੱਗੇ ਪ੍ਰਸ਼ਾਸਕੀ ਅਤੇ ਮਾਲੀ ਬੇਨਿਯਮੀਆਂ ਦੇ ਦੋਸ਼ਾਂ ਕਾਰਨ ਹਟਾਏ ਜਾਣ ਲਈ ਰਾਸ਼ਟਰਪਤੀ ਦੀ ਸਹਿਮਤੀ ਮਿਲਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਸੀ. ਬੀ. ਆਈ. ਨੇ ਭਾਰਤੀ ਮੈਡੀਕਲ ਕੌਂਸਲ ਦੇ ਮੁਖੀ ਕੇਤਨ ਦੇਸਾਈ ਅਤੇ 2 ਹੋਰਨਾਂ ਨੂੰ ਪੰਜਾਬ ਦੇ ਇਕ ਮੈਡੀਕਲ ਕਾਲਜ ਨੂੰ ਮਾਨਤਾ ਦੇਣ ਲਈ 2 ਕਰੋੜ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਵੀ ਗ੍ਰਿਫਤਾਰ ਕੀਤਾ।
ਇਸ ਖਬਰ ਤੋਂ ਨਜ਼ਰ ਹਟਾਈ ਤਾਂ ਸਾਹਮਣੇ ਇੱਕ ਹੋਰ ਮਾੜੀ ਖਬਰ ਆ ਗਈ. ਇਹ ਖਬਰ ਦੱਸ ਰਹੀ ਸੀ ਕਿ ਬੱਚੀ ਨਾਲ ਬਲਾਤਕਾਰ ਸਕੂਲ ਪ੍ਰਬੰਧਕ ਦੇ ਛੋਟੇ ਪੁੱਤਰ ਨੇ ਕੀਤਾ. ਕਾਨਪੁਰ ਡੇਟ ਲਾਈਨ ਨਾਲ ਪ੍ਰਕਾਸ਼ਿਤ ਇਸ ਖਬਰ ਦਾ ਵੇਰਵਾ ਕੁਝ ਇਸ ਤਰਾਂ ਸੀ. ਤਕਰੀਬਨ ਤਿੰਨ ਮਹੀਨੇ ਪਹਿਲਾਂ ਇਕ ਸਕੂਲ ਵਿਚ ਇਕ ਵਿਦਿਆਰਥਣ ਨਾਲ ਹੋਏ ਬਲਾਤਕਾਰ ਅਤੇ ਉਸ ਤੋਂ ਬਾਅਦ ਉਸਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਲਖਨਊ ਦੀ ਸੀ. ਬੀ. ਆਈ. ਡੀ. ਟੀਮ ਨੇ ਡੀ. ਐੱਨ. ਏ. ਰਿਪੋਰਟ ਦੇ ਆਧਾਰ ‘ਤੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਸਕੂਲ ਪ੍ਰਬੰਧਕ ਦਾ ਪੁੱਤਰ ਦੋਸ਼ੀ ਹੈ। ਦੂਜੇ ਪਾਸੇ ਕਾਨਪੁਰ ਦੇ ਡੀ. ਆਈ. ਜੀ. ਅਸ਼ੋਕ ਜੈਨ ਨੇ ਦੱਸਿਆ ਕਿ ਕਿਉਂਕਿ ਮਾਮਲੇ ਦੀ ਜਾਂਚ ਲਖਨਊ ਤੋਂ ਆਈ ਟੀਮ ਨੇ ਕੀਤੀ ਸੀ, ਇਸ ਲਈ ਉਸਨੇ ਆਪਣੀ ਰਿਪੋਰਟ ਉਨ੍ਹਾਂ ਨੂੰ ਨਹੀਂ ਸੌਂਪੀ। ਟੀਮ ਇਹ ਰਿਪੋਰਟ ਲਖਨਊ ਵਿਚ ਉੱਚ ਅਧਿਕਾਰੀਆਂ ਨੂੰ ਸੌਂਪੇਗੀ ਅਤੇ ਹੁਣ ਕਾਨਪੁਰ ਪੁਲਸ ਦਾ ਇਸ ਜਾਂਚ ਨਾਲ ਕੋਈ ਸੰਬੰਧ ਨਹੀਂ। ਲਖਨਊ ਦੇ ਸੀ. ਬੀ. ਸੀ. ਆਈ. ਡੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਬੱਚੀ ਨਾਲ ਬਲਾਤਕਾਰ ਸਕੂਲ ਪ੍ਰਬੰਧਕ ਦੇ ਛੋਟੇ ਪੁੱਤਰ ਪਿਊਸ਼ ਨੇ ਕੀਤਾ ਸੀ, ਜਦਕਿ ਉਸਦੇ ਵੱਡੇ ਭਰਾ ਤੋਂ ਇਲਾਵਾ ਸਕੂਲ ਪ੍ਰਬੰਧਕ ਨੇ ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤੀ ਅਤੇ ਬੱਚੀ ਨੂੰ ਸਹੀ ਸਮੇਂ ‘ਤੇ ਹਸਪਤਾਲ ਨਹੀਂ ਪਹੁੰਚਾਇਆ, ਜਿਸ ਨਾਲ ਉਸਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਂਚ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਚਾਰਜਸ਼ੀਟ ਦਾਖਲ ਕਰ ਦਿੱਤੀ ਜਾਵੇਗੀ। ਅਖਬਾਰ ਦਾ ਅੱਗੋਂ ਕੋਈ ਨਵਾਂ ਪੇਜ ਦੇਖਣ ਦੀ ਹਿੰਮਤ ਨਹੀਂ ਪਈ ਤਾਂ ਸੋਚੀ ਫੇਸਬੁਕ ਤੇ ਚਲਦੇ ਹਾਂ ਪਰ ਉਹ ਕਿ ਆਖਦੇ ਨੇ....ਮੂਸਾ ਭੱਜਾ ਮੌਤ ਤੋਂ...ਤੇ ਅੱਗੇ ਮੌਤ ਖੜੀ. ਫੇਸਬੁੱਕ ਤੇ ਵੀ ਬੁਰਾ ਹਾਲ ਸੀ. ਉਥੇ ਕਾਲਾ ਸੰਘਿਆਂ ਵਾਲੇ ਇੰਦਰਜੀਤ ਸਿੰਘ ਦੀ ਇੱਕ ਕਵਿਤਾ ਸੀ. ਲਓ ਤੁਸੀਂ ਵੀ ਪੜ੍ਹੋ ਅਤੇ ਦੇਖੋ ਇਸ ਕਵਿਤਾ ਦਾ ਰੰਗ.
ਐ ਮੇਰੇ ਸਤਿਕਾਰਤ ਦੇਸ਼
ਸਿੰਘ ਦਾ ਨਾਮ ਸੀ. ਮੋਟਾ ਮੋਟਾ ਲਿਖਿਆ ਸੀ ਕੈਲੰਡਰ. ਸੋਚਿਆ ਇਸ ਵਿੱਚ ਜ਼ਰੂਰ ਕੋਈ ਖੁਸ਼ੀ ਵਾਲੀ ਗਲ ਹੋਵੇਗੀ. ਉਸ ਫੋਟੋ ਵਿੱਚ ਇੱਕ ਕਵਿਤਾ ਸੀ...ਲਓ ਤੁਸੀਂ ਵੀ ਦੇਖੋ ਇਸ ਫੋਟੋ ਤੇ ਅਤੇ ਇਸਤੇ ਕਲਿੱਕ ਕਰਕੇ ਇਸਨੂੰ ਪੜ੍ਹੋ.ਕੁਝ ਹੋਰ ਹੋਰ ਭਾਲਾਂ ਦੀ ਕੋਸ਼ਿਸ਼ ਵਿੱਚ ਪਰਮਜੀਤ ਦੋਸਾਂਝ ਦਾ ਨਾਮ ਸਾਹਮਣੇ ਆਇਆ. ਇਹ ਵੀ ਇੱਕ ਕਵਿਤਾ ਸੀ ਪਰ ਇਸ ਵਿੱਚ ਉਹਨਾਂ ਸ਼ਹੀਦਾਂ ਦੀ ਗੱਲ ਕੀਤੀ ਗਈ ਸੀ ਜਿਹਨਾਂ ਤੇ ਆਸਥਾ ਤਾਂ ਬੜੇ ਲੋਕ ਰੱਖਦੇ ਹਾਂ ਪਰ ਖੁੱਲ ਕੇ ਪ੍ਰਣਾਮ ਕੋਈ ਵਿਰਲਾ ਹੀ ਕਰਦਾ ਹੈ. ਖੁਸ਼ੀ ਦੀ ਤਲਾਸ਼ ਵਿੱਚ ਹੀ
ਜਤਿੰਦਰ ਲਾਸਾਰਾ ਦਾ ਪ੍ਰੋਫਾਇਲ ਦੇਖਿਆ ਤਾਂ ਲਿਖਿਆ ਸੀ ਇਕ਼ਬਾਲ ਗਿੱਲ ਹੁਰਾਂ ਦੀਆਂ ਦੋ ਸਤਰਾਂ:
ਜੇ ਤੁਹਾਡੇ ਕੋਲ ਨਵੇਂ ਸਾਲ ਵਾਲੀ ਖੁਸ਼ੀ ਦਾ ਕੁਝ ਅਤਾ ਪਤਾ ਹੋਵੇ ਤਾਂ ਜ਼ਰੂਰ ਘੱਲਣਾ, ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.
--ਰੈਕਟਰ ਕਥੂਰੀਆ
1 comment:
Thanks Rector Ji, for providing such nice critical analysis on various views and aspects (along with people who wrote them) on New Year. Article becomes more colorful when it covers write-ups of various literarians from Facebook. It was a very nice presentation in a manner that it provides beautiful verses at a single place and thus making a pleasant read. Thanks for including my Poetic verse too in this special edition of your blog..
Post a Comment