Wednesday, December 15, 2010

ਅਲੋਚਕ ਝਗੜ ਸਿਓ


Posted on Wed, Dec 15, 2010 at 6:48 PM
ਥੜੇ ਤੇ ਬੈਠਾ ਬਾਬਾ ਸੰਪੂਰਨ ਸਿੰਘ ਅਖਬਾਰ ਪੜ ਰਿਹਾ ਸੀ 
ਇਨ੍ਹੇ ਨੂੰ ਝਗੜ ਸਿਓ ਨੇ ਆ ਕੇ ਉੱਚੀ ਦੇਣੀ ਅਵਾਜ਼ ਦਿਤੀ
ਹਾਜੀ ਬਾਬਾ ਜੀ ਸਾਨੂੰ ਵੀ ਸੁਣਾ ਦਿਆ ਕਰੋ ਕੋਈ ਖਬਰ ਖੁਬਰ
ਓਹ ਆਜਾ ਬਈ ਝਗੜ ਸਿਆ ਕਿਵੇ ਹੈ ਖਬਰ ਨਹੀ ਮੈਂ ਤਾ ਇਕ ਲੇਖ ਪੜ ਰਿਹਾ ਸੀ
ਕਿਸੇ ਬੀਬੀ ਨੇ ਲਿਖਿਆ ਹੈ ਇਕ ਚਕੀ ਰਾਹੇ ਨਾਵਲਕਾਰ ਤੇ ਅਲੋਚਨਾ ਕੀਤੀ ਹੈ ਓਸ ਦੀ
ਲਿਓ ਜੀ ਬਾਬਾ ਜੀ ਤੁਸੀਂ ਵੀ ਰੋਜ਼ ਨਵੀ ਗਲ ਕੱਡ ਮਾਰਦੇ ਹੋ ਇਹ ਅਲੋਚਨਾ ਕੀ ਹੁੰਦੀ ਹੈ?
ਤੇ ਕੌਣ ਕਰਦਾ ਹੈ?
ਤੇ ਨਾਲੇ ਬਾਬਾ ਜੀ ਚਕੀਰਾਹਾ ਨਾਵਲ ਕਿਵੇ ਲਿਖ ਸਕਦਾ ਹੈ ਭਲਾ
ਓਹ ਕਮਲਿਆ ਅਲੋਚਨਾ  ਹੁੰਦੀ ਹੈ ਕਿਸੇ ਨੂੰ ਓਸ ਦੀਆ ਗ਼ਲਤੀਆ ਬਾਰੇ ਦੱਸਣਾ ਤੇ ਇਹ ਕੰਮ ਜੋ ਕਰਦੇ ਨੇ ਉਨ੍ਹਾ ਨੂੰ ਅਲੋਚਕ ਕਹਿੰਦੇ ਨੇ,
ਤੇ ਇਹ ਨਾਵਲਕਾਰ ਕਦੇ ਕਿਸੇ ਦਰਖਤ ਤੇ ਜਾ ਕੇ ਖੁਡ ਬਣਉਣ ਲਗ ਜਾਂਦਾ ਕਦੇ ਕਿਤੇ ਅੱਜਕਲ ਵਜੀਰਾ ਨੂੰ ਮੱਤਾ ਦੇਂਦਾ ਫਿਰਦਾ
ਆਹੋ ਬਾਬਾ ਜੀ ਮੈਂ ਸੁਣਿਆ ਪਿਛੇ ਜਿਹੇ ਏਸ ਨੂੰ ਸ਼ਰੋਮਣੀ ਕ੍ਰਾਂਤੀਕਾਰੀ ਅਵਾਰਡ ਵੀ ਮਿਲਿਆ ਬਾਬਾ ਜੀ ਕੋਲ ਬੇਠਾਂ ਅਮਲੀ ਬੋਲ ਪਿਆ
ਓਹ ਅਮਲੀਆ ਸ਼ਰੋਮਣੀ ਕ੍ਰਾਂਤੀਕਾਰੀ ਨਹੀ ਸ਼ਰੋਮਣੀ ਸਾਹਿਤਕਾਰ ਅਵਾਰਡ ਮਿਲਿਆ ਕ੍ਰਾਂਤੀਕਾਰੀ ਤਾ ਰਿਹਾ ਹੀ ਨਹੀ ਹੁਣ ਓਹ
ਕਿਸੇ ਵਜੀਰ ਦੇ ਭਤੀਜੇ ਨਾਲ ਯਾਰੀ ਹੈ ਅੱਜਕਲ ਇਸ ਦੀ
ਓਹ ਬਾਬਾ ਜੀ ਇਹ ਅਲੋਚਕ ਕੀ ਹੁੰਦਾ ਇਹ ਦੱਸੋ ਝਗੜ ਸਿਓ ਤੇ ਸਬਰ ਨਹੀ ਹੁੰਦਾ
ਓਹ ਬਈ ਅਲੋਚਕ ਹੁੰਦਾ ਹੈ ਜੋ ਕਿਸੇ ਨੂੰ ਓਸ ਦੀਆ ਕਮੀਆਂ ਦੱਸੇ ਚੰਗਾ ਸਾਹਿਤ ਸਿਰਜਨ ਵਿਚ ਓਸ ਦੀ ਮਦਦ ਕਰੇ ਤੇ ਗ਼ਲਤੀਆ ਬਾਰੇ ਜਾਣਕਾਰੀ ਦੇਵੇ ਤੇ ਉਨ੍ਹਾ ਨੂੰ ਕਿਵੇ ਠੀਕ ਕਰਨਾ ਹੈ ਇਹ ਦੱਸੇ
ਓਹ ਬਾਬਾ ਜੀ ਸਿਧਾ ਕਹੋ ਨਾ ਮਾਸਟਰ ਹੁੰਦਾ ਹੈ ਅਲੋਚਕ... ਝਗੜਾ ਵਿਚੇ ਬੋਲ ਪਿਆ
ਚਲ ਇੰਝ ਹੀ ਸਮਝ ਲੈ
ਝਗੜਾ ਸਿਆ ਤੂੰ ਰੋਜ਼ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਪੰਗੇ ਲੈਦਾ ਰਹਿਦਾ ਹੈ ਵਿਹਲਾ
ਤੂੰ ਆਲੋਚਕ ਕਿਉ ਨਹੀ ਬਣ ਜਾਂਦਾ ਬਾਬੇ ਸੰਪੂਰਨ ਸਿੰਘ ਨੇ  ਤਾ ਅਮਲੀ ਬੋਲ ਪਿਆ
ਬਾਬਾ ਜੀ ਇਹ ਕਿਵੇ ਬਣ ਜਾਉ ਅਲੋਚਕ ਇਹਨੂੰ ਕੀ ਪਤਾ ਅਖਬਾਰਾ ਬਾਰੇ ਪੰਜਾਬੀ ਤਾ
ਮਸਾ ਪੜਦਾ ਇਹ 

ਓਹ ਅਮਲੀਆ ਤੂੰ ਵੀ ਕਮਲਾ ਹੀ ਹੈ ਅੱਜਕਲ ਅਲੋਚਕ ਤਾ ਕੋਈ ਵਿਰਲਾ ਹੀ ਹੈ ਬਾਕੀ ਤਾ ਸਬ ਝਗੜੇ ਵਰਗੇ ਘੰੜਮ ਚੋਧਰੀ ਨੇ

ਹੈ ਓਹ ਕਿਵੇ ਬਾਬਾ ਜੀ ਇਹ ਹੋਰ ਗਲ ਕੱਡ ਮਾਰੀ ਤੁਸੀਂ ਝਗੜ ਸਿਓ ਹੈਰਾਨੀ ਨਾਲ ਬੋਲਿਆ

ਲੋ ਇਕ ਕਹਾਣੀ ਸੁਣੋ ਪਤਾ ਲੱਗ ਜਾਉ ਕੇ ਪੰਜਾਬੀ ਵਿਚ ਅਲੋਚਕ ਕਹੋ ਜਿਹੇ ਨੇ

ਇਕ ਵਾਰੀ ਕਿਸੇ ਨੇ ਇਕ ਮੂਰਤੀ ਬਣਾਈ ਤੇ ਬਾਹਰ ਰੱਖ ਦਿਤੀ ਤੇ ਲੋਕ ਨੂੰ ਕਿਹਾ ਕੇ ਇਹ ਜਿਥੋ ਜਿਥੋ ਗਲਤ ਹੈ ਓਥੇ ਕੋਲੇ ਨਾਲ ਨਿਸ਼ਾਨ ਲਾ ਦੇਵੋ ਸ਼ਾਮ ਤਕ ਲੋਕਾ ਸਾਰੀ ਮੂਰਤੀ ਕਾਲੀ ਕਰ ਦਿਤੀ
ਦੂਜੇ ਦਿਨ ਫਿਰ ਰਖੀ ਕੇ ਜਿਥੋ ਜਿਥੋ ਗਲਤ ਹੈ ਠੀਕ ਕਰ ਦੇਵੋ ਤਾ ਲੋਕਾ ਨੇ ਠੀਕ ਕਰਦੇ ਕਰਦੇ ਬੁਰਾ ਹਾਲ ਕਰ ਦਿਤਾ ਓਸ ਦਾ ਸਾਰੀ ਮੂਰਤੀ ਤੋੜ ਕੇ ਮਿੱਟੀ ਦੀ ਢੇਰੀ ਬਣਾ ਦਿਤੀ
ਸਮਝ ਗਿਆ ਬਾਬਾ ਜੀ ਮਤਲਬ ਹਰ ਕਿਸੇ ਨਾਲ ਪੰਗੇ ਹੀ ਲੇਣੇ ਨੇ ਨਾ ਆਪ ਕੁਝ ਕਰਨਾ ਨਾ ਕਿਸੇ ਨੂੰ ਕੁਝ ਕਰਨ ਦੇਣਾ .....ਝਗੜ ਸਿਓ ਬੋਲਿਆ

ਹੁਣ ਮੈਨੂੰ ਦੱਸੋ ਅਲੋਚਨਾ ਕਰਨੀ ਕਿਸੇ ਕਿਸੇ ਦੀ ਹੈ ਤੇ ਕਿਵੇ ਕਰਨੀ ਹੈ ਥੋੜਾ ਬਹੁਤਾ ਕੁਝ ਪੱਲੇ ਪਾ ਦਿਉ
ਲੈ ਸੁਣ ਫਿਰ ਮੋਟੇ ਮੋਟੇ ਨੁਕਤੇ ਨੋਟ ਕਰ ਲੈ ਝਗੜਿਆ
ਪਹਿਲਾ ਗਲ ਕਰਦੇ ਹਾ ਕਵਿਤਾ ਗੀਤ ਤੇ ਗ਼ਜ਼ਲ ਦੀ ਇਹਨਾ ਬਾਰੇ ਨੋਟ  ਕਰ ਲੈ
ਇਕ ਮਿੰਟ ਬਾਬਾ ਜੀ ਇਹ ਕਵਿਤਾ ਦੀ ਅਲੋਚਨਾ ਮੈਂ ਨਹੀ ਕਰਨੀ ਜੀ ਇਕ ਵਾਰ ਓਸ ਨੂੰ ਛੇੜ ਕਿਸੇ ਨੇ ਦਿਤਾ ਤੇ ਲੋਕਾ ਨੇ ਛਿੱਤਰ ਮੇਰੇ ਵਰਾਏ ਹੁਣ ਨਹੀ ਭੁਲ ਕੇ ਵੀ ਕੁਝ ਕਹਿੰਦਾ ਓਸ ਨੂੰ
ਹਾ ਹਾ ਹਾ ਓਹ ਕਮਲਿਆ ਕਿਸ ਕਵਿਤਾ ਦੀ ਗਲ ਕਰਦਾ ਹੈ ਬਾਬਾ ਸੰਪੂਰਨ ਸਿੰਘ ਨੇ ਹੱਸਦੇ ਹੋਇਆ ਪੁਛਿਆ
ਬਾਬਾ ਜੀ ਓਹ ਪੰਡਿਤਾ ਦੀ ਕੁੜੀ ਕਵਿਤਾ ਦੀ ਝਗੜੇ ਨੇ ਝੂਠੇ ਜਿਹੇ ਹੋ ਕੇ ਕੇਹਾ
ਓਹ ਨਹੀ ਮੈਂ ਸਾਹਿਤ ਦੀ ਵਿਧਾ ਕਵਿਤਾ ਦੀ ਗਲ ਕਰ ਰਿਹਾ ਹਾ ਕਮਲਿਆ
ਫਿਰ ਠੀਕ ਹੈ ਬਾਬਾ ਜੀ ਵੈਸੇ ਤਾ ਕਵਿਤਾ ਨਾਮ ਹੀ ਕਾਫੀ ਖਤਰਨਾਕ ਲਗਦਾ ਜੀ ਮੈਨੂੰ
ਲੈ ਸੁਣ ਏਸ ਬਾਰੇ ਇਹ ਕਹਿਣਾ ਹੈ ਕੇ ਜਾ ਇਹ ਨੁਕਸ ਕੱਢਣੇ ਨੇ ਇਸ ਦੀ
ਲੈ ਠੀਕ ਨਹੀ ,ਸੁਰ ਵਿਚ ਪੂਰੀ ਨਹੀ ,ਕਾਫ਼ਿਯਾ ਠੀਕ ਤਰ੍ਹਾ ਨਹੀ ਰਲਦਾ,ਵਿਚਾਰ ਕੋਈ ਬਹੁਤਾ ਵਧੀਆ ਨਹੀ, ਬਿੰਬ ਚੰਗੇ ਨਹੀ ਵਰਤੇ, ਹੋਰ ਵੀ ਜੋ ਕਮਲ ਮਾਰ ਸਕਦਾ ਹੈ ਮਾਰੀ
ਠੀਕ ਹੈ ਬਾਬਾ ਜੀ ਜੇ ਫਿਰ ਵੀ ਕੋਈ ਗ਼ਜ਼ਲਕਾਰ ਨਾ ਮੰਨੇ?
ਲੈ ਫਿਰ ਓਹਦੇ ਲਈ ਤੇਨੂੰ ਬਹ੍ਰਮ ਅਸਤਰ ਦੇਂਦੇ ਹਾ
ਬਹ੍ਰਮ ਅਸਤਰ ਓਹ ਕੀ ਹੈ ਬਾਬਾ ਜੀ?
ਏਸ ਨੂੰ ਬਹਿਰਾਂ ਆਖਦੇ ਨੇ ਇਹ ਕਿਸੇ ਦੇ ਘਟ ਹੀ ਸਮਝ ਆਉਂਦੀ ਨੇ, ਕਿਹ ਦਿਓ ਜੀ ਕੇ ਗਲ ਬਹਿਰ ਵਿਚ ਨਹੀ ਹੈ ਕੰਮ ਖਤਮ
ਲੋ ਜੀ ਬਾਬਾ ਜੀ ਕਵਿਤਾ ਤੇ ਗ਼ਜ਼ਲ ਵਾਲੇ ਤਾ ਵੱਟ ਕੱਡ ਦੇਵਾਗਾ ਹੁਣ ਤੁਸੀਂ ਵਾਰਤਿਕ ਵਾਲਿਆ ਦੀ ਲਾਹ ਪਾਹ ਕਿਵੇ ਕਰਨੀ ਹੈ ਇਹ ਦੱਸੋ
ਇਸ ਵਿਚ ਵੀ ਓਹੀ ਗਲ ਵਿਚਾਰ ਕਮਜੋਰ ਹੈ ਬਹੁਤ ਲੰਬੀ ਹੈ ਅੱਕ ਜਾਂਦਾ ਹੈ ਪਠਾਕ ਪੜਦਾ ਪੜਦਾ ਬਾਕੀ ਹੋਰ ਜੋ ਵੀ ਜਬਲੀਆਂ ਮਾਰ ਸਕਦਾ ਹੈ ਮਾਰੀ ਜਾ
ਕੋਈ ਬਹ੍ਰਮ ਅਸਤਰ ਵੀ ਦੱਸੋ ਦੋ ਇਸ ਦਾ?

ਇਸ ਦਾ ਬਹ੍ਰਮ ਅਸਤਰ ਹੈ ਵਿਆਕਰਣ ਕਿਹ ਦੇਵੋ ਇਹ ਪੱਖ ਕਮਜੋਰ ਹੈ ਇਸ ਦੀ ਵੀ ਕਿਸੇ ਨੂੰ ਬਹੁਤੀ ਸਮਝ ਨਹੀ
ਆਹ ਤਾ ਤੁਸੀਂ ਕਮਾਲ ਹੀ ਕਰ ਦਿਤੀ ਬਾਬਾ ਜੀ
ਲੈ ਆਵੇ ਤਾ ਨਹੀ ਇਨ੍ਹਾ ਨੂੰ ਬਾਬਾ ਸੰਪੂਰਨ ਸਿੰਘ ਕਹਿੰਦੇ ਅਮਲੀ ਬੋਲਿਆ
ਬਾਬਾ ਜੀ ਕੋਈ ਹੋਰ ਗਲ ਵੀ ਦੱਸ ਦਿਓ ਜਿਸ ਦਾ ਖਿਆਲ ਰਖਣਾ ਹੈ?
ਸੁਣ ਫਿਰ ਝਗੜਾ ਸਿਆ ਬਾਹਰਲੇ ਲੇਖਕਾ ਦੀਆ ਚਾਰ ਪੰਜ ਗੱਲਾਂ ਨੂੰ ਰਟਾ ਮਾਰ ਲੈ ਹਰ ਥਾ ਕਹ ਦੀਆ ਕਰ ਤੇਰੀ ਚੰਗੀ ਟੋਹਰ ਬਣ ਜਾਉ,ਜੇ ਨਹੀ ਹੁੰਦੀਆ ਤਾ ਆਪਣੇ ਕੋਲੋ ਬਣਾ ਲੈ ਤੇ ਕਿਸੇ ਵੀ ਦਾ ਵੀ ਬਾਹਰਲੇ ਲੇਖਕਾ ਨਾਮ ਲੈ ਕੇ ਕਿਹ ਦੀਆ ਕਰ
ਬਾਬਾ ਜੀ ਜੇ ਆਪਣੀਆ ਗੱਲਾਂ ਕਿਸੇ ਦਾ ਨਾਮ ਲੈ ਕੇ ਕਰਾ ,ਇਸ ਤਰ੍ਹਾ ਚਲ ਜਾਉ ਕੀ?
ਲੈ ਇਸ ਤਰੀਕੇ ਨਾਲ ਰਜਨੀਸ਼ ਨੇ ਆਪਣੀਆ ਫੋਟੋ ਲੋਕਾ ਦੇ ਗਲ ਪਵਾ ਦਿਤੀਆਂ ਤੇਨੂੰ ਇਕ ਅੱਧਾ ਅਵਾਰਡ ਵੀ ਨਾ ਮਿਲੂ
ਹਾ ਹਾ ਹਾ ਕਮਾਲ ਹੈ ਬਾਬਾ ਜੀ ਇਹ ਵੀ
ਪਰ ਜੇ ਕੋਈ ਸਲਾਹ ਮੰਗ ਲਾਵੇ ਫਿਰ?
ਫਿਰ ਇਕੋ ਸਲਾਹ ਜਿਵੇ ਗੁਰ੍ਦਾਵਰੇ ਦੇ ਭਾਈ ਕਹਿੰਦੇ ਨੇ ਭਾਈ ਨਾਮ ਜਪੋ ਗੁਰਬਾਣੀ ਪੜੋ ਇਸ ਤੋ ਜਿਆਦਾ ਕੁਝ ਨਹੀ ਦੱਸਦੇ ਇਸੇ ਤਰ੍ਹਾ ਤੂੰ ਕਿਹ ਦੇਣਾ ਹੈ ਕੇ ਭਾਈ ਸਾਹਿਤ ਪੜਿਆ ਕਰੋ ਆਪੇ ਹੋਲੀ ਹੋਲੀ ਚੰਗਾ ਲਿਖ ਲੱਗ ਜਾਵੋਗੇ 

ਬਾਬਾ ਜੀ ਹੁਣ ਤਾ ਮੈਂ ਆਲੋਚਕ ਬਣ ਕੇ ਹੀ ਰਹੂ ਮੈਂ ਚਲਦਾ ਤੇ ਚਾਰ ਪੰਜ ਕਿਤਾਬਾ ਲਿਆ ਕੇ ਹੁਣੇ ਹੀ ਆਲੋਚਨਾ ਕਰਨੀ ਸ਼ੁਰੂ ਕਰਦਾ....
ਰੁਕ ਜਰਾ ਇਕ ਸਲਾਹ ਹੋਰ ਲੇਂਦਾ ਜਾ
ਕਦੇ ਪਤਰਕਾਰ ਤੇ ਕੱਟੜ ਧਾਰਮਿਕ ਲੋਕਾ ਤੇ ਕਾਮਰੇਡਾ ਨਾਲ ਬਹੁਤਾ ਪੰਗਾ ਨਹੀ ਲੇਣਾ ਇਹ ਜਲਦੀ ਗੁੱਸਾ ਕਰ ਜਾਂਦੇ ਨੇ ਤੇ ਪੜੇ ਲਿਖੇ ਹੁੰਦੇ ਨੇ
ਬਾਕੀ ਝਗੜਨ ਨੂੰ ਤਾ ਤੂੰ ਪਹਿਲਾ ਹੀ ਕਾਫੀ ਖ਼ਰਾ ਹੈ
ਚੰਗਾ ਫਿਰ ਬਾਬਾ ਜੀ ਹੁਣ ਮਿਲਾਗੇ ਪੰਜ ਸਤਾ ਦੀ ਅਲੋਚਨਾ ਕਰਕੇ ਹੀ...ਤੁਰਦਾ ਹੋਇਆ ਝਗੜ ਸਿਓ ਬੋਲਿਆ
ਬਾਬਾ ਜੀ ਇਹ ਤਾ ਬਣਾ ਦਿਤਾ ਤੁਸੀਂ ਪੂਰਾ ਅਲੋਚਕ
ਚਲੋ ਹੁਣ ਆਪਾ ਵੀ ਚਲੀਏ ਅਮਲੀ ਬੋਲਿਆ
ਤੇ ਬਾਬਾ ਸੰਪੂਰਨ ਸਿੰਘ ਅਖਬਾਰ ਇਕਠੀ ਕਰਦਾ ਹਸਦਾ ਹੋਇਆ ਘਰ  ਵੱਲ ਤੁਰ ਪਿਆ
.

--ਇੰਦਰਜੀਤ ਸਿੰਘ

    ਕਾਲਾ ਸੰਘਿਆਂ
    98156-39091

No comments: